ਜਦੋਂ ਪਾਕਿਸਤਾਨ ਵਿਚ ਭੁੱਖਮਰੀ ਅਤੇ ਮਾਲੀ ਹਾਲਤ ਅਤਿ ਨਿਘਾਰ ਵੱਲ ਹੋ ਚੁੱਕੇ ਹਨ, ਫਿਰ ਉਹ ਫੰਡਿਗ ਜਾਂ ਹੋਰ ਤਰੀਕੇ ਖ਼ਾਲਿਸਤਾਨੀਆਂ ਦੀ ਕਿਵੇਂ ਮਦਦ ਕਰ ਸਕਦੇ ਹਨ ? : ਮਾਨ

ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਚੀਫ਼ ਮਨਿਸਟਰ ਸ. ਭਗਵੰਤ ਜੀ ਕਹਿੰਦੇ ਹਨ ਕਿ ਖ਼ਾਲਿਸਤਾਨੀ ਸਿੱਖਾਂ ਨੂੰ ਇਸਲਾਮਿਕ ਪਾਕਿਸਤਾਨ ਤੋਂ ਮਾਇਆ ਆਉਦੀ ਹੈ । ਪਰ ਪਾਕਿਸਤਾਨ ਦੀ ਮਾਲੀ ਹਾਲਤ ਤਾਂ ਐਨੀ ਖਰਾਬ ਹੋ ਗਈ ਹੈ ਕਿ ਇਕ ਮੁਰਗੇ ਦੀ ਕੀਮਤ 1000 ਰੁਪਏ ਦਾ ਵਿਕ ਰਿਹਾ ਹੈ । ਇਹ ਸਿਰਫ ਜਿਹੜੇ ਪੰਜਾਬ ਸਰਕਾਰ ਜਾਂ ਸੈਂਟਰ ਦੀ ਸਰਕਾਰ ਚਲਾਉਦੇ ਹਨ ਉਹੀ ਐਨੀ ਕੀਮਤ ਦਾ ਮੁਰਗਾ ਛੱਕ ਸਕਦੇ ਹਨ । ਪਕਿਸਤਾਨ ਵਿਚ ਦੁੱਧ ਦੀ ਕੀਮਤ 500 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ । ਉਥੋ ਦੀਆਂ ਖਾਂਣ ਪੀਣ ਦੀਆਂ ਵਸਤਾਂ ਦੀ ਕੀਮਤ ਦਾ ਉਛਾਲ ਇਸ ਪ੍ਰਕਾਰ ਹੈ ਬੋਆਇਲ 1100 ਪ੍ਰਤੀ ਕਿਲੋ ਦਾ ਵਿਕ ਰਿਹਾ, ਪਿਆਜ ਦੀ ਕੀਮਤ ਪਹਿਲਾ ਨਾਲੋ 482 ਰੁਪਏ ਪ੍ਰਤੀਸ਼ਤ ਵੱਧ ਗਈ ਹੈ, ਲਿਪਟਨ ਦੀ ਚਾਹ 65%, ਅੰਡੇ 64%, ਡੀਜਲ 57%, ਬਾਸਮਤੀ 56%, ਮੂੰਗ 55%, ਨਮਕ 49%, ਕੇਲੇ 47%, ਆਟਾ 46% ਐਨੀ ਮਾੜੀ ਹਾਲਤ ਪਾਕਿਸਤਾਨ ਦੀ ਮਾਲੀ ਤੌਰ ਤੇ ਹੋ ਗਈ ਹੈ । ਫਿਰ ਖ਼ਾਲਿਸਤਾਨੀਆਂ ਨੂੰ ਉਹ ਕਿਵੇ ਪੈਸੇ ਭੇਜਣਗੇ, ਇਕ ਪੁਰਾਣੀ ਕਹਾਵਤ ਹੈ ਕਿ “ਨਾ ਟਕਾ ਨਾ ਧੇਲਾ ਕਰਦੇ ਮੇਲਾ ਮੇਲਾ’? ਚੀਫ ਮਨਿਸਟਰ ਸਾਬ ਹੀ 1000 ਰੁਪਏ ਵਾਲਾ ਮੁਰਗਾ ਖਾ ਸਕਦੇ ਹਨ । ਪਰ ਚੀਫ ਮਨਿਸਟਰ ਇਹ ਦੱਸਣ ਕਿ ਤਹਿਰੀਕ-ਏ-ਪਾਕਿਸਤਾਨ ਜੋ ਖਾੜਕੂ ਜਥੇਬੰਦੀ ਹੈ, ਉਸਨੂੰ ਕਿਥੋ ਪੈਸਾ ਆਉਦਾ ਹੈ ? ਆਈ.ਐਸ.ਆਈ.ਐਸ ਜਿਸਨੇ ਇਰਾਕ ਵਿਚ, ਫਿਰ ਕਾਬਲ ਵਿਚ 2 ਵਾਰੀ ਗੁਰੂਘਰ ਤੇ ਅਟੈਕ ਕੀਤਾ ਹੈ, ਪੇਸ਼ਾਵਰ ਵਿਚ ਵੀ ਇਨ੍ਹਾਂ ਵੱਲੋਂ ਇਕ ਸਿੱਖ ਹਕੀਮ ਮਾਰ ਦਿੱਤਾ ਸੀ, ਸ੍ਰੀਨਗਰ ਵਿਖੇ ਇਕ ਪ੍ਰਿੰਸੀਪਲ ਬੀਬੀ ਨੂੰ ਵੀ ਮਾਰ ਦਿੱਤਾ ਸੀ, ਇਨ੍ਹਾਂ ਨੂੰ ਪੈਸਾ ਕੌਣ ਦੇ ਰਿਹਾ ਹੈ ? ਜੋ 1947 ਵਿਚ ਨਹਿਰੂ, ਗਾਂਧੀ, ਜਿਨਾਹ ਅਤੇ ਮਾਊਟ ਬੈਟਨ ਨੇ ਸਿੱਖ ਕੌਮ ਦੀ ਲਹਿੰਦੇ ਵਾਲੇ ਪੰਜਾਬ (ਪਾਕਿਸਤਾਨ) ਜਿਹੜੀ ਨਸਲੀ ਸਫਾਈ ਕਰਵਾਈ ਹੈ, ਇਸ ਕਰਕੇ ਪਾਕਿਸਤਾਨ ਵਿਚ ਕਾਲ ਪੈ ਗਿਆ ਹੈ । ਇਹੀ ਸਿੱਖ ਹੈ ਜਿਹੜਾ ਹਰਿਆਣਾ, ਯੂਪੀ, ਮੱਧ ਪ੍ਰਦੇਸ, ਪੰਜਾਬ ਜਾ ਕੇ ਖੇਤੀ ਨੂੰ ਕੌਮਾਂਤਰੀ ਪੱਧਰ ਤੇ ਪੈਦਾਵਾਰ ਕਰਕੇ ਉਨ੍ਹਾਂ ਦਾ ਢਿੱਡ ਭਰ ਰਿਹਾ ਹੈ, ਨਹੀ ਤਾਂ ਹਰਿਆਣਵੀਆ ਨੂੰ ਖੇਤੀ ਬਾਰੇ ਕੋਈ ਜਾਣਕਾਰੀ ਨਹੀ ਸੀ । ਜੋ ਸਿੱਖ ਲਹਿੰਦੇ ਵਾਲੇ ਪੰਜਾਬ ਤੋ ਉਜੜਕੇ ਆਏ ਹਨ ਉਨ੍ਹਾਂ ਨੇ ਹੀ ਇਸ ਖੇਤੀ ਕਿੱਤੇ ਦੀ ਪੈਦਾਵਾਰ ਨੂੰ ਵਧਾਇਆ ਹੈ । ਹੁਣ ਪਾਕਿਸਤਾਨ ਨੂੰ ਮਹਿਸੂਸ ਹੋਵੇਗਾ ਜਿਨ੍ਹਾਂ ਨੇ ਨਸਲੀ ਸਫਾਈ ਕੀਤੀ ਅਤੇ ਜੋ ਹੁਣ ਵੀ ਇਥੇ ਸਿੱਖ ਕੌਮ ਨੂੰ ਮੰਦਾ ਸਮਝਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਭਗਵੰਤ ਜੀ ਵੱਲੋ ਦਿੱਤੇ ਉਸ ਬਿਆਨ ਕਿ ਖਾਲਿਸਤਾਨੀਆਂ ਨੂੰ ਪਾਕਿਸਤਾਨ ਤੋ ਫੰਡਿਗ ਹੋਣ ਤੇ ਹੋਰ ਮਦਦ ਮਿਲਣ ਦੀ ਗੱਲ ਦੀ ਕੀਤੀ ਗਈ ਨਿਰਆਧਾਰ ਬਿਆਨਬਾਜੀ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਇਰਾਕ ਦੇ ਤਾਨਾਸਾਹ ਸਦਾਮ ਹੁਸੈਨ ਦੇ ਨਾਲ ਹਿੰਦੂਤਵ ਸਰਕਾਰ ਦਾ ਗਹਿਰਾ ਰਿਸਤਾ ਸੀ ਜਿਸਦਾ ਸਦਾਮ ਹੁਸੈਨ ਦੀ ਸਰਕਾਰ ਦਾ ਤਾਲੁਕ ਸਿੱਧਾ ਜੋ ਸਕੈਡਲ ਆਇਲ ਫਾਰ ਫੂਡ ਹੋਇਆ ਹੈ, ਉਹ ਵੀ ਸਦਾਮ ਹੁਸੈਨ ਦੀ ਸਰਕਾਰ ਵੇਲੇ ਹੋਇਆ ਸੀ । ਸੰਨ 2003 ਵਿਚ ਜਦੋਂ ਅਮਰੀਕਾ ਨੇ ਇਰਾਕ ਉਤੇ ਹਮਲਾ ਕੀਤਾ ਸੀ ਅਤੇ ਸਦਾਮ ਹੁਸੈਨ ਨੂੰ ਫ਼ਾਂਸੀ ਦਿੱਤੀ ਗਈ, ਉਸ ਸਮੇ ਤੋ ਬਾਅਦ ਇਰਾਕ ਦੀ ਫ਼ੌਜ ਟੋਟੇ-ਟੋਟੇ ਹੋ ਗਈ । ਇਸ ਫ਼ੌਜ ਦੇ ਵਿਚ ਸੁੰਨੀ ਮੁਸਲਮਾਨ ਜਿਆਦਾ ਸਨ ਅਤੇ ਫ਼ੌਜ ਟੁੱਟਣ ਤੇ ਬਹੁਤ ਸਾਰੇ ਆਈ.ਐਸ.ਆਈ.ਐਸ. ਵਿਚ ਚਲੇ ਗਏ । ਉਸ ਤੋ ਬਾਅਦ ਕੇਰਲਾ ਸੂਬੇ ਦੇ ਵਿਚ ਹਿੰਦੂਤਵ ਦੇ ਨੱਕ ਥੱਲ੍ਹੇ ਆਈ.ਐਸ.ਆਈ.ਐਸ. ਬਹੁਤ ਮਜ਼ਬੂਤ ਹੋ ਗਈ ਅਤੇ ਜੋ ਆਈ.ਐਸ.ਆਈ.ਐਸ. ਨੇ ਸਿੱਖਾਂ ਵਿਰੁੱਧ ਹਮਲੇ ਕੀਤੇ ਹਨ, ਸਦਾਮ ਹੁਸੈਨ ਦੀ ਫ਼ੌਜ ਤੇ ਹਿੰਦੂਤਵ ਸਰਕਾਰ ਦਾ ਆਇਲ ਫਾਰ ਫੂਡ ਦਾ ਸਕੈਡਲ ਹੋਇਆ ਹੈ, ਇਸਦਾ ਮਤਲਬ ਹਿੰਦੂਤਵ ਸਰਕਾਰ ਨੂੰ ਇਹ ਖਾੜਕੂ ਜਥੇਬੰਦੀਆਂ ਦਾ ਪੂਰਾ ਗਿਆਨ ਸੀ ।

2008 ਵਿਚ ਆਈ.ਐਸ.ਆਈ.ਐਸ. ਨੇ ਇਰਾਕ ਵਿਚ 38 ਸਿੱਖਾਂ ਨੂੰ ਮਾਰ ਦਿੱਤਾ ਸੀ । ਉਨ੍ਹਾਂ ਦੇ ਨਾਲ ਹੀ ਆਈ.ਐਸ.ਆਈ.ਐਸ. ਨੇ ਕੇਰਲਾ ਤੋ ਇਸਾਈਆ ਦੀਆਂ ਨਨਜ਼ਾਂ ਫੜੀਆ ਹੋਈਆ ਸਨ ਜਿਨ੍ਹਾਂ ਨੂੰ ਸਿੱਖਾਂ ਵਾਂਗ ਮਾਰ ਦੇਣਾ ਸੀ । ਪਰ ਕਿਉਂ ਕਰਕੇ ਆਈ.ਐਸ.ਆਈ.ਐਸ. ਦਾ ਕੇਰਲਾ ਸੂਬੇ ਦੇ ਵਿਚ ਰਿਸਤਾ ਮਜਬੂਤ ਸੀ ਇਸ ਕਰਕੇ ਇਨ੍ਹਾਂ ਇਸਾਈ ਨਨਜ਼ਾਂ ਨੂੰ ਨਹੀ ਮਾਰਿਆ ਗਿਆ । ਉਸ ਸਮੇਂ ਹਿੰਦੂਤਵ ਦੇ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਸਨ ਜੋ ਕਿ ਸਿੱਖਾਂ ਨੂੰ ਵਿਸਵਾਸ ਦਿੰਦੇ ਰਹੇ ਕਿ ਉਹ ਸਿੱਖਾਂ ਨੂੰ ਆਈ.ਐਸ.ਆਈ.ਐਸ. ਦੇ ਕਬਜੇ ਵਿਚੋਂ ਛੁਡਵਾਕੇ ਜਲਦੀ ਇੰਡੀਆ ਲਿਆਉਣਗੇ । ਪਰ ਉਨ੍ਹਾਂ ਦਾ ਇਹ ਵਾਅਦਾ ਫੋਕਾ ਸਾਬਤ ਹੋਇਆ ਅਤੇ ਕੇਰਲਾ ਦੀਆਂ ਨਨਜ਼ਾਂ ਨੂੰ ਛੁਡਵਾ ਲਿਆ ਗਿਆ ।

ਚੀਫ ਮਨਿਸਟਰ ਸਾਬ ਸਾਨੂੰ ਇਹ ਵੀ ਦੱਸਣ ਕਿ ਤਹਿਰੀਕ ਏ ਪਾਕਿਸਤਾਨ ਜੋ ਖਾੜਕੂ ਜਥੇਬੰਦੀ ਤਕੜੀ ਹੋ ਰਹੀ ਹੈ, ਉਸਨੂੰ ਪਾਕਿਸਤਾਨ ਤੋਂ ਬਾਹਰ ਕੌਣ ਚਲਾ ਰਿਹਾ ਹੈ ? ਬਿਨ੍ਹਾਂ ਸਬੂਤ ਤੋਂ ਭਗਵੰਤ ਜੀ ਨੂੰ ਸਿੱਖਾਂ ਉਤੇ ਤੋਹਮਤਾ ਨਹੀ ਲਗਾਉਣੀਆ ਚਾਹੀਦੀਆ। ਪਰ ਆਪਣੀ ਪੀੜੀ ਹੇਠ ਨਿਗਾ ਮਾਰਨੀ ਚਾਹੀਦੀ ਹੈ ਕਿ ਆਈ.ਐਸ.ਆਈ.ਐਸ. ਅਤੇ ਤਹਿਰੀਕ ਏ ਪਾਕਿਸਤਾਨ ਸਾਡੇ ਸਿੱਖਾਂ ਦਾ ਇਥੇ ਨੁਕਸਾਨ ਨਾ ਕਰ ਦੇਣ ਜਿਵੇ ਕਿ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਬੀਬੀ ਨੂੰ ਜਾਨੋ ਮਾਰਕੇ ਹੋਇਆ ਹੈ ਅਤੇ ਹਿੰਦ ਹਕੂਮਤ ਤੋਂ ਕਾਬਲ ਵਿਚ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਗੁਰੂਘਰ ਵਿਚ ਜੋ ਸਿੰਘ ਮਾਰ ਦਿੱਤੇ ਸਨ ਉਨ੍ਹਾਂ ਦੀ ਤਫ਼ਤੀਸ ਵੀ ਕਰਵਾਉਣ।

ਜਿਹੜੇ ਸਿੱਖ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਵਿਚ ਹਨ, ਉਨ੍ਹਾਂ ਨੂੰ ਸਿੱਖ ਕੌਮ ਨੂੰ ਬਦਨਾਮ ਨਹੀ ਕਰਨਾ ਚਾਹੀਦਾ, ਜਿਨ੍ਹਾਂ ਚਿਰ ਉਨ੍ਹਾਂ ਨੂੰ ਅਸਲੀ ਗੱਲ ਦਾ ਪਤਾ ਨਹੀ ਹੁੰਦਾ । ਅੱਜ ਹਿੰਦੂਤਵ ਹਕੂਮਤ ਅਤੇ ਅਖਬਾਰਾਂ ਸਿੱਖਾਂ ਨੂੰ ਵੱਖਵਾਦੀ, ਗਰਮਦਲੀਏ, ਅੱਤਵਾਦੀ ਅਤੇ ਸ਼ਰਾਰਤੀ ਅਨਸਰ ਕਹਿਕੇ ਬਦਨਾਮ ਕਰ ਰਹੀਆ ਹਨ ਜੋ ਕਿ ਸਾਡੇ ਸਿੱਖਾਂ ਕੋਲ ਮੀਡੀਆ ਨਹੀ ਹੈ ਕਿ ਅਸੀ ਅਸਲੀਅਤ ਦੀ ਗੱਲ ਅੱਗੇ ਪਹੁੰਚਾ ਸਕੀਏ । ਪਰ ਜਦੋ ਇਸਲਾਮਿਕ ਪਾਕਿਸਤਾਨ ਦੀ ਮਾਲੀ ਹਾਲਤ ਬਿਲਕੁਲ ਖਰਾਬ ਹੋਈ ਪਈ ਹੈ, ਉਹ ਖਾਲਿਸਤਾਨੀਆਂ ਨੂੰ ਕਿਵੇ ਧਨ ਦੇ ਸਕਦੇ ਹਨ ? 

ਚੀਫ ਮਨਿਸਟਰ ਸਾਬ 1000 ਰੁਪਏ ਦਾ ਮੁਰਗਾ ਖਾ ਸਕਦੇ ਹਨ ਪਰ ਆਮ ਆਦਮੀ ਜੋ ਮੂੰਗੀ ਖਾਂਦਾ ਹੈ ਉਹ ਕਿਵੇ ਖਾਵੇਗਾ ਜਿਸਦਾ ਰੇਟ ਪਹਿਲੇ ਨਾਲੋ ਕਈ ਗੁਣਾ ਵੱਧ ਗਿਆ ਹੈ ? ਇਹ ਪਾਰਟੀਆ ਸਿੱਖ ਕੌਮ ਖਿਲਾਫ਼ ਗਲਤ ਪ੍ਰੋਪੋਗੰਡਾ ਕਰਨ ਤੋਂ ਗੁਰੇਜ਼ ਕਰਨ ।

ਇਹ ਜਿਹੜੀ ਸਾਰੀਆ ਚੀਜਾਂ ਹੋ ਰਹੀਆ ਇਸਦੀ ਵਜਹ ਹੈ ਕਿ ਅਜੇ ਤੱਕ ਜਿਹੜਾ ਸਿੱਖਾਂ ਦੀ ਮਜ੍ਹਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਬਰਗਾੜੀ, ਬਹਿਬਲ ਕਲਾਂ ਵਿਖੇ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਐਸ.ਜੀ.ਪੀ.ਸੀ. ਨੇ ਹੇਰਾ-ਫੇਰੀ ਕਰਕੇ ਗੁੰਮ ਕਰ ਦਿੱਤੇ ਗਏ, ਤਰਨਤਾਰਨ ਸਾਹਿਬ ਵਿਖੇ ਦਰਸ਼ਨੀ ਡਿਊੜੀ ਨੂੰ ਢਹਿ-ਢੇਰੀ ਕਰਨਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕੰਵਰਨੌਨਿਹਾਲ ਸਿੰਘ ਨੇ ਉਸਾਰੀ ਸੀ, ਉਸਨੂੰ ਐਸ.ਜੀ.ਪੀ.ਸੀ. ਨੇ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਤੋਂ ਢਾਹੁੰਣਾ ਇਹ ਸਾਰੀਆ ਗੱਲਾਂ ਹਨ ਜਿਸ ਨਾਲ ਤਾਪਮਾਨ ਉਪਰ ਉੱਠ ਰਿਹਾ ਹੈ ਅਤੇ ਜਿਨ੍ਹਾਂ ਗੱਲਾਂ ਦਾ ਪਤਾ ਵੀ ਹੈ, ਦੂਸਰੀ ਗੱਲ ਹੈ ਕਿ ਹੁਣ 2024 ਦੀਆਂ ਚੋਣਾਂ ਆ ਰਹੀਆ ਹਨ ਉਸ ਵਿਚ ਨਾ ਪੰਜਾਬ ਦੀ, ਨਾ ਇੰਡੀਆ ਦੀ ਸਰਕਾਰ ਸਿੱਖਾਂ ਦੇ ਮਸਲੇ ਹੱਲ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਇਹ ਸਮਝ ਹੈ ਕਿ ਇਸ ਨਾਲ ਸਾਡਾ ਹਿੰਦੂ ਵੋਟਰ ਨਰਾਜ ਹੋ ਜਾਵੇਗਾ । ਜੇਕਰ ਹਿੰਦੂ ਨਰਾਜ ਹੋਣ ਕਰਕੇ ਸਾਨੂੰ ਇਨਸਾਫ ਨਹੀ ਮਿਲਦਾ ਇਸੇ ਕਰਕੇ ਜਿਹੜੇ ਇਹ ਕਹਿੰਦੇ ਹਨ ਖਾਲਿਸਤਾਨ ਦੀ ਮੰਗ ਉਭਰ ਰਹੀ ਹੈ । ਜਿਹੜੇ ਹੁਣ ਚੀਫ ਮਨਿਸਟਰ ਸਾਬ ਵੀ ਇਹ ਕਹਿ ਰਹੇ ਹਨ ਅਤੇ ਹੋਰ ਪਾਰਟੀ ਵੀ ਕਹਿ ਰਹੀਆ ਹਨ ਇਸਦੀ ਜਵਹ ਤਾਂ ਇਹ ਹੈ ਇਨ੍ਹਾਂ ਨੂੰ ਪਤਾ ਸਾਰਾ ਕੁਝ ਹੈ, ਲੇਕਿਨ ਹਿੰਦੂ ਵੋਟ ਕਰਕੇ ਹੀ ਸਿੱਖਾਂ ਦੇ ਮਸਲੇ ਹੱਲ ਨਹੀ ਕੀਤੇ ਜਾਂਦੇ ।

Leave a Reply

Your email address will not be published. Required fields are marked *