01 ਦਸੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਦਸੰਬਰ ਨੂੰ ਗੁਰਪ੍ਰੀਤ ਸਿੰਘ ਦੁੱਲਵਾ ਫਤਹਿਗੜ੍ਹ ਸਾਹਿਬ, 02 ਦਸੰਬਰ ਨੂੰ ਖਜਾਨ ਸਿੰਘ ਹਰਿਆਣਾ, 03 ਦਸੰਬਰ ਨੂੰ ਡਾ. ਗੁਰਮੀਤ ਸਿੰਘ ਜਲਾਲਾਬਾਦ, 04 ਦਸੰਬਰ ਨੂੰ ਡਾ. ਬਲਵਿੰਦਰ ਸਿੰਘ ਮੁਕੇਰੀਆ, 05 ਦਸੰਬਰ ਨੂੰ ਗੁਰਤੇਜ ਸਿੰਘ ਮੂਣਕ, 06 ਦਸੰਬਰ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 07 ਦਸੰਬਰ ਨੂੰ ਸ. ਭੁਪਿੰਦਰ ਸਿੰਘ ਗੂਹਲਾ, 08 ਦਸੰਬਰ ਨੂੰ ਸੁਰਜੀਤ ਸਿੰਘ ਖਾਲਿਸਤਾਨੀ ਜਲੰਧਰ, 09 ਦਸੰਬਰ ਨੂੰ ਅਵਤਾਰ ਸਿੰਘ ਰੋਪੜ੍ਹ, 10 ਦਸੰਬਰ ਨੂੰ ਸਮਸੇਰ ਸਿੰਘ ਰਾਜਪੁਰਾ, 11 ਦਸੰਬਰ ਨੂੰ ਹਰਭਜਨ ਸਿੰਘ ਕਸਮੀਰੀ ਪਟਿਆਲਾ, 12 ਦਸੰਬਰ ਨੂੰ ਗੁਰਨੈਬ ਸਿੰਘ ਸੰਗਰੂਰ, 13 ਦਸੰਬਰ ਨੂੰ ਕੁਲਵੰਤ ਸਿੰਘ ਮਜੀਠਾ, 14 ਦਸੰਬਰ ਨੂੰ ਬਾਬਾ ਨੱਥਾ ਸਿੰਘ ਬਾਬਾ ਬਕਾਲਾ, 15 ਦਸੰਬਰ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 16 ਦਸੰਬਰ ਨੂੰ ਪਰਮਜੀਤ ਸਿੰਘ ਫਾਜਿਲਕਾ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *