ਇੰਡੀਆਂ ਹਕੂਮਤ ਅਤੇ ਸੈਟਰ ਦੀਆ ਖੁਫੀਆ ਏਜੰਸੀਆ ਸਿੱਖਾ ਦੇ ਆਗੂਆ ਦੇ ਕਤਲ ਦੀਆ ਦੋਸ਼ੀ- ਮਾਨ

ਫਤਹਿਗੜ੍ਹ ਸਾਹਿਬ, 26 ਜੂਨ, ( ) ਸਿੱਖ ਕੌਮ ਦੇ ‘ਕੌਮੀ ਆਜਾਦੀ ਪੱਖੀ’ ਸੋਚ ਤੇ ਚੱਲਣ ਵਾਲੇ ਸਿੱਖ ਆਗੂਆਂ ਨੂੰ ਹਿੰਦ ਹਕੂਮਤ ਵੱਲੋਂ ਖੂਫੀਆ ਏਜੰਸੀਆਂ ਸਹਾਰੇ ਸਾਜਸੀ ਤਰੀਕੇ ਨਾਲ ਕਤਲ ਕਰਵਾ ਰਹੀ ਹੈ । ਜਿਸ ਦੀ ਉਦਾਹਰਣ ਹਰਿਆਣਾ ਵਿਚ ਸ਼ ਸੰਦੀਪ ਸਿੰਘ ਸਿੱਧੂ, ਪੰਜਾਬ ਦੇ ਮਾਨਸਾ ਜਿ਼ਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਪਾਕਿਸਤਾਨ ਵਿਚ ਸ਼ ਪਰਮਜੀਤ ਸਿੰਘ ਪੰਜਵੜ, ਕੈਨੇਡਾ ਵਿਚ ਸ਼ ਰਿਪੁਦਮਨ ਸਿੰਘ ਮਲਿਕ, ਇੰਗਲੈਡ ਵਿਚ ਸ. ਅਵਤਾਰ ਸਿੰਘ ਖੰਡਾ ਅਤੇ ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲਾਂ ਤੋ ਮਿਲਦੀ ਹੈ । ਇਨ੍ਹਾਂ ਘਟਨਾਵਾ ਕਾਰਨ ਸਿੱਖ ਕੌਮ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹਿੰਦੂ ਇੰਡੀਆ ਦੇ ਸਹਿਯੋਗੀ ਰੂਸ ਨੇ 2022 ਵਿਚ ਹਿੰਦੂ ਇੰਡੀਆ ਦੇ ਉੜੀਸਾ ਵਿਚ ਸ਼ਰਨ ਲੈਣ ਵਾਲੇ ਬਾਗੀ ਰੂਸੀਆ ਦੀ ਹੱਤਿਆ ਕਰਵਾ ਦਿੱਤੀ ਗਈ ਸੀ । ਜਿਨ੍ਹਾਂ ਦਾ ਨਾਮ ਪਾਵੇਲ ਐਨਟੋਵ ਤੇ ਵਾਲਦਮੀਰ ਵਿਦਿਨੋਬ ਹਨ । ਇਸ ਤੋ ਪਹਿਲਾ ਰੂਸੀ ਖੂਫੀਆ ਏਜੰਸੀ ਨੇ ਇੰਗਲੈਡ ਵਿਚ ਰੂਸ ਦੇ ਇਕ ਹੋਰ ਬਾਗੀ ਲੈਫ. ਕਰਨਲ ਐਲਗਜੈਡਰ ਲਿਟਵਿਨੇਕੋ ਦੀ ਹੱਤਿਆ ਕਰ ਦਿੱਤੀ ਸੀ । ਅਜਿਹੇ ਕਤਲ ਅੰਤਰਰਾਸਟਰੀ ਕਤਲ ਹਨ । ਜਿਸਦੀ ਅਮਰੀਕਾ ਨੂੰ, ਸਿੱਖਾਂ ਅਤੇ ਰੂਸੀਆ ਦੇ ਇਹ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਵੀ ਲਿਆਉਣਾ ਚਾਹੀਦਾ ਹੈ ਅਤੇ ਅਜਿਹੇ ਹੋਣ ਵਾਲੇ ਕਤਲਾਂ ਦਾ ਖਾਤਮਾ ਕਰਨ ਦੀ ਕੋਈ ਮਨੁੱਖਤਾ ਪੱਖੀ ਨੀਤੀ ਉਤੇ ਅਮਲ ਵੀ ਕਰਨਾ ਚਾਹੀਦਾ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਸੰਸਦ ਮੈਂਬਰ ਨੇ ਪ੍ਰੈਸ ਬਿਆਨ ਵਿਚ ਕਿਹਾ ਕਿ ਇਹ ਸਾਰਾ ਦੋਸ਼ ਸੈਟਰ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਨੈਸਨਲ ਸਕਿਊਰਟੀ ਐਡਵਾਈਜਰ ਸ੍ਰੀ ਅਜੀਤ ਡੋਵਾਲ, ਰਾਅ ਅਤੇ ਆਈ.ਬੀ ਇਨ੍ਹਾਂ ਖੂਫੀਆ ਏਜੰਸੀਆਂ ਤੇ ਲੱਗ ਰਹੇ ਹਨ । ਸ੍ਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਸਮੇਂ ਅਮਰੀਕਾ ਦੇ ਸਾਬਕਾ ਪ੍ਰੈਜੀਡੈਟ ਮਿਸਟਰ ਬਰਾਕ ਓਬਾਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸਟ ਕਹਿ ਦਿੱਤਾ ਹੈ ਕਿ ਇੰਡੀਆ ਵਿਚ ਬੀਜੇਪੀ-ਆਰ.ਐਸ.ਐਸ ਮੁਸਲਮਾਨਾਂ ਅਤੇ ਘੱਟ ਗਿਣਤੀਆਂ ਉਤੇ ਬਹੁਤ ਜ਼ਬਰ ਕਰ ਰਹੀ ਹੈ । ਜਦੋਂ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਸੈਨੇਟਰਜ਼ ਤੇ ਅਸੈਬਲੀ ਮੈਬਰਾਂ ਦੇ ਇਕੱਠ ਨੂੰ ਸੁਬੋਧਨ ਕਰਨ ਲਈ ਗਏ ਤਾਂ ਬਹੁਤ ਸਾਰੇ ਚੁਣੇ ਹੋਏ ਨੁਮਾਇੰਦੇ ਉਠਕੇ ਚਲੇ ਗਏ । ਇਨ੍ਹਾਂ ਦੋਵਾਂ ਘਟਨਾਵਾ ਤੋਂ ਸਪੱਸਟ ਹੈ ਕਿ ਇੰਡੀਆ ਵਿਚ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਅਤੇ ਘੱਟ ਗਿਣਤੀ ਕੌਮਾਂ ਤੇ ਜ਼ਬਰ ਇਨਸਾਫ਼ ਪਸੰਦ ਮੁਲਕਾਂ ਵਿਚ ਚਰਚਾਂ ਬਣਿਆ ਹੋਇਆ ਹੈ ।

ਸ. ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਘੱਟ ਗਿਣਤੀਆਂ ਅਤੇ ਸਿੱਖ ਕੌਮ ਖਿਲਾਫ ਇੰਡੀਆ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਇੰਡੀਆ ਅਤੇ ਬਾਹਰਲੇ ਮੁਲਕਾਂ ਵਿਚ ਸਿੱਖ ਆਗੂਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਇਹ ਇਸ ਤਰ੍ਹਾਂ ਦਾ ਵਰਤਾਰਾ ਹੈ ਜਿਵੇ ਆਪਰੇਸ਼ਨ ਨੀਲਾ ਤਾਰਾ ਤੋਂ ਪਹਿਲਾਂ ਸਿੱਖਾਂ ਤੇ ਜ਼ਬਰ ਕੀਤਾ ਗਿਆ ਸੀ, ਇਹ ਉਸ ਸਾਜਿਸ ਦਾ ਹਿੱਸਾ ਹੈ ।

ਬਿਆਨ ਦੇ ਅਖੀਰ ਵਿਚ ਸ਼ ਮਾਨ ਨੇ ਕਿਹਾ ਕਿ ਇਜਰਾਇਲ ਦੀ ਖੂਫੀਆ ਏਜੰਸੀ ਮੂਸਾਦ ਅਤੇ ਰੂਸ ਦੀ ਖੂਫੀਆ ਏਜੰਸੀ ਐਸ ਵੀ ਆਰ ਆਪਣੇ ਦੇਸ ਦੇ ਵਿਰੋਧੀ ਜੋ ਬਾਹਰਲੇ ਮੁਲਕਾਂ ਵਿੱਚ ਵੱਸਦੇ ਸਨ, ਦੇ ਕਤਲ ਕਰਵਾਉਦੀਆ ਹਨ, ਹੁਣ ਉਨ੍ਹਾਂ ਪਦ-ਚਿੰਨਾਂ ਤੇ ਇੰਡੀਆ ਦੀ ਮੋਦੀ ਹਕੂਮਤ ਚੱਲ ਰਹੀ ਹੈ।

Leave a Reply

Your email address will not be published. Required fields are marked *