ਆਰੀਅਨ ਹਿੰਦੂ ਹਮੇਸ਼ਾਂ ਮੰਨੂਸਮ੍ਰਿਤੀ ਦੀ ਸੋਚ ਕਾਰਨ ਡਰ ਤੇ ਸਹਿਮ ਵਿਚ ਰਿਹਾ ਹੈ, ਇਹੀ ਇਸਦੀ ਵੱਡੀ ਕੰਮਜੋਰੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਇੰਡੀਆਂ ਉਤੇ ਨਿਰੰਤਰ ਬੀਤੇ ਸਮੇਂ ਵਿਚ ਬਾਹਰੀ ਹਮਲਾਵਰਾਂ ਦੇ ਹਮਲੇ ਹੋਣ ਦੀ ਬਦੌਲਤ ਹਿੰਦੂ ਡਰ ਅਤੇ ਸਹਿਮ ਵਿਚ ਰਿਹਾ ਹੈ । ਇਸਦੀ ਇਹੀ ਵਜਹ ਵੱਡੀ ਕੰਮਜੋਰੀ ਰਹੀ ਹੈ । ਜਦੋ ਵੀ ਇੰਡੀਆ ਉਤੇ ਉੱਤਰੀ ਦਿਸ਼ਾ ਤੋਂ ਬਾਹਰੀ ਹਮਲਾਵਰ ਹਮਲਾ ਕਰਦੇ ਸਨ, ਜਾਤ-ਪਾਤ ਤੋ ਰਹਿਤ ਸਿੱਖ ਕੌਮ ਹੀ ਇਨ੍ਹਾਂ ਹਮਲਾਵਰਾਂ ਨੂੰ ਡੱਕਦੀ ਤੇ ਸਬਕ ਸਿਖਾਉਦੀ ਰਹੀ ਹੈ । ਇਹ ਸਿੱਖ ਮਿਸਲਾਂ ਹੀ ਸਨ ਜਿਨ੍ਹਾਂ ਨੇ ਖੈਬਰ ਦਰ੍ਹੇ ਅਤੇ ਹੋਰ ਪਹਾੜੀ ਇਲਾਕਿਆ ਰਾਹੀ ਆਉਣ ਵਾਲੇ ਹਮਲਾਵਰਾਂ ਨੂੰ ਠੱਲ੍ਹ ਪਾਈ । ਜਦੋਕਿ ਅਹਿਮਦ ਸ਼ਾਹ ਅਬਦਾਲੀ ਅਤੇ ਹੋਰ ਹਮਲਾਵਰ ਹਿੰਦੂਕੁਸ ਪਹਾੜ ਰਾਹੀ ਹਮਲੇ ਕਰਦੇ ਰਹੇ ਹਨ। ਬੀਜੇਪੀ-ਆਰ.ਐਸ.ਐਸ ਅਤੇ ਹੁਣ ਕਾਂਗਰਸ ਵੀ ਮੰਨੂਸਮ੍ਰਿਤੀ ਵਾਲੀ ਮਨੁੱਖਤਾ ਵਿਰੋਧੀ ਜਾਤ-ਪਾਤ ਵਾਲੀ ਵਿਚਾਰਧਾਰਾਂ ਦੇ ਹੀ ਹਾਮੀ ਰਹੇ ਹਨ । ਜਿਸਦਾ ਨਤੀਜਾ ਇਹ ਹੋਇਆ ਕਿ ਲਦਾਖ ਵਿਚ ਚੀਨ ਦੀ ਪੀ.ਐਲ.ਏ. ਬਿਨ੍ਹਾਂ ਕਿਸੇ ਰੋਕ ਟੋਕ ਤੋ ਇੰਡੀਆ ਦੇ ਵੱਡੇ ਖੇਤਰ ਉਤੇ ਲੰਮੇ ਸਮੇ ਤੋ ਕਾਬਜ ਹੈ ਅਤੇ ਕਸਮੀਰ ਦਾ ਹਿੱਸਾ ਸਾਕਸਗਾਮ ਘਾਟੀ ਵੀ 1963 ਵਿਚ ਕਬਜੇ ਵਿਚ ਕਰ ਲਈ ਗਈ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਉਤੇ ਉੱਤਰੀ ਭਾਰਤ ਦੇ ਪਹਾੜਾਂ ਰਾਹੀ ਨਿਰੰਤਰ ਹੁੰਦੇ ਆ ਰਹੇ ਬਾਹਰੀ ਹਮਲਿਆ ਦੇ ਕਾਰਨ ਹਿੰਦੂਆਂ ਵਿਚ ਡਰ-ਸਹਿਮ ਪੈਦਾ ਹੋਣ ਦੇ ਕਾਰਨ ਨੂੰ ਉਜਾਗਰ ਕਰਦੇ ਹੋਏ ਅਤੇ ਹਿੰਦੂਆਂ ਦੇ ਇਕ ਨਾ ਹੋਣ ਕਾਰਨ ਵੱਡੀ ਕੰਮਜੋਰੀ ਗਰਦਾਨਦੇ ਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅੱਜ ਵੀ ਹਿੰਦੂਤਵ ਹੁਕਮਰਾਨਾਂ ਵੱਲੋ ਅਮਲ ਹੋ ਰਹੇ ਹਨ ਕਿ ਇਨ੍ਹਾਂ ਨੇ ਬੀਤੇ ਸਮੇ ਤੋ ਕੋਈ ਸਬਕ ਨਹੀ ਸਿੱਖਿਆ ਅਤੇ ਉਸੇ ਮੰਨੂਸਮ੍ਰਿਤੀ ਦੀ ਨੀਤੀ ਅਧੀਨ ਹੀ ਆਜਾਦੀ ਚਾਹੁੰਣ ਵਾਲੇ ਜੁਝਾਰੂ ਅਤੇ ਮਨੁੱਖਤਾ ਪੱਖੀ ਸਿੱਖਾਂ ਨੂੰ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਹਿੰਦੂਤਵ ਹੁਕਮਰਾਨ ਇਕ ਸੋਚੀ ਸਮਝੀ ਸਾਜਿਸ ਅਧੀਨ ਕਤਲ ਕਰ ਰਹੇ ਹਨ ।
ਜਿਸਦਾ ਨਤੀਜਾ ਇਹ ਨਿਕਲਿਆ ਕਿ ਹਿੰਦੂਤਵ ਹੁਕਮਰਾਨਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਇਸ ਮਨੁੱਖਤਾ ਵਿਰੋਧੀ ਅਤੇ ਸਿੱਖ ਵਿਰੋਧੀ ਹਿੰਦੂਤਵ ਹੁਕਮਰਾਨਾਂ ਦੀ ਨੀਤੀ ਨੇ ਕੌਮਾਂਤਰੀ ਪੱਧਰ ਤੇ ਇੰਡੀਆ ਦੀ ਕੇਵਲ ਨੱਕ ਹੀ ਨਹੀ ਕੱਟੀ ਬਲਕਿ ਇਸਦੇ ਚੇਹਰੇ ਨੂੰ ਵੀ ਦਾਗੀ ਕਰ ਰੱਖਿਆ ਹੈ । ਜਿਸ ਨਾਲ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਅੱਜ ਬਹੁਤ ਵੱਡੀ ਬਦਨਾਮੀ ਹੋ ਚੁੱਕੀ ਹੈ । ਇਹੀ ਵਜਹ ਹੈ ਕਿ ਅਮਰੀਕਾ ਨੇ ਇੰਡੀਅਨ ਹੁਕਮਰਾਨਾਂ ਵੱਲੋ ਸਿੱਖਾਂ ਦੇ ਕੀਤੇ ਗਏ ਕਤਲ ਦੇ ਸੰਮਨ ਵੀ ਜਾਰੀ ਕੀਤੇ ਹਨ ਅਤੇ ਕੈਨੇਡਾ ਨੇ ਕੌਮਾਂਤਰੀ ਪੱਧਰ ਤੇ ਕੈਨੇਡੀਅਨ ਸਿੱਖਾਂ ਦੇ ਕਤਲ ਹੋਣ ਤੇ ਜੁਆਬ ਤਲਬੀ ਮੰਗੀ ਹੈ ।