ਹੁਕਮਰਾਨਾਂ ਦੀਆਂ ਦਿਸ਼ਾਹੀਣ ਨੀਤੀਆ ਦੀ ਬਦੌਲਤ ਇਥੇ ਵੱਸਣ ਵਾਲੇ ਕਬੀਲਿਆ, ਘੱਟ ਗਿਣਤੀਆਂ ਦੀ ਮਾਲੀ ਹਾਲਤ 1947 ਤੋਂ ਵੀ ਮਾੜੀ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਬੇਸੱਕ ਹਿੰਦੂਤਵ ਹੁਕਮਰਾਨ ਆਪਣੇ ਗੋਦੀ ਮੀਡੀਆ ਅਤੇ ਰਿਸਵਤਖੋਰੀ ਅਫਸਰਸਾਹੀ ਰਾਹੀ ਆਪਣੀਆ ਕਾਮਯਾਬੀਆਂ ਤੇ ਪ੍ਰਾਪਤੀਆ ਦੇ ਝੂਠੇ ਸੋਹਲੇ ਗਾ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਆਦੀ ਹੋ ਗਏ ਹਨ । ਪਰ ਜੇਕਰ ਇਥੇ ਵੱਸਣ ਵਾਲੇ ਕਬੀਲਿਆ, ਦਲਿਤਾਂ, ਰੰਘਰੇਟਿਆ ਅਤੇ ਘੱਟ ਗਿਣਤੀ ਕੌਮਾਂ ਦੇ ਜੀਵਨ ਪੱਧਰ ਉਤੇ ਇਕ ਸਰਸਰੀ ਨਿਰਪੱਖਤਾ ਨਾਲ ਝਾਂਤ ਮਾਰੀ ਜਾਵੇ ਤਾਂ ਹੁਕਮਰਾਨਾਂ ਦੀਆਂ ਦਿਸ਼ਾਹੀਣ ਅਤੇ ਘੱਟ ਗਿਣਤੀ ਕੌਮਾਂ ਮਾਰੂ ਨੀਤੀਆ ਦੀ ਬਦੌਲਤ ਉਨ੍ਹਾਂ ਦੀ ਮਾਲੀ ਹਾਲਤ 1947 ਦੇ ਸਮੇ ਤੋ ਵੀ ਭੈੜੀ ਬਣ ਚੁੱਕੀ ਹੈ ਅਤੇ ਉਹ ਬਹੁਤ ਹੀ ਮੁਸਕਿਲ ਨਾਲ ਇੰਡੀਆਂ ਵਿਚ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਤੇ ਗੁਜਾਰਾਂ ਕਰ ਰਹੇ ਹਨ । ਇਹ ਬਣੀ ਸਥਿਤੀ ਇਨ੍ਹਾਂ ਵੱਲੋ ਵਿਕਾਸ, ਗਰੀਬਾਂ, ਮਜਲੂਮਾਂ, ਲੋੜਵੰਦਾਂ, ਘੱਟ ਗਿਣਤੀਆਂ ਦੀ ਤਰੱਕੀ ਦੇ ਗਾਏ ਜਾ ਰਹੇ ਸੋਹਲਿਆ ਦਾ ਜਨਾਜ਼ਾਂ ਖੁੱਦ ਕੱਢ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਤੇ ਕਬੀਲਿਆ ਪ੍ਰਤੀ ਅਪਣਾਈ ਗਈ ਮੰਦਭਾਵਨਾ ਭਰੀ ਸੋਚ ਅਤੇ ਨੀਤੀ ਦੀ ਬਦੌਲਤ ਇਨ੍ਹਾਂ ਵਰਗਾਂ ਦੀ ਦਿਨੋ ਦਿਨ ਨਿੱਘਰਦੀ ਜਾ ਰਹੀ ਮਾਲੀ ਹਾਲਤ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋ ਇਨ੍ਹਾਂ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਸਾਹੂਕਾਰਾਂ, ਧਨਾਢਾਂ, ਅੰਬਾਨੀ, ਅਡਾਨੀ ਵਰਗੇ ਵੱਡੇ ਉਦਯੋਗਪਤੀਆਂ ਦੇ ਹੱਕਾਂ ਦੀ ਪੂਰਤੀ ਦੀ ਗੱਲ ਤਾਂ ਕਰਦੀ ਹੈ । ਲੇਕਿਨ ਜਿਨ੍ਹਾਂ ਵਰਗਾਂ ਨੇ ਹਿੰਦੂਸਤਾਨ ਦੀ ਆਜਾਦੀ ਅਤੇ ਥੋੜੇ-ਬਹੁਤੇ ਵਿਕਾਸ ਵਿਚ ਮੂਹਰਲੀਆ ਕਤਾਰਾਂ ਵਿਚ ਖਲੋਕੇ ਯੋਗਦਾਨ ਪਾਇਆ ਹੈ, ਉਨ੍ਹਾਂ ਦੀ ਹਾਲਤ ਮਾਲੀ ਤੌਰ ਤੇ ਐਨੀ ਕੰਮਜੋਰ ਕਰ ਦਿੱਤੀ ਗਈ ਹੈ ਕਿ ਉਹ ਅੱਜ ਵੀ ਛੋਟੇ-ਛੋਟੇ ਇਕ-ਦੋ ਕਮਰਿਆ ਵਾਲੇ ਮਕਾਨਾਂ ਵਿਚ ਬਿਨ੍ਹਾਂ ਬਿਜਲੀ, ਪਾਣੀ ਦੀ ਸਹੂਲਤ ਤੋ ਅਤੇ 2 ਸਮੇ ਦੀ ਰੋਟੀ ਚਲਾਉਣ ਲਈ ਵੀ ਔਖੇ ਹੋਏ ਪਏ ਹਨ । ਕਿਉਂਕਿ ਹੁਕਮਰਾਨਾਂ ਦੀ ਪਾਲਸੀ ਜਾਤੀਵਾਦ ਅਤੇ ਮੰਨੂਸਮ੍ਰਿਤੀ ਤੇ ਅਧਾਰਿਤ ਹੈ । ਜਿਸ ਕਾਰਨ ਅਮੀਰ, ਅਮੀਰ ਹੋ ਰਿਹਾ ਹੈ ਅਤੇ ਗਰੀਬ, ਗਰੀਬੀ ਦੀ ਹੇਠਲੀ ਸਤ੍ਹਾ ਤੋ ਵੀ ਥੱਲ੍ਹੇ ਵਾਲੀ ਜਿੰਦਗੀ ਗੁਜਾਰਨ ਲਈ ਮਜਬੂਰ ਹੈ । ਇਸ ਵਿਸੇ ਤੇ ਅਸੀ ਇੰਡੀਅਨ ਨਿਵਾਸੀਆ ਤੇ ਹੁਕਮਰਾਨਾਂ ਦੀ ਜਾਣਕਾਰੀ ਲਈ 14 ਅਕਤੂਬਰ ਦੇ ਦਾ ਟ੍ਰਿਬਿਊਨ ਵਿਚ ਹੁਕਮਰਾਨਾਂ ਦੀ ਅਸਲੀ ਤਸਵੀਰ ਦਿਖਾਉਦੀ ਰਿਪੋਰਟ ਵੀ ਦੇ ਰਹੇ ਹਾਂ ।
ਇਸਦਾ ਮਤਲਬ ਹੈ ਕਿ ਜੋ ਗੁਜਰਾਤ ਦਾ ਸੂਬਾ ਸ੍ਰੀ ਮੋਦੀ ਅਤੇ ਅਮਿਤ ਸਾਹ ਦਾ ਹੈ, ਉਹ ਹਰ ਖੇਤਰ ਵਿਚ ਮਜਬੂਤ ਹੋ ਰਿਹਾ ਹੈ । ਜੇਕਰ ਇਨ੍ਹਾਂ ਦੇ ਦਾਅਵੇ ਅਨੁਸਾਰ ਵਿਕਾਸ ਤੇ ਮਾਲੀ ਹਾਲਤ ਬਿਹਤਰ ਹੋ ਰਹੀ ਹੈ ਤਾਂ ਸੰਸਾਰ ਦੀ ਪ੍ਰਕਾਸਿਤ ਹੋਈ ਰਿਪੋਰਟ ਵਿਚ ਇੰਡੀਆਂ ਨੂੰ ਗਰੀਬੀ ਦੀ ਰੇਖਾ ਵਾਲਾ ਕਿਉਂ ਦਰਸਾਇਆ ਗਿਆ ਹੈ ? ਦੂਸਰਾ ਲੰਮੇ ਸਮੇ ਤੋ ਇੰਡੀਆ ਸਟੇਟ ਨਿਰਪੱਖਤਾ ਵਾਲਾ ਨਹੀ ਰਿਹਾ ਅਤੇ ਇਸਨੂੰ ਜ਼ਬਰੀ ਵਿਧਾਨ ਦੀ ਉਲੰਘਣਾ ਕਰਕੇ ਹਿੰਦੂ ਸਟੇਟ ਬਣਾਉਣ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਜਦੋਕਿ ਸੰਸਾਰ ਦੀ ਜਾਰੀ ਕੀਤੀ ਗਈ ਮਾਲ ਹਾਲਤ ਵਾਲੀ ਰਿਪੋਰਟ ਵਿਚ ਇਥੋ ਦੀਆਂ ਬੀਬੀਆ ਤੇ ਬੱਚਿਆਂ ਦੀ ਹਾਲਤ ਹੋਰ ਵੀ ਬਦਤਰ ਦਿਖਾਈ ਗਈ ਹੈ । ਇਹਨਾਂ ਬੱਚਿਆਂ ਤੇ ਔਰਤਾਂ ਦੀ ਸਥਿਤੀ ਦੂਸਰੀ ਸੰਸਾਰ ਜੰਗ ਸਮੇ ਬਣੇ ਕੈਪਾਂ ਵਿਚ ਜਿਵੇ ਜਰਮਨ ਨਾਜੀਆ ਨੇ ਯਹੂਦੀਆ ਨਾਲ ਜ਼ਬਰ ਕੀਤਾ ਸੀ, ਉਸੇ ਤਰ੍ਹਾਂ ਦੀ ਬਣੀ ਹੋਈ ਹੈ ।