ਸੰਗਰੂਰ-ਮਲੇਰਕੋਟਲਾ, ਧੂਰੀ-ਨਾਭਾ ਆਦਿ ਆਸ-ਪਾਸ ਦੇ ਇਲਾਕਿਆ ਵਿਚ ਬਾਰਿਸ ਕਾਰਨ ਸਬਜ਼ੀਆਂ ਦੇ ਹੋਏ ਨੁਕਸਾਨ ਦਾ ਮੁਆਵਜਾ ਸਰਕਾਰ ਫੌਰੀ ਅਦਾ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ ( ) “ਬੀਤੇ 2 ਹਫਤੇ ਪਹਿਲੇ ਸੰਗਰੂਰ, ਮਲੇਰਕੋਟਲਾ, ਧੂਰੀ, ਨਾਭਾ ਅਤੇ ਕਈ ਹੋਰ ਸਥਾਨਾਂ ਉਤੇ ਬੇਮੌਸਮੀ ਬਾਰਿਸਾਂ ਦੇ ਹੋਣ ਕਾਰਨ ਕੇਵਲ ਕਣਕ ਦੀ ਖੜ੍ਹੀ ਫ਼ਸਲ ਦਾ ਹੀ ਵੱਡਾ ਨੁਕਸਾਨ ਨਹੀ ਹੋਇਆ, ਬਲਕਿ ਸੰਗਰੂਰ, ਮਲੇਰਕੋਟਲਾ, ਧੂਰੀ, ਨਾਭਾ ਦੇ ਇਲਾਕੇ ਵਿਚ ਜੋ ਸਬਜੀ ਪੈਦਾ ਕਰਨ ਵਾਲੇ ਜਿੰਮੀਦਾਰ ਹਨ, ਉਨ੍ਹਾਂ ਦੀਆਂ ਸਬਜੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੈ । ਜਿਸ ਨਾਲ ਇਹ ਸਬਜੀ ਦੇ ਕਾਸਤਕਾਰ ਪਰਿਵਾਰ ਵੱਡੀ ਮਾਲੀ ਸੰਕਟ ਵਿਚ ਆ ਗਏ ਹਨ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਨ੍ਹਾਂ ਇਲਾਕਿਆ ਵਿਚ ਸਬਜੀ ਪੈਦਾ ਕਰਨ ਵਾਲਿਆ ਵੱਲੋ ਆਪਣੀਆ ਬੀਜੀਆ ਸਬਜੀਆਂ ਦਾ ਮੀਹ ਕਾਰਨ ਭਾਰੀ ਨੁਕਸਾਨ ਹੋ ਚੁੱਕਿਆ ਹੈ, ਉਨ੍ਹਾਂ ਦੇ ਹੋਏ ਨੁਕਸਾਨ ਦਾ ਜਾਇਜਾਂ ਲੈਦੇ ਹੋਏ ਸਰਕਾਰ ਵੱਲੋ ਤੁਰੰਤ ਮੁਆਵਜਾ ਜਾਰੀ ਕੀਤਾ ਜਾਵੇ ਅਤੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਕੋਲ ਮਾਲੀ ਸਹਾਇਤਾ ਪਹੁੰਚਦੀ ਕੀਤੀ ਜਾਵੇ । ਤਾਂ ਕਿ ਬਹੁਤ ਮਿਹਨਤ ਅਤੇ ਅੱਤ ਦੀ ਸਰਦੀ-ਗਰਮੀ ਵਿਚ ਉਥੋ ਦੇ ਨਿਵਾਸੀਆ ਦੇ ਖਾਂਣ ਲਈ ਵੱਖ-ਵੱਖ ਕਿਸਮ ਦੀਆਂ ਸਬਜੀਆਂ ਜਿਵੇ ਖੀਰਾ, ਟਮਾਟਰ, ਹਰੀਮਿਰਚ, ਗੋਭੀ, ਬੈਂਗਣ, ਤਰ੍ਹਾ, ਭਿੰਡੀ ਆਦਿ ਸਬਜੀਆ ਪੈਦਾ ਕਰਦੇ ਹਨ, ਉਨ੍ਹਾਂ ਦੀ ਪੈਦਾਵਾਰ ਸਬਜੀਆ ਕਾਰਨ ਹੋਏ ਨੁਕਸਾਨ ਦੀ ਪੂਰਤੀ ਕਰਕੇ ਅਗਲੀ ਫਸਲ ਦੀ ਤਿਆਰੀ ਲਈ ਮਦਦ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਸ਼ੇਸ਼ ਤੌਰ ਤੇ ਸੰਗਰੂਰ, ਮਲੇਰਕੋਟਲਾ ਦੇ ਇਲਾਕਿਆ ਵਿਚ ਇਨ੍ਹਾਂ ਬਾਰਿਸਾਂ ਕਾਰਨ ਸਬਜੀ ਪੈਦਾ ਕਰਨ ਵਾਲਿਆ ਦੇ ਹੋਏ ਵੱਡੇ ਨੁਕਸਾਨ ਦੀ ਸਰਕਾਰ ਨੂੰ ਤੁਰੰਤ ਪੂਰਤੀ ਕਰਨ ਅਤੇ ਉਨ੍ਹਾਂ ਨੂੰ ਫਿਰ ਤੋ ਅਗਲੀਆ ਸਬਜੀ ਦੀਆਂ ਫਸਲਾਂ ਬੀਜਣ ਲਈ ਉਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਬਣਦਾ ਮੁਆਵਜਾ ਤੁਰੰਤ ਪ੍ਰਦਾਨ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਕਾਸਤਕਾਰ ਸਬਜੀਆ ਦੀ ਪੈਦਾਵਾਰ ਕਰਦੇ ਹਨ ਅਕਸਰ ਹੀ ਇਨ੍ਹਾਂ ਵਿਚ ਬਹੁਤੇ ਜ਼ਮੀਨਾਂ ਠੇਕੇ ਉਤੇ ਦੇ ਕੇ ਸਬਜੀਆ ਦਾ ਉਤਪਾਦ ਕਰਦੇ ਹਨ । ਇਨ੍ਹਾਂ ਕੋਲ ਆਪਣੀ ਜਮੀਨ ਜਾਂ ਤਾਂ ਹੈ ਹੀ ਨਹੀ ਜੇਕਰ ਹੈ ਤਾਂ ਬਹੁਤ ਘੱਟ ਜਿਸ ਵਿਚ ਪੈਦਾਵਾਰ ਫਸਲ ਦੀ ਲਾਗਤ ਵੀ ਪੂਰੀ ਹੋਣੀ ਮੁਸਕਿਲ ਬਣੀ ਹੋਈ ਹੈ । ਹੁਣ ਜਦੋ ਇਨ੍ਹਾਂ ਪਰਿਵਾਰਾਂ ਦਾ ਸਮੁੱਚਾ ਦਾਰੋਮਦਾਰ ਸਬਜੀਆ ਦੀ ਚੰਗੀ ਫਸਲ ਹੋਣ ਉਤੇ ਨਿਰਭਰ ਕਰਦਾ ਹੈ, ਜਦੋ ਸਬਜੀਆ ਹੀ ਨੁਕਸਾਨੀਆ ਗਈਆ ਹਨ, ਤਾਂ ਇਨ੍ਹਾਂ ਦੇ ਭਵਿੱਖ ਉਤੇ ਗਹਿਰੀ ਚਿੰਤਾ ਦਾ ਬੱਦਲ ਛਾਉਣਾ ਕੁਦਰਤੀ ਹੈ। ਜੇਕਰ ਅਜਿਹੇ ਸਮੇ ਵੀ ਸਰਕਾਰ ਇਨ੍ਹਾਂ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਨਾ ਕਰਕੇ ਆਪਣੀ ਜਿੰਮੇਵਾਰੀ ਨਾ ਨਿਭਾਏ, ਤਾਂ ਇਹ ਪਰਿਵਾਰ ਤਾਂ ਸੜਕਾਂ ਉਤੇ ਆਉਣ ਅਤੇ ਹੋਰ ਕਰਜਈ ਹੋ ਜਾਣ ਲਈ ਮਜਬੂਰ ਹੋ ਜਾਣਗੇ । ਇਸ ਲਈ ਇਨ੍ਹਾਂ ਪਰਿਵਾਰਾਂ ਦੇ ਜੀਵਨ ਨਿਰਵਾਹ ਨੂੰ ਚੱਲਦਾ ਰੱਖਣ ਲਈ ਅਤੇ ਸਬਜੀ ਦੀ ਪੈਦਾਵਾਰ ਨੂੰ ਨਿਰੰਤਰ ਪੈਦਾ ਕਰਨ ਲਈ ਇਹ ਅਤਿ ਜਰੂਰੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਤੁਰੰਤ ਮੁਆਵਜਾ ਦੇਣ ਦਾ ਪ੍ਰਬੰਧ ਕਰੇ । ਜੋ ਕਿ ਉਸਦਾ ਸਮਾਜਿਕ ਅਤੇ ਇਨਸਾਨੀ ਫਰਜ ਵੀ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਬਜੀ ਪੈਦਾਵਾਰ ਕਰਨ ਵਾਲੇ ਕਾਸਤਕਾਰਾਂ ਨੂੰ ਮੌਜੂਦਾ ਪੰਜਾਬ ਸਰਕਾਰ ਆਪਣੇ ਮੁਸਕਿਲ ਸਮੇ ਦੀ ਮਦਦ ਵਾਲੇ ਖਜਾਨੇ ਦੇ ਕੋਟੇ ਵਿਚੋ ਮਾਇਕ ਸਹਾਇਤਾ ਦੇ ਕੇ ਆਪਣੇ ਫਰਜਾ ਦੀ ਪੂਰਤੀ ਕਰੇਗੀ ।

Leave a Reply

Your email address will not be published. Required fields are marked *