01 ਜੂਨ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਮਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਜੂਨ ਨੂੰ ਸ. ਹਰਬੰਸ ਸਿੰਘ ਪੈਲੀ ਨਵਾਂਸਹਿਰ, 02 ਜੂਨ ਨੂੰ ਅੰਮ੍ਰਿਤਪਾਲ ਸਿੰਘ ਛੰਦੜਾ ਸਾਹਨੇਵਾਲ, 03 ਜੂਨ ਨੂੰ ਸੁਲੱਖਣ ਸਿੰਘ ਸ਼ਾਹਕੋਟ, 04 ਜੂਨ ਅੰਮ੍ਰਿਤਪਾਲ ਸਿੰਘ ਬਸੀ ਪਠਾਣਾ, 05 ਜੂਨ ਨੂੰ ਨਵਨੀਤ ਕੁਮਾਰ ਗੋਪੀ ਲੁਧਿਆਣਾ, 06 ਜੂਨ ਨੂੰ ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, 07 ਜੂਨ ਨੂੰ ਗੁਰਮੁੱਖ ਸਿੰਘ ਜਲੰਧਰੀ, 08 ਜੂਨ ਨੂੰ ਬਲਦੇਵ ਸਿੰਘ ਗਗੜਾ ਮੋਗਾ, 09 ਜੂਨ ਨੂੰ ਗੁਰਨੈਬ ਸਿੰਘ ਰਾਮਪੁਰਾ ਸੰਗਰੂਰ, 10 ਜੂਨ ਨੂੰ ਗੁਰਬਿੰਦਰ ਸਿੰਘ ਜੌਲੀ ਬਟਾਲਾ, 11 ਜੂਨ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 12 ਜੂਨ ਨੂੰ ਜਤਿੰਦਰਬੀਰ ਸਿੰਘ ਪੰਨੂ ਕਾਦੀਆ, 13 ਜੂਨ ਨੂੰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ, 14 ਜੂਨ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 15 ਜੂਨ ਨੂੰ ਅਮਰੀਕ ਸਿੰਘ ਨੰਗਲ ਅੰਮ੍ਰਿਤਸਰ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 01 ਜੂਨ ਨੂੰ ਬਰਗਾੜੀ ਵਿਖੇ ਪਸਚਾਤਾਪ ਦਿਹਾੜਾ ਮਨਾਉਦੇ ਹੋਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ । ਜਿਸ ਵਿਚ ਪੰਥ ਦੀਆਂ ਸਖਸੀਅਤਾਂ ਸਮੂਲੀਅਤ ਕਰਨਗੀਆ । ਇਸ ਲਈ ਸਮੂਹ ਖ਼ਾਲਸਾ ਪੰਥ 01 ਜੂਨ ਨੂੰ ਹੋਣ ਵਾਲੀ ਅਰਦਾਸ ਵਿਚ ਹੁੰਮ ਹੁੰਮਾਕੇ ਸਮੂਲੀਅਤ ਕਰੇ ਤਾਂ ਕਿ ਖ਼ਾਲਸਾ ਪੰਥ ਸਮੂਹਿਕ ਤਾਕਤ ਨਾਲ ਇਸ ਮੋਰਚੇ ਨੂੰ ਅੱਗੇ ਵਧਾਉਦੇ ਹੋਏ ਇਨਸਾਫ ਪ੍ਰਾਪਤ ਕਰ ਸਕੇ ।

Leave a Reply

Your email address will not be published. Required fields are marked *