1947 ਦੀ ਵੰਡ ਤੋ ਬਾਅਦ ਪਾਕਿਸਤਾਨ ਵਿਚ ਵੱਸੇ ਮੁਸਲਮਾਨਾਂ ਨੂੰ ਉਥੋਂ ਦੀ ਧਰਤੀ ਆਪਣੇ ਹੀ ਪ੍ਰਵਾਨ ਨਹੀ ਕਰਦੀ, ਇਸ ਤੋ ਵੱਡੀ ਤਰਾਸਦੀ ਹੋਰ ਕੀ ਹੋਵੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ, 07 ਫਰਵਰੀ ( ) “ਜੇਕਰ ਕਿਸੇ ਨੂੰ ਆਪਣੀ ਧਰਤੀ, ਜ਼ਮੀਨ ਜਾਂ ਉਥੋ ਦੇ ਨਿਵਾਸੀ ਹੀ ਮੌਤ ਬਾਅਦ ਪ੍ਰਵਾਨ ਨਾ ਕਰਨ ਤਾਂ ਉਸਦੀ ਰੱਬ ਦੀ ਦਰਗਾਹ ਵਿਚ ਜਾਣ ਵਾਲੀ ਆਤਮਾ ਦੀ ਸਥਿਤੀ ਕਿੰਨੀ ਗੁੰਝਲਦਾਰ ਹੋਵੇਗੀ, ਉਸਨੂੰ ਚੰਗੀ ਤਰ੍ਹਾਂ ਮਹਿਸੂਸ ਕੀਤਾ ਜਾ ਸਕਦਾ ਹੈ । ਜਰਨਲ ਪ੍ਰਵੇਜ ਮੁਸੱਰਫ ਜਨਮੇ ਤਾਂ ਦਿੱਲੀ ਇੰਡੀਆ ਵਿਚ ਸਨ, ਪਰ ਮੁਲਕ ਦੀ ਵੰਡ ਤੋ ਬਾਅਦ ਉਹ ਪਾਕਿਸਤਾਨ ਦੀ ਇਸਲਾਮਿਕ ਮੁਲਕ ਦੀ ਧਰਤੀ ਦੇ ਬਸਿੰਦੇ ਬਣ ਗਏ । ਜਦੋ ਇੰਡੀਆ ਤੋ ਤਬਦੀਲ ਹੋ ਕੇ ਮੁਸਲਮਾਨ ਪਾਕਿਸਤਾਨ ਗਏ ਸਨ, ਤਾਂ ਉਹ ਇਸਲਾਮਿਕ ਲੋਕ ਕਹਾਉਦੇ ਸਨ ਭਾਵੇਕਿ ਉਹ ਬੰਗਾਲੀ ਹੋਣ, ਪਠਾਨ ਹੋਣ, ਬੁਲੋਚ ਹੋਣ, ਸਿੰਧੀ ਹੋਣ ਉਨ੍ਹਾਂ ਨੂੰ ਉੱਤਰੀ ਪੰਜਾਬੀਆਂ ਦੇ ਵਿਰੁੱਧ ਮੁਹਾਜਰਿਸ ਆਖਿਆ ਜਾਂਦਾ ਸੀ । ਇਹ ਬਹੁਤ ਹੀ ਤਰਾਸਦੀ ਵਾਲਾ ਅਮਲ ਹੈ ਕਿ ਜਰਨਲ ਮੁਸੱਰਫ ਨੂੰ ਮੌਤ ਤੋ ਬਾਅਦ ਵੀ ਆਪਣੇ ਮੁਲਕ ਦੀ ਜ਼ਮੀਨ ਦੀ ਮਿੱਟੀ ਨਸੀਬ ਨਾ ਹੋਈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਰਨਲ ਮੁਸੱਰਫ ਦੇ ਹੋਏ ਅਕਾਲ ਚਲਾਣੇ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਨੂੰ ਆਪਣੇ ਵਤਨ ਦੀ ਮਿੱਟੀ ਨਸੀਨ ਨਾ ਹੋਣ ਦੀ ਤਰਾਸਦੀ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੇ ਪੂਰੇ ਹੋਏ ਬਲਕਿ ਆਪਣੀ ਧਰਤੀ ਤੇ ਨਹੀ ਇਹ ਇਕ ਮੁਗਲ ਬਾਦਸ਼ਾਹ ਬਾਹਦਰ ਸ਼ਾਹ ਜਫਰ ਦੇ ਬੋਲਾਂ ਦੀ ਤਰ੍ਹਾਂ ਵੱਡਾ ਦੁੱਖ ਤੇ ਤਰਾਸਦੀ ਹੈ ਜਿਵੇਕਿ ਉਸਨੇ ਕਿਹਾ ਸੀ ਕਿ ‘ਕਿਤਨਾ ਹੈ ਬਦਨਸੀਬ ਜਫਰ ਦਫਨ ਕੇ ਲੀਏ, ਦੋ ਗਜ ਜਮੀਨ ਭੀ ਨਾ ਮਿਲੀ ਕੂਯੇਂ ਯਾਰ ਮੇਂ’। ਸ. ਮਾਨ ਨੇ ਜਰਨਲ ਮੁਸੱਰਫ ਦੇ ਅਕਾਲ ਚਲਾਣੇ ਤੇ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਉਨ੍ਹਾਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਉਸ ਅਕਾਲ ਪੁਰਖ ਦੇ ਭਾਣੇ ਵਿਚ ਚੱਲਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕੀਤੀ ।

Leave a Reply

Your email address will not be published. Required fields are marked *