ਜੰਤਰ-ਮੰਤਰ ਦਿੱਲੀ ਵਿਖੇ ਰੋਸ ਧਰਨੇ ਉਤੇ ਬੈਠੀਆਂ ਪਹਿਲਵਾਨ ਬੀਬੀਆਂ ਨੂੰ ਕੁੱਟਕੇ ਉਠਾ ਦੇਣਾ ਸਰਕਾਰ ਦਾ ਹੋਰ ਵੀ ਵੱਡਾ ਜ਼ੁਲਮ : ਮਾਨ

ਫ਼ਤਹਿਗੜ੍ਹ ਸਾਹਿਬ, 30 ਮਈ ( ) “ਇੰਡੀਆ ਦਾ ਵਿਧਾਨ ਇਥੋ ਦੇ ਸਭ ਨਾਗਰਿਕਾਂ ਨੂੰ ਆਪਣੇ ਨਾਲ ਹੋਣ ਵਾਲੇ ਕਿਸੇ ਵਿਤਕਰੇ, ਬੇਇਨਸਾਫ਼ੀ, ਜ਼ਬਰ ਜੁਲਮ ਵਿਰੁੱਧ ਜ਼ਮਹੂਰੀਅਤ ਢੰਗ ਨਾਲ ਰੋਸ਼ ਵਿਖਾਵਾ ਕਰਨ, ਧਰਨੇ ਦੇਣ ਜਾਂ ਰੋਸ਼ ਮਾਰਚ ਕਰਨ ਆਦਿ ਦਾ ਵਿਧਾਨਿਕ ਹੱਕ ਦਿੰਦਾ ਹੈ । ਇਥੋ ਦੀਆਂ ਜੰਮਪਲ ਪਹਿਲਵਾਨ ਬੀਬੀਆਂ ਜਿਨ੍ਹਾਂ ਨਾਲ ਡਬਲਿਊ.ਐਫ.ਆਈ. ਦੇ ਪ੍ਰਧਾਨ ਬੀਜੇਪੀ ਦੇ ਐਮ.ਪੀ ਬ੍ਰਿਜ ਭੂਸਨ ਸਰਨ ਸਿੰਘ ਨੇ ਬਹੁਤ ਹੀ ਬੇਹੁੱਦਾ ਢੰਗ ਨਾਲ ਸੋ਼ਸ਼ਨ ਕਰਨ ਦੀ ਗੁਸਤਾਖੀ ਕੀਤੀ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਲੈਕੇ ਇਨ੍ਹਾਂ ਪਹਿਲਵਾਨ ਬੀਬੀਆਂ ਵੱਲੋਂ ਜੰਤਰ-ਮੰਤਰ ਵਿਖੇ ਲੰਮੇ ਸਮੇ ਤੋ ਧਰਨਾ ਦਿੱਤਾ ਜਾ ਰਿਹਾ ਸੀ । ਜਿਸ ਨੂੰ ਮੋਦੀ ਹਕੂਮਤ ਨੇ ਜ਼ਬਰੀ ਪੁਲਿਸ ਦੁਆਰਾ ਕੁੱਟਮਾਰ ਕਰਕੇ ਧਰਨੇ ਤੇ ਬੈਠੀਆਂ ਪਹਿਲਵਾਨ ਬੀਬੀਆਂ ਨੂੰ ਉਠਾ ਦਿੱਤਾ ਹੈ । ਜੋ ਕਿ ਹੋਰ ਵੀ ਵੱਡਾ ਨਿੰਦਣਯੋਗ ਜ਼ਬਰ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਬੀਬੀਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਵਾਨ ਬੀਬੀਆਂ ਵੱਲੋਂ ਆਪਣੇ ਨਾਲ ਹੋਏ ਜ਼ਬਰ ਦੇ ਇਨਸਾਫ਼ ਪ੍ਰਾਪਤੀ ਲਈ ਜੰਤਰ-ਮੰਤਰ ਵਿਖੇ ਰੋਸ਼ ਵੱਜੋ ਬੈਠੀਆ ਬੀਬੀਆਂ ਨੂੰ ਕੁੱਟਮਾਰ ਕਰਕੇ ਉਠਾ ਦੇਣ ਅਤੇ ਦੋਸ਼ੀ ਐਮ.ਪੀ ਅਤੇ ਡਬਲਿਊ.ਐਫ.ਆਈ ਦੇ ਪ੍ਰਧਾਨ ਵਿਰੁੱਧ ਹੁਕਮਰਾਨਾਂ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਸ ਤਾਨਾਸਾਹੀ ਅਮਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਬੀਜੇਪੀ-ਆਰ.ਐਸ.ਐਸ. ਦੇ ਹਕੂਮਤੀ ਨਿਜਾਮ ਵਿਚ ਕੱਟੜਵਾਦੀ ਹਿੰਦੂਤਵ ਸੋਚ ਨੂੰ ਮਜਬੂਤ ਹੀ ਨਹੀ ਕੀਤਾ ਜਾ ਰਿਹਾ, ਬਲਕਿ ਤਾਨਾਸਾਹੀ ਕਾਰਵਾਈਆ ਦਾ ਬੋਲਬਾਲਾ ਕੀਤਾ ਜਾ ਰਿਹਾ ਹੈ । ਇਹ ਅਮਲ ਲੋਕ ਤੰਤਰ ਲੀਹਾਂ ਦਾ ਜਨਾਜ਼ਾਂ ਕੱਢਣ ਵਾਲੇ ਹਨ । ਇਕ ਪਾਸੇ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੇ ਨਾਅਰੇ ਦੇਕੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ । ਦੂਸਰੇ ਪਾਸੇ ਉਨ੍ਹਾਂ ਬੇਟੀਆ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਬੀਜੇਪੀ ਦੇ ਐਮ.ਪੀ ਵਿਰੁੱਧ ਕਾਨੂੰਨੀ ਬਣਦੀ ਕਾਰਵਾਈ ਕਰਨ ਦੀ ਬਜਾਇ ਉਸਨੂੰ ਹੁਕਮਰਾਨ ਬਚਾਉਣ ਤੇ ਲੱਗੇ ਹੋਏ ਹਨ । ਜੋ ਇਨਸਾਫ਼ ਦੇ ਨਾਮ ਤੇ ਵੀ ਧੱਬਾ ਹੈ ।

Leave a Reply

Your email address will not be published. Required fields are marked *