ਸਮਾਜ ਸੇਵੀ ਹਰਵਿੰਦਰ ਸਿੰਘ ਹੀਰਾ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਸਮੂਲੀਅਤ ਕਰਨਾ ਸਵਾਗਤਯੋਗ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਬਹੁਤ ਹੀ ਸੂਝਵਾਨ, ਸਿਆਸੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਹਰ ਪੱਖੋ ਜਾਣਕਾਰੀ ਰੱਖਣ ਵਾਲੇ ਅਤੇ ਸਮਾਜ ਦੀ ਨਿਰਸਵਾਰਥ ਹੋ ਕੇ ਨਿਰੰਤਰ ਸੇਵਾ ਕਰਦੇ ਰਹਿਣ ਵਾਲੇ ਸ. ਹਰਵਿੰਦਰ ਸਿੰਘ ਹੀਰਾ ਵੱਲੋ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਕੌਮ, ਸਮਾਜ ਅਤੇ ਮਨੁੱਖਤਾ ਪੱਖੀ ਨੀਤੀਆ ਤੇ ਦ੍ਰਿੜਤਾ ਵਾਲੀ ਸੋਚ ਨੂੰ ਸਮਰਪਿਤ ਹੁੰਦੇ ਹੋਏ ਉਨ੍ਹਾਂ ਨੇ ਪਾਰਟੀ ਨੂੰ ਆਪਣੀਆ ਸੇਵਾਵਾਂ ਦੇਣ ਦੀ ਪੇਸਕਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵਿਚ ਸਮੂਲੀਅਤ ਕੀਤੀ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਮੁੱਖ ਦਫਤਰ ਵੱਲੋ ਜੋਰਦਾਰ ਜਿਥੇ ਸਵਾਗਤ ਕੀਤਾ ਜਾਂਦਾ ਹੈ, ਉਥੇ ਉਨ੍ਹਾਂ ਨੂੰ ਇਸ ਕੀਤੇ ਗਏ ਫੈਸਲੇ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਵੀ ਕਰਦੇ ਹਾਂ ਕਿ ਜਿਵੇ ਉਨ੍ਹਾਂ ਨੇ ਬਹੁਤ ਲੰਮੇ ਸਮੇ ਤੋ ਵਿਸੇਸ ਤੌਰ ਤੇ ਦੁਆਬੇ ਵਿਚ ਆਪਣੀਆ ਸੇਵਾਵਾਂ ਕਰਦੇ ਹੋਏ ਲੋਕਾਂ ਵਿਚ ਆਪਣਾ ਸਥਾਨ ਬਣਾਇਆ ਹੈ, ਉਸੇ ਤਰ੍ਹਾਂ ਉਹ ਆਉਣ ਵਾਲੇ ਸਮੇ ਵਿਚ ਆਪਣੀਆ ਇਹ ਸਮਾਜਿਕ ਸੇਵਾਵਾਂ ਕਰਦੇ ਹੋਏ ਨਾਲੋ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਸਰਬੱਤ ਦੇ ਭਲੇ ਦੇ ਮਿਸਨ ਅਧੀਨ ਗੁਰੂ ਸਾਹਿਬਾਨ ਜੀ ਦੀ ਅਤੇ ਭਗਤ ਰਵੀਦਾਸ ਜੀ ਦੀ ‘ਹਲੀਮੀ ਰਾਜ’ ਵਾਲੀ ਸੋਚ ਨੂੰ ਸਮਰਪਿਤ ਹੋ ਕੇ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਜੱਦੋ ਜਹਿਦ ਕਰਦਾ ਆ ਰਿਹਾ ਹੈ । ਉਸ ਮਨੁੱਖਤਾ ਪੱਖੀ ਰਾਜ ਭਾਗ ਦੇ ਮਿਸਨ ਨੂੰ ਪ੍ਰਾਪਤ ਕਰਨ ਲਈ ਇਸੇ ਤਰ੍ਹਾਂ ਆਪਣੀਆ ਸੇਵਾਵਾਂ ਦਿੰਦੇ ਹੋਏ ਪਾਰਟੀ ਦੀ ਚੜ੍ਹਦੀ ਕਰਨ ਵਿਚ ਯੋਗਦਾਨ ਪਾਉਦੇ ਰਹਿਣਗੇ ।”
ਇਹ ਜੋਰਦਾਰ ਸਵਾਗਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮੁੱਖ ਦਫਤਰ ਦੇ ਬਿਨ੍ਹਾਂ ਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਵਿੰਦਰ ਸਿੰਘ ਹੀਰਾ ਨੂੰ ਸਮੁੱਚੀ ਪਾਰਟੀ ਵੱਲੋ ‘ਜੀ ਆਇਆ’ ਕਹਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸ. ਹਰਵਿੰਦਰ ਸਿੰਘ ਹੀਰਾ ਵਰਗੇ ਸੂਝਵਾਨ ਤੇ ਦੂਰਅੰਦੇਸ਼ੀ ਰੱਖਣ ਵਾਲੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਮਨੁੱਖਤਾ ਪੱਖੀ ਨੀਤੀਆ ਦੇ ਕਾਇਲ ਹੋ ਕੇ ਪਾਰਟੀ ਨੂੰ ਨਿਰਸਵਾਰਥ ਸੇਵਾਵਾਂ ਦੇਣ ਜਾ ਰਹੇ ਹਨ ਤਾਂ ਇਸ ਹੋਏ ਵੱਡੇ ਅਮਲ ਤੋ ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਇਹ ਸੰਦੇਸ ਵੀ ਮਿਲਦਾ ਹੈ ਅਤੇ ਮਹਿਸੂਸ ਵੀ ਹੁੰਦਾ ਹੈ ਕਿ ਇਸ ਸਮੇ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਜੀ ਦੀ ਇਨਸਾਨੀਅਤ ਪੱਖੀ ਸਰਬੱਤ ਦੇ ਭਲੇ ਦੀ ਸੋਚ ਤੇ ਅਤੇ ਹਰ ਤਰ੍ਹਾਂ ਦੇ ਹਕੂਮਤੀ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਨਾਲ ਸੰਘਰਸ ਕਰਨ ਅਤੇ ਫ਼ਤਹਿ ਪ੍ਰਾਪਤ ਕਰਨ ਦੀ ਸਮਰੱਥਾਂ ਕੋਈ ਸਿਆਸੀ ਪਾਰਟੀ ਰੱਖਦੀ ਹੈ ਤਾਂ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੈ । ਤਦ ਹੀ ਵੱਡੇ ਪੱਧਰ ਤੇ ਬੀਤੇ ਕੁਝ ਸਮੇ ਤੋ ਸੂਝਵਾਨ ਪੜ੍ਹੀ ਲਿਖੀ ਨੌਜਵਾਨੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ ਅਕਰਸਿਤ ਵੀ ਹੋ ਰਹੀ ਹੈ ਅਤੇ ਸ. ਸਿਮਰਨਜੀਤ ਸਿੰਘ ਮਾਨ ਵੱਲੋ ਕੀਤੇ ਜਾ ਰਹੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਆਜਾਦੀ ਪੱਖੀ ਸੋਚ ਵਾਲੇ ਸੰਘਰਸ ਨੂੰ ਸਮਰਪਿਤ ਹੋ ਰਹੇ ਹਨ । ਜਿਸਦੇ ਨਤੀਜੇ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਅਤੇ ਹੋਰ ਸਿਆਸੀ ਚੋਣਾਂ ਵਿਚ ਪ੍ਰਤੱਖ ਦਿਖਾਈ ਦੇਣਗੇ । ਸ. ਟਿਵਾਣਾ ਨੇ ਪਾਰਟੀ ਬਿਨ੍ਹਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਅਤੇ ਭਗਤ ਰਵੀਦਾਸ ਜੀ ਦੇ ਸਾਂਝੇ ਤੌਰ ਤੇ 12 ਫਰਵਰੀ ਨੂੰ ਮਨਾਏ ਗਏ ਵੱਡੇ ਉਤਸਾਹ ਵਾਲੇ ਜਨਮ ਦਿਹਾੜੇ ਤੇ ਪਹੁੰਚੀਆਂ ਸਮੁੱਚੇ ਜਿਲ੍ਹਿਆਂ ਤੇ ਸੂਬਿਆਂ ਤੋ ਸੰਗਤਾਂ ਦਾ ਜਿਥੇ ਤਹਿ ਦਿਲੋ ਧੰਨਵਾਦ ਕੀਤਾ, ਉਥੇ ਆਉਣ ਵਾਲੇ ਸਮੇ ਵਿਚ ਜੋ ਸ. ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬੀ ਵਰਲਡ ਡੇਅ ਦੇ ਦਿਨ ਨੂੰ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਅਤੇ ਖੂਡਰ ਸਾਹਿਬ ਤੇ ਚੰਡੀਗੜ੍ਹ ਵਿਖੇ ਸੈਮੀਨਰ ਕਰਦੇ ਹੋਏ ਮਨਾਏ ਜਾ ਰਹੇ ਹਨ । ਉਨ੍ਹਾਂ ਸੈਮੀਨਰਾਂ ਨੂੰ ਕਾਮਯਾਬ ਕਰਨ ਤੇ ਯੋਗਦਾਨ ਪਾਉਣ ਦੀ ਵੀ ਸੰਜੀਦਾ ਅਪੀਲ ਕੀਤੀ ।