ਬਰਤਾਨੀਆ ਦੇ ਪ੍ਰਿੰਸ ਚਾਰਲਸ-3 ਆਪਣੀ ਫ਼ੌਜ ਵਿਚ ਗੋਰਖਾ ਰੈਜਮੈਟ ਦੀ ਤਰ੍ਹਾਂ ਸਿੱਖ ਰੈਜਮੈਟ ਵੀ ਕਾਇਮ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 10 ਨਵੰਬਰ ( ) “ਜਦੋਂ ਅੰਗਰੇਜ਼ ਹਕੂਮਤ ਇੰਡੀਆ ਵਿਚ ਰਾਜ ਕਰ ਰਹੀ ਸੀ ਤਾਂ ਉਨ੍ਹਾਂ ਨੇ ਫ਼ੌਜ ਵਿਚ ਸਿੱਖ ਕੌਮ ਦੀ ਬਹਾਦਰੀ, ਇਮਾਨਦਾਰੀ, ਦ੍ਰਿੜਤਾ ਅਤੇ ਕਿਸੇ ਵਿਸ਼ੇਸ਼ ਮਿਸਨ ਲਈ ਵੱਡੀ ਕੁਰਬਾਨੀ ਦੇਣ ਦੇ ਮਨੁੱਖਤਾ ਪੱਖੀ ਜਜਬੇ ਨੂੰ ਮੁੱਖ ਰੱਖਦੇ ਹੋਏ ਬਤੌਰ ਸਨਮਾਨਿਤ ਦੇ ਫ਼ੌਜ ਵਿਚ ‘ਸਿੱਖ ਰੈਜਮੈਟ, ਸਿੱਖ ਲਾਇਟ ਇਨਫੈਟਰੀ ਅਤੇ ਸਿੱਖ-9’ ਸਿੱਖਾਂ ਦੀਆਂ ਰੈਜਮੈਟਾਂ ਖੜ੍ਹੀਆਂ ਕੀਤੀਆ ਸਨ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਜਰਨੈਲ, ਸਿੱਖ ਫ਼ੌਜੀ ਆਪਣੀਆ ਸਿੱਖੀ ਰਵਾਇਤਾ ਅਨੁਸਾਰ ਪਾਲਣ ਕਰਦੇ ਹੋਏ ਫ਼ੌਜ ਦੀਆਂ ਜਿ਼ੰਮੇਵਾਰੀਆ ਵੀ ਪੂਰੀਆ ਕਰਦੇ ਰਹੇ ਹਨ, ਅੰਗਰੇਜ਼ ਹਕੂਮਤ ਵੱਲੋ ਇਥੋ ਜਾਣ ਤੋ ਬਾਅਦ ਵੀ ਇੰਡੀਅਨ ਫ਼ੌਜ ਵਿਚ ਉਪਰੋਕਤ ਸਿੱਖ ਰੈਜਮੈਟਾਂ ਦਾ ਹਮੇਸ਼ਾਂ ਬੋਲਬਾਲਾ, ਸਤਿਕਾਰ-ਮਾਣ ਕਾਇਮ ਰਿਹਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਮੌਜੂਦਾ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ. ਹਕੂਮਤ ਨੇ ਫਿਰਕੂ ਸੋਚ ਅਧੀਨ ਫ਼ੌਜ ਵਿਚ ਅੰਗਰੇਜ਼ਾਂ ਵੱਲੋ ਸੁਰੂ ਕੀਤੀਆ ਗਈਆ ਸਿੱਖ ਰੈਜਮੈਟਾਂ ਨੂੰ ਖਤਮ ਕਰ ਦਿੱਤਾ ਹੈ । ਜਿਸ ਨਾਲ ਸੰਸਾਰ ਪੱਧਰ ਤੇ ਸਿੱਖ ਫ਼ੌਜਾਂ ਤੇ ਸਿੱਖ ਜਰਨੈਲਾਂ ਦੇ ਫਖਰਨੂਮਾ ਕਾਰਨਾਮੇ ਤੇ ਉਦਮਾਂ ਨੂੰ ਉਜਾਗਰ ਕਰਨ ਵਿਚ ਇਕ ਤਰ੍ਹਾਂ ਨਾਲ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਰੁਕਾਵਟ ਖੜ੍ਹੀ ਕਰ ਦਿੱਤੀ ਹੈ । ਜੋ ਬਹਾਦਰ ਅਤੇ ਮਨੁੱਖਤਾ ਪੱਖੀ ਸਿੱਖ ਕੌਮ ਨਾਲ ਬਹੁਤ ਵੱਡੀ ਹਕੂਮਤੀ ਬੇਇਨਸਾਫ਼ੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਿੰਸ ਚਾਰਲਸ-3 ਨੂੰ ਇਹ ਸਿੱਖ ਕੌਮ ਦੇ ਬਿਨ੍ਹਾਂ ਤੇ ਜੋਰਦਾਰ ਗੁਜਾਰਿਸ ਅਤੇ ਬੇਨਤੀ ਕਰਦਾ ਹੈ ਕਿ ਜਿਵੇ ਬਰਤਾਨੀਆ ਦੀ ਹਕੂਮਤ ਨੇ ਆਪਣੀ ਫ਼ੌਜ ਵਿਚ ਗੋਰਖਾ ਰੈਜਮੈਟ ਕਾਇਮ ਕੀਤੀ ਹੋਈ ਹੈ, ਉਸੇ ਤਰ੍ਹਾਂ ਸਿੱਖ ਰੈਜਮੈਟ ਕਾਇਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਅਤੇ ਸਿੱਖ ਕੌਮ ਤੋ ਆਪਣੀ ਫ਼ੌਜ ਵਿਚ ਸੇਵਾ ਲੈਣ ਦੇ ਅਵਸਰ ਪੈਦਾ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਸਤਿਕਾਰਿਤ ਪ੍ਰਿੰਸ ਚਾਰਲਸ-3 ਨੂੰ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਉਤੇ ਅਤਿ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ ਸਮੇ ਸਿੱਖ ਕੌਮ ਨੇਜੋ ਬਹਾਦਰੀ ਵਾਲੇ ਉਦਮ ਕਰਕੇ ਆਪਣੇ ਵੱਲੋ ਕੀਤੀਆ ਜਿ਼ੰਮੇਵਾਰੀਆ ਦਾ ਬੀਤੇ ਸਮੇ ਵਿਚ ਪ੍ਰਗਟਾਵਾ ਕੀਤਾ ਜਿਸ ਨੂੰ ਮੁੱਖ ਰੱਖਕੇ ਅੰਗਰੇਜ਼ ਹਕੂਮਤ ਨੇ ਹਮੇਸ਼ਾਂ ਫ਼ੌਜ ਵਿਚ ਅਤੇ ਹੋਰ ਸਥਾਨਾਂ ਵਿਚ ਸਿੱਖ ਕੌਮ ਨੂੰ ਸਤਿਕਾਰਿਤ ਸਥਾਂਨ ਦੇਕੇ ਨਿਵਾਜਿਆ ਹੈ, ਉਸ ਲਈ ਸਿੱਖ ਕੌਮ ਬਰਤਾਨੀਆ ਦੀ ਹਕੂਮਤ ਦੀ ਜਿਥੇ ਧੰਨਵਾਦੀ ਹੈ, ਉਥੇ ਜਿਸ ਸਮੇ ਇੰਡੀਆ ਦੇ ਹੁਕਮਰਾਨ ਹਰ ਖੇਤਰ ਵਿਚ ਸਿੱਖ ਸਖਸ਼ੀਅਤਾਂ ਦੇ ਅੱਗੇ ਆਉਣ ਤੋ ਰੁਕਾਵਟਾ ਪੈਦਾ ਕਰ ਰਹੇ ਹਨ ਅਤੇ ਫ਼ੌਜ ਦੀਆਂ ਸਿੱਖ ਕੌਮ ਨਾਲ ਸੰਬੰਧਤ ਰੈਜਮੈਟਾਂ ਨੂੰ ਖਤਮ ਕਰਨ ਦੇ ਅਮਲ ਹੋ ਰਹੇ ਹਨ, ਉਸਨੂੰ ਮੁੱਖ ਰੱਖਕੇ ਬਰਤਾਨੀਆ ਹਕੂਮਤ ਫੌਰੀ ਅਜਿਹਾ ਅਮਲ ਕਰੇ ਜਿਸ ਨਾਲ ਗੋਰਖਾ ਰੈਜਮੈਟ ਦੀ ਤਰ੍ਹਾਂ ਬਰਤਾਨੀਆ ਫ਼ੌਜ ਵਿਚ ਸਿੱਖ ਰੈਜਮੈਟ ਦੇ ਨਾਮ ਤੇ ਰੈਜਮੈਟ ਕਾਇਮ ਹੋ ਸਕੇ ਅਤੇ ਸਿੱਖ ਕੌਮ ਇਸ ਵਿਚ ਬਤੌਰ ਜਰਨੈਲ, ਸਿਪਾਹੀ ਅਤੇ ਹੋਰ ਰੈਕਾਂ ਵਿਚ ਭਰਤੀ ਹੋਕੇ ਬਰਤਾਨੀਆ ਦੀ ਹਕੂਮਤ ਦੀ ਜਿਥੇ ਸੇਵਾ ਕਰ ਸਕੇ ਉਥੇ ਆਪਣੇ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰੀ ਵੀ ਨਿਭਾਅ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸਤਿਕਾਰਯੋਗ ਪ੍ਰਿੰਸ ਚਾਰਲਸ ਆਪਣੀ ਬਰਤਾਨੀਆ ਫ਼ੌਜ ਵਿਚ ਸਿੱਖ ਕੌਮ ਨੂੰ ਪਹਿਲੇ ਦੀ ਤਰ੍ਹਾਂ ਸਤਿਕਾਰ-ਮਾਣ ਸੌਪਕੇ ਸਿੱਖ ਰੈਜਮੈਟ ਖੜ੍ਹੀ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ ।

Leave a Reply

Your email address will not be published. Required fields are marked *