ਮਾਤਾ ਸਾਹਿਬ ਕੌਰ ਸੰਧੂ ਨਿਵਾਸੀ ਈਲਵਾਲ (ਸੰਗਰੂਰ) ਦੇ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 26 ਅਕਤੂਬਰ ( ) “ਮਾਤਾ ਸਾਹਿਬ ਕੌਰ ਸੰਧੂ ਸਪਤਨੀ ਸ. ਮਹਿੰਦਰ ਸਿੰਘ ਸੰਧੂ ਵਾਸੀ ਈਲਵਾਲ ਜਿ਼ਲ੍ਹਾ ਸੰਗਰੂਰ ਜੋ ਕਿ ਮੇਰੇ ਨਿੱਜੀ ਪੀ.ਏ. ਸ. ਰਣਦੀਪ ਸਿੰਘ ਸੰਧੂ ਦੇ ਸਤਿਕਾਰਯੋਗ ਦਾਦੀ ਜੀ ਸਨ, ਉਹ ਬੀਤੇ ਦਿਨੀਂ ਆਪਣੇ ਸਵਾਸਾ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਸ ਨਾਲ ਸਮੁੱਚੇ ਸੰਧੂ ਪਰਿਵਾਰ, ਸੰਬੰਧੀਆ ਅਤੇ ਇਲਾਕਾ ਨਿਵਾਸੀਆ ਨੂੰ ਬਹੁਤ ਵੱਡਾ ਅਸਹਿ ਘਾਟਾ ਪਿਆ ਹੈ । ਇਸ ਦੁੱਖ ਦੀ ਘੜੀ ਵਿਚ ਅਸੀਂ ਸ. ਰਣਦੀਪ ਸਿੰਘ ਸੰਧੂ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਸੰਬੰਧੀਆ, ਪਰਿਵਾਰਿਕ ਮੈਬਰਾਂ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ । ਮਾਤਾ ਸਾਹਿਬ ਕੌਰ ਜੀ ਬਹੁਤ ਹੀ ਨਿੱਘੇ, ਨੇਕ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ । ਉਹ ਸਿੱਖੀ ਸੋਚ ਦੇ ਮਾਲਕ ਸਨ । ਇਹੀ ਵਜਹ ਹੈ ਕਿ ਉਨ੍ਹਾਂ ਦੇ ਪਰਿਵਾਰਿਕ ਮੈਬਰ, ਦੋਹਤੇ, ਪੋਤੇ ਸਭਨਾਂ ਵਿਚ ਸਿੱਖ ਕੌਮ ਦੀ ਸੇਵਾ ਕਰਨ ਦੀ ਸਰਧਾ ਹੈ । ਸ. ਰਣਦੀਪ ਸਿੰਘ ਬੀਤੇ ਲੰਮੇ ਸਮੇ ਤੋ ਜਿਸ ਸਿੱਦਕ, ਦ੍ਰਿੜਤਾ ਅਤੇ ਅਣਥੱਕ ਰਹਿਣ ਵਿਚ ਵਿਸਵਾਸ ਰੱਖਣ ਵਾਲੇ ਨੌਜਵਾਨ ਮੇਰੇ ਨਾਲ ਸੇਵਾ ਕਰਦੇ ਆ ਰਹੇ ਹਨ, ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਮਾਤਾ ਸਾਹਿਬ ਕੌਰ ਨੇ ਆਪਣੇ ਸਮੁੱਚੇ ਪਰਿਵਾਰਿਕ ਮੈਬਰਾਂ ਨੂੰ ਬਹੁਤ ਹੀ ਅੱਛੇ ਅਤੇ ਗੁਰਸਿੱਖੀ ਵਾਲੇ ਸਸਕਾਰ ਦਿੱਤੇ ਹਨ ਜੋ ਇਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਮਿਲਣ ਵਾਲਾ ਹਰ ਸਖਸ ਖੁਦ ਮਹਿਸੂਸ ਕਰਦਾ ਹੈ । ਅਸੀ ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਇਹ ਵੀ ਅਰਜੋਈ ਕਰਦੇ ਹਾਂ ਕਿ ਸਮੁੱਚੇ ਸੰਧੂ ਪਰਿਵਾਰ ਉਤੇ ਗੁਰੂ ਸਾਹਿਬ ਮਿਹਰ ਭਰੀਆ ਨਜ਼ਰਾਂ ਰੱਖਣ ਅਤੇ ਇਸ ਵੱਡੇ ਦੁੱਖ ਨੂੰ ਸਹਿਣ ਦੀ ਸ਼ਕਤੀ ਦੀ ਬਖਸਿ਼ਸ ਕਰਨ ਤਾਂ ਕਿ ਇਹ ਪਰਿਵਾਰ ਇਸੇ ਤਰ੍ਹਾਂ ਕੌਮ ਤੇ ਮਨੁੱਖਤਾ ਦੀ ਨਿਰੰਤਰ ਸੇਵਾ ਕਰਦਾ ਰਹੇ ਅਤੇ ਮਾਤਾ ਜੀ ਵੱਲੋ ਪਾਏ ਪੂਰਨਿਆ ਤੇ ਪਹਿਰਾ ਦਿੰਦਾ ਰਹੇ।”
ਇਸ ਅਰਦਾਸ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸ਼ੇਸ਼ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ ਆਦਿ ਆਗੂ ਹਾਜਰ ਸਨ ।