17 ਜਨਵਰੀ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਜਨਵਰੀ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 17 ਜਨਵਰੀ ਨੂੰ ਪਰਮਿੰਦਰ ਸਿੰਘ ਮੁਕੇਰੀਆ, 18 ਜਨਵਰੀ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 19 ਜਨਵਰੀ ਨੂੰ ਗੁਰਪ੍ਰੀਤ ਸਿੰਘ ਮੜੌਲੀ, 20 ਜਨਵਰੀ ਸੁਰਜੀਤ ਸਿੰਘ ਤਲਵੰਡੀ ਜਗਰਾਓ, 21 ਜਨਵਰੀ ਨੂੰ ਬਲਵਿੰਦਰ ਸਿੰਘ ਪਾਇਲ, 22 ਜਨਵਰੀ ਨੂੰ ਅਮਰੀਕ ਸਿੰਘ ਕਿਲ੍ਹਾ ਹਕੀਮਾ ਸੰਗਰੂਰ, 23 ਜਨਵਰੀ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 24 ਜਨਵਰੀ ਹਰਜੀਤ ਸਿੰਘ ਵਿਰਕ ਹਰਿਆਣਾ, 25 ਜਨਵਰੀ ਨੂੰ ਓਕਾਰ ਸਿੰਘ ਬਰਾੜ ਬਰਨਾਲਾ, 26 ਜਨਵਰੀ ਮੁਖਤਿਆਰ ਸਿੰਘ ਮਸੀਗਨ ਪਟਿਆਲਾ, 27 ਜਨਵਰੀ ਨਰਿੰਦਰ ਸਿੰਘ ਕਾਲਾਬੂਲਾ ਧੂਰੀ, 28 ਜਨਵਰੀ ਗੁਰਪ੍ਰੀਤ ਸਿੰਘ ਦੁੱਲਵਾ ਫਤਹਿਗੜ੍ਹ ਸਾਹਿਬ, 29 ਜਨਵਰੀ ਪਰਮਜੀਤ ਸਿੰਘ ਫਾਜਿਲਕਾ, 30 ਜਨਵਰੀ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ, 31 ਜਨਵਰੀ ਬੀਬੀ ਦਲਜੀਤ ਕੌਰ ਡੇਰਾ ਬਾਬਾ ਨਾਨਕ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *