ਮਰਹੂਮ ਇੰਦਰਾ ਗਾਂਧੀ ਨੇ ‘ਸ਼ਾਂਤੀ ਆਪ੍ਰੇਸ਼ਨ’ ਦੀ ਫ਼ੌਜੀ ਕਾਰਵਾਈ ਅਧੀਨ ਪਾਕਿ ਨਾਲ ਜੰਗ ਲਗਾਕੇ ਸਮੁੱਚੇ ਪੰਜਾਬ ਸੂਬੇ ਨੂੰ ਬੰਬਾਰਮੈਂਟ ਰਾਹੀ ਖ਼ਤਮ ਕਰਨ ਦੀ ਸਾਜਿਸ ਘੜੀ ਸੀ : ਟਿਵਾਣਾ
ਇਸੇ ਖ਼ਤਰਨਾਕ ਆਪ੍ਰੇਸ਼ਨ ਉਤੇ ਮੌਜੂਦਾ ਹਿੰਦੂਤਵ ਮੋਦੀ ਹਕੂਮਤ ਕਿਸੇ ਸਮੇਂ ਵੀ ਅਮਲੀ ਰੂਪ ਦੇ ਸਕਦੀ ਹੈ, ਜਿਸ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਵਿਦਵਾਨ ਸੁਚੇਤ ਰਹਿਣ
ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਇੰਡੀਆ ਮੁਲਕ ਉਤੇ ਰਾਜ ਕਰਨ ਵਾਲੇ ਹਿੰਦੂਤਵ ਆਗੂ ਭਾਵੇਂ ਉਹ ਕਾਂਗਰਸ ਜਮਾਤ ਨਾਲ ਸੰਬੰਧਤ ਹੋਣ ਜਾਂ ਫਿਰ ਬੀਜੇਪੀ-ਆਰ.ਐਸ.ਐਸ. ਨਾਲ ਉਨ੍ਹਾਂ ਦੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਨਫ਼ਰਤ ਭਰੀ ਸੋਚ ਉਸ ਸਮੇਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਬੀਤੇ ਸਮੇਂ ਦੀ ਇੰਡੀਆ ਦੀ ਵਜ਼ੀਰ-ਏ-ਆਜਮ ਮਰਹੂਮ ਇੰਦਰਾ ਗਾਂਧੀ ਨੇ ਕੇਵਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਮਨੁੱਖਤਾ ਵਿਰੋਧੀ ਸਾਜਿਸ ਹੀ ਨਹੀ ਰਚੀ ਸੀ ਬਲਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਪੂਰਨ ਰੂਪ ਵਿਚ ਤਬਾਹੀ ਕਰਨ ਅਤੇ ਨਸ਼ਲੀ ਸਫ਼ਾਈ ਕਰਨ ਦੀ ਸੋਚ ਅਧੀਨ ‘ਸ਼ਾਂਤੀ ਆਪ੍ਰੇਸ਼ਨ’ ਨਾਮ ਦੇ ਫੌ਼ਜੀ ਆਪ੍ਰੇਸਨ ਦਾ ਅਮਲ ਕਰਨ ਦਾ ਵੀ ਮਨ ਬਣਾਇਆ ਸੀ । ਜਿਸ ਵਿਚ ਪਾਕਿਸਤਾਨ ਦੇ ਸਿਆਸਤਦਾਨ ਭੂਟੋ ਪਰਿਵਾਰ ਨਾਲ ਸਾਂਝੀ ਸਾਜਿਸ ਰਚਕੇ ਭੂਟੋ ਪਰਿਵਾਰ ਲਈ ਪਾਕਿਸਤਾਨ ਦੇ ਰਾਜ ਭਾਗ ਨੂੰ ਕਾਇਮ ਕਰਨ ਲਈ ਉਸ ਸਮੇ ਦੇ ਪਾਕਿਸਤਾਨ ਦੇ ਪ੍ਰੈਜੀਡੈਟ ਜਿਆ ਉੱਲ ਹੱਕ ਨੂੰ ਸਾਜਿਸ ਅਧੀਨ ਮਾਰਨ ਅਤੇ ਪਾਕਿਸਤਾਨ ਨਾਲ ਜੰਗ ਲਗਾਕੇ ਉਸਦੇ ਬਹਾਨੇ ਨਾਲ ਸਮੁੱਚੇ ਪੰਜਾਬ ਸੂਬੇ ਦੇ ਨਿਵਾਸੀਆ ਉਤੇ ਬੰਬਾਰਮੈਂਟ ਕਰਕੇ ਖਤਮ ਕਰਨ ਦੀ ਵੀ ਅਤਿ ਖ਼ਤਰਨਾਕ ਖੂੰਖਾਰ ਸਾਜਿਸ ਰਚੀ ਗਈ ਸੀ । ਜਿਸਨੂੰ ਉਸਨੇ ਅਮਲੀ ਰੂਪ ਦੇਣਾ ਸੀ । ਇਹ ਤਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਉਤੇ ਉਸ ਅਕਾਲ ਪੁਰਖ ਤੇ ਗੁਰੂ ਸਾਹਿਬਾਨ ਦੀ ਅਪਾਰ ਬਖਸਿ਼ਸ਼ ਸੀ ਕਿ ਉਹ ਖ਼ਤਰਨਾਕ ਸਮਾਂ ਆਉਣ ਤੋ ਪਹਿਲੇ ਹੀ ਡਾਇਨ ਸੋਚ ਦੀ ਮਾਲਕ ਮਰਹੂਮ ਇੰਦਰਾ ਗਾਂਧੀ ਦਾ ਸਾਡੇ ਕੌਮੀ ਯੋਧਿਆ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਉਸਦਾ ਸੋਧਾ ਲਗਾ ਦਿੱਤਾ । ਵਰਨਾ ਉਸਨੇ ਪੰਜਾਬ ਸੂਬੇ ਵਿਚ ਸਿੱਖਾਂ ਤੇ ਪੰਜਾਬੀਆਂ ਦੀ ਨਸ਼ਲੀ ਸਫ਼ਾਈ ਪੂਰਨ ਰੂਪ ਵਿਚ ਕਰ ਦੇਣੀ ਸੀ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸ ਸਮੇਂ ਦੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਵਿਦਵਾਨਾਂ, ਹੁਕਮਰਾਨਾਂ ਦੀਆਂ ਅਹਿਮ ਅਹੁਦਿਆ ਉਤੇ ਇਨਸਾਨੀ ਸੋਚ ਦੇ ਮਾਲਕ ਸਖਸ਼ੀਅਤਾਂ ਦੀਆਂ ਕਿਤਾਬਾਂ ਵਿਚ ਦਰਜ ਹਵਾਲਿਆ ਅਨੁਸਾਰ ਪਾਰਟੀ ਦੇ ਮੁੱਖ ਦਫਤਰ ਤੋ ਇਕ ਪ੍ਰੈਸ ਰੀਲੀਜ ਰਾਹੀ ਦਿੱਤੀ । ਉਨ੍ਹਾਂ ਕਿਹਾ ਕਿ ਇਸ ਮੁਲਕ ਦੇ ਕੱਟੜਵਾਦੀ ਹਿੰਦੂਤਵ ਸੋਚ ਦੇ ਮਾਲਕ ਹੁਕਮਰਾਨ, ਸਰਬੱਤ ਦਾ ਭਲਾ ਲੋੜਨ ਵਾਲੀ, ਬੀਤੇ ਸਮੇਂ ਵਿਚ ਮੁਲਕ ਦੀਆਂ ਸਰਹੱਦਾਂ ਉਤੇ ਦ੍ਰਿੜਤਾ ਨਾਲ ਰਾਖੀ ਕਰਦੇ ਹੋਏ ਸ਼ਹੀਦੀਆਂ ਪਾਉਣ ਵਾਲੀ, ਹਰ ਲੋੜਵੰਦ, ਮਜਲੂਮ, ਬੇਸਹਾਰਾ, ਯਤੀਮਾਂ, ਵਿਧਵਾਵਾਂ, ਦਬਲੇ-ਕੁੱਚਲੇ ਵਰਗਾਂ ਦੀ ਦੁੱਖ ਦੀ ਘੜੀ ਵਿਚ ਬਾਂਹ ਪਕੜਨ ਵਾਲੀ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਪ੍ਰਤੀ ਹੈਵਾਨੀਅਤ ਸੋਚ ਰੱਖਦੇ ਹੋਏ ਨਫ਼ਰਤ ਨਾਲ ਉਨ੍ਹਾਂ ਦਾ ਖਾਤਮਾ ਕਰਨ ਦੇ ਇਨ੍ਹਾਂ ਦੇ ਅਮਲ ਮਨੁੱਖਤਾ ਵਿਰੋਧੀ ਅਤਿ ਸ਼ਰਮਨਾਕ ਹਨ । ਜੋ ਇਥੋ ਤੱਕ ਗਿਰ ਚੁੱਕੇ ਹਨ ਕਿ ਲੰਮੇ ਸਮੇ ਤੋ ਸਿੱਖ ਕੌਮ ਨਾਲ ਹਕੂਮਤੀ, ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਤੌਰ ਤੇ ਵੱਡੇ ਵਿਤਕਰੇ ਕਰਦੇ ਆ ਰਹੇ ਹਨ ਅਤੇ ਕਿਸੇ ਵੀ ਖੇਤਰ ਵਿਚ ਸਿੱਖ ਕੌਮ ਤੇ ਪੰਜਾਬੀਆਂ ਨੂੰ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਬਲਕਿ ਗੈਰ ਇਨਸਾਨੀਅਤ ਅਤਿ ਨੀਵੇ ਦਰਜੇ ਦੀਆਂ ਸ਼ਰਮਨਾਕ ਸਾਜਿਸਾਂ ਰਚਕੇ ਮਨੁੱਖਤਾ ਦਾ ਘਾਣ ਕਰਨ ਵਿਚ ਵਿਸਵਾਸ ਰੱਖਦੇ ਹਨ । ਜਦੋਕਿ ਸਿੱਖ ਕੌਮ ਨੇ ਆਪਣੇ ਮਨੁੱਖਤਾ ਪੱਖੀ ਉਦਮਾਂ ਸਦਕਾ ਕੇਵਲ ਪੰਜਾਬ, ਇੰਡੀਆ ਦੇ ਦੂਸਰੇ ਸੂਬਿਆਂ ਵਿਚ ਹੀ ਨਹੀ ਬਲਕਿ ਵੱਖ-ਵੱਖ ਸਮਿਆ ਤੇ ਵੱਖ-ਵੱਖ ਮੁਲਕਾਂ ਵਿਚ ਫੈਲਣ ਵਾਲੀਆ ਮਹਾਮਾਰੀਆਂ, ਜੰਗਾਂ-ਯੁੱਧਾਂ, ਹੜ੍ਹਾਂ-ਤੁਫਾਨ, ਭੂਚਾਲ ਆਦਿ ਕੁਦਰਤੀ ਆਫਤਾਂ ਸਮੇਂ ਸੇਵਾ ਭਾਵਨਾ ਨਾਲ ਮਨੁੱਖਤਾ ਲਈ ਕੰਮ ਕਰਨ ਵਾਲੀ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਬੀਜ਼ ਨਾਸ ਕਰਨ ਦੀਆਂ ਸਾਜਿ਼ਸਾਂ ਰਚਦੇ ਆ ਰਹੇ ਹਨ ।
ਸ. ਟਿਵਾਣਾ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੀ ਨਹੀ ਬਲਕਿ ਜਮਹੂਰੀਅਤ ਪਸ਼ੰਦ ਵੱਡੇ ਮੁਲਕਾਂ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰ ਰਹੀਆ ਜਥੇਬੰਦੀਆਂ ਅਤੇ ਇਥੇ ਵੱਸਣ ਵਾਲੇ ਸਭ ਕੌਮਾਂ, ਵਰਗਾਂ ਨਾਲ ਸੰਬੰਧਤ ਇਨਸਾਨੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਵਾਲੀਆ ਅਤੇ ਅਮਨ-ਚੈਨ ਦੀ ਚਾਹਨਾ ਕਰਨ ਵਾਲੀਆ ਸਖਸ਼ੀਅਤਾਂ ਤੇ ਆਤਮਾਵਾ ਨੂੰ ਇਸ ਗੱਲੋ ਕਿ ਮੌਜੂਦਾ ਇੰਡੀਆ ਉਤੇ ਹਕੂਮਤ ਕਰ ਰਹੀਆ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਅਤੇ ਮੋਦੀ ਹਕੂਮਤ ਵੀ ਉਸ ‘ਸ਼ਾਂਤੀ ਆਪ੍ਰੇਸ਼ਨ’ ਦੀ ਬੀਤੇ ਸਮੇ ਵਿਚ ਮਰਹੂਮ ਇੰਦਰਾ ਗਾਂਧੀ ਤੇ ਏਜੰਸੀਆ ਵੱਲੋ ਰਚੀ ਸਾਜਿਸ ਉਤੇ ਅੱਜ ਵੀ ਅਮਲੀ ਰੂਪ ਦੇਣ ਲਈ ਵੱਡੀ ਸੂਖਮਤਾ ਨਾਲ ਕੰਮ ਕਰ ਰਹੇ ਹਨ, ਸੰਬੰਧੀ ਸੁਚੇਤ ਕਰਦੇ ਹੋਏ ਅਤੇ ਕਿਸੇ ਸਮੇ ਵੀ ਇਹ ‘ਹਿੰਦੂਤਵ ਰਾਸਟਰ’ ਕਾਇਮ ਕਰਨ ਦੀ ਸੋਚ ਰੱਖਣ ਵਾਲੇ ਅਤੇ ਇਥੇ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਵਰਗਾਂ ਦੇ ਨਿਵਾਸੀਆ ਨੂੰ ਜ਼ਬਰੀ ‘ਹਿੰਦੂ’ ਗਰਦਾਨਣ ਵਾਲੇ ਹੁਕਮਰਾਨ ਉਸੇ ਸਾਜਿਸ ਨੂੰ ਅਮਲੀ ਰੂਪ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਜੰਗ ਦੇ ਬਹਾਨੇ ਬੰਬਾਰਮੈਂਟ ਕਰਕੇ ਪੂਰਨ ਰੂਪ ਵਿਚ ਨਸ਼ਲੀ ਸਫਾਈ ਕਰਨ ਦਾ ਵੱਡਾ ਕਾਨੂੰਨੀ, ਇਨਸਾਨੀਅਤ ਵਿਰੋਧੀ ਅਮਲ ਕਰ ਸਕਦੇ ਹਨ । ਜਿਸ ਤੋਂ ਸਮੁੱਚੇ ਮੁਲਕਾਂ ਵਿਚ ਵਿਚਰ ਰਹੇ ਪੰਜਾਬੀਆਂ, ਸਿੱਖ ਕੌਮ, ਸਿੱਖ ਵਿਦਵਾਨਾਂ, ਚਿੰਤਕਾ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੀਆ ਸਭ ਧਰਮਾਂ ਦੀਆਂ ਸਖਸ਼ੀਅਤਾਂ ਨੂੰ ਇਸ ਆਉਣ ਵਾਲੇ ਸਮੇ ਦੇ ਵੱਡੇ ਖ਼ਤਰੇ ਨੂੰ ਭਾਂਪਦਿਆ ਅਤੇ ਉਸਨੂੰ ਹਰ ਕੀਮਤ ਤੇ ਰੋਕਣ ਲਈ ਕੌਮਾਂਤਰੀ ਪੱਧਰ ਤੇ ਆਪਣੇ ਉੱਦਮ ਕਰਨੇ ਚਾਹੀਦੇ ਹਨ ਭਾਵਂੇਕਿ ਉਹ ਸਮੂਹਿਕ ਤੌਰ ਤੇ ਹੋਣ ਜਾਂ ਵਿਅਕਤੀਗਤ ਤੌਰ ਤੇ । ਅਜਿਹੇ ਮਾਹੌਲ ਵਿਚ ਜੇਕਰ ਅੱਜ ਸਿੱਖ ਕੌਮ ਬਿਨ੍ਹਾਂ ਕਿਸੇ ਖੂਨ ਖਰਾਬੇ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਰਾਹੀ ਆਪਣਾ ‘ਸੰਪੂਰਨ ਬਾਦਸਾਹੀ ਸਿੱਖ ਰਾਜ’ ਨੂੰ ਕਾਇਮ ਕਰਨ ਲਈ ਅਮਲ ਕਰ ਰਹੀ ਹੈ ਤਾਂ ਇਹ ਇਥੋ ਦੇ ਕੱਟੜਵਾਦੀ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਹਰ ਖੇਤਰ ਵਿਚ ਕੀਤੀਆ ਜਾਂਦੀਆ ਆ ਰਹੀਆ ਵਧੀਕੀਆ, ਬੇਇਨਸਾਫ਼ੀਆਂ, ਹਕੂਮਤੀ ਜ਼ਬਰ-ਜੁਲਮ ਹੀ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ ਅਤੇ ਇਸ ਸਿੱਖ ਕੌਮ ਦੇ ਅਮਲ ਨੂੰ ਕੋਈ ਵੀ ਦੁਨੀਆ ਦੀ ਇਨਸਾਫ ਪਸ਼ੰਦ ਤਾਕਤ ਕਿਸੇ ਤਰ੍ਹਾਂ ਵੀ ਕੌਮਾਂਤਰੀ ਕਾਨੂੰਨਾਂ ਅਧੀਨ ਇਖਲਾਕੀ ਜਾਂ ਸਮਾਜਿਕ ਤੌਰ ਤੇ ਵਿਰੋਧ ਜਾਂ ਰੱਦ ਨਹੀ ਕਰ ਸਕਦੀ । ਕਿਉਂਕਿ ਇਹ ਸਿੱਖ ਕੌਮ ਅਤੇ ਪੰਜਾਬੀਆਂ ਦਾ ਵਿਧਾਨਿਕ ਅਧਿਕਾਰ ਵੀ ਹੈ ਅਤੇ ਕੌਮਾਂਤਰੀ ਕਾਨੂੰਨ, ਨਿਯਮ ਵੀ ਸਿੱਖ ਕੌਮ ਨੂੰ ਅਜਿਹੀ ਇਜਾਜਤ ਦੇਣ ਵਿਚ ਕਤਈ ਰੁਕਾਵਟ ਨਹੀ ਬਣ ਸਕਦੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਤੇ ਪੰਜਾਬੀਆਂ ਨਾਲ ਸੰਬੰਧਤ ਸੰਸਾਰ ਵਿਚ ਵੱਸਦੇ ਬੁੱਧੀਜੀਵੀ, ਵਿਦਵਾਨ ਹੁਕਮਰਾਨਾਂ ਦੀ ਇਸ ਖਤਰਨਾਕ ਖੇਡ ਤੋ ਹਰ ਪਲ ਸੁਚੇਤ ਵੀ ਰਹਿਣਗੇ । ਪੰਜਾਬੀਆਂ ਅਤੇ ਸਿੱਖ ਕੌਮ ਦੀ ਨਸ਼ਲੀ ਸਫਾਈ ਕਰਨ ਦੀ ਹਕੂਮਤੀ ਸਾਜਿਸ ਨੂੰ ਕਾਮਯਾਬ ਨਹੀ ਹੋਣ ਦੇਣਗੇ ।