12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੇਗਮਪੁਰਾ ਪੰਥਕ ਇਕੱਠ ਵਿਚ ਸਭ ਵਰਗ ਹੁੰਮ-ਹੁੰਮਾਕੇ ਸਮੂਲੀਅਤ ਕਰਨ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ, 03 ਫਰਵਰੀ ( ) “ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਨੂੰ ਸਾਨੋ ਸੌਂਕਤ ਤੇ ਸਰਧਾ ਨਾਲ ਮਨਾਉਣ, ਪਾਰਟੀ ਦੀ ਮੈਬਰਸਿਪ ਭਰਤੀ ਮੁਹਿੰਮ ਨੂੰ ਮਿੱਥੇ ਨਿਸ਼ਾਨੇ ਤੱਕ ਪਹੁੰਚਾਉਣ ਅਤੇ ਐਸ.ਜੀ.ਪੀ.ਸੀ ਦੀਆਂ ਆਉਣ ਵਾਲੀਆ ਚੋਣਾਂ ਵਿਚ ਸੰਜੀਦਗੀ ਨਾਲ ਸਹੀ ਦਿਸ਼ਾ ਵੱਲ ਅਮਲ ਕਰਕੇ ਲੰਮੇ ਸਮੇ ਤੋ ਗੈਰ ਕਾਨੂੰਨੀ ਤੌਰ ਤੇ ਐਸ.ਜੀ.ਪੀ.ਸੀ ਤੇ ਕਾਬਜ ਸੈਟਰ ਦੇ ਏਜੰਟਾਂ ਨੂੰ ਧਾਰਮਿਕ ਸੰਸਥਾਂ ਤੋ ਪਾਸੇ ਕਰਨ ਅਤੇ ਐਸ.ਜੀ.ਪੀ.ਸੀ ਦੀਆਂ ਜਿੰਮੇਵਾਰੀਆ ਨੂੰ ਸਹੀ ਢੰਗ ਨਾਲ ਪੂਰਨ ਕਰਨ ਦੇ ਮਕਸਦ ਨੂੰ ਲੈਕੇ 12 ਫਰਵਰੀ ਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ‘ਬੇਗਮਪੁਰਾ ਪੰਥਕ ਇਕੱਠ’ ਵਿਚ ਸਮੁੱਚੇ ਪੰਜਾਬੀ, ਸਿੱਖ ਕੌਮ ਅਤੇ ਦਲਿਤ ਵਰਗਾਂ ਨੂੰ ਪੂਰੀ ਸਰਧਾ ਤੇ ਸਤਿਕਾਰ ਸਹਿਤ ਪਹੁੰਚਣ ਦੀ ਖੁੱਲ੍ਹੀ ਅਪੀਲ ਸ. ਇਮਾਨ ਸਿੰਘ ਮਾਨ ਵੱਲੋ ਕੀਤੀ ਗਈ ਅਤੇ ਇਸਦੇ ਨਾਲ ਹੀ ਪਾਰਟੀ ਦੀ ਮੈਬਰਸਿਪ ਭਰਤੀ ਅਤੇ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਦੀਆ ਆਉਣ ਵਾਲੀਆ ਚੋਣਾਂ ਨੂੰ ਸਹੀ ਦਿਸ਼ਾ ਵੱਲ ਫਤਿਹ ਕਰਨ ਦੀ ਤਿਆਰੀ ਲਈ ਸੱਦਾ ਦਿੱਤਾ ਗਿਆ ।”
ਇਹ ਉਪਰੋਕਤ ਫੈਸਲੇ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ ਮੈਬਰ, ਜਿ਼ਲ੍ਹਾ ਪ੍ਰਧਾਨ ਅਤੇ ਅਗਜੈਕਟਿਵ ਮੈਬਰਾਨ ਦੀ ਇਕ 5 ਘੰਟੇ ਲੰਮਾਂ ਸਮਾਂ ਚੱਲੀ ਇਕੱਤਰਤਾ ਵਿਚ ਲੰਮੀਆ ਵਿਚਾਰਾਂ ਹੋਣ ਉਪਰੰਤ ਕੀਤੇ ਗਏ । ਇਨ੍ਹਾਂ ਫੈਸਲਿਆ ਦੀ ਜਾਣਕਾਰੀ ਦਿੰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਹਾਊਸ ਦੇ ਹੋਏ ਫੈਸਲਿਆ ਤੋ ਜਾਣੂ ਕਰਵਾਉਦੇ ਹੋਏ ਕਿਹਾ ਕਿ ਇਹ ਖਾਲਸਾ ਪੰਥ ਲਈ 12 ਫਰਵਰੀ ਦਾ ਦਿਨ ਹੋਰ ਵੀ ਵੱਡਾ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਇਸ ਵਾਰੀ ਭਗਤ ਰਵੀਦਾਸ ਜੀ ਦਾ ਮਹਾਨ ਜਨਮ ਦਿਹਾੜਾ ਵੀ 12 ਫਰਵਰੀ ਨੂੰ ਹੀ ਆ ਰਿਹਾ ਹੈ, ਇਸ ਲਈ ਪਾਰਟੀ ਨੇ ਆਪਣੇ ਕੌਮੀ ਮਿਸਨ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋ ਰਹਿਤ ਰਹਿਕੇ ਸਾਡੀਆ ਦੋਵੇ ਮਹਾਨ ਸਖਸੀਅਤਾਂ ਭਗਤ ਰਵੀਦਾਸ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਨੂੰ ਪੂਰੀ ਸਾਨੋ ਸੌਕਤ ਨਾਲ ਮਨਾਉਣ ਹਿੱਤ ਇਸ ਨੂੰ ‘ਬੇਗਮਪੁਰਾ ਪੰਥਕ ਇਕੱਠ’ ਦਾ ਨਾਮ ਦੇ ਕੇ ਸਹੀ ਮਾਇਨਿਆ ਵਿਚ ‘ਖਾਲਸਾ ਦੇ ਪ੍ਰਤੀਕ’ ਸਮੁੱਚੇ ਵਰਗਾਂ ਨੂੰ ਇਸ ਇਕੱਠ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ ਤਾਂ ਕਿ ਅਸੀ ਭਗਤ ਰਵੀਦਾਸ ਜੀ ਦੇ ਵੱਲੋ ਸਿਰਜੇ ਹੋਏ ਸਰਬਸਾਂਝੇ ਉਸ ਸਮਾਜ ਜਿਸ ਵਿਚ ਕਿਸੇ ਨਾਲ ਵੀ ਕੋਈ ਰਤੀਭਰ ਵੀ ਵਿਤਕਰਾ, ਬੇਇਨਸਾਫੀ ਨਾ ਹੋਵੇ, ਸਭਨਾਂ ਨੂੰ ਬਰਾਬਰ ਦੇ ਹੱਕ ਅਧਿਕਾਰ ਪ੍ਰਾਪਤ ਹੋਣ ਅਤੇ ਸਾਡੇ ਰਾਜ ਭਾਗ ਦਾ ਕੋਈ ਵੀ ਵਸਨੀਕ ਭੁੱਖਾ ਨਾ ਸੋਵੇ ਦੇ ਮਕਸਦ ਨੂੰ ਲੈਕੇ ਇਸ ਇਕੱਠ ਨੂੰ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੇ ਮਿਸਨ ਨੂੰ ਲੈਕੇ ਦੋਵਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ । ਜਿਸ ਵਿਚ ਹਰ ਮਾਈ, ਭਾਈ ਗੁਰਸਿੱਖ ਦਾ ਫਰਜ ਬਣ ਜਾਂਦਾ ਹੈ ਕਿ ਉਹ ਆਤਮਿਕ ਤੌਰ ਤੇ ਇਨ੍ਹਾਂ ਦੋਵਾਂ ਸਖਸ਼ੀਅਤਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋ ਕੇ ਉਨ੍ਹਾਂ ਵੱਲੋ ਦਰਸਾਏ ਮਨੁੱਖਤਾ ਪੱਖੀ ਰਾਹ ਦੁਸੇਰਾ ਬਣਕੇ ਯੋਗਦਾਨ ਵੀ ਪਾਉਣ ਅਤੇ ਇਸ ਹੋਣ ਵਾਲੇ ਇਕੱਠ ਨੂੰ ਸਫਲ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ।
ਇਸ ਮੀਟਿੰਗ ਵਿਚ ਐਸ.ਜੀ.ਪੀ.ਸੀ ਦੀਆਂ 15 ਸਾਲ ਬਾਅਦ (3 ਟਰਮਾ) ਉਪਰੰਤ ਹੋਣ ਜਾ ਰਹੀਆ ਜਰਨਲ ਚੋਣਾਂ ਦੇ ਗੰਭੀਰ ਮੁੱਦੇ ਨੂੰ ਮੁੱਖ ਰੱਖਕੇ ਲੰਮੇ ਸਮੇ ਤੋ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਦੇ ਆਦੇਸ਼ਾਂ ਉਤੇ ਸਾਡੀਆ ਸਿੱਖੀ ਸੰਸਥਾਵਾਂ ਵਿਚ ਗਿਰਾਵਟਾਂ ਲਿਆਉਣ ਵਾਲੇ ਅਖੌਤੀ ਆਗੂਆਂ ਦੇ ਦੋਸ਼ਪੂਰਨ ਪ੍ਰਬੰਧ ਤੋ ਦੂਰ ਕਰਨ ਲਈ ਜਿਥੇ ਸਿੱਖ ਕੌਮ ਨੇ ਆਪਣੀਆ ਵੱਧ ਤੋ ਵੱਧ ਵੋਟਾਂ ਬਣਾਕੇ ਜਿੰਮੇਵਾਰੀ ਪੂਰਨ ਕੀਤੀ ਹੈ, ਹੁਣ ਉਸਦੇ ਦੂਸਰੇ ਪੜਾਅ ਵਿਚ ਗਲਤ ਵੋਟਾਂ ਕਟਵਾਉਣ ਅਤੇ ਇਸ ਸੰਸਥਾਂ ਉਤੇ ਸਹੀ ਮਾਇਨਿਆ ਵਿਚ ਧਾਰਮਿਕ ਵਿਚਾਰਾਂ ਦੇ ਧਾਰਨੀ ਉਮੀਦਵਾਰਾਂ ਨੂੰ ਖੜਾ ਕਰਕੇ ਉਨ੍ਹਾਂ ਨੂੰ ਫਤਹਿ ਬਖਸਦੇ ਹੋਏ ਇਸ ਵਿਚ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਸੁਧਾਰ ਲਿਆਕੇ ਇਸਦੇ ਪ੍ਰਬੰਧ ਨੂੰ ਉਸਾਰੂ ਬਣਾਉਣ ਲਈ ਮਿਲੀਆ ਜਿੰਮੇਵਾਰੀਆ ਨੂੰ ਵੀ ਤਨਦੇਹੀ ਨਾਲ ਨਿਭਾਉਣ ਦੀ ਜਿਥੇ ਪਾਰਟੀ ਵੱਲੋ ਅਪੀਲ ਕੀਤੀ ਗਈ, ਉਥੇ ਸਮੁੱਚੇ ਜਿ਼ਲ੍ਹਾ ਪ੍ਰਧਾਨਾਂ ਵੱਲੋ ਆਪੋ ਆਪਣੇ ਜਿ਼ਲ੍ਹਿਆਂ ਦੇ ਐਸ.ਜੀ.ਪੀ.ਸੀ ਚੋਣ ਹਲਕਿਆ ਵਿਚ ਸਹੀ ਉਮੀਦਵਾਰਾਂ ਦੀ ਚੋਣ ਕਰਕੇ ਪਾਰਟੀ ਨੂੰ ਜਾਣਕਾਰੀ ਦੇਣ ਲਈ ਧੰਨਵਾਦ ਵੀ ਕੀਤਾ ਗਿਆ ਅਤੇ ਐਸ.ਜੀ.ਪੀ.ਸੀ ਦੀ ਚੋਣ ਦੀ ਲੜਾਈ ਦੀ ਸੁਹਿਰਦਤਾ ਨਾਲ ਤਿਆਰੀਆ ਵਿੱਢਦੇ ਹੋਏ ਜਿੰਮੇਵਾਰੀਆ ਵੀ ਸੌਪੀਆ ਗਈਆ । ਮੈਬਰਸਿਪ ਭਰਤੀ ਨੂੰ ਵੀ ਮਿੱਥੇ ਸਮੇ ਅਨੁਸਾਰ ਪੂਰਨ ਕਰਨ ਦੀ ਸਮੁੱਚੇ ਅਹੁਦੇਦਾਰਾਂ ਨੂੰ ਆਦੇਸ ਦਿੱਤੇ ਗਏ। ਅੱਜ ਦੀ ਮੀਟਿੰਗ ਸ. ਇਮਾਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਡਾ. ਹਰਜਿੰਦਰ ਸਿੰਘ ਜੱਖੂ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਹਰਭਜਨ ਸਿੰਘ ਕਸਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਬਲਦੇਵ ਸਿੰਘ ਗਗੜਾ, ਗੁਰਚਰਨ ਸਿੰਘ ਭੁੱਲਰ, ਅਮਰੀਕ ਸਿੰਘ ਨੰਗਲ, ਹਰਜੀਤ ਸਿੰਘ ਮੀਆਪੁਰ, ਹਰਜੀਤ ਸਿੰਘ ਬੱਚੜੇ, ਸ਼ਾਹਬਾਜ ਸਿੰਘ ਡਸਕਾ, ਸਿੰਗਾਰਾ ਸਿੰਘ ਬਡਲਾ, ਬਲਰਾਜ ਸਿੰਘ ਖਾਲਸਾ, ਹਰਦੀਪ ਸਿੰਘ ਸਹਿਜਪੁਰਾ, ਗੁਰਦੀਪ ਸਿੰਘ ਢੁੱਡੀ, ਸੁਖਜੀਤ ਸਿੰਘ ਡਰੋਲੀ, ਸ਼ਮਸੇਰ ਸਿੰਘ ਬਰਾੜ, ਬਲਦੇਵ ਸਿੰਘ ਬੜਿੰਗ, ਗੁਰਬਚਨ ਸਿੰਘ ਪਵਾਰ, ਕੁਲਵੰਤ ਸਿੰਘ ਮਝੈਲ, ਬੀਬੀ ਤੇਜ ਕੌਰ, ਬੀਬੀ ਸੁਖਜੀਤ ਕੌਰ, ਮਨਦੀਪ ਕੌਰ, ਬਲਵੀਰ ਸਿੰਘ ਬੱਛੋਆਣਾ, ਜਸਵੀਰ ਸਿੰਘ ਨਵਾਸਹਿਰ, ਸੰਦੀਪ ਸਿੰਘ ਹੁਸਿਆਰਪੁਰ, ਮੁਖਤਿਆਰ ਸਿੰਘ ਡਡਵਿੰਡੀ, ਕੁਲਦੀਪ ਸਿੰਘ ਪਹਿਲਵਾਨ, ਗੁਰਵਿੰਦਰ ਸਿੰਘ ਮਹਾਲਮ, ਖਜਾਨ ਸਿੰਘ, ਕੁਲਵੰਤ ਸਿੰਘ ਕੋਟਲਾ, ਜਗਜੀਤ ਸਿੰਘ ਰਾਜਪੁਰਾ, ਗੁਰਪ੍ਰੀਤ ਸਿੰਘ ਝਾਮਪੁਰ ਆਦਿ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਸਮੂਲੀਅਤ ਕੀਤੀ ।