ਸ. ਰਵਿੰਦਰ ਸਿੰਘ ਈਸੜੂ ਦੇ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 25 ਜਨਵਰੀ ( ) “ਸ. ਰਵਿੰਦਰ ਸਿੰਘ ਈਸੜੂ (40 ਸਾਲ) ਸਪੁੱਤਰ ਜਥੇਦਾਰ ਅਮਰੀਕ ਸਿੰਘ ਈਸੜੂ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਜਿਨ੍ਹਾਂ ਦੇ ਚਲੇ ਜਾਣ ਨਾਲ ਸਮੁੱਚੇ ਈਸੜੂ ਪਰਿਵਾਰ, ਸੰਬੰਧੀਆਂ, ਮਿੱਤਰਾਂ, ਇਲਾਕਾ ਨਿਵਾਸੀਆ ਨੂੰ ਇਕ ਕਦੀ ਵੀ ਨਾ ਪੂਰਾ ਹੋਣ ਵਾਲਾ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਸ. ਰਵਿੰਦਰ ਸਿੰਘ ਈਸੜੂ ਆਪਣੇ ਪਿਤਾ ਜਥੇਦਾਰ ਅਮਰੀਕ ਸਿੰਘ ਈਸੜੂ ਜਿਨ੍ਹਾਂ ਨੇ ਲੰਮਾਂ ਸਮਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਬਤੌਰ ਪ੍ਰਧਾਨ ਖੰਨਾ, ਅਗਜੈਕਟਿਵ ਕਮੇਟੀ ਵਿਚ ਨਿਰਸਵਾਰਥ ਹੋ ਕੇ ਸੇਵਾ ਕੀਤੀ ਹੈ ਅਤੇ ਹੁਣ ਕਾਫ਼ੀ ਲੰਮੇ ਸਮੇ ਤੋ ਦਲ ਖ਼ਾਲਸਾ ਦੀ ਜੁਝਾਰੂ ਜਥੇਬੰਦੀ ਵਿਚ ਬਤੌਰ ਜਰਨਲ ਸਕੱਤਰ ਦੀ ਸੇਵਾ ਨਿਭਾਉਦੇ ਆ ਰਹੇ ਹਨ, ਦਾ ਸਮੁੱਚਾ ਪਰਿਵਾਰ ਖ਼ਾਲਸਾ ਪੰਥ ਦੀ ਹਰ ਪਲ ਸੇਵਾ ਵਿਚ ਹਾਜਰ ਰਹਿਣ ਵਾਲਾ ਹੈ, ਉਸੇ ਤਰ੍ਹਾਂ ਸ. ਰਵਿੰਦਰ ਸਿੰਘ ਈਸੜੂ ਵੀ ਆਪਣੇ ਪਿਤਾ ਦੀ ਪੰਥਕ ਸੋਚ ਨਾਲ, ਇਨਸਾਨੀਅਤ ਪੱਖੀ ਅਮਲਾਂ ਨਾਲ ਭਰਪੂਰ ਆਤਮਾ ਸਨ ਅਤੇ ਨੌਜ਼ਵਾਨਾਂ ਵਿਚ ਆਪਣੇ ਉਦਮਾਂ ਤੇ ਕੰਮਾਂ ਲਈ ਹਰਮਨ ਪਿਆਰੇ ਸਨ । ਅਜਿਹੀਆ ਆਤਮਾਵਾ ਦੀ ਹਰ ਸਮਾਜ, ਕੌਮ ਤੇ ਮੁਲਕ ਨੂੰ ਲੋੜ ਹੁੰਦੀ ਹੈ । ਜਿਨ੍ਹਾਂ ਦੇ ਚਲੇ ਜਾਣ ਨਾਲ ਪਏ ਘਾਟੇ ਨੂੰ ਕਦੀ ਵੀ ਪੂਰਾ ਨਹੀ ਕੀਤਾ ਜਾ ਸਕਦਾ । ਅਸੀ ਇਸ ਦੁੱਖ ਦੀ ਘੜੀ ਵਿਚ ਜਥੇਦਾਰ ਅਮਰੀਕ ਸਿੰਘ ਈਸੜੂ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਦੁੱਖ ਵਿਚ ਪੂਰੀ ਤਰ੍ਹਾਂ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਗੁਰਜੰਟ ਸਿੰਘ ਕੱਟੂ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ ਆਦਿ ਆਗੂਆ ਨੇ ਈਸੜੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Leave a Reply

Your email address will not be published. Required fields are marked *