ਸ. ਪ੍ਰੀਤਮ ਸਿੰਘ ਮਾਨਗੜ੍ਹ ਲੁਧਿਆਣਾ (ਦਿਹਾਤੀ) ਦੇ ਪ੍ਰਧਾਨ ਨਿਯੁਕਤ ਕੀਤੇ ਜਾਂਦੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 30 ਜੂਨ ( ) “ਸ. ਪ੍ਰੀਤਮ ਸਿੰਘ ਮਾਨਗੜ੍ਹ ਨੂੰ ਉਨ੍ਹਾਂ ਦੀਆਂ ਨਿਰਸਵਾਰਥ ਅਣਥੱਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਲੁਧਿਆਣਾ ਜਿ਼ਲ੍ਹੇ ਦੇ ਦਿਹਾਤੀ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਜਿਸ ਵਿਚ ਉਹ ਪੁਲਿਸ ਜਿ਼ਲ੍ਹਾ ਖੰਨਾ, ਸਮਰਾਲਾ, ਮਾਛੀਵਾੜਾ, ਸਾਹਨੇਵਾਲ ਅਤੇ ਮੂੱਲਾਪੁਰ ਦੇ ਦਿਹਾਤੀ ਇਲਾਕਿਆ ਦੀ ਵੀ ਜਿੰਮੇਵਾਰੀ ਨਿਭਾਉਣਗੇ ।”

ਇਹ ਨਿਯੁਕਤੀ ਅੱਜ ਇਥੇ ਪਾਰਟੀ ਦਫਤਰ ਤੋਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜਾਰੀ ਕੀਤੇ ਗਏ ਇਕ ਬਿਆਨ ਰਾਹੀ ਕੀਤੀ ਗਈ । ਪਾਰਟੀ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਸ. ਪ੍ਰੀਤਮ ਸਿੰਘ ਮਾਨਗੜ੍ਹ ਆਪਣੀ ਇਸ ਮਿਲੀ ਵੱਡੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਦ੍ਰਿੜਤਾ ਨਾਲ ਨਿਭਾਉਦੇ ਹੋਏ ਜਿ਼ਲ੍ਹਾ ਲੁਧਿਆਣਾ ਦਿਹਾਤੀ ਦੇ ਅਧੀਨ ਆਉਦੇ ਇਲਾਕਿਆ ਦੀਆਂ ਜਥੇਬੰਦੀਆਂ ਨੂੰ ਪਿੰਡ ਪੱਧਰ ਤੱਕ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਨ ਦੀ ਜਿੰਮੇਵਾਰੀ ਪੂਰਨ ਕਰਨਗੇ । ਪਾਰਟੀ ਨੀਤੀਆ ਅਤੇ ਸੋਚ ਤੋ ਲੋਕਾਂ ਨੂੰ ਜਾਣੂ ਕਰਵਾਉਦੇ ਰਹਿਣਗੇ ।

Leave a Reply

Your email address will not be published. Required fields are marked *