02 ਜੁਲਾਈ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 01 ਜੁਲਾਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 02 ਜੁਲਾਈ ਨੂੰ ਬੀਬੀ ਸਵਰਨ ਕੌਰ ਪੰਜਗਰਾਈ ਫਰੀਦਕੋਟ, 03 ਜੁਲਾਈ ਨੂੰ ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, 04 ਜੁਲਾਈ ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, 05 ਜੁਲਾਈ ਨੂੰ ਮੋਹਨ ਸਿੰਘ ਕਰਤਾਰਪੁਰ ਪਟਿਆਲਾ, 06 ਜੁਲਾਈ ਨੂੰ ਬੀਬੀ ਬਲਵਿੰਦਰ ਕੌਰ ਮੋਹਾਲੀ, 07 ਜੁਲਾਈ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 08 ਜੁਲਾਈ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 09 ਜੁਲਾਈ ਨੂੰ ਜਗਜੀਤ ਸਿੰਘ ਖ਼ਾਲਸਾ ਰਾਜਪੁਰਾ, 10 ਜੁਲਾਈ ਨੂੰ ਖਜਾਨ ਸਿੰਘ ਹਰਿਆਣਾ, 11 ਜੁਲਾਈ ਨੂੰ ਹਰਜੀਤ ਸਿੰਘ ਸੰਜੂਮਾ ਸੰਗਰੂਰ, 12 ਜੁਲਾਈ ਨੂੰ ਗੁਰਚਰਨ ਸਿੰਘ ਰਾਜਪੁਤ ਲੁਧਿਆਣਾ, 13 ਜੁਲਾਈ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 14 ਜੁਲਾਈ ਨੂੰ ਵਾਲੀਆ ਸਾਹਿਬ ਮੂਣਕ, 15 ਜੁਲਾਈ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 16 ਜੁਲਾਈ ਨੂੰ ਮਨਜੀਤ ਸਿੰਘ ਰੇਰੂ ਜਲੰਧਰ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *