ਜੀਰੇ ਦੇ ਲਾਗੇ 30 ਪਿੰਡਾਂ ਦੇ ਨਿਵਾਸੀਆਂ ਨੂੰ ਬਿਮਾਰੀਆਂ ਵੱਲ ਧਕੇਲਣ ਵਾਲੀ ਸ਼ਰਾਬ ਫੈਕਟਰੀ ਵਿਖੇ ਧਰਨਾਕਾਰੀਆਂ ਉਤੇ ਕੀਤਾ ਗਿਆ ਲਾਠੀਚਾਰਜ ਵੈਹਸੀਆਨਾ : ਮਾਨ

ਫ਼ਤਹਿਗੜ੍ਹ ਸਾਹਿਬ, 21 ਦਸੰਬਰ ( ) “ਹੁਕਮਰਾਨ ਕਿਵੇਂ ਵੱਡੇ-ਵੱਡੇ ਧਨਾਢਾਂ, ਉਦਯੋਗਪਤੀਆਂ ਦੇ ਹੱਕ ਵਿਚ ਭੁਗਤਦੇ ਹਨ ਅਤੇ ਲੋਕਾਂ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਦੀ ਬਜਾਇ ਇਨ੍ਹਾਂ ਅਰਬਾਪਤੀ ਉਦਯੋਗਪਤੀਆਂ ਦੀ ਗੱਲ ਕਰਕੇ ਸਰਕਾਰ ਆਪਣੀ ਹੀ ਜਨਤਾ ਨਾਲ ਹਰ ਪੱਧਰ ਤੇ ਜਿਆਦਤੀਆਂ ਕਰ ਰਹੀ ਹੈ । ਜੀਰਾ ਵਿਖੇ ਜੋ ਸ਼ਰਾਬ ਫੈਕਟਰੀ ਹੈ, ਉਸਦੇ ਤੇਜ਼ਾਬੀ ਤੇ ਗੰਧਲੇ ਪਾਣੀ ਨੂੰ ਨਹਿਰਾਂ ਦੇ ਪਾਣੀਆਂ ਵਿਚ ਸੁੱਟਕੇ ਨਾਲ ਲੱਗਦੇ 30 ਪਿੰਡਾਂ ਦੇ ਨਿਵਾਸੀਆਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਇਲਾਕੇ ਦੇ ਲੋਕਾਂ ਤੇ ਵੱਖ-ਵੱਖ ਪਾਰਟੀਆਂ, ਸੰਗਠਨਾਂ ਨੇ ਜੋ ਬੀਤੇ ਕਈ ਦਿਨਾਂ ਤੋਂ ਇਸ ਸ਼ਰਾਬ ਫੈਕਟਰੀ ਸਾਹਮਣੇ ਇਸ ਫੈਕਟਰੀ ਨੂੰ ਬੰਦ ਕਰਨ ਅਤੇ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕਰਨ ਤੋ ਰੋਕਣ ਲਈ ਜੋ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਰੋਸ਼ ਕੀਤਾ ਜਾਂਦਾ ਆ ਰਿਹਾ ਹੈ, ਉਸ ਇਕੱਠ ਉਤੇ ਪੁਲਿਸ ਤੇ ਪ੍ਰਸ਼ਾਸ਼ਨ ਵੱਲੋ ਅੰਨ੍ਹੇਵਾਹ ਲਾਠੀਚਾਰਜ ਕਰਕੇ ਜੋ ਧਰਨਾਕਾਰੀਆਂ ਨੂੰ ਅਪਮਾਨਿਤ ਤੇ ਜਖਮੀ ਕੀਤਾ ਗਿਆ ਹੈ, ਇਹ ਵਿਧਾਨ ਦੀ ਧਾਰਾ 14, 19 ਅਤੇ 21 ਦੀ ਘੋਰ ਉਲੰਘਣਾ ਹੈ ਜਿਸ ਰਾਹੀ ਇਥੋ ਦੇ ਨਿਵਾਸੀਆ ਨੂੰ ਬਰਾਬਰਤਾ ਦੇ ਆਧਾਰ ਤੇ ਆਪਣੀ ਗੱਲ ਦਲੀਲ ਨਾਲ ਕਰਨ ਅਤੇ ਉਸਦਾ ਪ੍ਰਚਾਰ ਕਰਦੇ ਹੋਏ ਹਕੂਮਤੀ ਦੋਸ਼ਪੂਰਨ ਨਿਜਾਮ ਪ੍ਰਬੰਧ ਜੋ ਰੋਸ਼ ਪ੍ਰਗਟਾਇਆ ਜਾ ਰਿਹਾ ਹੈ, ਉਸ ਉਤੇ ਕੀਤੀ ਗਈ ਲਾਠੀਚਾਰਜ ਵੈਹਸੀਆਨਾ ਕਾਰਵਾਈ ਹੈ ਜਿਸਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਲੋਕਾਂ ਵੱਲੋ ਕੀਤੀ ਜਾ ਰਹੀ ਇਹ ਮੰਗ ਕਿ ਫੈਕਟਰੀ ਬੰਦ ਕੀਤੀ ਜਾਵੇ, ਦਾ ਜਿਥੇ ਸਮਰੱਥਨ ਕਰਦੇ ਹਾਂ, ਉਥੇ ਸਰਕਾਰ ਤੇ ਪੁਲਿਸ ਵੱਲੋ ਹੋਈ ਕਾਰਵਾਈ ਦੀ ਜੋਰਦਾਰ ਨਿੰਦਾ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੀਰਾ ਵਿਖੇ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਰੋਸ ਕਰਨ ਉਤੇ ਅਤੇ ਧਰਨੇ ਵਿਚ ਬੈਠੇ 30 ਪਿੰਡਾਂ ਦੇ ਨਿਵਾਸੀਆਂ ਉਤੇ ਗੈਰ ਕਾਨੂੰਨੀ ਤੇ ਅਣਮਨੁੱਖੀ ਢੰਗ ਨਾਲ ਲਾਠੀਚਾਰਜ ਕਰਨ ਅਤੇ ਆਮ ਸ਼ਹਿਰੀਆਂ ਨੂੰ ਜਖ਼ਮੀ ਕਰਨ ਦੀ ਅਪਮਾਨਿਤ ਕਾਰਵਾਈ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਸੂਬੇ ਵਿਚ ਹੁਕਮਰਾਨ ਆਪਣੇ ਮਾਲੀ ਤੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਅਰਬਾਪਤੀ ਧਨਾਢਾਂ ਨੂੰ ਸਭ ਅਸੂਲ, ਕਾਨੂੰਨ ਛਿੱਕੇ ਟੰਗਕੇ ਵੱਡੇ ਉਦਯੋਗ ਲਗਾਉਣ ਲਈ ਸਥਾਂਨ ਦਿੰਦੇ ਹਨ, ਉਨ੍ਹਾਂ ਨੂੰ ਬਿਜਲੀ, ਪਾਣੀ ਸਪਲਾਈ ਕਰਦੇ ਹਨ, ਤਾ ਇਸ ਗੱਲ ਦੀ ਜਾਂਚ ਕਰਨ ਨੂੰ ਨਜ਼ਰ ਅੰਦਾਜ ਕਰ ਦਿੰਦੇ ਹਨ ਕਿ ਅਜਿਹੀ ਫੈਕਟਰੀ ਲੱਗਣ ਨਾਲ ਇਲਾਕਾ ਨਿਵਾਸੀਆ ਦੇ ਜਾਨ-ਮਾਲ ਨੂੰ ਵੀ ਕੋਈ ਖਤਰਾ ਹੈ ਜਾਂ ਨਹੀ । ਜਦੋਕਿ ਗੈਰ ਕਾਨੂੰਨੀ ਢੰਗ ਨਾਲ ਲਗਾਈਆ ਜਾ ਰਹੀਆ ਅਜਿਹੀਆ ਫੈਕਟਰੀਆ ਜੋ ਇਥੋ ਦੀ ਫਿਜਾ ਹਵਾ, ਪਾਣੀ ਵਿਚ ਪ੍ਰਦੂਸ਼ਣ ਫੈਲਾਉਦੇ ਹਨ, ਉਹ ਸਰਕਾਰੀ ਨਿਯਮਾਂ ਅਨੁਸਾਰ ਵਸੋ ਵਾਲੇ ਇਲਾਕੇ ਵਿਚ ਨਹੀ ਲੱਗ ਸਕਦੀਆਂ ਅਤੇ ਨਾ ਹੀ ਉਨ੍ਹਾਂ ਫੈਕਟਰੀਆਂ ਦਾ ਗੰਧਲਾ ਪਾਣੀ ਨਹਿਰਾਂ, ਦਰਿਆਵਾ ਵਿਚ ਸੁੱਟਣ ਦੀ ਕਿਸੇ ਨੂੰ ਕਾਨੂੰਨੀ ਇਜਾਜਤ ਦਿੱਤੀ ਜਾ ਸਕਦੀ ਹੈ । ਜਦੋਂ ਇਸ ਇਲਾਕੇ ਦੇ 30 ਪਿੰਡਾਂ ਵਿਚ ਇਸ ਸ਼ਰਾਬ ਫੈਕਟਰੀ ਦੇ ਗੰਧਲੇ ਤੇਜ਼ਾਬ ਪਾਣੀ ਦੀ ਦੌਲਤ ਕੈਂਸਰ, ਗਲਘੋਟੂ, ਪੇਟ ਦੀਆਂ ਬਿਮਾਰੀਆ ਅਤੇ ਹੋਰ ਅੰਤੜੀਆ ਦੀਆਂ ਬਿਮਾਰੀਆ ਕਾਰਨ ਲੋਕ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋ ਰਹੇ ਹਨ ਅਤੇ ਇਸੇ ਵਜਹ ਕਾਰਨ ਇਲਾਕਾ ਨਿਵਾਸੀ ਇਸ ਫੈਕਟਰੀ ਨੂੰ ਬੰਦ ਕਰਨ ਦੀ ਸਮੂਹਿਕ ਮੰਗ ਕਰ ਰਹੇ ਹਨ । ਉਨ੍ਹਾਂ ਦੀ ਮੰਗ ਨੂੰ ਪ੍ਰਵਾਨ ਕਰਨ ਦੀ ਬਜਾਇ ਲਾਠੀਆ, ਧੱਕੇਮੁੱਕੀ ਅਤੇ ਅਪਮਾਨਿਤ ਕਾਰਵਾਈਆ ਪੀੜ੍ਹਤ ਪਰਿਵਾਰਾਂ ਦੇ ਰੋਹ ਨੂੰ ਹੋਰ ਉਜਾਗਰ ਕਰ ਰਹੀਆ ਹਨ । ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਇਲਾਕਾ ਨਿਵਾਸੀਆ ਦੀਆਂ ਭਾਵਨਾਵਾ ਅਤੇ ਉਨ੍ਹਾਂ ਦੇ ਲੰਮੇ ਸਮੇ ਤੋ ਬਿਮਾਰੀਆ ਨਾਲ ਹੋ ਰਹੇ ਸਰੀਰਕ ਨੁਕਸਾਨਾਂ ਨੂੰ ਮੁੱਖ ਰੱਖਦੇ ਹੋਏ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਕੇ ਜਮੀਨ ਹੇਠਲੇ ਪਾਣੀ ਨੂੰ ਗੰਧਲਾ ਕਰਨ ਤੋ ਰੋਕਿਆ ਜਾਵੇ ਅਤੇ ਪੰਜਾਬ ਨਿਵਾਸੀਆ ਨੂੰ ਬਿਮਾਰੀਆ ਤੋ ਦੂਰ ਰੱਖਿਆ ਜਾਵੇ ।

Leave a Reply

Your email address will not be published. Required fields are marked *