ਹਕੂਮਤੀ ਜ਼ਬਰ ਦੀ ਬਦੌਲਤ ਹੀ ਦੂਸਰੇ ਮੁਲਕਾਂ ਵਿਚ ਸਿੱਖ ਹਿਜਰਤ ਕਰ ਰਹੇ ਹਨ ਨਾ ਕਿ ਬੇਰੁਜਗਾਰੀ ਕਾਰਨ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) “ਕਾਂਗਰਸੀ ਆਗੂ ਸ. ਸੁਖਪਾਲ ਸਿੰਘ ਖਹਿਰਾ ਵੱਲੋ ਇਹ ਗੁੰਮਰਾਹਕੁੰਨ ਬਿਆਨਬਾਜੀ ਕੀਤੀ ਜਾ ਰਹੀ ਹੈ ਕਿ ਪੰਜਾਬੀ ਅਤੇ ਸਿੱਖ ਨੌਜਵਾਨੀ ਦੀ ਵੱਡੀ ਗਿਣਤੀ ਬਾਹਰਲੇ ਮੁਲਕਾਂ ਵਿਚ ਜਾਣ ਦੇ ਕਾਰਨ ਬੇਰੁਜਗਾਰੀ ਅਤੇ ਆਰਥਿਕਤਾ ਨੂੰ ਦੱਸਕੇ ਪੰਜਾਬ ਦੇ ਡੂੰਘੇ ਦਰਦ ਦੇ ਸੱਚ ਤੋ ਮੂੰਹ ਮੋੜਨ ਵਾਲੀ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਅਮਲ ਹਨ । ਜਦੋਕਿ ਪੰਜਾਬ ਦੀ ਨੌਜਵਾਨੀ ਜੋ ਬਾਹਰਲੇ ਮੁਲਕਾਂ ਵਿਚ ਹਿਜਰਤ ਕਰ ਰਹੀ ਹੈ ਉਸ ਪਿੱਛੇ ਸੈਟਰ ਦੀਆਂ ਬੀਤੇ ਸਮੇ ਦੀਆਂ ਕਾਂਗਰਸ ਹਕੂਮਤਾਂ ਅਤੇ ਅਜੋਕੀ ਬੀਜੇਪੀ-ਆਰ.ਐਸ.ਐਸ ਦੀ ਕੱਟੜਵਾਦੀ ਹਕੂਮਤ ਦੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਹਨ ।”
ਇਹ ਵਿਚਾਰ ਅੱਜ ਇਥੇ ਸ. ਗੁਰਨੈਬ ਸਿੰਘ ਰਾਮਪੁਰਾ ਜਿ਼ਲ੍ਹਾ ਪ੍ਰਧਾਨ ਸੰਗਰੂਰ, ਗੁਰਨਾਮ ਸਿੰਘ ਸਿੰਗੜੀਵਾਲ ਪ੍ਰਧਾਨ ਹੁਸਿਆਰਪੁਰ, ਸਮਸੇਰ ਸਿੰਘ ਬਰਾੜ ਪ੍ਰਧਾਨ ਅੰਮ੍ਰਿਤਸਰ, ਮਨਜੀਤ ਸਿੰਘ ਰੇਰੂ ਪ੍ਰਧਾਨ ਜਲੰਧਰ ਸਹਿਰੀ, ਨਰਿੰਦਰ ਸਿੰਘ ਖੁਸਰੋਪੁਰ ਪ੍ਰਧਾਨ ਕਪੂਰਥਲਾ ਨੇ ਸਾਂਝੇ ਤੌਰ ਤੇ ਸ. ਸੁਖਪਾਲ ਸਿੰਘ ਖਹਿਰਾ ਵੱਲੋ ਆਪਣੀ ਕਾਂਗਰਸ ਜਮਾਤ ਦੇ ਸਿੱਖਾਂ ਉਤੇ ਕੀਤੇ ਗਏ ਜ਼ਬਰ ਜੁਲਮਾਂ, ਸਿੱਖ ਕੌਮ ਦੀ ਨਸਲਕੁਸੀ ਅਤੇ ਕਤਲੇਆਮ ਵਰਗੇ ਕਾਲੇ ਕਾਰਨਾਮਿਆ ਤੇ ਪਰਦਾ ਪਾਉਣ ਹਿੱਤ, ਪੰਜਾਬ ਦੀ ਨੌਜਵਾਨੀ ਵੱਲੋ ਬਾਹਰਲੇ ਮੁਲਕਾਂ ਵਿਚ ਜਾਣ ਦੇ ਕਾਰਨ ਨੂੰ ਉਨ੍ਹਾਂ ਦੀ ਆਰਥਿਕਤਾ ਜਾਂ ਬੇਰੁਜਗਾਰੀ ਨੂੰ ਦੱਸਕੇ ਸਮੁੱਚੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿਸ ਵਾਲੀਆ ਕਾਰਵਾਈਆ ਦੀ ਸਖਤ ਸਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਮੁੱਚੇ ਸੰਸਾਰ ਦੇ ਨਿਵਾਸੀਆ ਨੂੰ, ਹਿੰਦੂਤਵ ਹਕੂਮਤ ਵੱਲੋ ਸਿੱਖਾਂ ਉਤੇ ਜ਼ਬਰ ਜੁਲਮ ਕਰਨ ਦਾ ਅਸਲ ਕਾਰਨ ਗਰਦਾਨਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਅਜਿਹੇ ਕਾਂਗਰਸੀਆਂ ਤੇ ਹੋਰ ਕੱਟੜਵਾਦੀ ਆਗੂਆ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਮਰਹੂਮ ਇੰਦਰਾ ਗਾਂਧੀ ਨੇ ਸਿੱਖ ਵਿਰੋਧੀ ਸੋਚ ਅਧੀਨ ਹੀ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਦੀ ਨਸਲਕੁਸੀ ਕੀਤੀ ਫਿਰ ਰਾਜੀਵ ਗਾਂਧੀ ਨੇ ਅਕਤੂਬਰ 1984 ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਨਸਲਕੁਸੀ ਤੇ ਕਤਲੇਆਮ ਕਰਵਾਇਆ ਅਤੇ ਹੁਣ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਮੁੱਖੀ ਸੰਮਤ ਗੋਇਲ ਕਾਤਲ ਜੁੰਡਲੀ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ, ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਇਹ ਹਕੂਮਤੀ ਜ਼ਬਰ ਪ੍ਰਤੱਖ ਕਰਦੇ ਹਨ ਕਿ ਸਿੱਖ ਨੌਜਵਾਨੀ ਆਪਣੇ ਨਾਲ ਹੋ ਰਹੇ ਅਣਮਨੁੱਖੀ ਹਕੂਮਤੀ ਵਰਤਾਰੇ ਦੀ ਬਦੌਲਤ ਹੀ ਆਪਣੀ ਸੁਰੱਖਿਆ ਨੂੰ ਮੁੱਖ ਰੱਖਕੇ ਹੀ ਦੂਸਰੇ ਮੁਲਕਾਂ ਵਿਚ ਹਿਜਰਤ ਕਰ ਰਹੀ ਹੈ । ਜੇਕਰ ਪੰਜਾਬ ਸੂਬੇ ਦੀ ਆਰਥਿਕਤਾ ਦਾ ਹੁਣ ਤੱਕ ਨੁਕਸਾਨ ਹੋਇਆ ਹੈ ਤਾਂ ਸੈਟਰ ਦੀਆਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਹਕੂਮਤਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਜਾਣਬੁੱਝ ਕੇ ਇਸ ਵਿਸੇ ਤੇ ਸੱਟ ਮਾਰੀ ਜਾ ਰਹੀ ਹੈ । ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਚੁਣੋਤੀ ਦੇ ਕੇ ਇਨ੍ਹਾਂ ਨੂੰ ਹਿੰਦੂਤਵ ਸੋਚ ਦੇ ਗੁਲਾਮ ਬਣਾਇਆ ਜਾ ਸਕੇ । ਜੋ ਕਿ ਕਤਈ ਵੀ ਅਸੰਭਵ ਨਹੀ । ਕਿਉਂਕਿ ਸਿੱਖ ਕੌਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਆਪਣੇ ਗੁਰੂ ਸਾਹਿਬਾਨ ਜੀ ਤੋ ਇਲਾਵਾ ਕਿਸੇ ਅੱਗੇ ਨਹੀ ਝੁਕਦੀ ਅਤੇ ਨਾ ਹੀ ਆਪਣੀਆ ਦੁਸਮਣ ਤਾਕਤਾਂ ਨੂੰ ਕਦੀ ਭੁੱਲਦੀ ਹੈ ਅਤੇ ਨਾ ਹੀ ਮੁਆਫ ਕਰਦੀ ਹੈ ।