ਸਿੱਖ ਕਤਲੇਆਮ ਦੀ ਬਦੌਲਤ ਹਿੰਦੂਤਵ ਹੁਕਮਰਾਨਾਂ ਦੀ ਹੋਈ ਬਦਨਾਮੀ ਕਾਰਨ ਹੁਣ ਮੋਦੀ ਹਕੂਮਤ ਸਭ ਪ੍ਰੋਗਰਾਮ ਗੁਪਤ ਤੌਰ ਤੇ ਕਰਨ ਲਈ ਮਜ਼ਬੂਰ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਵੱਖ-ਵੱਖ ਮੁਲਕਾਂ ਵਿਚ ਹਿੰਦੂਤਵ ਹੁਕਮਰਾਨਾਂ ਵੱਲੋਂ ਜ਼ਮਹੂਰੀਅਤ ਢੰਗ ਨਾਲ ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਦੇ ਨਾਗਰਿਕ ਸਿੱਖਾਂ ਅਤੇ ਇਥੋ ਦੇ ਸਿੱਖਾਂ ਨੂੰ ਮਾਰਨ ਦੀ ਬਦੌਲਤ ਸੰਸਾਰ ਪੱਧਰ ਤੇ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਦੇ ਖੂੰਖਾਰ ਕਾਤਲ ਚੇਹਰਾ ਸਾਹਮਣੇ ਆਇਆ ਹੈ। ਅਮਰੀਕਾ ਤੇ ਕੈਨੇਡਾ ਨੇ ਇਸ ਸੰਬੰਧ ਵਿਚ ਕਾਤਲ ਹਿੰਦੂਤਵ ਹੁਕਮਰਾਨਾਂ ਤੇ ਉਨ੍ਹਾਂ ਦੇ ਕਹਿਣ ਤੇ ਕਤਲ ਕਰਨ ਵਾਲੇ ਕਾਤਲਾਂ ਦੀ ਅਗਲੀ ਕਾਨੂੰਨੀ ਕਾਰਵਾਈ ਕਰਨ ਹਿੱਤ ਸੰਮਨ ਜਾਰੀ ਕੀਤੇ ਹਨ, ਉਸ ਨਾਲ ਮੋਦੀ, ਬੀਜੇਪੀ-ਆਰ.ਐਸ.ਐਸ ਦੀ ਸੰਸਾਰ ਪੱਧਰ ਦੀ ਸਥਿਤੀ ਬਹੁਤ ਤਰਸਯੋਗ ਬਣ ਗਈ ਹੈ । ਇਹੀ ਵਜਹ ਹੈ ਕਿ ਕੈਨੇਡਾ ਵਿਚ ਸਥਿਤ ਇੰਡੀਅਨ ਡਿਪਲੋਮੈਟਸ ਅਤੇ ਕੈਨੇਡਾ ਦੇ ਇੰਡੀਆ ਵਿਚ ਸਥਿਤ ਡਿਪਲੋਮੈਟਸ ਨੂੰ ਦੋਵਾਂ ਦੇਸ਼ਾਂ ਵੱਲੋ ਵਾਪਸ ਸੱਦਣ ਦੇ ਹੁਕਮ ਹੋ ਚੁੱਕੇ ਹਨ । ਜੋ ਇੰਡੀਆ ਦੀ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਰਿਹਾ ਹੈ । ਇਨ੍ਹਾਂ ਨਵੇ ਪੈਦਾ ਹੋਏ ਇੰਡੀਆ ਦੇ ਤਰਸਯੋਗ ਹਾਲਾਤਾਂ ਦੀ ਬਦੌਲਤ ਜੋ ਮੋਦੀ ਹਕੂਮਤ ਆਪਣੇ ਬਾਹਰਲੇ ਮੁਲਕਾਂ ਦੇ ਅਤੇ ਇੰਡੀਆਂ ਦੇ ਸਰਕਾਰੀ ਪ੍ਰੋਗਰਾਮਾਂ ਨੂੰ ਮੀਡੀਏ ਵਿਚ ਠੋਕ ਵਜਾਕੇ ਅਨਾਊਸਮੈਟ ਕਰਦੀ ਆ ਰਹੀ ਸੀ, ਉਸ ਨੀਤੀ ਨੂੰ ਹੁਣ ਇਨ੍ਹਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ । ਕਿਉਂਕਿ ਬਾਹਰਲੇ ਮੁਲਕਾਂ ਵਿਚ ਅਜਿਹੇ ਪ੍ਰੋਗਰਾਮਾਂ ਦੀ ਅਨਾਊਸਮੈਟ ਇਸ ਕਰਕੇ ਨਹੀ ਕੀਤੀ ਜਾ ਰਹੀ ਕਿ ਸਿੱਖਾਂ ਦੇ ਕੀਤੇ ਗਏ ਕਤਲਾਂ ਦੀ ਬਦੌਲਤ ਕੇਵਲ ਬਾਹਰਲੇ ਮੁਲਕਾਂ ਦੇ ਸਿੱਖ ਹੀ ਨਹੀ ਬਲਕਿ ਉਥੋ ਦੀਆਂ ਹਕੂਮਤਾਂ ਅਤੇ ਉਥੋ ਦੇ ਅਮਨ ਤੇ ਜਮਹੂਰੀਅਤ ਪਸ਼ੰਦ ਨਿਵਾਸੀ ਵੀ ਮੋਦੀ-ਸਾਹ ਤੇ ਇਨ੍ਹਾਂ ਦੇ ਹੋਰ ਵਜੀਰਾਂ ਦੇ ਪ੍ਰੋਗਰਾਮਾਂ ਦਾ ਡੱਟਕੇ ਵਿਰੋਧ ਕਰ ਰਹੇ ਹਨ । ਇਹੀ ਵਜਹ ਹੈ ਕਿ ਹੁਣ ਸਭ ਪ੍ਰੋਗਰਾਮ ਗੁਪਤ ਰੱਖੇ ਜਾ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹਕੂਮਤ ਵੱਲੋਂ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਮਾਰਨ ਦੀ ਬਣਾਈ ਸਾਜਿਸ ਦਾ ਕੌਮਾਂਤਰੀ ਪੱਧਰ ਤੇ ਪੂਰਨ ਰੂਪ ਵਿਚ ਨੰਗੇ ਹੋਣ, ਇਨ੍ਹਾਂ ਦੀ ਵੱਡੀ ਬਦਨਾਮੀ ਹੋਣ ਅਤੇ ਇਨ੍ਹਾਂ ਦੇ ਪ੍ਰੋਗਰਾਮਾਂ ਦਾ ਸੰਸਾਰ ਪੱਧਰ ਤੇ ਵੱਡਾ ਵਿਰੋਧ ਹੋਣ ਕਰਕੇ ਹੁਣ ਸਭ ਪ੍ਰੋਗਰਾਮ ਗੁਪਤ ਰੱਖਣ ਦੇ ਅਮਲਾਂ ਨੂੰ, ਸਿੱਖ ਕੌਮ ਦੀ ਫਤਹਿ ਕਰਾਰ ਦਿੰਦੇ ਹੋਏ ਅਤੇ ਇੰਡੀਆ ਦੇ ਕਾਤਲ ਖੂੰਖਾਰ ਚੇਹਰਾ ਸਾਹਮਣੇ ਆਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਬਾਹਰਲੇ ਮੁਲਕਾਂ ਦੇ ਪ੍ਰੋਗਰਾਮਾਂ ਨੂੰ ਹੀ ਨਹੀ ਬਲਕਿ ਇੰਡੀਆ ਵਿਚ ਹੋਣ ਵਾਲੇ ਸ੍ਰੀ ਮੋਦੀ ਦੇ ਵੱਡੇ ਪ੍ਰੋਗਰਾਮਾਂ ਦੀ ਵੀ ਹੁਣ ਕੋਈ ਭਿਣਕ ਨਹੀ ਕੱਢੀ ਜਾ ਰਹੀ । ਕਿਉਂਕਿ ਇਸ ਵਿਸੇ ਤੇ ਇਨ੍ਹਾਂ ਦੀ ਸਥਿਤੀ ਦੋਵਾਂ ਸਥਾਨਾਂ ਤੇ ਅਤਿ ਗੁੰਝਲਦਾਰ ਬਣ ਗਈ ਹੈ । ਜੋ ਆਉਣ ਵਾਲੇ ਸਮੇ ਵਿਚ ਕੇਵਲ ਸਿੱਖ ਕੌਮ ਦੇ ਕੀਤੇ ਗਏ ਕਤਲਾਂ ਦੀਆਂ ਕਾਨੂੰਨੀ ਸਜਾਵਾਂ ਲਈ ਹੀ ਤਿਆਰ ਨਹੀ ਰਹਿਣਾ ਚਾਹੀਦਾ, ਬਲਕਿ ਇਸ ਘਿਣੋਨੇ ਅਤੇ ਮਨੁੱਖਤਾ ਵਿਰੋਧੀ ਅਮਲ ਤੋ ਹੁਣ ਮੋਦੀ ਬੀਜੇਪੀ-ਆਰ.ਐਸ.ਐਸ ਹਕੂਮਤ ਨੂੰ ਪੂਰਨ ਰੂਪ ਵਿਚ ਤੋਬਾ ਵੀ ਕਰਨੀ ਪਵੇਗੀ । ਇਹ ਅਮਲ ਇਹ ਵੀ ਸਾਬਤ ਕਰੇਗਾ ਕਿ ਹਿੰਦੂਤਵ ਹੁਕਮਰਾਨਾਂ ਨੇ ਹੀ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ, ਇਨ੍ਹਾਂ ਸਭ ਦੇ ਦੋਸ਼ੀ ਇਹ ਹਿੰਦੂਤਵ ਹੁਕਮਰਾਨ ਹਨ ।
ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਆਪਣੇ ਕੀਤੇ ਘਿਣੋਨੇ ਕੰਮ ਲਈ ਐਨੇ ਸ਼ਰਮਸਾਰ ਹੋ ਚੁੱਕੇ ਹਨ ਕਿ ਇਥੋ ਤੱਕ ਜੋ ਬੀਬੀਆਂ ਦੇ ਸੰਬੰਧ ਵਿਚ ਇਨ੍ਹਾਂ ਨੇ ਗਤੀ ਸ਼ਕਤੀ ਦੇ ਇੰਡੀਆ ਵਿਚ ਪ੍ਰੋਗਰਾਮ ਰੱਖੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਬਿਨ੍ਹਾਂ ਕਿਸੇ ਤਰ੍ਹਾਂ ਦੇ ਐਲਾਨ ਦੇ ਗੁਪਤ ਰੂਪ ਵਿਚ ਹੀ ਕੀਤਾ ਜਾ ਰਿਹਾ ਹੈ । ਇਥੋ ਤੱਕ ਕਿ ਜੋ ਹੁਣੇ ਹੀ ਲਾਓਸ ਦੀ ਸ੍ਰੀ ਮੋਦੀ ਦੀ ਯਾਤਰਾ ਸੀ, ਉਸ ਨੂੰ ਵੀ ਬਿਲਕੁਲ ਗੁਪਤ ਰੱਖਿਆ ਗਿਆ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦੀ ਹੈ ਕਿ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਦੇ ਸਿੱਖਾਂ ਨੂੰ ਕਤਲ ਕਰਨ ਦੇ ਅਤਿ ਘਿਣੋਨੇ ਅਮਲਾਂ ਦੀ ਬਦੌਲਤ ਆਪਣੀ ਸੁਰੱਖਿਆ ਦੇ ਮੁੱਦੇ ਉਤੇ ਅਜਿਹੀ ਨਵੀ ਨੀਤੀ ਪ੍ਰੋਗਰਾਮਾਂ ਨੂੰ ਗੁਪਤ ਰੱਖਣ ਦੀ ਬਣਾਈ ਗਈ ਹੈ । ਜਿਸਦੇ ਨਤੀਜੇ ਕੁਝ ਵੀ ਹੋ ਸਕਦੇ ਹਨ । ਉਨ੍ਹਾਂ ਕਿਹਾ ਕਿ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਹੁਣ ਆਪਣੇ ਘਰ ਤੋ ਬਾਹਰ ਵੀ ਨਹੀ ਨਿਕਲ ਸਕਦਾ ਕਿਉਂਕਿ ਸਿੱਖਾਂ ਦੇ ਕਤਲਾਂ ਦੋਸ ਅਧੀਨ ਅਮਰੀਕਾ ਨੇ ਉਨ੍ਹਾਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ । ਜਿਸ ਸਾਜਿਸ ਦਾ ਮੁੱਖੀ ਸ੍ਰੀ ਮੋਦੀ ਵਜੀਰ ਏ ਆਜਮ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਹਨ ।