ਸੰਗਰੂਰ-ਬਰਨਾਲਾ ਵਿਚ ਮੀਹ-ਝੱਖੜ ਦੀ ਬਦੌਲਤ ਹੋਏ ਕਣਕ ਦੀ ਫਸਲ ਦੇ ਨੁਕਸਾਨ ਦੀ ਗਰਦਾਵਰੀ ਕਰਕੇ ਤੁਰੰਤ ਸਰਕਾਰ ਭਰਪਾਈ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ ( ) “ਬੀਤੇ ਦਿਨੀਂ ਜੋ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ ਆਦਿ ਜਿ਼ਲ੍ਹਿਆਂ ਵਿਚ ਤੇਜ਼ ਝੱਖੜ, ਮੀਹ ਪੈਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਉਸ ਨਾਲ ਇਨ੍ਹਾਂ ਜਿ਼ਲ੍ਹਿਆ ਦੇ ਜਿੰਮੀਦਾਰ, ਖੇਤ-ਮਜਦੂਰਾਂ ਦੇ ਪਰਿਵਾਰਾਂ ਵਿਚ ਗਹਿਰੀ ਚਿੰਤਾ ਉਤਪੰਨ ਹੋ ਚੁੱਕੀ ਹੈ । ਕਿਉਂਕਿ ਕਿਸਾਨ ਤੇ ਖੇਤ ਮਜਦੂਰ ਦਾ ਜੀਵਨ ਨਿਰਵਾਹ ਉਨ੍ਹਾਂ ਦੁਆਰਾ ਉਤਪਾਦ ਕੀਤੀ ਗਈ ਫਸਲ ਉਤੇ ਹੀ ਨਿਰਭਰ ਹੁੰਦਾ ਹੈ । ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਜਿ਼ਲ੍ਹਿਆ ਵਿਚ ਹੋਏ ਫਸਲੀ ਨੁਕਸਾਨ ਦੀ ਤੁਰੰਤ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਗਰਦਾਵਰੀ ਕਰਨ ਦੇ ਹੁਕਮ ਕਰਕੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਹੋਏ ਮਾਲੀ ਨੁਕਸਾਨ ਦੀ ਤੁਰੰਤ ਭਰਪਾਈ ਕਰਦੇ ਹੋਏ ਇਹ ਰਕਮ ਦਾ ਭੁਗਤਾਨ ਫੌਰੀ ਕੀਤਾ ਜਾਵੇ । ਤਾਂ ਕਿ ਇਹ ਜਿੰਮੀਦਾਰ, ਖੇਤ ਮਜਦੂਰ ਇਸ ਮਿਲੇ ਮੁਆਵਜੇ ਨਾਲ ਆਪਣੀ ਛਿਮਾਹੀ ਦਾ ਜੀਵਨ ਨਿਰਵਾਹ ਵੀ ਕਰ ਸਕਣ ਅਤੇ ਅਗਲੀ ਫਸਲ ਬੀਜਣ ਤੇ ਪਾਲਣ ਦੀ ਤਿਆਰੀ ਵੀ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਜਿ਼ਲ੍ਹਿਆ ਵਿਚ ਮੀਹ ਝੱਖੜ ਦੇ ਕਾਰਨ ਪੱਕੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਤੁਰੰਤ ਸਰਕਾਰ ਵੱਲੋ ਮੁਆਵਜਾ ਦੇਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਜਿੰਮੀਦਾਰ ਸਾਲ ਵਿਚ 2 ਵਾਰੀ ਆਪਣੀਆ ਮੁੱਖ ਫਸਲਾਂ ਦਾ ਉਤਪਾਦ ਕਰਦੇ ਹਨ । 4-5 ਮਹੀਨੇ ਫਸਲਾਂ ਨੂੰ ਪਾਲਣ, ਸਿੰਚਾਈ ਕਰਨ, ਖਾਦਾਂ ਤੇ ਦਵਾਈਆ ਪਾਉਣ, ਨੁਕਸਾਨ ਪਹੁੰਚਾਉਣ ਵਾਲੇ ਕੀੜਿਆ ਤੋ ਬਚਾਅ ਕਰਨ ਲਈ ਸਮਾਂ ਦਿੰਦਾ ਹੈ । ਉਪਰੰਤ ਉਸ ਨੂੰ ਕੁਝ ਮਾਲੀ ਤੌਰ ਤੇ ਰਾਹਤ ਮਿਲਦੀ ਹੈ । ਦੂਸਰੇ ਪਾਸੇ ਜਿੰਮੀਦਾਰ ਤੇ ਖੇਤ ਮਜਦੂਰ ਦੀ ਮਾਲੀ ਹਾਲਤ ਉਸ ਅਕਾਲ ਪੁਰਖ ਉਤੇ ਵੀ ਨਿਰਭਰ ਕਰਦੀ ਹੈ ਕਿਉਂਕਿ ਜੇਕਰ ਪੱਕੀ ਫਸਲ ਸਮੇ ਕਿਸੇ ਤਰ੍ਹਾਂ ਦੀ ਕੁਦਰਤੀ ਆਫ ਮੀਹ ਝੱਖੜ ਆ ਜਾਵੇ ਤਾਂ ਉਸਦੀ 6 ਮਹੀਨਿਆ ਦੀ ਮਿਹਨਤ ਅਜਾਈ ਚਲੇ ਜਾਂਦੀ ਹੈ ਅਤੇ ਉਹ ਮਾਲੀ ਤੌਰ ਤੇ ਕੰਮਜੋਰ ਹੋ ਕੇ ਨਮੋਸੀ ਵਿਚ ਚਲੇ ਜਾਂਦੇ ਹਨ । ਕਰਜਿਆ ਦੀ ਬਦੌਲਤ ਕਈ ਵਾਰੀ ਕਿਸਾਨਾਂ ਨੂੰ ਮਜਬੂਰ ਖੁਦਕਸੀਆ ਵੀ ਕਰਨੀਆ ਪੈਦੀਆ ਹਨ । ਇਸ ਲਈ ਉਨ੍ਹਾਂ ਦੀ ਆਰਥਿਕਤਾ ਨੂੰ ਖੜ੍ਹਾ ਰੱਖਣ ਲਈ ਇਹ ਜਰੂਰੀ ਹੈ ਕਿ ਬਾਰਿਸ ਸਹੀ ਸਮੇ ਤੇ ਹੋਵੇ, ਪੱਕੀ ਫਸਲ ਤੇ ਕੋਈ ਕੁਦਰਤੀ ਆਫਤ ਨਾ ਆਵੇ । ਕੁਦਰਤ ਅੱਗੇ ਕਿਸਾਨ, ਖੇਤ ਮਜਦੂਰ ਅਤੇ ਸਾਨੂੰ ਸਾਰਿਆ ਨੂੰ ਸੀਸ ਝੁਕਾਉਣਾ ਪੈਦਾ ਹੈ । ਫਿਰ ਪੰਜਾਬ ਦੀ ਆਰਥਿਕਤਾ ਖੇਤੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਜਿਆਦਾ ਖੇਤੀ ਫਸਲਾਂ ਤੇ ਹੀ ਨਿਰਭਰ ਕਰਦੀ ਹੈ । ਇਸ ਲਈ ਪਹਿਲ ਦੇ ਆਧਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਹ ਫਰਜ ਬਣਦਾ ਹੈ ਕਿ ਉਪਰੋਕਤ ਜਿ਼ਲ੍ਹਿਆ ਵਿਚ ਇਸ ਕੁਦਰਤੀ ਆਫਤ ਕਾਰਨ ਹੋਏ ਫਸਲੀ ਨੁਕਸਾਨ ਦੀ ਗਰਦਾਵਰੀ ਕਰਵਕੇ ਤੁਰੰਤ ਉਨ੍ਹਾਂ ਨੂੰ ਮੁਆਵਜੇ ਦੇ ਰੂਪ ਵਿਚ ਭੁਗਤਾਨ ਕੀਤਾ ਜਾਵੇ । ਤਾਂ ਕਿ ਜਿੰਮੀਦਾਰ ਆਪਣੀ ਅਗਲੀ ਫਸਲ ਦੀ ਇਸ ਸਹਾਇਤਾ ਨਾਲ ਤਿਆਰੀ ਵੀ ਕਰ ਸਕੇ ਅਤੇ ਆਪਣੇ ਪਰਿਵਾਰ ਦਾ ਜੀਵਨ ਗੁਜਾਰਾ ਵੀ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਇਸ ਗੰਭੀਰ ਵਿਸੇ ਉਤੇ ਫੌਰੀ ਅਮਲ ਕਰਕੇ ਕਿਸਾਨਾਂ, ਖੇਤ ਮਜਦੂਰਾਂ ਲਈ ਸਹਾਈ ਹੋਵੇਗੀ ।