ਜਸਟਿਸ ਚੰਦਰਚੂੜ੍ਹ ਨੂੰ ਸਿੱਖ ਕੌਮ ਦਾ ਸਲਾਮ ! ਜਿਨ੍ਹਾਂ ਨੇ ਮੀਡੀਆ-1 ਚੈਨਲ ਦੇ ਜ਼ਮਹੂਰੀ ਹੱਕਾਂ ਅਤੇ ਪ੍ਰੈਸ ਦੀ ਆਜਾਦੀ ਦੀ ਦ੍ਰਿੜਤਾ ਨਾਲ ਰੱਖਿਆ ਕੀਤੀ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਅਪ੍ਰੈਲ ( ) “2020 ਵਿਚ ਜਦੋਂ ਅਮਰੀਕਾ ਦੇ ਉਸ ਸਮੇ ਦੇ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਇੰਡੀਆ ਦੇ ਦੌਰੇ ਤੇ ਦਿੱਲੀ ਵਿਖੇ ਆਏ ਸਨ, ਉਸ ਸਮੇ ਦਿੱਲੀ ਵਿਚ ਦੰਗੇ ਹੋਏ ਸਨ, ਜਿਨ੍ਹਾਂ ਨੂੰ ਮੀਡੀਆ-1 ਤੇ ਏਸੀਆ ਨਿਊਜ ਚੈਨਲਾਂ ਵੱਲੋਂ ਮੋਦੀ ਹਕੂਮਤ ਵਿਸ਼ੇਸ਼ ਤੌਰ ਤੇ ਸ੍ਰੀ ਅਮਿਤ ਸ਼ਾਹ ਗ੍ਰਹਿ ਵਜੀਰ ਇੰਡੀਆ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਰਿਪੋਰਟਿੰਗ ਕੀਤੀ ਸੀ । ਸ੍ਰੀ ਅਮਿਤ ਸ਼ਾਹ ਅਤੇ ਮੋਦੀ ਹਕੂਮਤ ਨੇ ਸੱਚ ਨੂੰ ਉਜਾਗਰ ਕਰਨ ਵਾਲੇ ਉਪਰੋਕਤ ਚੈਨਲ ਮੀਡੀਆ-1 ਤੇ ਏਸੀਆ ਨਿਊਜ ਨੂੰ ਆਪਣੇ ਸੈਟਰ ਦੇ ਸੰਚਾਰ ਸਾਧਨ ਵਿਭਾਗ ਰਾਹੀ ਮੁਅੱਤਲ ਕਰ ਦਿੱਤਾ ਸੀ ਅਤੇ ਅੱਗੋ ਲਈ ਇਨ੍ਹਾਂ ਚੈਨਲਾਂ ਦੇ ਲਾਈਸੈਸ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਜੋ ਕਿ ਲੰਮਾਂ ਸਮਾਂ ਕੇਸ ਚੱਲਿਆ । ਜਿਸ ਵਿਚ ਹਕੂਮਤੀ ਪ੍ਰਭਾਵ ਦੀ ਬਦੌਲਤ ਇਨ੍ਹਾਂ ਚੈਨਲਾਂ ਦੀ ਪ੍ਰੈਸ ਦੀ ਆਜਾਦੀ ਉਤੇ ਮਾਰੇ ਗਏ ਡਾਕੇ ਦਾ ਇਨਸਾਫ ਨਾ ਮਿਲਿਆ । ਪਰ ਉਪਰੋਕਤ ਚੈਨਲ ਨੇ ਇਨਸਾਫ਼ ਪ੍ਰਾਪਤੀ ਲਈ ਸੁਪਰੀਮ ਕੋਰਟ ਇੰਡੀਆ ਨੂੰ ਪਹੁੰਚ ਕੀਤੀ । ਜਿਸ ਕੇਸ ਨੂੰ ਸੁਣਦੇ ਹੋਏ ਮੌਜੂਦਾ ਚੀਫ ਜਸਟਿਸ ਸੁਪਰੀਮ ਕੋਰਟ ਸ੍ਰੀ ਵਾਈ.ਡੀ. ਚੰਦਰਚੂੜ੍ਹ ਨੇ ਹਕੂਮਤੀ ਤਾਨਾਸਾਹੀ ਗੈਰ ਵਿਧਾਨਿਕ ਅਮਲਾਂ ਨੂੰ ਵਾਚਦੇ ਹੋਏ ਉਪਰੋਕਤ ਚੈਨਲ ਦੇ ਲਾਈਸੈਸ ਨੂੰ ਰੀਨਿਊ ਕਰਕੇ ਤੁਰੰਤ ਜਾਰੀ ਕਰਨ ਦਾ ਦ੍ਰਿੜਤਾ ਪੂਰਵਕ ਫੈਸਲਾ ਕਰਦੇ ਹੋਏ ਇੰਡੀਆ ਦੀਆਂ ਵਿਧਾਨਿਕ ਲੀਹਾਂ ਅਤੇ ਜਮਹੂਰੀਅਤ ਦੀ ਰੱਖਿਆ ਕਰਦੇ ਹੋਏ ਪ੍ਰੈਸ ਦੀ ਆਜਾਦੀ ਨੂੰ ਬਹਾਲ ਕਰਨ ਦਾ ਸਲਾਘਾਯੋਗ ਉਦਮ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਸਟਿਸ ਚੰਦਰਚੂੜ੍ਹ ਵੱਲੋ ਕੀਤੇ ਗਏ ਇਸ ਫੈਸਲੇ ਨੂੰ ਹਾਰਦਿਕ ਸਲਾਮ ਕਰਦਾ ਹੈ । ਜੇਕਰ ਉਹ ਇਸੇ ਤਰ੍ਹਾਂ ਨਿਰਪੱਖਤਾ ਤੇ ਦ੍ਰਿੜਤਾ ਨਾਲ ਫੈਸਲੇ ਕਰਨ ਅਤੇ ਨਿਆਪਾਲਿਕਾਂ ਦੀ ਸਿਆਸੀ ਤਾਨਾਸਾਹੀ ਬਦੌਲਤ ਡਿੱਗੀ ਸਾਂਖ ਨੂੰ ਫਿਰ ਤੋ ਕਾਇਮ ਕਰਨ ਅਤੇ ਹੁਕਮਰਾਨਾਂ ਦੀਆਂ ਤਾਨਾਸਾਹੀ ਅਮਲਾਂ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਦੇ ਹੋਏ ਚੰਗੀਆਂ ਲੀਹਾਂ ਦੇ ਸਕਣ, ਤਾਂ ਇਹ ਸਮੁੱਚੇ ਮੁਲਕ ਦੇ ਪ੍ਰਬੰਧ ਵਿਚ ਪਾਰਦਰਸੀ ਆਉਣ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਵਿਚ ਵੱਡਾ ਯੋਗਦਾਨ ਹੋਵੇਗਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਦੋਂ ਇੰਡੀਆ ਮੁਲਕ ਦੇ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਆਪਣੀਆ ਤਾਨਾਸਾਹੀ ਕਾਰਵਾਈਆ ਅਧੀਨ ਵੱਡੀ ਗਿਣਤੀ ਦੇ ਸੂਬਿਆਂ ਵਿਚ ਅਤੇ ਵਿਰੋਧੀ ਜਮਾਤਾਂ ਦੇ ਆਗੂਆ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਤਾਕਤ ਅਤੇ ਆਪਣੀਆ ਏਜੰਸੀਆ ਦੀ ਦੁਰਵਰਤੋ ਕਰਦੇ ਨਜਰ ਆ ਰਹੇ ਹਨ ਅਤੇ ਪ੍ਰੈਸ ਦੀ ਆਜਾਦੀ ਉਤੇ ਇਸੇ ਸੋਚ ਅਧੀਨ ਪੱਤਰਕਾਰਾਂ, ਐਡੀਟਰਾਂ ਅਤੇ ਲੇਖਕਾਂ ਉਤੇ ਜ਼ਬਰ ਢਾਹੁਣ ਦਾ ਦੌਰ ਸੁਰੂ ਕੀਤਾ ਹੋਇਆ ਹੈ । ਇਥੋ ਦੇ ਨਾਗਰਿਕਾਂ ਦੇ ਮੁੱਢਲੇ ਵਿਧਾਨਿਕ ਬੁਨਿਆਦੀ ਹੱਕਾਂ ਨੂੰ ਕੁੱਚਲਣ ਲੱਗੇ ਹੋਏ ਹਨ, ਉਨ੍ਹਾਂ ਵੱਲੋਂ ਕਾਨੂੰਨੀ ਪ੍ਰਕਿਰਿਆ ਰਾਹੀ ਕੀਤੇ ਜਾ ਰਹੇ ਅਮਲਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਜਸਟਿਸ ਚੰਦਰਚੂੜ੍ਹ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੋਦੀ-ਸ਼ਾਹ ਦੀਆਂ ਤਾਨਾਸਾਹੀ ਗੈਰ ਕਾਨੂੰਨੀ ਅਮਲਾਂ ਦੀ ਬਦੌਲਤ ਅਮਨ-ਚੈਨ ਨਾਲ ਵੱਸਦੇ ਪੰਜਾਬੀਅ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਮੌਜੂਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨਾਲ ਸਾਂਠ-ਗਾਂਠ ਕਰਕੇ ਪੰਜਾਬ ਦੇ ਮਾਹੌਲ ਨੂੰ ਮੰਦਭਾਵਨਾ ਅਧੀਨ ਗੰਧਲਾ ਕਰਦੇ ਹੋਏ ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਲੱਗੇ ਹੋਏ ਹਨ । ਇਸ ਉਤੇ ਅਮਲ ਕਰਦੇ ਹੋਏ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਬੀਤੇ 6-7 ਮਹੀਨਿਆ ਤੋ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਅੰਮ੍ਰਿਤ ਸੰਚਾਰ, ਸਿੱਖੀ ਦਾ ਪ੍ਰਚਾਰ ਕਰਦੇ ਹੋਏ ਨੌਜਵਾਨੀ ਨੂੰ ਨਸਿਆ ਤੋ ਦੂਰ ਕਰਨ ਲਈ ਪ੍ਰੇਰਦੇ ਆ ਰਹੇ ਸਨ, ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆ ਵਿਰੁੱਧ 18 ਮਾਰਚ ਨੂੰ ਹੋਈ ਇਕ ਕਾਰਵਾਈ ਵਿਰੁੱਧ ਜੇਕਰ ਕੋਈ ਕੇਸ ਬਣ ਸਕਦਾ ਸੀ, ਉਹ ਕੇਵਲ ਤੇ ਕੇਵਲ 107/51 ਦਾ ਕੇਸ ਸੀ, ਪਰ ਸ੍ਰੀ ਸ਼ਾਹ ਨੇ ਅਤੇ ਸ. ਭਗਵੰਤ ਸਿੰਘ ਮਾਨ ਨੇ 18 ਮਾਰਚ ਨੂੰ 80 ਹਜਾਰ ਦੀ ਪੁਲਿਸ ਨਫਰੀ ਲਗਾਕੇ ਪੰਜਾਬ ਵਿਚ ਇਕ ਅਜਿਹੀ ਘਿਣੋਨੀ ਖੇਡ ਖੇਡੀ ਜਿਸ ਨਾਲ ਉਨ੍ਹਾਂ ਉਤੇ ਦੇਸ਼ਧ੍ਰੋਹੀ ਅਤੇ ਐਨ.ਐਸ.ਏ. ਵਰਗੇ ਕੇਸ ਦਰਜ ਕਰਕੇ ਅਤੇ ਉਨ੍ਹਾਂ ਨੂੰ ਪੰਜਾਬ ਤੋ ਬਾਹਰ ਅਸਾਮ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਕੇ ਸਮੁੱਚੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਸੱਟ ਮਾਰਨ ਦੀ ਅਸਫਲ ਕੋਸਿ਼ਸ਼ ਕੀਤੀ ਹੈ । 18 ਮਾਰਚ ਤੋ ਲੈਕੇ 23 ਮਾਰਚ ਤੱਕ ਸਭ ਸੰਚਾਰ ਸਾਧਨ, ਸੋਸਲ ਮੀਡੀਆ, ਨੈਟਵਰਕ ਉਤੇ ਪਾਬੰਦੀ ਲਗਾਕੇ ਪ੍ਰੈਸ ਦੀ ਆਜਾਦੀ ਉਤੇ ਹਮਲਾ ਕਰਦੇ ਹੋਏ ਅਸਲੀ ਸੱਚ ਨੂੰ ਸਾਹਮਣੇ ਆਉਣ ਤੋ ਰੋਕ ਕੇ ਜਮਹੂਰੀਅਤ ਲੀਹਾਂ ਦਾ ਘਾਣ ਕੀਤਾ ਅਤੇ ਹੁਣ ਪੰਜਾਬ ਦੇ ਹਾਲਾਤ ਨੂੰ ਵਿਸਫੋਟਕ ਦਿਖਾਕੇ ਇਥੋ ਦੀ ਬੇਕਸੂਰ ਤੇ ਨਿਰਦੋਸ਼ ਨੌਜਵਾਨੀ ਨੂੰ ਹਨ੍ਹੇਰੇ-ਸਵੇਰੇ ਘਰਾਂ ਤੋ ਚੁੱਕ ਕੇ ਦਹਿਸਤ ਪਾਈ ਜਾ ਰਹੀ ਹੈ । ਪੰਜਾਬ ਸੂਬੇ ਨੂੰ ਅਣਐਲਾਨਿਆ ਗੜਬੜ ਵਾਲਾ ਇਲਾਕਾ ਕਰਾਰ ਦੇ ਕੇ ਜੁਲਮ ਦਾ ਦੌਰ ਸੁਰੂ ਕੀਤਾ ਹੋਇਆ ਹੈ । ਬੇਸੱਕ ਕਿਸੇ ਵੀ ਪੰਜਾਬੀ ਜਾਂ ਸਿੱਖ ਨੇ ਇਸ ਹੋ ਰਹੇ ਜ਼ਬਰ ਜੁਲਮ ਸੰਬੰਧੀ ਸੁਪਰੀਮ ਕੋਰਟ ਨੂੰ ਪਹੁੰਚ ਨਹੀ ਵੀ ਕੀਤੀ । ਪਰ ਫਿਰ ਵੀ ਵਿਧਾਨਿਕ ਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰਾਖੀ ਕਰਨ ਲਈ ਜੇਕਰ ਆਪ ਜੀ ਇਸੇ ਤਰ੍ਹਾਂ ਪੰਜਾਬੀਆਂ ਤੇ ਸਿੱਖ ਕੌਮ ਦੇ ਵਿਧਾਨਿਕ ਹੱਕਾਂ ਦੀ ਰਾਖੀ ਕਰਨ, ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਪੰਜਾਬ ਨਿਵਾਸੀਆ ਉਤੇ ਕੀਤੇ ਜਾ ਰਹੇ ਜ਼ਬਰ ਨੂੰ ਰੋਕਣ, ਪੱਤਰਕਾਰਾਂ ਨੂੰ ਬਿਨ੍ਹਾਂ ਵਜਹ ਦਬਾਉਣ ਦੇ ਗੈਰ ਕਾਨੂੰਨੀ ਅਮਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਖਲਾਕੀ ਤੌਰ ਤੇ ਅਮਲ ਕਰ ਸਕੋ ਅਤੇ ਪੰਜਾਬ ਜਿਸਨੂੰ ਨਿਸ਼ਾਨਾਂ ਬਣਾਕੇ ਹੁਕਮਰਾਨ 2024 ਦੀਆਂ ਚੋਣਾਂ ਜਿੱਤਣ ਤੇ ਸਿਆਸੀ ਸਵਾਰਥ ਪੂਰਾ ਕਰਨਾ ਚਾਹੁੰਦੇ ਹਨ, ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਇਆ ਜਾ ਰਿਹਾ ਹੈ । ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆ ਉਤੇ ਵਿਧਾਨ ਦੀ ਰਾਖੀ ਕਰਦੇ ਹੋਏ ਅਮਲ ਕਰ ਸਕੋ ਤਾਂ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਆਪ ਜੀ ਦੇ ਉੱਦਮਾਂ ਦੀ ਜਿਥੇ ਧੰਨਵਾਦੀ ਹੋਵੇਗੀ, ਉਥੇ ਸਮੁੱਚੇ ਇੰਡੀਆ ਦੇ ਮਾਹੌਲ ਨੂੰ ਸਾਜਗਰ ਰੱਖਣ ਲਈ ਆਪ ਜੀ ਵੱਲੋ ਨਿਭਾਈ ਜਾਣ ਵਾਲੀ ਜਿੰਮੇਵਾਰੀ ਵੱਡਾ ਯੋਗਦਾਨ ਪਾਵੇਗੀ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਜਸਟਿਸ ਚੰਦਰਚੂੜ੍ਹ ਜਿਨ੍ਹਾਂ ਦਾ ਕੇਵਲ ਇੰਡੀਆ ਵਿਚ ਹੀ ਨਹੀ ਬਲਕਿ ਸੰਸਾਰ ਪੱਧਰ ਤੇ ਜਮਹੂਰੀ ਤੇ ਮਨੁੱਖਤਾ ਪੱਖੀ ਹੱਕਾਂ ਦੀ ਰਾਖੀ ਕਰਨ ਅਤੇ ਨਿਰਪੱਖਤਾ ਵਾਲੀ ਦ੍ਰਿੜ ਸਖਸ਼ੀਅਤ ਦਾ ਅਕਸ ਕਾਇਮ ਹੋ ਚੁੱਕਿਆ ਹੈ, ਉਹ ਇਸ ਦਿਸ਼ਾ ਵੱਲ ਉਦਮ ਕਰਦੇ ਹੋਏ ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਦੀਆਂ ਸਾਜਿਸਾਂ ਉਤੇ ਨਜਰ ਰੱਖਦੇ ਹੋਏ ਪੰਜਾਬ ਸੂਬੇ ਤੇ ਇੰਡੀਆ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਮਈ ਰੱਖਣ ਵਿਚ ਯਾਦ ਰੱਖਣ ਯੋਗ ਭੂਮਿਕਾ ਨਿਭਾਉਣਗੇ ।

Leave a Reply

Your email address will not be published. Required fields are marked *