ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜ਼ਮਹੂਰੀਅਤ ਦੇ ਚੌਥੇ ਥੰਮ੍ਹ ਪ੍ਰੈਸ ਦੀ ਆਵਾਜ਼ ਨੂੰ ਕੁੱਚਲਣ ਦੀ ਕਾਰਵਾਈ ਨਿੰਦਣਯੋਗ ਅਤੇ ਅਸਹਿ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਮਈ ( ) “ਸੈਂਟਰ ਦੀਆਂ ਹੁਣ ਤੱਕ ਦੀਆਂ ਜਾਲਮਨਾਂ ਹਕੂਮਤਾਂ ਦੀ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸ੍ਰੀ ਭਗਵੰਤ ਮਾਨ ਸਰਕਾਰ ਵੱਲੋ ਜੋ ਜ਼ਮਹੂਰੀਅਤ ਦੇ ਚੌਥੇ ਵੱਡੇ ਥੰਮ੍ਹ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਦੀ ਮੰਦਭਾਵਨਾ ਅਧੀਨ ਵਿਜੀਲੈਸ ਵਿਭਾਗ ਵੱਲੋ ਰੋਜਾਨਾ ਅਜੀਤ ਦੇ ਸਤਿਕਾਰਯੋਗ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਨੂੰ ਨਿਸ਼ਾਨਾਂ ਬਣਾਕੇ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਹ ਆਮ ਆਦਮੀ ਪਾਰਟੀ ਦੇ ਅਸਫਲ ਪ੍ਰਬੰਧ ਨੂੰ ਪ੍ਰਤੱਖ ਕਰਦੀ ਹੈ ਜੋ ਅਤਿ ਨਿੰਦਣਯੋਗ ਅਤੇ ਅਸਹਿ ਹੈ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋ ਜਮਹੂਰੀਅਤ ਲੀਹਾਂ ਦਾ ਘਾਣ ਕਰਕੇ ਪ੍ਰੈਸ ਦੀ ਨਿਰਪੱਖ ਅਤੇ ਆਜਾਦ ਆਵਾਜ ਨੂੰ ਕੁੱਚਲਣ ਦੀਆਂ ਹੋ ਰਹੀਆ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਇਸਨੂੰ ਜਮਹੂਰੀਅਤ ਵਿਰੋਧੀ ਅਤੇ ਇਥੋ ਦੀ ਪ੍ਰੈਸ ਦੀ ਆਜਾਦੀ ਦਾ ਗਲਾਂ ਘੁੱਟਣ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੋਈ ਵੀ ਹੁਕਮਰਾਨ ਜਾਂ ਸਰਕਾਰ ਉਸ ਸਮੇ ਤੱਕ ਲੋਕਪੱਖੀ ਨਾ ਤਾਂ ਉੱਦਮ ਕਰ ਸਕਦੀ ਹੈ ਅਤੇ ਨਾ ਹੀ ਉਸਨੂੰ ਲੋਕਪੱਖੀ ਕਰਾਰ ਦਿੱਤਾ ਜਾ ਸਕਦਾ ਹੈ ਜਿਸ ਵਿਚ ਜਮਹੂਰੀਅਤ ਦੇ ਥੰਮ੍ਹ ਪ੍ਰੈਸ ਦੀ ਆਜਾਦੀ ਨੂੰ ਬਰਕਰਾਰ ਨਾ ਰੱਖਿਆ ਜਾਂਦਾ ਹੋਵੇ । ਕਿਉਂਕਿ ਹਕੂਮਤੀ ਪੱਧਰ ਉਤੇ ਸਿਆਸਤਦਾਨ, ਅਫਸਰਸਾਹੀ ਦੀਆਂ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਹੋਣ ਵਾਲੀਆ ਕਾਰਵਾਈਆ ਤੇ ਜ਼ਬਰ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਦਾ ਹੈ ਤਾਂ ਉਹ ਪ੍ਰੈਸ ਦੀ ਨਿਰਪੱਖਤਾ ਤੇ ਆਜਾਦੀ ਹੀ ਹੈ । ਜੇਕਰ ਹੁਕਮਰਾਨ ਪ੍ਰੈਸ ਦੀ ਆਜਾਦੀ ਦੀ ਵੱਡਮੁੱਲੀ ਕੀਮਤ ਨੂੰ ਸਮਝਦਾ ਹੋਵੇ ਤਦ ਹੀ ਉਸ ਰਾਜ ਪ੍ਰਬੰਧ ਨੂੰ ਲੰਮਾਂ ਸਮਾਂ ਚਲਾਇਆ ਜਾ ਸਕਦਾ ਹੈ । ਇਸਦੇ ਬਿਨ੍ਹਾਂ ਅਮਨ ਚੈਨ ਅਤੇ ਲੋਕਾਈ ਦੀ ਹਰ ਪੱਖੋ ਸੰਤੁਸਟੀ ਨੂੰ ਕਾਇਮ ਨਹੀ ਰੱਖਿਆ ਜਾ ਸਕਦਾ । ਇਸ ਲਈ ਪ੍ਰੈਸ ਦੀ ਆਜਾਦੀ ਹਰ ਕੀਮਤ ਤੇ ਕਾਇਮ ਰਹਿਣੀ ਚਾਹੀਦੀ ਹੈ । ਦੂਸਰੇ ਪਾਸੇ ਨਿਰਪੱਖਤਾ ਪੱਤਰਕਾਰਤਾਂ ਇਸ ਗੱਲ ਦੀ ਮੰਗ ਕਰਦੀ ਹੈ ਕਿ ਉਹ ਵੀ ਹਰ ਤਰ੍ਹਾਂ ਦੇ ਦੁਨਿਆਵੀ ਲਾਲਸਾਵਾਂ ਅਤੇ ਹਕੂਮਤੀ ਪ੍ਰਭਾਵ ਤੋ ਨਿਰਲੇਪ ਰਹਿਕੇ ਨਿਰਪੱਖਤਾ ਨਾਲ ਆਪਣੇ ਨਿਵਾਸੀਆ ਨੂੰ ਸਹੀ ਜਾਣਕਾਰੀ ਦੇਣ ਅਤੇ ਲੋਕਾਂ ਦੀ ਆਵਾਜ਼ ਬਣਕੇ ਸੱਚ ਦੀ ਆਵਾਜ ਨੂੰ ਉਜਾਗਰ ਕਰਨ ਦੀ ਜਿੰਮੇਵਾਰੀ ਨਿਭਾਉਦੇ ਰਹਿਣ । ਆਜਾਦ ਤੇ ਨਿਰਪੱਖ ਪ੍ਰੈਸ ਹੀ ਇਨਸਾਫ਼ ਵਾਲੇ ਰਾਜ ਦੀ ਸਹੀ ਦਿਸ਼ਾ ਵੱਲ ਗਵਾਹੀ ਭਰਦੀ ਹੈ । ਸ. ਟਿਵਾਣਾ ਨੇ ਡਾ. ਬਰਜਿੰਦਰ ਸਿੰਘ ਹਮਦਰਦ ਵਰਗੀਆਂ ਵਿਦਵਾਨ ਸਖਸ਼ੀਅਤਾਂ ਨੂੰ ਸਰਕਾਰਾਂ ਵੱਲੋ ਨਿਸ਼ਾਨਾਂ ਬਣਾਉਣ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੀ ਕੀਤੀ ਗਈ ਇਸ ਗੁਸਤਾਖੀ ਨੂੰ ਨਾ ਸੁਧਾਰਿਆ ਤਾਂ ਅਣਖੀ ਪੰਜਾਬੀ ਅਤੇ ਸਿੱਖ ਕੌਮ ਵਿਚ ਉੱਠਣ ਵਾਲੇ ਰੋਹ ਨੂੰ ਕਾਬੂ ਨਹੀ ਪਾ ਸਕੇਗੀ । ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਇਹ ਜ਼ਾਬਰ ਸਰਕਾਰ ਹੀ ਜਿੰਮੇਵਾਰ ਹੋਵੇਗੀ ।

Leave a Reply

Your email address will not be published. Required fields are marked *