ਹਰਿਆਣਾ ਦੇ ਕੈਂਥਲ ਵਿਚ ਇਕ ਹੋਏ ਹਾਦਸੇ ਕਾਰਨ ਇਕੋ ਪਰਿਵਾਰ ਦੇ 8 ਮੈਬਰਾਂ ਦੀ ਦਰਦਨਾਕ ਮੌਤ ਅਫਸੋਸਨਾਕ : ਮਾਨ
ਪੀੜ੍ਹਤ ਪਰਿਵਾਰ ਨੂੰ ਸਰਕਾਰ ਵੱਲੋ ਘੱਟੋ-ਘੱਟ 20 ਲੱਖ ਦੀ ਸਹਾਇਤਾ ਦਿੱਤੀ ਜਾਵੇ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ ( ) “ਹਰਿਆਣਾ ਦੇ ਕੈਂਥਲ ਜਿ਼ਲ੍ਹੇ ਦੇ ਮੂੰਡਨ ਪਿੰਡ ਦੇ ਇਕ ਪਰਿਵਾਰ ਦੇ 8 ਮੈਬਰਾਂ ਦਾ ਨਹਿਰ ਦੇ ਕੰਡੇ ਤੇ ਰੇਲਿੰਗ ਨਾ ਹੋਣ ਕਾਰਨ ਜੋ ਹਾਦਸਾ ਵਾਪਰਨ ਤੇ ਦਰਦਨਾਕ ਮੌਤ ਦਾ ਮੰਜਰ ਹੋਇਆ ਹੈ, ਉਸ ਨਾਲ ਹਰ ਆਤਮਾ ਕੁਰਲਾ ਉੱਠੀ ਹੈ ਅਤੇ ਹਰ ਅੱਖ ਨਮ ਹੈ । ਕਿਉਂਕਿ ਇਕੋ ਪਰਿਵਾਰ ਦੇ 8 ਮੈਬਰ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ । ਇਸ ਪਰਿਵਾਰ ਦੇ 8 ਮੈਬਰਾਂ ਦੀ ਹੋਈ ਅਤਿ ਸਦਮੇ ਵਾਲੀ ਮੌਤ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਉਨ੍ਹਾਂ ਦੀ ਆਤਮਾ ਲਈ ਸਮੂਹਿਕ ਤੌਰ ਤੇ ਅਰਦਾਸ ਕਰਦੇ ਹਾਂ, ਉਥੇ ਹਰਿਆਣਾ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਇਹ ਹਿਫਾਜਤ ਲਈ ਮੰਗ ਕੀਤੀ ਜਾਂਦੀ ਹੈ ਕਿ ਜਿੰਨੀਆ ਵੀ ਨਹਿਰਾਂ ਦੇ ਕੰਡੇ ਹਨ ਜਿਨ੍ਹਾਂ ਉਤੇ ਸੜਕਾਂ ਅਤੇ ਰੇਲਵੇ ਬ੍ਰਿਜ ਹਨ ਉਨ੍ਹਾਂ ਦੇ ਕੰਡਿਆ ਤੇ ਦੋਵੇ ਪਾਸੇ ਅਤਿ ਮਜਬੂਤੀ ਨਾਲ ਰੇਲਿੰਗ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਫਿਰ ਕਦੀ ਅਜਿਹਾ ਦੁੱਖਦਾਇਕ ਹਾਦਸਾ ਨਾ ਵਾਪਰ ਸਕੇ ਅਤੇ ਰੇਲਿੰਗ ਹੋਣ ਦੀ ਬਦੌਲਤ ਬਚਾਅ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਹਰਿਆਣਾ ਵਿਚ ਇਕੋ ਪਰਿਵਾਰ ਦੇ 8 ਮੈਬਰਾਂ ਦਾ ਇਕ ਹਾਦਸੇ ਦੌਰਾਨ ਮੌਤ ਹੋ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਇਸ ਲਈ ਨਹਿਰੀ ਵਿਭਾਗ ਜਿਸਨੇ ਉਸ ਸਥਾਂਨ ਤੇ ਰੇਲਿੰਗ ਨਹੀ ਸੀ ਲਗਾਈ ਹੋਈ, ਇਨ੍ਹਾਂ ਹੋਈਆ ਮੌਤਾਂ ਲਈ ਉਨ੍ਹਾਂ ਦੀ ਅਣਗਹਿਲੀ ਨੂੰ ਕਸੂਰਵਾਰ ਠਹਿਰਾਉਦੇ ਹੋਏ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਹਰਿਆਣਾ ਸਰਕਾਰ ਤੋ ਇਹ ਗੰਭੀਰ ਮੰਗ ਕੀਤੀ ਕਿ ਜਿਸ ਇਕੋ ਪਰਿਵਾਰ ਦੇ 8 ਮੈਬਰ ਮੌਤ ਦੇ ਮੂੰਹ ਵਿਚ ਚਲੇ ਗਏ ਹਨ, ਉਸ ਪਰਿਵਾਰ ਨੂੰ ਸਰਕਾਰ ਵੱਲੋ ਘੱਟੋ-ਘੱਟ 20 ਲੱਖ ਰੁਪਏ ਦੀ ਸਹਾਇਤਾ ਅਤੇ ਉਸਦੇ ਪਰਿਵਾਰਿਕ ਮੈਬਰਾਂ ਵਿਚੋ 2 ਮੈਬਰਾਂ ਨੂੰ ਸਰਕਾਰੀ ਨੌਕਰੀ ਦੀ ਸਹਾਇਤਾ ਦਾ ਫ਼ੌਰੀ ਐਲਾਨ ਕੀਤਾ ਜਾਵੇ ।