ਮਾਲ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਨੇ ਬਰਸਾਤਾਂ ਤੋਂ ਪਹਿਲਾ ਆਪਣੀਆ ਜਿੰਮੇਵਾਰੀਆ ਨਹੀ ਨਿਭਾਈਆ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪੰਜਾਬ ਸੂਬੇ ਪ੍ਰਤੀ ਅਤੇ ਜਨਤਾ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ 07 ਜੂਨ 2023 ਨੂੰ ਮੁੱਖ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਸ੍ਰੀ ਕੇ.ਏ.ਪੀ ਸਿਨ੍ਹਾ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਉਚੇਚੇ ਤੌਰ ਤੇ ਬਰਸਾਤਾਂ ਸੁਰੂ ਹੋਣ ਤੋ ਪਹਿਲਾ ਪੰਜਾਬ ਦੇ ਦਰਿਆਵਾਂ, ਨਹਿਰਾਂ, ਕੱਸੀਆ, ਚੋਇਆ, ਨਾਲਿਆ ਆਦਿ ਵਿਸ਼ੇਸ਼ ਤੌਰ ਤੇ ਘੱਗਰ ਦਰਿਆ ਦੀ ਸਫ਼ਾਈ ਕਰਨ ਅਤੇ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ, ਉਸਦੀ ਮੁਰੰਮਤ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ, ਸਬ-ਡਿਵੀਜਨਾਂ ਦੇ ਐਸ.ਡੀ.ਐਮਜ ਅਤੇ ਤਹਿਸੀਲਦਾਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਵੱਗਣ ਵਾਲੇ ਦਰਿਆਵਾ, ਨਦੀਆਂ, ਚੋਇਆ ਆਦਿ ਦੀ ਸਹੀ ਸਮੇ ਤੇ ਸਫਾਈ ਅਤੇ ਮੁਰੰਮਤ ਕਰਵਾਉਣ ਲਈ ਮਾਲ ਵਿਭਾਗ ਦੇ ਮੈਨੂਅਲ ਅਨੁਸਾਰ ਆਪੋ ਆਪਣੀ ਜਿੰਮੇਵਾਰੀ ਪੂਰਨ ਕਰਨ ਦੀ ਹਦਾਇਤ ਕਰਨ ਲਈ ਲਿਖਿਆ ਸੀ । ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਸੰਜ਼ੀਦਾ ਤੌਰ ਤੇ ਕਾਰਵਾਈ ਕਰਦੇ ਹੋਏ ਜਿਥੇ ਕਿਤੇ ਵੀ ਨਹਿਰਾਂ, ਦਰਿਆਵਾਂ, ਨਦੀਆਂ, ਚੋਇਆ, ਨਾਲਿਆ ਆਦਿ ਦੀ ਮੁਰੰਮਤ ਵਿਚ ਕਮੀ ਹੈ, ਉਨ੍ਹਾਂ ਨੂੰ ਫੌਰੀ ਪੂਰਾ ਕਰਵਾਇਆ ਜਾਵੇ ਅਤੇ ਜਿਨ੍ਹਾਂ ਅਫਸਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਣਗਹਿਲੀ ਕੀਤੀ ਹੈ, ਉਨ੍ਹਾਂ ਵਿਰੁੱਧ ਮਾਲ ਵਿਭਾਗ ਦੇ ਮੈਨੂਅਲ ਦੇ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਣਦੀਆਂ ਸਜਾਵਾਂ ਦਿੱਤੀਆ ਜਾਣ ਤਾਂ ਜੋ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਦੀ ਬਦੌਲਤ ਪੰਜਾਬ ਸੂਬੇ ਦੇ ਨਿਵਾਸੀਆਂ ਦਾ ਜਾਨੀ-ਮਾਲੀ ਅਤੇ ਫ਼ਸਲੀ ਨੁਕਸਾਨ ਫਿਰ ਤੋ ਨਾ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸੰਜ਼ੀਦਾ ਵਿਸ਼ੇ ਤੇ ਫੌਰੀ ਗੌਰ ਕਰਨ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆ ਵਿਰੁੱਧ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਘੱਗਰ ਦਰਿਆ ਰਾਹੀ ਆਉਣ ਵਾਲੇ ਹੜ੍ਹਾਂ ਰਾਹੀ ਹਰ ਸਾਲ ਉਸਦੇ ਦੋਨੇ ਪਾਸੇ ਵੱਸਣ ਵਾਲੇ ਨਿਵਾਸੀਆ ਦੇ ਘਰ, ਕਾਰੋਬਾਰ, ਖੇਤੀ ਫ਼ਸਲ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਘੱਗਰ ਦਰਿਆ ਰਾਹੀ ਹੋਣ ਵਾਲੇ ਨੁਕਸਾਨ ਤੋ ਨਿਵਾਸੀਆ ਦੇ ਜਾਨ-ਮਾਲ ਦੀ ਰੱਖਿਆ ਲਈ ਜਰੂਰੀ ਹੈ ਕਿ ਸਰਕਾਰ ਇਸ ਵਿਸੇ ਤੇ ਉਚੇਚੇ ਤੌਰ ਤੇ ਧਿਆਨ ਦੇਵੇ । ਜੇਕਰ ਕੋਈ ਅਫਸਰ ਜਾਂ ਅਧਿਕਾਰੀ ਇਥੋ ਦੇ ਨਿਵਾਸੀਆ ਦੇ ਜਾਨ-ਮਾਲ ਦੇ ਖਤਰੇ ਨੂੰ ਰੋਕਣ ਲਈ ਸੰਜੀਦਗੀ ਨਾਲ ਅਮਲ ਨਹੀ ਕਰਦਾ, ਤਾਂ ਸਰਕਾਰ ਦਾ ਇਹ ਫਰਜ ਬਣ ਜਾਂਦਾ ਹੈ ਕਿ ਅਜਿਹੀ ਅਫਸਰਸਾਹੀ ਨੂੰ ਇਸ ਵਿਭਾਗ ਦੇ ਮੈਨੂਅਲ ਦੇ ਨਿਯਮਾਂ ਅਨੁਸਾਰ ਜਿਥੇ ਸਜ਼ਾ ਦੇਣ ਦਾ ਪ੍ਰਬੰਧ ਕਰੇ, ਉਥੇ ਦਰਿਆਵਾਂ, ਨਦੀਆਂ, ਨਹਿਰਾਂ, ਕੱਸੀਆ, ਚੋਇਆ, ਨਾਲਿਆ ਆਦਿ ਦੀ ਸਹੀ ਸਮੇ ਤੇ ਸਫਾਈ ਤੇ ਮੁਰੰਮਤ ਕਰਵਾਉਣ ਦੀ ਜਿੰਮੇਵਾਰੀ ਵੀ ਦ੍ਰਿੜਤਾ ਨਾਲ ਪੂਰਨ ਕਰੇ ਤਾਂ ਕਿ ਟੈਕਸ ਦੇ ਰੂਪ ਵਿਚ ਪੰਜਾਬ ਦੇ ਖਜਾਨੇ ਨੂੰ ਭਰਨ ਵਾਲੇ ਕਿਸੇ ਵੀ ਨਿਵਾਸੀ ਦਾ ਕੋਈ ਕਦੀ ਵੀ ਜਾਨੀ-ਮਾਲੀ-ਫ਼ਸਲੀ ਨੁਕਸਾਨ ਨਾ ਹੋ ਸਕੇ । 

Leave a Reply

Your email address will not be published. Required fields are marked *