ਜਨੇਵਾ ਕੰਨਵੈਨਸ਼ਨਜ਼ ਆਫ ਵਾਰ ਦੇ ਨਿਯਮਾਂ ਦਾ ਉਲੰਘਣ ਕਰਕੇ ਇੰਡੀਅਨ ਹੁਕਮਰਾਨ ਸਿੱਖ ਫ਼ੌਜੀਆਂ ਨੂੰ ਅੰਦਰੂਨੀ ਮਸਲਿਆ ਵਿਚ ਨਹੀ ਭੇਜ ਸਕਦੇ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ ( ) “ਜਨੇਵਾ ਕੰਨਵੈਨਸਨਜ਼ ਆਫ ਵਾਰ ਦੇ ਜੋ ਨਿਯਮ ਹਨ, ਉਸ ਅਨੁਸਾਰ ਕੋਈ ਵੀ ਮੁਲਕ ਆਪਣੀ ਫ਼ੌਜ ਦੀ ਦੁਰਵਰਤੋ ਆਪਣੇ ਅੰਦਰੂਨੀ ਲੋਕਾਂ ਨਾਲ ਸੰਬੰਧਤ ਮਸਲਿਆ ਵਿਚ ਨਹੀ ਕਰ ਸਕਦੀ । ਇਸ ਕੌਮਾਂਤਰੀ ਕਾਨੂੰਨ ਉਤੇ ਇੰਡੀਆ ਨੇ ਦਸਤਖਤ ਕੀਤੇ ਹੋਏ ਹਨ । ਹਿੰਦੂਤਵ ਹੁਕਮਰਾਨ ਜੰਮੂ-ਕਸ਼ਮੀਰ ਦੇ ਮਸਲੇ ਨੂੰ ਬਤੌਰ ਜੰਗ ਦਾ ਐਲਾਨ ਨਹੀ ਕਰ ਸਕਦੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜੰਮੂ-ਕਸ਼ਮੀਰ ਦੇ ਅੰਦਰੂਨੀ ਪ੍ਰਬੰਧ ਵਿਚ ਹੁਕਮਰਾਨਾਂ ਵੱਲੋ ਆਪਣੀਆ ਮਨਮਾਨੀਆ ਕਰਦੇ ਹੋਏ ਜੋ ਕਸ਼ਮੀਰੀਆਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਅਤੇ ਕਾਲੇ ਕਾਨੂੰਨ ਲਾਗੂ ਕਰਕੇ ਉਨ੍ਹਾਂ ਉਤੇ ਲੰਮੇ ਸਮੇ ਤੋ ਨਿਰੰਤਰ ਜ਼ਬਰ ਜੁਲਮ ਢਾਹੁੰਦੇ ਆ ਰਹੇ ਹਨ, ਉਸ ਵਿਚ ਸਿੱਖ ਫ਼ੌਜੀਆਂ ਨੂੰ ਜ਼ਬਰੀ ਭੇਜਕੇ ਦੁਰਵਰਤੋ ਕੀਤੀ ਜਾ ਰਹੀ ਹੈ । ਜੋ ਜਨੇਵਾ ਕੰਨਵੈਨਸਨਜ਼ ਆਫ ਵਾਰ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ । ਜੋ ਬੀਤੇ ਦਿਨੀ 4 ਸਿੱਖ ਫ਼ੌਜੀ ਜੰਮੂ-ਕਸ਼ਮੀਰ ਵਿਚ ਸ਼ਹੀਦ ਹੋਏ ਹਨ, ਉਹ ਹੁਕਮਰਾਨਾਂ ਦੀਆਂ ਗਲਤ ਨੀਤੀਆ ਤੇ ਅਮਲਾਂ ਦੇ ਨਤੀਜਿਆ ਦੀ ਬਦੌਲਤ ਹੋਈ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਵਿਚ ਬੀਤੇ ਦਿਨੀਂ 4 ਸਿੱਖ ਫ਼ੌਜੀਆਂ ਦੀ ਹੋਈ ਸ਼ਹਾਦਤ ਉਤੇ ਹੁਕਮਰਾਨਾਂ ਦੀਆਂ ਸਵਾਰਥੀ ਅਤੇ ਗਲਤ ਨੀਤੀਆ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਸਿੱਖ ਫ਼ੌਜੀਆਂ ਦੀ ਅੰਦਰੂਨੀ ਮਾਮਲਿਆ ਵਿਚ ਦੁਰਵਰਤੋ ਕਰਨ ਦੇ ਕੀਤੇ ਜਾ ਰਹੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਸ਼ਹੀਦ ਹੋਏ ਫ਼ੌਜੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਫੌ਼ਜੀ ਬੀਤੇ ਦਿਨੀ ਸ਼ਹੀਦ ਹੋਏ ਹਨ, ਉਨ੍ਹਾਂ ਦੇ ਸਮੁੱਚੇ ਪਰਿਵਾਰਾਂ ਨੂੰ ਬਤੌਰ ਮਾਲੀ ਸਹਾਇਤਾ ਦੇ 15-15 ਕਰੋੜ ਰੁਪਏ ਸਰਕਾਰ ਵੱਲੋ ਤੁਰੰਤ ਜਾਰੀ ਕਰਨੇ ਚਾਹੀਦੇ ਹਨ । ਜਿਵੇ ਕਾਰਗਿਲ ਦੀ ਲੜਾਈ ਵਿਚ ਜਾਨਾਂ ਵਾਰਨ ਵਾਲੇ ਸਿਪਾਹੀਆਂ ਦੇ ਪਰਿਵਾਰਾਂ ਨੂੰ ਇਕ-ਇਕ ਪੈਟਰੋਲ ਸਟੇਸਨ ਜਾਂ ਗੈਸ ਏਜੰਸੀਆ ਦਿੱਤੀਆ ਗਈਆ ਸਨ, ਉਸੇ ਤਰ੍ਹਾਂ ਇਨ੍ਹਾਂ ਸ਼ਹੀਦ ਹੋਏ ਪਰਿਵਾਰਾਂ ਨੂੰ ਇਹ ਪੈਟਰੋਲ ਪੰਪ ਤੇ ਗੈਸ ਏਜੰਸੀਆ ਅਲਾਟ ਹੋਣੀਆ ਚਾਹੀਦੀਆ ਹਨ ਤਾਂ ਕਿ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਆਪਣੇ ਜੀਵਨ ਨਿਰਵਾਹ ਵਿਚ ਕਿਸੇ ਤਰ੍ਹਾਂ ਦੀ ਮੁਸਕਿਲ ਪੇਸ਼ ਨਾ ਆਵੇ । ਇਸਦੇ ਨਾਲ ਹੀ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਜੋ ਕਪੂਰਥਲਾ ਤੇ ਨਾਭਾ ਵਿਚ ਫ਼ੌਜ ਦੇ ਆਪਣੇ ਸਕੂਲ ਹਨ ਉਨ੍ਹਾਂ ਵਿਚ ਇਨ੍ਹਾਂ ਬੱਚਿਆਂ ਦੀ ਮੁਫਤ ਵਿਦਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ । ਸ. ਮਾਨ ਨੇ ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ ਨੂੰ ਜੋਰਦਾਰ ਗੁਜਾਰਿਸ ਕਰਦੇ ਹੋਏ ਕਿਹਾ ਕਿ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਦੀ ਭੋਗ ਰਸਮ ਜੋ ਉਨ੍ਹਾਂ ਦੇ ਜੱਦੀ ਪਿੰਡਾਂ ਵਿਚ ਹੋਣਗੇ, ਉਨ੍ਹਾਂ ਦਾ ਸਮੁੱਚਾ ਪ੍ਰਬੰਧ ਆਪਣੀ ਜਿੰਮੇਵਾਰੀ ਸਮਝਕੇ ਕਰਨਾ ਚਾਹੀਦਾ ਹੈ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੰਜਾਬ ਸੂਬੇ ਨਾਲ ਸੰਬੰਧਤ ਸਭ ਅਹੁਦੇਦਾਰਾਂ ਨੂੰ ਇਹ ਉਚੇਚੇ ਤੌਰ ਤੇ ਅਪੀਲ ਕੀਤੀ ਕਿ ਜਦੋ ਵੀ ਇਨ੍ਹਾਂ ਸ਼ਹੀਦ ਫ਼ੌਜੀਆਂ ਦੇ ਸੰਸਕਾਰ ਅਤੇ ਭੋਗ ਰਸਮ ਹੋਣ, ਉਨ੍ਹਾਂ ਇਲਾਕਿਆ ਦੇ ਅਹੁਦੇਦਾਰ ਇਨ੍ਹਾਂ ਵਿਚ ਆਪਣੀ ਇਨਸਾਨੀ ਤੇ ਕੌਮੀ ਫਰਜ ਸਮਝਕੇ ਸਮੂਲੀਅਤ ਕਰਨ ।

Leave a Reply

Your email address will not be published. Required fields are marked *