ਰੇਲਵੇ ਵਿਭਾਗ ਨਾਲ ਸ. ਮਾਨ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਬਦੌਲਤ ਜਲੰਧਰ ਤੇ ਦਿੱਲੀ ਵਿਖੇ ਆਲੂਆ ਦੀ ਬੋਗੀਆਂ ਵਿਚ ਵਾਧਾ ਹੋਇਆ, ਰੇਲਵੇ ਵਿਭਾਗ ਦਾ ਧੰਨਵਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਨਵੰਬਰ ( ) “ਬੀਤੇ ਕੁਝ ਦਿਨ ਪਹਿਲੇ ਇੰਡੀਆ ਦੇ ਸੈਟਰ ਦੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆ ਵੱਲੋ ਚੰਡੀਗੜ੍ਹ ਵਿਖੇ ਪੰਜਾਬ ਦੇ ਐਮ.ਪੀਜ਼ ਨਾਲ ਇਕ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੋਈ ਸੀ ਜਿਸ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਖੂਬੀ ਨਾਲ ਪੰਜਾਬ ਨੂੰ ਰੇਲਵੇ ਵਿਭਾਗ ਵੱਲੋ ਆ ਰਹੀਆ ਕਿਸਾਨੀ ਤੇ ਵਪਾਰੀ ਮੁਸ਼ਕਿਲਾਂ ਦੇ ਮੁੱਦੇ ਨੂੰ ਉਠਾਉਦੇ ਹੋਏ ਇਹ ਵਿਚਾਰ ਰੱਖੇ ਸਨ ਕਿ ਪੰਜਾਬ ਕਿਉਂਕਿ ਇਕ ਖੇਤੀ ਪ੍ਰਧਾਨ ਸੂਬਾ ਹੈ । ਇਥੋ ਦੀਆਂ ਫ਼ਸਲਾਂ ਵਿਸ਼ੇਸ਼ ਤੌਰ ਤੇ ਆਲੂ ਦੀ ਫ਼ਸਲ ਨੂੰ ਇੰਡੀਆ ਦੇ ਹੋਰ ਹਿੱਸਿਆ ਵਿਚ ਪਹੁੰਚਾਉਣ, ਅਰਬ ਤੇ ਯੂਰਪਿੰਨ ਮੁਲਕਾਂ ਵਿਚ ਸਭ ਤੋ ਉਤਮ ਆਲੂ ਦੇ ਬੀਜ ਦੀ ਸਪਲਾਈ ਦੇਣ ਲਈ ਇੰਡੀਅਨ ਹੁਕਮਰਾਨ ਅਤੇ ਰੇਲਵੇ ਵਿਭਾਗ ਖੁਲਦਿਲੀ ਨਾਲ ਸਾਡੇ ਪੰਜਾਬ ਵਿਚ ਚੱਲਣ ਵਾਲੀਆ ਮਾਲ ਗੱਡੀਆ ਦੀਆਂ ਬੋਗੀਆ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਕੌਮਾਂਤਰੀ ਰੇਲਵੇ ਲਿੰਕ ਨਾਲ ਜੋੜਕੇ ਅਤੇ ਖੋਲ੍ਹਕੇ ਸਾਡੇ ਪੰਜਾਬ ਸੂਬੇ ਅਤੇ ਹੋਰ ਗੁਆਂਢੀ ਸੂਬਿਆਂ ਦੇ ਜਿ਼ੰਮੀਦਾਰਾਂ ਅਤੇ ਵਪਾਰੀਆ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਉਣ । ਇਸ ਨਾਲ ਕੌਮਾਂਤਰੀ ਵੱਖ-ਵੱਖ ਮੁਲਕਾਂ ਦੇ ਨਾਲ ਅਤੇ ਵੱਖ-ਵੱਖ ਕੌਮਾਂ ਤੇ ਭਾਈਚਾਰਿਆ ਨਾਲ ਪਿਆਰ-ਮੁਹੱਬਤ ਵੀ ਵੱਧੇਗਾ ਅਤੇ ਵਪਾਰ ਵੀ ਚੌਖਾ ਹੋਵੇਗਾ । ਸ. ਮਾਨ ਦੇ ਵਿਚਾਰਾਂ ਨਾਲ ਸਹਿਮਤੀ ਕਰਦੇ ਹੋਏ ਜੋ ਰੇਲਵੇ ਵਿਭਾਗ ਇੰਡੀਆ ਨੇ ਬੀਤੇ 4 ਦਿਨਾਂ ਤੋ ਜਲੰਧਰ ਵਿਖੇ ਇਨ੍ਹਾਂ ਰੇਲਵੇ ਬੋਗੀਆ ਨੂੰ ਵਧਾਉਣ ਅਤੇ ਆਲੂਆ ਦੇ ਰੈਕ ਦਾ ਪ੍ਰਬੰਧ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਰੇਲਵੇ ਵਿਭਾਗ ਦੇ ਚੰਡੀਗੜ੍ਹ ਵਿਖੇ ਪਹੁੰਚੇ ਉੱਚ ਅਧਿਕਾਰੀਆ ਦੀ ਜਿਥੇ ਧੰਨਵਾਦੀ ਹੈ, ਉਥੇ ਇਹ ਉਮੀਦ ਕਰਦੇ ਹਨ ਕਿ ਸ. ਮਾਨ ਦੇ ਵੱਲੋ ਇਸ ਮੀਟਿੰਗ ਵਿਚ ਪ੍ਰਗਟਾਏ ਹੋਰ ਸੂਬੇ ਨਾਲ ਸੰਬੰਧਤ ਜਿ਼ੰਮੀਦਾਰਾਂ ਤੇ ਵਪਾਰੀਆ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਵਿਚਾਰਾਂ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਰੇਲਵੇ ਵਿਭਾਗ ਪੂਰਨ ਕਰੇਗਾ ।”

ਇਹ ਜਾਣਕਾਰੀ ਅਤੇ ਧੰਨਵਾਦ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਅਤੇ ਪੰਜਾਬ ਦੇ ਸਮੁੱਚੇ ਜਿੰਮੀਦਾਰਾਂ, ਵਪਾਰੀਆ ਅਤੇ ਟਰਾਸਪੋਰਟਰਾਂ ਦੇ ਬਿਨ੍ਹਾਂ ਤੇ ਇਹ ਮੰਗ ਪੂਰਨ ਹੋਣ ਤੇ ਸਮੂਹਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਰੇਲਵੇ ਵਿਭਾਗ ਦਾ ਸਮੁੱਚੇ ਪੰਜਾਬੀਆਂ ਵੱਲੋ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸ. ਮਾਨ ਵੱਲੋ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆ ਸੜਕੀ ਤੇ ਰੇਲਵੇ ਆਵਾਜਾਈ ਨੂੰ ਖੋਲਣ ਦੀ ਮੰਗ ਉਠਾਈ ਗਈ ਸੀ ਅਤੇ ਇਥੋ ਦੇ ਜਿੰਮੀਦਾਰਾਂ ਅਤੇ ਵਪਾਰੀਆ ਦੇ ਉਤਪਾਦ ਬਾਹਰਲੇ ਮੁਲਕਾਂ ਵਿਚ ਭੇਜਣ, ਵਿਸੇਸ ਤੌਰ ਤੇ ਆਲੂਆ ਦੇ ਸਭ ਤੋ ਉਤਮ ਬੀਜ ਸੰਸਾਰ ਦੇ ਸਭ ਮੁਲਕਾਂ ਵਿਚ ਪਹੁੰਚਾਉਣ ਦੀ ਇੱਛਾ ਪ੍ਰਗਟਾਈ ਗਈ ਸੀ, ਜੇਕਰ ਰੇਲਵੇ ਵਿਭਾਗ ਅਤੇ ਸੈਟਰ ਦੇ ਹੁਕਮਰਾਨ ਇਸ ਉਤੇ ਵੀ ਸੰਜੀਦਗੀ ਨਾਲ ਵਿਚਾਰ ਤੇ ਅਮਲ ਕਰਦੇ ਹੋਏ ਇਸ ਨੂੰ ਪੂਰਨ ਕਰ ਦੇਣ ਤਾਂ ਜਿਥੇ ਇਸ ਨਾਲ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੀ ਮਾਲੀ ਹਾਲਤ ਬਿਹਤਰ ਬਣੇਗੀ ਉਥੇ ਸਮੁੱਚੇ ਇੰਡੀਆ ਦੇ ਹੋਰ ਸੂਬਿਆਂ ਵਿਚ ਉਤਪਾਦ ਹੋਣ ਵਾਲੀਆ ਵਸਤਾਂ ਵੀ ਇਨ੍ਹਾਂ ਸਰਹੱਦਾਂ ਰਾਹੀ ਖੁੱਲ੍ਹਾ ਵਪਾਰ ਹੋਣ ਦੇ ਮੌਕੇ ਪ੍ਰਦਾਨ ਹੋਣਗੇ ਅਤੇ ਇਸ ਨਾਲ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਦੇ ਆਪਸੀ ਸੰਬੰਧ ਹੋਰ ਮਜਬੂਤ ਹੋਣਗੇ । ਜਿਸਦੀ ਕਿ ਅੱਜ ਇੰਡੀਆ ਵਰਗੇ ਮੁਲਕ ਨੂੰ ਸਖਤ ਲੋੜ ਹੈ । ਉਸਦੀ ਵੀ ਮਜਬੂਤੀ ਨਾਲ ਪੂਰਤੀ ਹੋ ਸਕੇਗੀ ।

Leave a Reply

Your email address will not be published. Required fields are marked *