ਬਣਨ ਵਾਲੇ ਖਾਲਸਾ ਰਾਜ ਵਿਚ ਮੰਨੂਸਮ੍ਰਿਤੀ ਦਾ ਪਾੜੋ ਤੇ ਰਾਜ ਕਰੋ ਦੀ ਨਫਰਤ ਭਰੀ ਸੋਚ ਲਈ ਕੋਈ ਸਥਾਂਨ ਨਹੀ ਹੋਵੇਗਾ, ਸਰਬੱਤ ਦੇ ਭਲੇ ਦੇ ਮਿਸਨ ਨੂੰ ਸਮਰਪਿਤ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਾਲਸਾ ਰਾਜ ਦੀ ਕਾਇਮੀ ਲਈ ਕੀਤੇ ਜਾ ਰਹੇ ਕੌਮਾਂਤਰੀ ਕਾਨੂੰਨਾਂ ਅਧੀਨ ਸੰਘਰਸ ਉਪਰੰਤ ਹੋਦ ਵਿਚ ਆਉਣ ਵਾਲੇ ਰਾਜ ਭਾਗ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੇ ਆਧਾਰ ਤੇ ਅਜਿਹਾ ਖ਼ਾਲਸਾ ਰਾਜ ਕਾਇਮ ਕਰਨਾ ਹੈ ਜਿਸ ਵਿਚ ਸਭਨਾਂ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਅਧਿਕਾਰ ਪ੍ਰਦਾਨ ਹੋਣਗੇ ਅਤੇ ਇਹ ਖ਼ਾਲਸਾ ਰਾਜ ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ ਵਾਲੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਹੋਵੇਗਾ । ਕਿਸੇ ਵੀ ਨਾਗਰਿਕ, ਕੌਮ, ਧਰਮ, ਫਿਰਕੇ, ਕਬੀਲੇ ਵਿਚ ਕਿਸੇ ਤਰ੍ਹਾਂ ਦਾ ਵੀ ਕੋਈ ਵਿਤਕਰਾ, ਬੇਇਨਸਾਫ਼ੀ ਹੋਣ ਦੀ ਕੋਈ ਗੁਜਾਇਸ ਹੀ ਨਹੀ ਹੋਵੇਗੀ । ਅਸਲੀਅਤ ਵਿਚ ਭਗਤ ਰਵੀਦਾਸ ਜੀ ਵੱਲੋ ਆਪਣੇ ਮੁਖਾਰਬਿੰਦ ਤੋਂ ‘ਹਲੀਮੀ ਰਾਜ’ ਸੰਬੰਧੀ ਦਿੱਤੀ ਗਈ ਅਗਵਾਈ ਦੀ ਦਿਸ਼ਾ ਨਿਰਦੇਸ ਵਿਚ ਹੀ ਕਾਇਮ ਹੋਵੇਗਾ । ਮੰਨੂਸਮ੍ਰਿਤੀ ਦੀ ਜੋ ਪੱਖਪਾਤੀ ਮੌਜੂਦਾ ਹੁਕਮਰਾਨਾਂ ਦੀ ਸੋਚ ਅਧੀਨ ਵੰਡੀਆ ਪਾ ਕੇ, ਨਫਰਤ ਪੈਦਾ ਕਰਕੇ ਪਾੜੋ ਅਤੇ ਰਾਜ ਕਰੋ ਦੀ ਸੋਚ ਅਧੀਨ ਹਕੂਮਤ ਚਲਾਈ ਜਾ ਰਹੀ ਹੈ, ਇਸਦਾ ਖਾਤਮਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇ ਦੇ ਅਨੁਕੂਲ ਹੀ ਇਕ ਅੱਖ ਨਾਲ ਦੇਖਣ ਵਾਲਾ ਫਖ਼ਰ ਵਾਲਾ ਰਾਜ ਪ੍ਰਬੰਧ ਕਾਇਮ ਹੋਵੇਗਾ । ਸਭਨਾਂ ਨੂੰ ਸਹੀ ਸਮੇ ਤੇ ਇਨਸਾਫ ਪ੍ਰਾਪਤ ਹੋਵੇਗਾ । ਸਭਨਾਂ ਦੀ ਕੀਮਤੀ ਜਿੰਦਗੀ ਨੂੰ ਸੁਰੱਖਿਅਤ ਕਰਨਾ ਹਕੂਮਤ ਦੀ ਜਿੰਮੇਵਾਰੀ ਹੋਵੇਗੀ । ਸਿਹਤ, ਵਿਦਿਆ, ਰੁਜਗਾਰ ਅਤੇ ਹੋਰ ਜਨਤਾ ਲਈ ਵਿਕਾਸ ਦੇ ਕੰਮਾਂ ਨੂੰ ਮੁੱਖ ਤੌਰ ਤੇ ਪਹਿਲ ਦਿੱਤੀ ਜਾਵੇਗੀ । ਇਸ ਰਾਜ ਭਾਗ ਵਿਚ ਉਸੇ ਤਰ੍ਹਾਂ ਦੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾਵੇਗਾ ਜਿਵੇ ਭਾਈ ਘਨੱਈਆ ਜੀ ਵੱਲੋ ਜਦੋ ਆਪਣੀ ਸੇਵਾ ਕਰਦੇ ਹੋਏ ਜੰਗ ਵਿਚ ਫੱਟੜਾਂ ਨੂੰ ਪਾਣੀ ਪਿਲਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਵੱਲੋ ਦੁਸਮਣ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੇ ਅਮਲ ਸਾਹਮਣੇ ਆਏ ਸਨ ਅਤੇ ਉਨ੍ਹਾਂ ਦੀ ਸਿਕਾਇਤ ਹੋਣ ਤੇ ਜਦੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਇਸ ਸੰਬੰਧੀ ਪੁੱਛਿਆਂ ਤਾਂ ਭਾਈ ਘਨੱਈਆ ਜੀ ਦਾ ਜੁਆਬ ਸੀ ਕਿ ਮੈਂ ਤਾਂ ਸੇਵਾ ਕਰਦੇ ਹੋਏ ਸਭਨਾਂ ਇਨਸਾਨਾਂ ਵਿਚ ਆਪ ਜੀ ਦਾ ਹੀ ਰੂਪ ਦਿਖਾਈ ਦੇ ਰਿਹਾ ਹੈ । ਮੈਨੂੰ ਕੋਈ ਦੁਸਮਣ ਦਿਖਾਈ ਨਹੀ ਦੇ ਰਿਹਾ । ਦਸਮ ਪਿਤਾ ਨੇ ਖੁਸ਼ ਹੋ ਕੇ ਕਿਹਾ ਕਿ ਪਾਣੀ ਪਿਲਾਉਣ ਦੇ ਨਾਲ-ਨਾਲ ਮੱਲ੍ਹਮ ਅਤੇ ਪੱਟੀ ਦੀ ਸੇਵਾ ਵੀ ਕੀਤੀ ਜਾਵੇ । ਇਹੀ ਸਾਡੇ ਖਾਲਸਾ ਰਾਜ ਦਾ ਮੁੱਖ ਮਕਸਦ ਹੋਵੇਗਾ ।”
ਇਹ ਉਪਰੋਕਤ ਦਿੱਤੇ ਗਏ ਮਨੁੱਖਤਾ ਪੱਖੀ ਮਿਸਨਾਂ ਦੀ ਪੂਰਤੀ ਲਈ ਹੀ ਦੁਨੀਆ ਦੇ ਨਕਸੇ ਤੇ ਆਉਣ ਵਾਲਾ ਖਾਲਿਸਤਾਨ ਦਾ ਰਾਜ-ਭਾਗ ਕਾਇਮ ਹੋਣ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਮੇਸ਼ਾਂ ਹੀ ਇਥੋ ਦੇ ਮੁਲਕ ਨਿਵਾਸੀਆਂ ਅਤੇ ਘੱਟ ਗਿਣਤੀ ਕੌਮਾਂ ਨੂੰ ਸੁਬੋਧਿਤ ਹੁੰਦੇ ਹੋਏ ਇਹ ਜਾਣਕਾਰੀ ਦਿੰਦੇ ਰਹੇ ਹਾਂ ਕਿ ਇੰਡੀਆਂ ਦੀ ਪਹਿਲੇ ਨੰਬਰ ਦੀ ਦੋਸਤੀ ਰੂਸ ਨਾਲ ਹੈ । ਪਰ ਰੂਸ ਨੇ ਐਸ.ਯੂ 57 ਸਟੈਲਥ ਲੜਾਕੂ ਜਹਾਜ ਇੰਡੀਆ ਨੂੰ ਨਹੀ ਦੇ ਰਿਹਾ । ਜਦੋਕਿ ਰੂਸ ਨੇ ਇਹ ਜਹਾਜ ਦੇਣ ਦਾ ਇੰਡੀਆ ਨਾਲ ਵਾਅਦਾ ਕੀਤਾ ਸੀ । ਜੇਕਰ ਐਸ.ਯੂ. 57 ਦਾ ਇਹ ਇੰਜਣ ਸਾਡੇ ਲੜਾਕੂ ਜਹਾਜ਼ਾਂ ਨੂੰ ਲੱਗ ਜਾਵੇਗਾ, ਤਾਂ ਇਸਦਾ ਮਕਸਦ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਬਲਿਊ ਸਟਾਰ ਅਤੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕਰਨ ਦੀ ਤਰ੍ਹਾਂ ਇਸ ਫ਼ੌਜੀ ਤਾਕਤ ਦੀ ਵਰਤੋ ਬਿਲਕੁਲ ਨਾ ਕੀਤੀ ਜਾਵੇ । ਬਲਕਿ ਇਸਦੀ ਮਨੁੱਖਤਾ ਦੀ ਰੱਖਿਆ ਲਈ ਕੀਤੀ ਜਾਵੇ । ਇਹ ਵੀ ਨਾਂਹਵਾਚਕ ਅਮਲ ਹਨ ਕਿ ਜਿਸ ਚੀਫ਼ ਜਸਟਿਸ ਨੇ ਸਿਆਸੀ ਦਬਾਅ ਅਧੀਨ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕੀਤਾ, ਉਸ ਨੂੰ ਇਵਜਾਨੇ ਵੱਜੋ ਬਾਅਦ ਵਿਚ ਹੁਕਮਰਾਨਾਂ ਨੇ ਰਾਜ ਸਭਾ ਮੈਬਰ ਬਣਾ ਦਿੱਤਾ । ਜੋ ਕਿ ਇਨਸਾਫ ਦੇ ਨਾਮ ਤੇ ਇਕ ਕਾਲਾ ਧੱਬਾ ਹੈ । ਜੋ ਗਲਤ ਫੈਸਲੇ ਕਰਨ ਵਾਲੀਆ ਮੁਲੀਨ ਆਤਮਾ ਨੂੰ ਉਕਸਾਉਣ ਦੀ ਕਾਰਵਾਈ ਕਰ ਰਿਹਾ ਹੈ । ਇੰਡੀਆ ਦੇ ਵਜੀਰ ਏ ਆਜਮ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇੰਡੀਆ ਦੀ ਵੱਧਦੀ ਫ਼ੌਜੀ ਸ਼ਕਤੀ ਦੀ ਦੁਰਵਰਤੋ ਆਪਣੇ ਹੀ ਮੁਲਕ ਦੇ ਨਿਵਾਸੀਆ ਦੇ ਜਾਨ-ਮਾਲ ਨੂੰ ਕੁੱਚਲਣ ਤੇ ਜ਼ਬਰ ਕਰਨ ਲਈ ਨਾ ਹੋਵੇ ।ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਇੰਡੀਆ ਦੇ ਹੁਕਮਰਾਨ ਆਪਣੇ ਆਪ ਨੂੰ ਵੱਡੇ ਗਊਰੱਖਿਅਕ ਕਹਾਉਦੇ ਹਨ । ਜਦੋਕਿ ਵੱਡੀ ਗਿਣਤੀ ਵਿਚ ਗਊਆ ਸਾਡੇ ਸਹਿਰਾਂ, ਪਿੰਡਾਂ ਵਿਚ ਸੜਕਾਂ ਦੇ ਕਿਨਾਰੇ ਪਏ ਪਲਾਸਟਿਕ ਦੇ ਲਿਫਾਫਿਆ ਨੂੰ ਖਾਕੇ ਆਪਣੀ ਭੁੱਖ ਨੂੰ ਪੂਰੀ ਕਰਦੀਆ ਦਿਖਾਈ ਦੇ ਰਹੀਆ ਹਨ । ਜੋ ਕਿ ਸਾਡਾ ਬਹੁਤ ਹੀ ਮਾੜੇ ਪੱਖ ਨੂੰ ਉਜਾਗਰ ਕਰ ਰਿਹਾ ਹੈ ਅਤੇ ਇਹ ਸ਼ਰਮ ਵਾਲੇ ਅਮਲ ਹਨ । ਇਥੇ ਇਹ ਵਰਨਣ ਕਰਨਾ ਤੇ ਜਾਣਕਾਰੀ ਦੇਣਾ ਜਰੂਰੀ ਹੈ ਕਿ ਜਦੋ ਮੈਂ ਸੰਗਰੂਰ ਤੋ ਮੈਬਰ ਪਾਰਲੀਮੈਟ ਬਣਿਆ ਤਾਂ ਮੈਂ ਆਪਣੇ ਐਮ.ਪੀ ਫੰਡਾਂ ਵਿਚੋ ਸੰਗਰੂਰ ਹਲਕੇ ਦੀਆਂ ਸਭ ਗਊਸਲਾਵਾਂ ਨੂੰ ਖੁੱਲ੍ਹਕੇ ਫੰਡ ਇਸ ਲਈ ਦਿੱਤੇ ਤਾਂ ਕਿ ਨਾ ਤਾਂ ਜੀਵ ਹੱਤਿਆ ਹੋ ਸਕੇ ਤੇ ਨਾ ਹੀ ਸਾਡੀਆ ਗਊਆ ਭੁੱਖਮਰੀ ਦਾ ਸਿਕਾਰ ਹੋ ਸਕਣ ।
ਸ. ਮਾਨ ਨੇ ਦ੍ਰਿੜਤਾ ਤੇ ਪ੍ਰਤੱਖ ਰੂਪ ਵਿਚ ਇਹ ਸਪੱਸਟ ਕੀਤਾ ਕਿ ਅਸੀ ਪੂਰਨ ਸਫਾਈ ਪਸੰਦ ਕੌਮ ਹਾਂ । ਇਸ ਲਈ ਸਾਡੇ ਰਾਜ ਭਾਗ ਵਿਚ ਨਾਲੀਆ, ਨਦੀਆ, ਵਿਚ ਘਰਾਂ ਅਤੇ ਫੈਕਟਰੀਆਂ ਦੇ ਗੰਦ ਨੂੰ ਨਹੀ ਸੁੱਟਿਆ ਜਾਵੇਗਾ । ਸੀਵਰੇਜ ਦਾ ਆਧੁਨਿਕ ਢੰਗਾਂ ਰਾਹੀ ਪ੍ਰਬੰਧ ਹੋਵੇਗਾ ਅਤੇ ਸਫਾਈ ਨੂੰ ਸਭ ਤੋ ਉਪਰ ਰੱਖਦੇ ਹੋਏ ਪੀਣ ਵਾਲੇ ਸਭ ਤਰ੍ਹਾਂ ਦੇ ਰੋਗਾਂ ਤੋ ਰਹਿਤ ਸਾਫ ਪਾਣੀ ਆਪਣੇ ਨਾਗਰਿਕਾਂ ਨੂੰ ਉਪਲੱਬਧ ਕਰਵਾਉਣਾ ਸਾਡੀ ਵੱਡੀ ਜਿੰਮੇਵਾਰੀ ਹੋਵੇਗੀ । ਇਸ ਮਕਸਦ ਲਈ ਦਰਿਆਵਾ ਤੇ ਨਹਿਰਾਂ ਦੇ ਪਾਣੀਆਂ ਨੂੰ ਰੀਪੇਰੀਅਨ ਕਾਨੂੰਨ ਮੁਤਾਬਿਕ ਸਿੰਚਾਈ ਲਈ ਅਤੇ ਹੋਰ ਉਦਮਾਂ ਲਈ ਵਰਤਿਆ ਜਾਵੇਗਾ । ਕਿਉਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਬਦਲੇ ਬਣਾਈ ਗਈ ਸੀ ਜੋ ਕਿ ਹੁਕਮਰਾਨਾਂ ਨੇ ਸਾਡੇ ਕੋਲੋ ਗੈਰ ਕਾਨੂੰਨੀ ਢੰਗ ਨਾਲ ਜ਼ਬਰੀ ਖੋਹਕੇ ਯੂ.ਟੀ ਅਧੀਨ ਕਰ ਦਿੱਤੀ ਗਈ ਹੈ । ਪੰਜਾਬੀ ਬੋਲਦੇ ਇਲਾਕੇ ਹਿਮਾਚਲ, ਹਰਿਆਣਾ, ਰਾਜਸਥਾਂਨ ਨੂੰ ਜਬਰੀ ਬਾਹਰ ਕੱਢਕੇ ਇਨ੍ਹਾਂ ਸੂਬਿਆਂ ਨੂੰ ਦੇ ਦਿੱਤੇ ਗਏ ਹਨ ਜਿਨ੍ਹਾਂ ਨੂੰ ਆਪਣੇ ਰਾਜ ਭਾਗ ਵਿਚ ਵਾਪਸ ਸਾਮਿਲ ਕਰਨਾ ਸਾਡੀ ਜਿੰਮੇਵਾਰੀ ਹੋਵੇਗੀ ਅਤੇ ਇਹ ਅਸੀ ਪੂਰੀ ਮਜਬੂਤੀ ਤੇ ਦ੍ਰਿੜਤਾ ਨਾਲ ਪੂਰਨ ਕਰਾਂਗੇ । ਆਪਣੇ ਰਾਜ ਭਾਗ ਵਿਚ ਜਿਥੇ ਹਰ ਨਾਗਰਿਕ ਨੂੰ ਮੁੱਢਲੀ ਤੇ ਉਚੇਰੀ ਵਿਦਿਆ, ਸਿਹਤ ਸੇਵਾਵਾਂ ਮੁਫਤ ਦਿੱਤੀਆ ਜਾਣਗੀਆ, ਉਥੇ ਸਿੱਖਿਅਤ ਅਤੇ ਅਣਸਿੱਖਿਅਤ ਨੌਜਵਾਨ ਬੱਚੇ-ਬੱਚੀਆਂ ਨੂੰ ਉਨ੍ਹਾਂ ਦੀ ਇੱਛਾ ਤੇ ਯੋਗਤਾ ਮੁਤਾਬਿਕ ਰੁਜਗਾਰ ਦਾ ਪ੍ਰਬੰਧ ਕਰਨਾ ਸਾਡੇ ਖਾਲਸਾ ਰਾਜ ਦੀ ਹਕੂਮਤ ਦੀ ਵੱਡੀ ਜਿੰਮੇਵਾਰੀ ਹੋਵੇਗੀ । ਅਜਿਹ ਬਰਾਬਰਤਾ ਵਾਲਾ ਇਨਸਾਫ ਪਸੰਦ, ਰਿਸਵਤ ਤੋ ਰਹਿਤ ‘ਸਰਬੱਤ ਦੇ ਭਲੇ’ ਦੀ ਸੋਚ ਅਧੀਨ ਰਾਜ ਭਾਗ ਕਾਇਮ ਕਰਾਂਗੇ, ਜਿਸ ਵਿਚ ਗਰੀਬੀ ਤੇ ਬੇਰੁਜਗਾਰੀ ਦਾ ਕਿਸੇ ਤਰ੍ਹਾਂ ਦਾ ਵੀ ਨਾਮੋ ਨਿਸਾਨ ਨਹੀ ਰਹਿਣ ਦਿੱਤਾ ਜਾਵੇਗਾ । ਜੋ ਸਮਾਜ ਦਾ ਨਾਹਵਾਚਕ ਪਾਸਾ ਹੈ ਜਿਵੇ ਗੈਗਸਟਰ ਜਾਂ ਹੋਰ ਅਪਰਾਧੀ ਜੋ ਹਕੂਮਤੀ ਦੋਸ਼ਪੂਰਨ ਪ੍ਰਬੰਧ ਦੀ ਬਦੌਲਤ ਦਿਸ਼ਾਹੀਣ ਹੋ ਗਏ ਹਨ, ਉਨ੍ਹਾਂ ਨੂੰ ਸਾਡੀ ਸੰਜੀਦਾ ਅਪੀਲ ਹੈ ਕਿ ਉਹ ਆਪਣੇ ਖਾਲਸਾ ਪੰਥ ਦੇ ਮਨੁੱਖਤਾ ਪੱਖੀ ਸਮਾਜ ਵਿਚ ਮੁੜ ਸਾਮਿਲ ਹੋਣ ਅਤੇ ਆਪਣੀ ਮਾਨਸਿਕ ਤੇ ਸਰੀਰਕ ਸ਼ਕਤੀ ਨੂੰ ਮਨੁੱਖਤਾ ਲਈ ਵਰਤੋ ਕਰਦੇ ਹੋਏ ਜਿਥੇ ਉਹ ਖੁਦ ਅੱਗੇ ਵੱਧਣ ਉਥੇ ਸਮਾਜ ਵਿਚ ਚੰਗੀਆ ਪਿਰਤਾਂ ਨੂੰ ਮਜਬੂਤ ਕਰਨ ਲਈ ਯੋਗਦਾਨ ਪਾਉਣ ਜਿਸ ਨਾਲ ਉਨ੍ਹਾਂ ਦਾ ਨਾਮ ਰੌਸਨ ਹੋਵੇਗਾ । ਜੋ ਸਾਡੇ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਵਿਸੇਸ ਤੌਰ ਤੇ ਆਜਾਦੀ ਚਾਹੁੰਣ ਵਾਲੀ ਸਿੱਖ ਨੌਜਵਾਨੀ ਨੂੰ ਬਾਹਰਲੇ ਮੁਲਕਾਂ ਤੇ ਇੰਡੀਆ ਵਿਚ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਕੈਨੇਡਾ, ਅਮਰੀਕਾ, ਯੂ.ਕੇ, ਪਾਕਿਸਤਾਨ ਅਤੇ ਇੰਡੀਆਂ ਵਿਚ ਟਾਰਗੇਟ ਕੀਲਿੰਗ ਅਧੀਨ ਕਤਲੇਆਮ ਕੀਤਾ ਗਿਆ ਹੈ । ਜਿਸ ਲਈ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਉਨ੍ਹਾਂ ਨੂੰ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚ ਨਿਊਰਮਬਰਗ ਤੇ ਟੋਕੀਓ ਟਰਾਈਲਜ ਦੀ ਤਰ੍ਹਾਂ ਬਣਦੀਆਂ ਸਜਾਵਾਂ ਦਿਵਾਉਣਾ ਵੀ ਸਾਡਾ ਮਕਸਦ ਹੋਵੇਗਾ । ਤਾਂ ਕਿ ਕੋਈ ਵੀ ਹੁਕਮਰਾਨ ਆਪਣੇ ਮੁਲਕ ਨਿਵਾਸੀਆ ਉਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਉਲੰਘਣਾ ਕਰਕੇ ਨਾ ਤਾਂ ਕਿਸੇ ਤਰ੍ਹਾਂ ਦੀ ਗੈਰ ਇਨਸਾਨੀਅਤ ਜ਼ਬਰ ਜੁਲਮ ਢਾਹ ਸਕੇ ਅਤੇ ਨਾ ਹੀ ਉਨ੍ਹਾਂ ਨੂੰ ਗੁਲਾਮ ਬਣਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਰਨ ਦੀ ਗੁਸਤਾਖੀ ਕਰ ਸਕੇ । ਕਹਿਣ ਤੋ ਭਾਵ ਹੈ ਸਾਡਾ ਰਾਜ ਭਾਗ ਦੁਨੀਆ ਦੇ ਆਲ੍ਹਾ ਰਾਜ ਪ੍ਰਬੰਧਾਂ ਵਿਚੋ ਪਹਿਲੇ ਨੰਬਰ ਵਾਲਾ ਹੋਵੇਗਾ । ਜਿਸ ਵਿਚ ਕਿਸੇ ਇਕ ਵੀ ਨਾਗਰਿਕ, ਕਿਸੇ ਕੌਮ, ਧਰਮ, ਕਬੀਲੇ ਆਦਿ ਨੂੰ ਇਸ ਰਾਜ ਪ੍ਰਬੰਧ ਤੋ ਕਿਸੇ ਤਰ੍ਹਾਂ ਦੇ ਵਿਤਕਰੇ ਜਾ ਜ਼ਬਰ ਜੁਲਮ ਦੀ ਕੋਈ ਗੁਜਾਇਸ ਨਹੀ ਹੋਵੇਗੀ । ਬਲਕਿ ਸਾਡੇ ਖਾਲਸਾ ਰਾਜ ਦੇ ਨਿਵਾਸੀ ਪ੍ਰਵਾਨ ਕਰਨ ਵਿਚ ਸਭ ਵਰਗ ਵੱਡਾ ਫਖਰ ਮਹਿਸੂਸ ਕਰਨਗੇ । ਅਮਨ ਚੈਨ ਤੇ ਜਮਹੂਰੀਅਤ ਪੱਖੀ ਪ੍ਰਬੰਧ ਵਿਚ ਚੈਨ ਦੀ ਨੀਦ ਸੋ ਸਕਣਗੇ ਅਤੇ ਆਨੰਦ ਮਾਨਣਗੇ ।