ਬਠਿੰਡਾ, ਮੁਕਤਸਰ, ਮਾਨਸਾ, ਅਬਹੋਰ, ਫਿਰੋਜ਼ਪੁਰ ਆਦਿ ਜਿ਼ਲ੍ਹਿਆਂ ਵਿਚ ਨਰਮੇ ਦੀ ਫ਼ਸਲ ਨੂੰ ਪਈ ਗੁਲਾਬੀ ਸੂੰਢੀ ਦੇ ਨੁਕਸਾਨ ਦਾ ਮੁਆਵਜਾ ਫੌਰੀ ਦਿੱਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 23 ਜੂਨ ( ) “ਪੰਜਾਬ ਦੇ ਬਠਿੰਡਾ, ਮੁਕਤਸਰ, ਮਾਨਸਾ, ਅਬਹੋਰ, ਫਿਰੋਜ਼ਪੁਰ ਆਦਿ ਜਿ਼ਲ੍ਹਿਆਂ ਵਿਚ ਨਰਮੇ ਦੀ ਵੱਡੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ । ਜਿਸਨੂੰ ਗੁਲਾਬੀ ਸੂੰਢੀ ਦੀ ਬਿਮਾਰੀ ਪੈ ਜਾਣ ਕਾਰਨ ਇਨ੍ਹਾਂ ਇਲਾਕਿਆ ਵਿਚ ਜਿੰਮੀਦਾਰਾਂ ਦੀ ਫ਼ਸਲ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ ਜਿਸ ਨਾਲ ਨਰਮਾ ਪੈਦਾ ਕਰਨ ਵਾਲੇ ਜਿੰਮੀਦਾਰ ਵੱਡੇ ਮਾਲੀ ਬੋਝ ਥੱਲ੍ਹੇ ਆ ਗਏ ਹਨ । ਜਦੋ ਇਨ੍ਹਾਂ ਕਿਸਾਨਾਂ ਨੂੰ ਹਾਈਬ੍ਰੀਡ ਬੀਜ ਕਹਿਕੇ ਦਿੱਤਾ ਗਿਆ ਹੈ, ਫਿਰ ਇਹ ਸੂੰਢੀ ਕਿਵੇ ਪੈ ਗਈ ? ਜਿਸਦਾ ਮਤਲਬ ਹੈ ਕਿ ਯੂਨੀਵਰਸਿਟੀਆਂ ਤੇ ਸਰਕਾਰ ਵੱਲੋ ਹਾਈਬ੍ਰੀਡ ਦਾ ਬੀਜ ਕਹਿਕੇ ਘਟੀਆ ਬੀਜ ਦੇ ਦਿੱਤਾ ਗਿਆ ਹੈ । ਜਿਸ ਨਾਲ ਜਿਥੇ ਸਰਕਾਰ ਦੀ ਬਦਨਾਮੀ ਹੋਈ ਹੈ, ਉਥੇ ਜਿੰਮੀਦਾਰਾਂ ਨੂੰ ਵੱਡਾ ਮਾਲੀ ਘਾਟਾ ਪਿਆ ਹੈ । ਜਿਸਦੀ ਸ. ਗੁਰਮੀਤ ਸਿੰਘ ਖੂੱਡੀਆ ਖੇਤੀਬਾੜੀ ਵਜੀਰ ਪੰਜਾਬ ਨਿਰਪੱਖਤਾ ਨਾਲ ਜਿਥੇ ਜਾਂਚ ਕਰਵਾਉਦੇ ਹੋਏ ਇਸ ਵਿਚ ਸਾਮਿਲ ਦੋਸ਼ੀ ਅਫਸਰਸਾਹੀ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਨੁਕਸਾਨੀ ਫ਼ਸਲ ਦੇ ਮਾਲਕ ਜਿੰਮੀਦਾਰਾਂ ਨੂੰ ਤੁਰੰਤ ਮੁਆਵਜਾ ਭੁਗਤਾਨ ਕੀਤਾ ਜਾਵੇ । ਤਾਂ ਕਿ ਉਹ ਆਪਣੀ ਅਗਲੀ ਫ਼ਸਲ ਦੀ ਬਿਨ੍ਹਾਂ ਕਿਸੇ ਚਿੰਤਾ ਤੋ ਤਿਆਰੀ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਠਿੰਡਾ, ਮੁਕਤਸਰ, ਮਾਨਸਾ, ਅਬਹੋਰ, ਫਿਰੋਜ਼ਪੁਰ ਆਦਿ ਜਿ਼ਲ੍ਹਿਆਂ ਵਿਚ ਜਿੰਮੀਦਾਰਾਂ ਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੂੰਢੀ ਦੀ ਬਿਮਾਰੀ ਪੈ ਜਾਣ ਕਾਰਨ ਹੋਏ ਵੱਡੇ ਨੁਕਸਾਨ ਲਈ ਦਿੱਤੇ ਗਏ ਬੀਜ ਦੀ ਸਪਲਾਈ ਦੇਣ ਵਾਲੇ ਅਧਿਕਾਰੀਆਂ ਦੀ ਜਾਂਚ ਕਰਨ ਅਤੇ ਪੀੜ੍ਹਤ ਕਿਸਾਨਾਂ ਨੂੰ ਬਣਦੇ ਮੁਆਵਜੇ ਦਾ ਤੁਰੰਤ ਭੁਗਤਾਨ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।