ਪੰਜਾਬ ਦਾ ਬਿਜਲੀ ਪੈਦਾ ਕਰਨ ਵਾਲਾ ਸਨਾਨ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਹਿਮਾਚਲ ਨੂੰ ਦੇਣਾ, ਆਤਮ-ਸਮਰਪਨ ਕਰਨ ਵਾਲੇ ਪੰਜਾਬ ਵਿਰੋਧੀ ਦੁੱਖਦਾਇਕ ਅਮਲ : ਮਾਨ

ਚੰਡੀਗੜ੍ਹ, 06 ਦਸੰਬਰ ( ) “ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਪੰਜਾਬ ਦੀ ਮਾਲੀ ਅਤੇ ਸਮਾਜਿਕ ਹਾਲਤ ਨਾਲ ਜੁੜੇ ਪ੍ਰੋਜੈਕਟਾਂ ਅਤੇ ਯੋਜਨਾਵਾਂ ਨੂੰ ਇਕ-ਇਕ ਕਰਕੇ ਦੂਸਰੇ ਸੂਬਿਆਂ ਦੇ ਸਪੁਰਦ ਕਰਨ ਜਾਂ ਸੈਟਰ ਦੀ ਸਰਕਾਰ ਅੱਗੇ ਗੋਡੇ ਟੇਕਣ ਦੇ ਅਮਲ ਪੰਜਾਬ ਸੂਬੇ ਦੀ ਤਕਦੀਰ ਨੂੰ ਆਤਮ-ਸਮਰਪਨ ਕਰਨ ਵਾਲੇ ਤਬਾਹੀ ਵਾਲੇ ਅਮਲ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਨੋਟਿਸ ਲੈਦਾ ਹੋਇਆ ਇਨ੍ਹਾਂ ਦੀਆਂ ਕੰਮਜੋਰ ਅਤੇ ਦਿਸ਼ਾਹੀਣ ਨੀਤੀਆਂ ਦੀ ਜਿਥੇ ਨਿਖੇਧੀ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਜਿਹੇ ਮੁੱਦਿਆ ਉਤੇ ਸੁਚੇਤ ਰਹਿਣ ਅਤੇ ਸਰਕਾਰ ਵੱਲੋ ਕੀਤੀਆ ਜਾ ਰਹੀਆ ਮਨਮਾਨੀਆ ਨੂੰ ਰੋਕਣ ਲਈ ਸਮੂਹਿਕ ਉਦਮ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਦੀ ਅਪੀਲ ਕਰਦਾ ਹੈ ਤਾਂ ਕਿ ਇਹ ਹਿੰਦੂਤਵ ਹੁਕਮਰਾਨਾਂ ਦੇ ਗੁਲਾਮ ਬਣਕੇ ਪੰਜਾਬ ਨੂੰ ਹੋਰ ਬਰਬਾਦੀ ਵੱਲ ਨਾ ਧਕੇਲ ਸਕਣ ਅਤੇ ਸਾਜਿਸਾਂ ਕਰਕੇ ਪੰਜਾਬ ਸੂਬੇ ਦੇ ਮਾਲੀ ਹਾਲਾਤਾਂ ਨੂੰ ਨੁਕਸਾਨ ਨਾ ਕਰ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਪੰਜਾਬ ਲਈ ਬਿਜਲੀ ਪੈਦਾ ਕਰਨ ਵਾਲੇ ਸਨਾਨ ਪ੍ਰੋਜੈਕਟ ਨੂੰ ਹਿਮਾਚਲ ਦੇ ਹਵਾਲੇ ਕਰਨ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਇਸਦੇ ਮਾਰੂ ਨਤੀਜਿਆ ਤੋ ਪੰਜਾਬ ਸਰਕਾਰ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਦੇ ਮੁਫਾਦ ਦਿੱਲੀ ਵਾਲਿਆ ਬੀਜੇਪੀ-ਆਰ.ਐਸ.ਐਸ. ਨਾਲ ਜੁੜੇ ਹੋਏ ਹਨ । ਬੇਸੱਕ ਸ੍ਰੀ ਕੇਜਰੀਵਾਲ ਜਾਂ ਉਸਦੀ ਆਮ ਆਦਮੀ ਪਾਰਟੀ ਲੁਭਾਣੇ ਤੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ ਸੂਬੇ ਉਤੇ ਕਾਬਜ ਹੋਣ ਵਿਚ ਕਾਮਯਾਬ ਹੋ ਗਈ ਹੈ । ਪਰ ਇਨ੍ਹਾਂ ਦੀਆਂ ਨੀਤੀਆ ਪੰਜਾਬ ਦੇ ਸਭ ਕੀਮਤੀ ਸਾਧਨਾਂ ਜਾਂ ਜੀਵਨ ਵਾਲੀ ਰਗ ਨੂੰ ਕੱਟਕੇ ਪੰਜਾਬ ਨੂੰ ਮਾਲੀ ਤੇ ਸਮਾਜਿਕ ਤੌਰ ਤੇ ਕੰਮਜੋਰ ਕਰਨਾ ਹੈ । ਇਹੀ ਵਜਹ ਹੈ ਕਿ ਬੀਤੇ ਸਮੇ ਵਿਚ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਦੀ ਵੱਡੀ ਹਿੱਸੇਦਾਰੀ ਨੂੰ ਖਤਮ ਕਰਕੇ ਇਨ੍ਹਾਂ ਲੋਕਾਂ ਨੇ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਲੁੱਟਣ ਦੀ ਸਾਜਿਸ ਰਚੀ । ਫਿਰ ਪੰਜਾਬ ਯੂਨੀਵਰਸਿਟੀ ਜੋ ਪੰਜਾਬੀਆ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣਾਈ ਗਈ ਸੀ, ਸਭ ਤੋ ਵੱਡਾ ਸਿਹਤਕ ਅਦਾਰਾ ਪੀਜੀਆਈ ਤੇ ਹੋਰ ਵੱਡੇ-ਵੱਡੇ ਪੰਜਾਬ ਤੇ ਚੰਡੀਗੜ੍ਹ ਵਿਚ ਪ੍ਰੋਜੈਕਟਾਂ ਉਤੇ ਸੈਟਰ ਦੇ ਅਧੀਨ ਕਰਨ ਜਾਂ ਹਰਿਆਣੇ ਵਰਗੇ ਸੂਬੇ ਦਾ ਕਬਜਾ ਕਰਵਾਉਣ ਦੀਆਂ ਸਾਜਿਸਾਂ ਰਚਦੇ ਆ ਰਹੇ ਹਨ । ਸਨਾਨ ਬਿਜਲੀ ਪ੍ਰੋਜੈਕਟ ਨੂੰ ਹਿਮਾਚਲ ਦੇ ਹਵਾਲੇ ਕਰਨ ਦੀ ਕਾਰਵਾਈ ਵੀ ਇਸੇ ਮੰਦਭਾਵਨਾ ਭਰੀ ਸਾਜਿਸ ਦੀ ਕੜੀ ਹੈ । ਸ. ਭਗਵੰਤ ਸਿੰਘ ਮਾਨ ਇਕ ਡਮੀ ਸਰਕਾਰ ਦੀ ਤਰ੍ਹਾਂ ਵਿਚਰ ਰਹੀ ਹੈ । ਜੋ ਕਦੀ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ ਹਕੂਕਾ ਦੀ ਦ੍ਰਿੜਤਾ ਨਾਲ ਰੱਖਿਆ ਨਹੀ ਕਰ ਸਕੇਗੀ । ਇਸ ਲਈ ਅਸੀ ਸ. ਭਗਵੰਤ ਸਿੰਘ ਮਾਨ ਸਰਕਾਰ ਨੂੰ ਉਨ੍ਹਾਂ ਵੱਲੋ ਕੰਮਜੋਰੀ ਨਾਲ ਕੰਮ ਕਰਨ ਅਤੇ ਆਪਣੇ ਸੂਬੇ ਦੇ ਹੱਕਾਂ ਦੀ ਰਾਖੀ ਨਾ ਕਰਨ ਉਤੇ ਖਬਰਦਾਰ ਕਰਦੇ ਹੋਏ ਸਨਾਨ ਬਿਜਲੀ ਪ੍ਰੋਜੈਕਟ ਨੂੰ ਸੰਪੂਰਨ ਰੂਪ ਵਿਚ ਪੰਜਾਬ ਦੇ ਹਵਾਲੇ ਰੱਖਣ ਅਤੇ ਦੂਸਰੇ ਉਪਰੋਕਤ ਮੁੱਦਿਆ ਉਤੇ ਆਮ ਆਦਮੀ ਪਾਰਟੀ ਜਾਂ ਸੈਟਰ ਦੇ ਹੁਕਮਰਾਨਾਂ ਦੇ ਗੁਲਾਮ ਬਣਕੇ ਵਿਚਰਣ ਦੀ ਬਜਾਇ ਪੰਜਾਬ ਦੇ ਪੱਖ ਵਿਚ ਖੜ੍ਹਕੇ ਜਿ਼ੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹਾਂ । ਤਾਂ ਕਿ ਸੈਟਰ, ਦਿੱਲੀ ਦੀ ਹਕੂਮਤ, ਹਰਿਆਣਾ, ਹਿਮਾਚਲ ਦੀਆਂ ਹਕੂਮਤਾਂ ਸਾਰੇ ਕੀਮਤੀ ਸਾਧਨਾਂ ਅਤੇ ਸੰਸਥਾਵਾਂ ਨੂੰ ਆਪਣੇ ਅਧੀਨ ਕਰਨ ਦੇ ਮਕਸਦ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬੀ ਤੇ ਸਿੱਖ ਕੌਮ ਉਪਰੋਕਤ ਸਭ ਮੁੱਦਿਆ ਉਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਕੰਮਜੋਰ ਸਰਕਾਰ ਉਤੇ ਆਪਣੇ ਡੰਡੇ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰੀ ਨਿਭਾਉਦੇ ਰਹਿਣਗੇ।

Leave a Reply

Your email address will not be published. Required fields are marked *