88,212 ਹਿਮਾਚਲੀਆਂ ਦੇ ਲਾਈਸੈਸੀ ਹਥਿਆਰ ਜਮ੍ਹਾ ਕਰਕੇ ਕੀ ਹੁਕਮਰਾਨ ਲਦਾਖ ਵਿਚ ਹਿਮਾਚਲੀਆਂ ਦੀ ਜਿ਼ੰਦਗਾਨੀਆ ਲਈ ਖ਼ਤਰਾ ਉਤਪੰਨ ਨਹੀ ਕਰ ਰਹੇ ? : ਮਾਨ

ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਹਿਮਾਚਲ ਦੀ ਸਰਕਾਰ ਤੇ ਪੁਲਿਸ ਵੱਲੋ ਕਾਨੂੰਨੀ ਵਿਵਸਥਾਂ ਨੂੰ ਮੁੱਖ ਰੱਖਕੇ ਜੋ 88,212 ਹਿਮਾਚਲੀਆਂ ਦੇ ਲਾਈਸੈਸੀ ਹਥਿਆਰ ਜ਼ਬਰੀ ਜਮ੍ਹਾ ਕਰਵਾਏ ਗਏ ਹਨ, ਜੋ ਉਥੋ ਦੇ ਲਾਈਸੈਸ ਰੱਖਣ ਵਾਲੇ ਦੀ 90.66% ਗਿਣਤੀ ਹੈ, ਉਨ੍ਹਾਂ ਨੂੰ ਹਥਿਆਰ ਰਹਿਤ ਕਰਕੇ ਜੋ ਚੀਨ ਪਹਿਲੋ ਹੀ ਲਦਾਖ ਵਿਚ ਜ਼ਬਰੀ ਘੁੱਸਦਾ ਆ ਰਿਹਾ ਹੈ, ਉਸ ਕਾਰਵਾਈ ਨੂੰ ਹੁਕਮਰਾਨ ਖੁਦ ਹੀ ਉਤਸਾਹਿਤ ਕਰਨ ਦੇ ਦੋਸ਼ੀ ਨਹੀ ਬਣ ਰਹੇ ? ਕੀ ਹਿਮਾਚਲੀਆਂ ਦੀਆਂ ਜਿੰਦਗਾਨੀਆਂ ਨੂੰ ਅਤੇ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੀ ਬਜਰ ਗੁਸਤਾਖੀ ਨਹੀ ਹੋ ਰਹੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੀਆਂ ਚੋਣਾਂ ਤੋ ਪਹਿਲਾ ਉਥੋ ਦੇ 90% ਉਨ੍ਹਾਂ ਨਿਵਾਸੀਆ ਜਿਨ੍ਹਾਂ ਕੋਲ ਆਪਣੀ ਸੁਰੱਖਿਆ ਲਈ ਲਾਈਸੈਸੀ ਹਥਿਆਰ ਹਨ, ਉਨ੍ਹਾਂ ਦੇ ਹਥਿਆਰਾਂ ਨੂੰ ਜਮ੍ਹਾ ਕਰਕੇ, ਉਨ੍ਹਾਂ ਦੀਆਂ ਜਿੰਦਗਾਨੀਆ ਨੂੰ ਖਤਰੇ ਵਿਚ ਪਾਉਣ ਅਤੇ ਲਦਾਖ ਵਿਚ ਚੀਨ ਵਰਗੇ ਮੁਲਕ ਨੂੰ ਫਿਰ ਕਬਜਾ ਕਰਨ ਲਈ ਉਤਸਾਹਿਤ ਕਰਨ ਦੀਆਂ ਇਸ ਸਰਹੱਦੀ ਸੂਬੇ ਵਿਰੋਧੀ ਅਮਲਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਹੁਕਮਰਾਨਾਂ ਦੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਤੇ ਅਫਸੋਸ ਹੈ ਕਿ ਜਿਨ੍ਹਾਂ ਖੂਫੀਆ ਏਜੰਸੀਆ ਰਾਅ, ਆਈ.ਬੀ, ਸੀ.ਆਈ.ਡੀ ਆਦਿ ਵੱਲੋ ਹੁਕਮਰਾਨਾਂ ਨੂੰ ਸਰਹੱਦੀ ਸੂਬੇ ਦੀ ਰੱਖਿਆ ਦੀ ਅਸਲ ਸਥਿਤੀ ਤੋ ਸਹੀ ਸਮੇ ਤੇ ਜਾਣੂ ਕਰਵਾਉਣ ਦੀ ਜਿ਼ੰਮੇਵਾਰੀ ਹੈ, ਉਨ੍ਹਾਂ ਵੱਲੋ ਹਿਮਾਚਲ ਅਤੇ ਸੈਟਰ ਦੀ ਸਰਕਾਰ ਨੂੰ ਇਹ ਹਥਿਆਰ ਜਮ੍ਹਾ ਕਰਵਾਉਣ ਦੇ ਅਮਲ ਕਰਨ ਤੋ ਪਹਿਲੇ ਹਿਮਾਚਲ ਸੂਬੇ ਦੀ ਬਾਹਰੀ ਸੁਰੱਖਿਆ ਨੂੰ ਮੁੱਖ ਰੱਖਕੇ ਸਹੀ ਜਾਣਕਾਰੀ ਦੇਣ ਦੀ ਜਿ਼ੰਮੇਵਾਰੀ ਕਿਉਂ ਨਹੀਂ ਨਿਭਾਈ ਗਈ? ਕੀ ਇਹ ਏਜੰਸੀਆ ਨੇ ਹਥਿਆਰ ਜਮ੍ਹਾ ਕਰਨ ਦੀ ਸਲਾਹ ਦਿੱਤੀ ਹੈ ? ਫਿਰ ਇਹ ਸਲਾਹ ਤੇ ਮਸਵਰਾ ਤੱਥਾਂ ਤੋ ਰਹਿਤ ਦੇ ਕੇ ਖੁਦ ਹੀ ਇਹ ਖੂਫੀਆ ਏਜੰਸੀਆ ਅਤੇ ਹੁਕਮਰਾਨ ਇਸ ਸਰਹੱਦੀ ਸੂਬੇ ਦੀ ਸੁਰੱਖਿਆ ਨੂੰ ਦਾਅ ਤੇ ਨਹੀ ਲਗਾ ਰਹੇ ? ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਇਸ ਸਰਹੱਦੀ ਹਿਮਾਚਲ ਸੂਬੇ ਦੇ ਲਦਾਖ ਖੇਤਰ ਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੇ 1962 ਦਾ ਕਬਜਾ ਕੀਤਾ ਹੋਇਆ ਹੈ । ਫਿਰ ਅਪ੍ਰੈਲ 2020 ਵਿਚ ਚੀਨ ਨੇ ਫਿਰ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਇਲਾਕਾ ਹੋਰ ਕਬਜਾ ਕਰ ਲਿਆ ਹੈ । ਜਦੋ ਹਥਿਆਰ ਸਰਕਾਰੀ ਤੌਰ ਤੇ ਜਮ੍ਹਾ ਕਰਵਾ ਲਏ ਗਏ ਹਨ ਕੀ ਇਹ ਚੀਨੀਆ ਨੂੰ ਇਸਦੀ ਜਾਣਕਾਰੀ ਨਹੀ ਹੋਵੇਗੀ ਅਤੇ ਉਹ ਫਿਰ ਅਜਿਹੀ ਕੋਈ ਕਬਜਾ ਕਰਨ ਦੀ ਹਰਕਤ ਕਰਨ ਲਈ ਖੁਦ ਹੀ ਮਾਹੌਲ ਨਹੀ ਬਣਾਇਆ ਜਾ ਰਿਹਾ ? ਜੇਕਰ ਅਜਿਹਾ ਹੋਇਆ ਫਿਰ ਕੌਣ ਜਿ਼ੰਮੇਵਾਰ ਹੋਵੇਗਾ ? ਹਿਮਾਚਲੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਕਮਰਾਨ ਆਪਣੀ ਜਿ਼ੰਮੇਵਾਰੀ ਤੋ ਕਿਉਂ ਭੱਜ ਰਹੇ ਹਨ ?

Leave a Reply

Your email address will not be published. Required fields are marked *