ਸਿੱਖ ਲੀਡਰਸਿਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਦੀ ਬਜਾਇ, ਹਿੰਦੂਤਵ ਆਗੂਆਂ ਅੱਗੇ ਝੁਕ ਕੇ ਖੁਸ਼ ਕਿਉਂ ਹੋ ਰਹੀ ਹੈ ? : ਮਾਨ
ਕਾਂਗਰਸ ਤੇ ਬੀਜੇਪੀ ਵਰਗੀਆਂ ਜਮਾਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਨ ਵਾਲੀ ਲੀਡਰਸਿਪ ਦੀ ਬਦੌਲਤ ਹੀ ਸਿੱਖ ਕੌਮ ਦੀ ਬੇੜੀ ਕਿਨਾਰੇ ਤੇ ਨਹੀ ਲੱਗ ਸਕੀ
ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਜਦੋਂ ਸਿੱਖ ਕੌਮ ਕੋਲ ਫਖਰ ਵਾਲਾ ਮਹਾਨ ਇਤਿਹਾਸ ਹੈ ਤਾਂ ਸਾਨੂੰ ਮੀਰੀ-ਪੀਰੀ ਦੇ ਸਿਧਾਂਤ ਤੇ ਸਹੀ ਅਗਵਾਈ ਮਿਲਦੀ ਹੈ, ਫਿਰ ਸਾਰੇ ਸੰਘਰਸ ਤੇ ਮੋਰਚਿਆ ਵਿਚੋ ਨਿਕਲਣ ਵਾਲੀਆ ਸ਼੍ਰੋਮਣੀ ਅਕਾਲੀ ਦਲ, ਐਸ.ਜੀ.ਪੀ.ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਮਹਾਨ ਸੰਸਥਾਵਾਂ ਹਨ, ਫਿਰ ਅੱਜ ਸਿੱਖ ਕੌਮ ਵਿਚ ਵਿਚਰ ਰਹੀ ਲੀਡਰਸਿਪ ਐਨੀ ਕੰਮਜੋਰ, ਦਿਸ਼ਾਹੀਣ ਅਤੇ ਬੇਵੱਸ ਕਿਉਂ ਹੋ ਗਈ ਹੈ ਅਤੇ ਸੈਟਰ ਦੀਆਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਅੱਗੇ ਇਹ ਗੁਰੂ ਦੇ ਸਿੱਖ ਕਹਾਉਣ ਵਾਲੇ ਦੁਨਿਆਵੀ ਲਾਲਸਾਵਾ ਦੇ ਗੁਲਾਮ ਬਣਕੇ ਕਿਉਂ ਝੁੱਕ ਜਾਂਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਵਿਚਰ ਰਹੀ ਸਿੱਖ ਲੀਡਰਸਿਪ ਵੱਲੋ ਸੈਟਰ ਦੇ ਹੁਕਮਰਾਨਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ ਵਰਗੀਆਂ ਜਮਾਤਾਂ ਦੇ ਗੁਲਾਮ ਬਣ ਜਾਣ, ਸਿੱਖੀ ਸਿਧਾਤਾਂ ਅਤੇ ਮਰਿਯਾਦਾਵਾ ਤੋਂ ਮੁਨਕਰ ਹੋ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਮਰਹੂਮ ਇੰਦਰਾ ਗਾਂਧੀ ਨੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਗੁਲਾਮ ਬਣਾਉਣ ਤੇ ਦਹਿਸਤ ਪਾਉਣ ਹਿੱਤ ਹੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕਰਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ । ਮਰਹੂਮ ਰਾਜੀਵ ਗਾਂਧੀ ਨੇ 1984 ਵਿਚ ਸਿੱਖ ਕਤਲੇਆਮ ਕੀਤਾ, ਹੁਣ ਮੋਦੀ ਦੀ ਅਗਵਾਈ ਵਿਚ ਕਾਤਲ ਜੁੰਡਲੀ ਸਿੱਖਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਕਰ ਰਹੀ ਹੈ । ਦੂਸਰੇ ਪਾਸੇ ਅਮਰੀਕਾ ਸਿੱਖਾਂ ਨੂੰ ਡਿਪੋਟ ਕਰ ਰਿਹਾ ਹੈ ਇਸਦੀ ਵਜਹ ਇਹ ਹੈ ਕਿ ਸਿੱਖਾਂ ਦਾ ਆਪਣਾ ਕੋਈ ਮੁਲਕ ਨਹੀ, ਕਦੇ ਸਿੱਖਾਂ ਨੂੰ ਅਮਰੀਕਨ ਫ਼ੌਜ ਦੇ ਹਵਾਈ ਜਹਾਜਾਂ ਰਾਹੀ ਕਦੇ ਕਿੱਤੇ ਭੇਜ ਦਿੱਤਾ ਜਾਂਦਾ ਹੈ ਜਿਵੇ ਦੂਸਰੀ ਸੰਸਾਰ ਜੰਗ ਸਮੇ ਯਹੂਦੀ ਚਲੇ ਜਾਂਦੇ ਸਨ ਜਿਨ੍ਹਾਂ ਨੂੰ ਕੋਈ ਟਿਕਾਣਾ ਨਹੀ ਸੀ ਮਿਲਦਾ । ਅਮਰੀਕਾ ਨੇ ਅਜਿਹੇ ਯਹੂਦੀਆ ਨੂੰ ਬੰਦ ਕਰ ਦਿੱਤਾ ਸੀ, ਗੈਰ ਚੈਬਰਾਂ ਵਿਚ 60 ਲੱਖ ਯਹੂਦੀ ਸਾੜ ਦਿੱਤੇ ਸਨ । ਸਿੱਖਾਂ ਦਾ ਆਪਣਾ ਘਰ ਨਾ ਹੋਣ ਕਾਰਨ, ਕਦੇ ਪਨਾਮਾ, ਕਦੇ ਕੋਸਟਾਰੀਕਾ ਕਦੇ ਨਿਕਾਗੂਆ ਭੇਜ ਦਿੱਤਾ ਜਾਂਦਾ ਹੈ । ਸਿੱਖ ਆਗੂਆਂ ਵੱਲੋ ਕਦੇ ਖਾਕੀ ਨਿੱਕਰਾਂ ਅੱਗੇ, ਕਦੇ ਚਿੱਟੀਆ ਟੋਪੀਆ ਅੱਗੇ ਝੁਕ ਜਾਂਦੇ ਹਨ । ਜਦੋਕਿ ਗੁਰੂ ਸਾਹਿਬਾਨ ਨੇ ਵੱਡੀਆ ਕੁਰਬਾਨੀਆਂ, ਤਿਆਗ ਕਰਕੇ ਸਾਨੂੰ ਸੰਸਾਰ ਪੱਧਰ ਤੇ ਸਰਦਾਰੀਆ ਬਖਸੀਆ ਹਨ । ਇਹੋ ਕੁਝ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਕਰਦੇ ਰਹੇ ਹਨ । ਸਿੱਖੀ ਮਰਿਯਾਦਾਵਾ, ਸਿਧਾਤਾਂ ਨੂੰ ਪਿੱਠ ਦੇ ਕੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਰਹੇ ਹਨ । ਜੋ ਕਿ ਬਦਕਿਸਮਤੀ ਵਾਲੇ ਅਮਲ ਹਨ । ਜਿਵੇ ਜੰਗਲ ਦੀ ਲੱਕੜ, ਦਰਿਆ ਵਿਚ ਰੁੜਦੀ ਹੋਈ ਕਦੇ ਇਕ ਕਿਨਾਰੇ ਨਾਲ ਵੱਜਦੀ ਹੈ, ਕਦੇ ਦੂਜੇ ਕਿਨਾਰੇ ਨਾਲ, ਅਜਿਹੀ ਦਿਸ਼ਾਹੀਣ ਕੰਮਜੋਰ ਸਿੱਖ ਲੀਡਰਸਿਪ ਦੀ ਬਦੌਲਤ ਅੱਜ ਸਿੱਖ ਕੌਮ ਦੀ ਹਾਲਤ ਅਜਿਹੀ ਬਣੀ ਹੋਈ ਹੈ ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਵੱਲੋ ਸਿੱਖਾਂ ਨੂੰ ਪੀਲੀਭੀਤ ਅਤੇ ਬਟਾਲਾ ਤੇ ਹੋਰ ਕਈ ਸਥਾਨਾਂ ਤੇ ਮਾਰਿਆ ਗਿਆ । ਜਿੰਨੀ ਸਿੱਖ ਲੀਡਰਸਿ਼ਪ ਕਾਂਗਰਸ, ਬੀਜੇਪੀ-ਆਰ.ਐਸ.ਐਸ ਅੱਗੇ ਝੁਕ ਗਈ ਹੈ ਜੇਕਰ ਇਹ ਸੀਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖੀ ਸੋਚ ਤੇ ਪਹਿਰਾ ਦੇ ਕੇ ਸਮੂਹਿਕ ਰੂਪ ਵਿਚ ਕੌਮੀ ਮੰਜਿਲ ਤੇ ਨਿਸ਼ਾਨੇ ਨੂੰ ਲੈਕੇ ਅੱਗੇ ਵੱਧਦੇ ਤਾਂ ਮੰਝਧਾਰ ਵਿਚ ਡਿੱਕਡੋਲੇ ਖਾਂਦੀ ਸਿੱਖ ਕੌਮ ਦੀ ਬੇੜੀ ਕਿਨਾਰੇ ਤੇ ਲੱਗੀ ਹੁੰਦੀ । ਉਨ੍ਹਾਂ ਕਿਹਾ ਕਿ ਇਹ ਸਮਝ ਨਹੀ ਆਉਦੀ ਕਿ ਇਹ ਲੀਡਰਸਿਪ ਹਿੰਦੂਤਵ ਆਗੂਆਂ ਅਗੇ ਝੁਕ ਕੇ ਕਿਉਂ ਖੁਸ਼ ਹੁੰਦੀ ਹੈ । ਜਦੋਕਿ ਅੱਜੇ ਤੱਕ ਲਾਪਤਾ ਹੋਏ 328 ਪਾਵਨ ਸਰੂਪ, ਬਹਿਬਲ ਕਲਾਂ ਵਿਚ ਮਾਰੇ ਗਏ ਸਿੱਖ ਨੌਜਵਾਨਾਂ, ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਅਤੇ ਕਿਸਾਨੀ-ਮਜਦੂਰਾਂ ਦੇ ਗੰਭੀਰ ਮਸਲਿਆ ਨੂੰ ਹੱਲ ਕਰਨ ਵਿਚ ਕੋਈ ਸੁਹਿਰਦਤਾ ਇਨ੍ਹਾਂ ਵਿਚ ਨਜਰ ਨਹੀ ਆ ਰਹੀ । ਹੁਕਮਰਾਨਾਂ ਵੱਲੋ ਸਾਡੇ ਸਰਹੱਦੀ ਸੂਬੇ ਦੇ ਪੰਜਾਬੀਆਂ ਤੇ ਸਿੱਖਾਂ ਨੂੰ ਆਰਮ ਲਾਈਸੈਸ ਹੀ ਜਾਰੀ ਨਹੀ ਕੀਤੇ ਜਾਂਦੇ ਜਦੋਕਿ ਉਹ ਲੰਮੇ ਸਮੇ ਤੋ ਦੇਸ ਦੀਆਂ ਸਰਹੱਦਾਂ ਤੇ ਆਪਣੀਆ ਸਹਾਦਤਾਂ ਦੇ ਕੇ ਰੱਖਿਆ ਕਰਦੇ ਆ ਰਹੇ ਹਨ । ਸਾਨੂੰ ਬਣਦਾ ਮਾਣ-ਸਤਿਕਾਰ ਅਤੇ ਵਿਧਾਨਿਕ ਹੱਕ ਹਕੂਕ ਦੇਣ ਦੀ ਬਜਾਇ ਸਾਨੂੰ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ ਤੇ ਗਰਮਦਲੀਏ ਕਹਿਕੇ ਬਿਨ੍ਹਾਂ ਵਜਹ ਬਦਨਾਮ ਕਰਨ ਦੇ ਅਮਲ ਹੋ ਰਹੇ ਹਨ । ਸਾਡੀ ਆਰਥਿਕ ਮਜਬੂਤੀ ਲਈ ਜਾਣਬੁੱਝ ਕੇ ਸਰਹੱਦਾਂ ਨਹੀ ਖੋਲੀਆ ਜਾ ਰਹੀਆ ਤਾਂ ਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਵਪਾਰਕ ਹਾਲਾਤ ਪ੍ਰਫੁੱਲਿਤ ਨਾ ਹੋ ਸਕਣ । ਸਾਡੇ ਗੁਰਧਾਮਾਂ ਦੇ ਖੁੱਲ੍ਹੇ ਦਰਸਨ ਦੀਦਾਰਿਆ ਦੇ ਲਈ ਵੀ ਹੁਕਮਰਾਨ ਸੌੜੀ ਸੋਚ ਦੀ ਵਰਤੋ ਕਰ ਰਿਹਾ ਹੈ ਅਤੇ ਹਰ ਖੇਤਰ ਵਿਚ ਜਲੀਲ ਤੇ ਦੂਸਰੇ ਨੰਬਰ ਦੇ ਸਹਿਰੀ ਗਰਦਾਨਣ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਅਜਿਹੇ ਹਾਲਾਤਾਂ ਵਿਚ ਸਭ ਛੋਟੇ ਮੋਟੇ ਮੁਫਾਦੀ ਅਤੇ ਨਿੱਜੀ ਵਿਚਾਰਾਂ ਦੇ ਵਖਰੇਵਿਆ ਨੂੰ ਪਾਸੇ ਰੱਖਕੇ ਸਮੂਹਿਕ ਰੂਪ ਵਿਚ ਆਪਣਾ ਕੌਮੀ ਘਰ ਬਣਾਉਣ ਅਤੇ ਸੈਟਰ ਦੀਆਂ ਹਿੰਦੂਤਵ ਜਮਾਤਾਂ ਵਿਰੁੱਧ ਦ੍ਰਿੜਤਾ ਤੇ ਦੂਰ ਅੰਦੇਸ਼ੀ ਨਾਲ ਖੜਕੇ ਆਪਣੇ ਕੌਮੀ ਮਸਲਿਆ ਨੂੰ ਹੱਲ ਕਰਵਾਉਣ ਲਈ ਅਮਲ ਹੋਣਾ ਬਣਦਾ ਹੈ । ਫਿਰ ਹੀ ਸਾਡੀ ਸਿੱਖ ਕੌਮ ਹਰ ਪੱਖੋ ਅੱਗੇ ਵੱਧ ਸਕੇਗੀ ਅਤੇ ਅਸੀ ਕੌਮਾਂਤਰੀ ਪੱਧਰ ਤੇ ਵਪਾਰਿਕ, ਆਰਥਿਕ, ਸਮਾਜਿਕ ਤੇ ਧਾਰਮਿਕ ਤੌਰ ਤੇ ਪ੍ਰਫੁੱਲਿਤ ਹੋ ਕੇ ਆਪਣੇ ਗੁਰੂ ਸਾਹਿਬਾਨ ਦੀ ਸੋਚ ਨੂੰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚਾਉਣ ਵਿਚ ਕਾਮਯਾਬ ਹੋ ਸਕਾਂਗੇ ।