ਇੰਡੀਆਂ ਦੀ ਮੋਦੀ ਹਕੂਮਤ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਉਤੇ ਮਨਘੜਤ ਦੋਸ਼ ਲਗਾਕੇ ਬਦਨਾਮ ਕਰਨਾ ਬੰਦ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 03 ਫਰਵਰੀ ( ) “ਇੰਡੀਆ ਆਪਣੇ ਆਪ ਨੂੰ ਜਮਹੂਰੀਅਤ ਪਸੰਦ ਮੁਲਕ ਕਹਾਉਦਾ ਹੈ ਜਿਸਦਾ ਰਾਜ ਪ੍ਰਬੰਧ ਇਕ ਵਿਧਾਨ ਰਾਹੀ ਜਮਹੂਰੀਅਤ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਕੇ ਯਕੀਨੀ ਬਣਾਉਦੇ ਹੋਏ ਪ੍ਰਬੰਧ ਕਰਨਾ ਹੁੰਦਾ ਹੈ । ਨਾ ਕਿ ਤਾਨਾਸਾਹੀ ਅਮਲਾਂ ਰਾਹੀ ਜੰਗਲ ਦੇ ਰਾਜ ਵਾਲੀਆ ਕਾਰਵਾਈਆ ਨੂੰ ਜਮਹੂਰੀਅਤ ਪਸ਼ੰਦ ਮੁਲਕ ਵਿਚ ਪ੍ਰਵਾਨ ਕੀਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੋਦੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀ ਜਾਬਰ ਹਕੂਮਤ ਵੱਲੋ ਬਿਨ੍ਹਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਆਜਾਦ ਬਾਦਸਾਹੀ ਸਿੱਖ ਰਾਜ ਦੀ ਸਥਾਪਨਾ ਲਈ ਸਰਗਰਮੀਆ ਕਰਨ ਵਾਲੇ ਸਿੱਖਾਂ ਨੂੰ ਤੱਥਾਂ ਤੋ ਰਹਿਤ ਮਨਘੜਤ ਗੱਲਾਂ ਦੇ ਆਧਾਰ ਤੇ ਬਦਨਾਮ ਕਰਨ ਅਤੇ ਉਨ੍ਹਾਂ ਨੂੰ ਆਪਣੀਆ ਏਜੰਸੀਆ ਰਾਅ, ਆਈ.ਬੀ ਆਦਿ ਦੁਆਰਾ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਮਾਰਨ ਲਈ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਘੋਰ ਨਿੰਦਾ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਦੇ ਜੰਗਲ ਦੇ ਰਾਜ ਵਾਲੇ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਲੋੜਨ ਵਾਲੀ ਹੈ । ਜਿਸ ਨੂੰ ਕਤਲ ਕਰਨ ਵਾਲੀ ਇੰਡੀਅਨ ਹਕੂਮਤ ਜੂੰਡਲੀ ਜਿਸ ਵਿਚ ਨਰਿੰਦਰ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲ ਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਸਾਜਸੀ ਢੰਗ ਨਾਲ ਕਤਲ ਕਰਕੇ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕਰਕੇ ਜਿਥੇ ਅਮਰੀਕਾ ਤੇ ਦੂਸਰੇ ਮੁਲਕਾਂ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਗਈ, ਉਥੇ ਅਮਰੀਕਾ ਦੇ ਮੁਨਰੋ ਡਾਕਟਰੀਨ ਕੌਮਾਂਤਰੀ ਨਿਯਮ ਦਾ ਵੀ ਹੁਕਮਰਾਨਾਂ ਵੱਲੋ ਕਤਲ ਕੀਤਾ ਗਿਆ । ਜਿਸਦੀ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਇਸ ਕਾਤਲ ਜੂੰਡਲੀ ਨੂੰ ਕੌਮਾਂਤਰੀ ਅਦਾਲਤਾਂ ਵਿਚ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ ।
ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ 1985 ਵਿਚ ਕੈਨੇਡਾ ਤੋ ਇੰਡੀਆ ਲਈ ਉਡਾਨ ਭਰਨ ਵਾਲੇ ਕਨਿਸਕ ਹਵਾਈ ਜਹਾਜ ਨੂੰ ਸਾਜਸੀ ਢੰਗ ਨਾਲ ਹਾਦਸਾਗ੍ਰਸਤ ਕਰਵਾਕੇ ਉਸ ਵਿਚ ਸਵਾਰ 329 ਯਾਤਰੀਆ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਲਈ ਇੰਡੀਆ ਹਕੂਮਤ ਤੇ ਖੂਫੀਆ ਏਜੰਸੀਆ ਸਿੱਧੇ ਤੌਰ ਤੇ ਜਿੰਮੇਵਾਰ ਹਨ । ਲੇਕਿਨ ਹੁਕਮਰਾਨਾਂ ਨੇ ਇਹ ਅਪਰਾਧ ਕਰਕੇ ਸਿੱਖ ਕੌਮ ਦੇ ਨਾਮ ਮੜਕੇ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖਾਂ ਨੂੰ ਜ਼ਬਰ ਦਾ ਨਿਸ਼ਾਨਾਂ ਬਣਾਉਣ ਦੀ ਅਸਫਲ ਕੋਸਿਸ ਕੀਤੀ ਸੀ । ਜੋ ਇਸ ਜਹਾਜ ਨੂੰ ਹਾਦਸਾਗ੍ਰਸਤ ਕੀਤਾ ਗਿਆ ਹੈ, ਜਿਸ ਵਿਚ ਇੰਡੀਅਨ ਹੁਕਮਰਾਨ ਦੋਸ਼ੀ ਹਨ, ਉਸਦਾ ਪ੍ਰਤੱਖ ਸਬੂਤ ਇਹ ਹੈ ਕਿ ਇਸ ਉਡਾਨ ਵਿਚ ਕੈਨੇਡਾ ਤੋ ਇੰਡੀਆ ਲਈ ਉਡਾਨ ਭਰਨ ਵਾਲੇ ਦੋ ਸੀਨੀਅਰ ਇੰਡੀਅਨ ਡਿਪਲੋਮੈਟਸ ਨੇ ਬਿਲਕੁਲ ਆਖਰੀ ਪਲਾਂ ਤੇ ਆਪਣੀ ਉਡਾਨ ਨੂੰ ਇਸ ਲਈ ਕੈਸਲ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਉਡਾਨ ਦਾ ਹਵਾ ਵਿਚ ਹਾਦਸਾਗ੍ਰਸਤ ਹੋਣ ਜਾ ਰਿਹਾ ਹੈ । ਜਦੋਕਿ ਸਿੱਖ ਕੌਮ ਦਾ ਇਸ ਕੌਮਾਂਤਰੀ ਅਪਰਾਧ ਨਾਲ ਕੋਈ ਵੀ ਵਾਸਤਾ ਨਹੀ ਸੀ । ਦੂਸਰਾ ਮਨੀਪੁਰ ਵਿਚ ਜੋ ਦੋ ਫਿਰਕਿਆ ਨੂੰ ਆਪਸ ਵਿਚ ਲੜਾਕੇ ਉਥੋ ਦੀ ਸਿਆਸੀ ਫਿਜਾ ਨੂੰ ਹੁਕਮਰਾਨ ਆਪਣੇ ਹੱਕ ਵਿਚ ਕਰਨਾ ਚਾਹੁੰਦੇ ਸੀ, ਉਥੇ ਵੀ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੈ । ਇਸੇ ਸਵਾਰਥੀ ਸੋਚ ਅਧੀਨ ਸ. ਗੁਰਪਤਵੰਤ ਸਿੰਘ ਪੰਨੂ ਤੇ ਹੋਰਨਾਂ ਸਿੱਖਾਂ ਦੇ ਨਾਮ ਨੂੰ ਕੌਮਾਂਤਰੀ ਪੱਧਰ ਤੇ ਪ੍ਰਚਾਰਕੇ ਇਨ੍ਹਾਂ ਬੇਈਮਾਨ ਹੁਕਮਰਾਨ ਜਿਨ੍ਹਾਂ ਨੇ 1947 ਦੀ ਵੰਡ ਤੋ ਪਹਿਲੇ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਆਜਾਦ ਖਿੱਤਾ ਦੇਣ ਦਾ ਵਾਅਦਾ ਕੀਤਾ ਸੀ, ਉਹ ਸਿੱਖਾਂ ਨੂੰ ਆਜਾਦੀ ਪ੍ਰਦਾਨ ਕਰਨ ਦੀ ਬਜਾਇ ਗੈਰ ਵਿਧਾਨਿਕ ਤੇ ਗੈਰ ਸੰਵਿਧਾਨਕ ਢੰਗਾਂ ਜ਼ਬਰ ਜੁਲਮ ਕਰਦੇ ਆ ਰਹੇ ਹਨ । ਇਸੇ ਸੋਚ ਅਧੀਨ ਡੇਢ ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਤੱਥਾਂ ਨੂੰ ਉਜਾਗਰ ਕਰਨ ਵਾਲੇ ਸ. ਜਸਵੰਤ ਸਿੰਘ ਖਾਲੜਾ ਨੂੰ ਵੀ ਤਸੱਦਦ ਕਰਕੇ ਸ਼ਹੀਦ ਕੀਤਾ ਗਿਆ । ਕਸਮੀਰ ਵਿਚ ਕਸਮੀਰੀਆ, ਅਸਾਮੀਆ, ਤਾਮਿਲਾ, ਮਨੀਪੁਰ ਦੇ ਨਿਵਾਸੀਆ, ਮਾਊਵਾਦੀਆ, ਗੋਰਖਿਆ ਦੇ ਕਤਲ ਵੀ ਇਸੇ ਮੰਦਭਾਵਨਾ ਭਰੀ ਸੋਚ ਅਧੀਨ ਕੀਤੇ ਗਏ । ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਵਿਚ ਇੰਡੀਆ ਦਾ ਨਾਮ ਕਾਲੇ ਅੱਖਰਾਂ ਵਿਚ ਦਰਜ ਵੀ ਇਸੇ ਕਰਕੇ ਹੋਇਆ ਹੈ ।
ਇਸ ਲਈ ਜਦੋ ਵੀ ਸ੍ਰੀ ਮੋਦੀ ਅਮਰੀਕਾ ਦੌਰੇ ਤੇ ਆਉਣ ਤਾਂ ਮਿਸਟਰ ਡੋਨਾਲਡ ਟਰੰਪ ਨੂੰ ਚਾਹੀਦਾ ਹੈ ਕਿ ਉਹ ਉਪਰੋਕਤ ਤੱਥਾਂ ਨੂੰ ਮੁੱਖ ਰੱਖਕੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਸ੍ਰੀ ਮੋਦੀ ਹਕੂਮਤ ਵਿਰੁੱਧ ਕੌਮਾਂਤਰੀ ਨਿਯਮਾਂ, ਕਾਨੂੰਨਾਂ ਅਧੀਨ ਦ੍ਰਿੜਤਾ ਨਾਲ ਸਟੈਡ ਲੈਕੇ ਕੌਮਾਂਤਰੀ ਕਾਨੂੰਨਾਂ ਅਧੀਨ ਕੌਮਾਂਤਰੀ ਅਦਾਲਤਾਂ ਵਿਚ ਸਜਾਵਾਂ ਦਿਵਾਉਣ ਦੀ ਜਿੰਮੇਵਾਰੀ ਨੂੰ ਪੂਰਨ ਕਰਨ । ਕਿਉਂਕਿ ਮਿਸਟਰ ਟਰੰਪ ਮਜਬੂਤ ਇਰਾਦੇ ਵਾਲੇ ਅਤੇ ਸਹੀ ਫੈਸਲਾ ਕਰਨ ਵਾਲੇ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਅਮਰੀਕਾ ਦੇ ਪ੍ਰੈਜੀਡੈਟ ਹਨ । ਇਸ ਵਿਚ ਕੁਝ ਵੀ ਗਲਤ ਨਹੀ ਹੋਵੇਗਾ ਜੇਕਰ ਉਹ ਸ੍ਰੀ ਮੋਦੀ ਨੂੰ ਗਵਾਟਾਨਾਮੋ ਰਫਿਊਜੀ ਕੈਪ ਵਿਚ ਰੱਖਕੇ ਅਗਲੇਰੇ ਕੌਮਾਂਤਰੀ ਅਮਲ ਕਰਨ ।