ਸ਼੍ਰੀ ਮੋਦੀ ਨੂੰ ਮਿਲਣ ਵਾਲੇ ਸਿਆਸਤਦਾਨ ਅਤੇ ਆਗੂ ਖੁਸ਼ਕਿਸਮਤ ਵਾਲੇ, ਪਰ ਓਹਨਾ ਵਲੋਂ ਪੰਜਾਬ ਸੂਬੇ ਦੇ ਮਸਲਿਆਂ ਸਬੰਧੀ ਕੋਈ ਗੱਲ ਨਾ ਕਰਨਾ ਮੰਦਭਾਗਾ : ਮਾਨ

ਫ਼ਤਹਿਗੜ੍ਹ ਸਾਹਿਬ 27 ਅਗਸਤ ( ) “ਜਦੋਂ 24 ਅਗਸਤ 2022 ਨੂੰ ਵਜੀਰ-ਏ-ਆਜ਼ਮ ਸ਼੍ਰੀ ਮੋਦੀ ਮੋਹਾਲੀ (ਪੰਜਾਬ) ਆਏ ਤਾਂ ਓਹਨਾ ਨਾਲ ਪੰਜਾਬ ਦੇ ਸਿਰਕੱਢ ਸਿਆਸਤਦਾਨਾ ਅਤੇ ਆਗੂਆਂ ਨੇ ਮੁਲਾਕਾਤ ਕੀਤੀ| ਜੋ ਸਿਆਸੀ ਖੇਤਰ ਵਿੱਚ ਖੁਸ਼ਕਿਸਮਤ ਕਹੇ ਜਾ ਸਕਦੇ ਹਨ | ਸ਼੍ਰੀ ਮੋਦੀ ਨੇ ਵੀ ਇਹਨਾਂ ਨੂੰ ਮਿਲਦੇ ਹੋਏ ਗਰਮਜੋਸ਼ੀ ਨਾਲ ਗਲਵਕੜੀ ਵਿੱਚ ਲਿਆ ਅਤੇ ਆਪਣੇਪਨ ਦਾ ਇਜਹਾਰ ਕੀਤਾ | ਜੋ ਸਿਆਸਤਦਾਨ ਹੁੰਦਾ ਹੈ ਉਹ ਆਪਣੇ ਮੁਫਾਦਾਂ ਵੱਲ ਵੇਖਦਾ ਹੈ | ਜੋ ਲੀਡਰ ਹੁੰਦਾ ਹੈ ਉਹ ਆਪਣੇ ਸੂਬੇ ਅਤੇ ਆਪਣੇ ਪੋਤੇ ਪੋਤਰਿਆਂ ਦੇ ਭਵਿੱਖ ਕੀ ਹੋਵੇਗਾ ਉਸਨੂੰ ਜਿਹਨ ਵਿੱਚ ਰੱਖਕੇ ਵੀ ਚਲਦਾ ਹੈ | ਪਰ ਦੁੱਖ ਅਤੇ ਅਫਸੋਸ ਹੈ ਜੋ ਸਿਆਸਤਦਾਨ ਜਿਨ੍ਹਾਂ ਵਿੱਚ ਸ਼੍ਰੀ ਸੁਨੀਲ ਜਾਖੜ, ਸ਼੍ਰੀ ਰਾਜਕੁਮਾਰ ਵੇਰਕਾ, ਰਾਣਾ ਗੁਰਜੀਤ ਸਿੰਘ ਸੋਢੀ, ਸ਼੍ਰੀ ਅਰਵਿੰਦ ਖੰਨਾ , ਸਰਦਾਰ ਕੇਵਲ ਸਿੰਘ ਢਿੱਲੋਂ, ਸ.ਫਤਿਹਜੰਗ ਸਿੰਘ ਬਾਜਵਾ ਅਤੇ ਸ. ਦੀਦਾਰ ਸਿੰਘ ਭੱਟੀ ਆਦਿ ਕਈ ਹੋਰ ਸਿਆਸਤਦਾਨ ਜੋ ਸ਼੍ਰੀ ਮੋਦੀ ਨੂੰ ਮਿਲੇ, ਓਹਨਾ ਵਿਚੋਂ ਕਿਸੇ ਨੇ ਵੀ ਪੰਜਾਬ ਦੇ ਗੰਭੀਰ ਭਖਦੇ ਮਸਲਿਆਂ ਜਿਵੇਂ ਜੇਲਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, S.G.P.C ਦੀਆਂ ਬੀਤੇ 11 ਸਾਲਾਂ ਤੋਂ ਰੋਕਿਆ ਹੋਇਆ ਜਰਨਲ ਚੋਣਾਂ ਕਰਾਉਣ , ਪੰਜਾਬ ਦੇ ਪਾਣੀਆਂ ਅਤੇ ਬਿਜਲੀ ਦੀ ਹੋ ਰਹੀ ਲੁੱਟ ਨੂੰ ਰੋਕਣ, ਮਾਲੀ ਹਾਲਤ ਨੂੰ ਸਹੀ ਕਰਨ ਹਿੱਤ ਪੰਜਾਬ ਦੀਆਂ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ਨੂੰ ਖੋਲਕੇ ਖੇਤੀ ਜਿਨਸ ਅਤੇ ਉਦਯੋਗਪਤੀਆਂ ਦੇ ਉਤਪਾਦਾਂ ਦਾ ਖੁਲਾਂ ਕੌਮਾਂਤਰੀ ਵਪਾਰ ਨੂੰ ਉਤਸ਼ਾਹਿਤ ਕਰਨ, ਟਰਾਂਸਪੋਟਰਾਂ ਦੀ ਮਾਲੀ ਹਾਲਤ ਨੂੰ ਸਹੀ ਕਰਨ, ਪੰਜਾਬ ਦੀ ਬੇਰੁਜਗਾਰੀ ਨੂੰ ਖਤਮ ਕਰਨ ਹਿੱਤ ਵੱਡੇ ਉਦਯੋਗ ਦੇਣ, ਇੱਥੋਂ ਤੱਕ ਮੁਸਲਿਮ ਬੀਬੀ ਬਲਿਕਸ ਬਾਨੋ ਨਾਲ ਹੋਏ ਬਲਾਤਕਾਰ ਅਤੇ ਉਸਦੇ 14 ਪਰਿਵਾਰਿਕ ਮੈਂਬਰਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਰਿਹਾਅ ਕਰਨ ਵਿਰੁੱਧ ਕੋਈ ਅਵਾਜ ਨਾ ਉਠਾਈ | ਨਾ ਹੀ ਗੁਜਰਾਤ ਵਿੱਚ 2000 ਮੁਸਲਮਾਨਾਂ ਦੇ ਹੋਏ ਕਤਲੇਆਮ ਅਤੇ 2013 ਵਿੱਚ ਗੁਜਰਾਤ ਵਿੱਚ 60000 ਸਿੱਖਾਂ ਨੂੰ ਜਬਰੀ ਬੇਜਮੀਨੇ ਅਤੇ ਬੇਘਰ ਕਰਨ ਦੀ ਗੰਭੀਰ ਗੱਲ ਉਤੇ ਓਹਨਾ ਪਰਿਵਾਰਾਂ ਦਾ ਮੁੜ ਵਸੇਵਾ ਕਰਨ ਸਬੰਧੀ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ | ਜੋ ਬੋਹਤ ਹੀ ਅਫਸੋਸ ਨਾਲ ਪੰਜਾਬ ਸੂਬੇ ਦੇ ਨਿਵਾਸੀਆਂ ਪ੍ਰਤੀ ਗੈਰ ਜ਼ਿੰਮੇਵਰਾਨਾ ਦੁੱਖਦਾਇਕ ਕਾਰਵਾਈਆਂ ਹਨ |”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਦੀ ਪੰਜਾਬ ਫੇਰੀ ਦੌਰਾਨ ਪ੍ਰਗਟ ਕੀਤੇ। ਓਹਨਾ ਕਿਹਾ ਕਿ ਦੂਸਰਾ ਜੋ ਰੰਗਰੇਟੇ ਪਰਿਵਾਰ ਵੇਹੜਿਆਂ ਵਿੱਚ ਰਹਿੰਦੇ ਹਨ, ਜੇਕਰ ਨਿਰਪੱਖਤਾ ਨਾਲ ਓਹਨਾ ਦੇ ਜੀਵਨ ਸਬੰਧੀ ਨਿਰੀਖਣ ਕੀਤਾ ਜਾਵੇ ਤਾਂ ਉਹ ਬਹੁਤੀ ਬਦਤਰ ਜਿੰਦਗੀ ਜੀ ਰਹੇ ਹਨ | ਓਹਨਾ ਕੋਲ 2 ਸਮੇਂ ਦੀ ਰੋਟੀ ਵੀ ਪ੍ਰਾਪਤ ਕਰਨਾ ਮੁਸੀਬਤ ਬਣ ਚੁੱਕੀ ਹੈ | ਇਹਨਾਂ ਦੇ ਬੱਚਿਆਂ ਦੇ ਪੜਨ ਲਈ ਲੋੜੀਦੀ ਤਾਲੀਮ ਦੇਣਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ | ਇਹਨਾਂ ਪਰਿਵਾਰਾਂ ਦੀ ਬਿਹਤਰੀ ਲਈ ਆਪ ਜੀ ਕਿ ਕਰ ਰਹੇ ਹੋ? ਜੇਕਰ ਆਪਣੀ ਆਤਮਾ ਤੋਂ ਪੁੱਛਿਆ ਜਾਵੇ ਤਾਂ ਨਾਮੋਸ਼ੀਜਨਕ ਜਵਾਬ ਹੀ ਸਾਹਮਣੇ ਆਵੇਗਾ ਇਹਨਾਂ ਲਈ ਕਿ ਉੱਦਮ ਕਰ ਰਹੇ ਹੋ ਇਸ ਸਬੰਧੀ ਆਪ ਜੀ ਆਪ ਜੈਸੇ ਆਗੂ ਪੰਜਾਬ ਨਿਵਾਸੀਆਂ ਲਈ ਜਵਾਬ ਦੇ ਹੋ | ਇਤਿਹਾਸ ਅਤੇ ਆਉਣ ਵਾਲਿਆਂ ਨਸਲਾਂ ਇਸ ਵਿਸ਼ੇ ਤੇ ਅਜਿਹਾ ਗੈਰ ਜੁਮੇਵਰਾਨਾ ਸਿਆਸਤਦਾਨਾਂ ਨੂੰ ਇਨਸਾਫ ਦੇ ਚੌਰਾਹੇ ਵਿੱਚ ਖੜਾ ਕਰਨਗੇ ਅਤੇ ਓਹਨਾ ਕੋਲ ਕੋਈ ਜਵਾਬ ਨਹੀਂ ਹੋਵੇਗਾ | ਇਸ ਲਈ ਅਜਿਹੀਆਂ ਨਿਰਾਰਥਕ ਮੁਲਾਕਾਤਾਂ ਦਾ ਓਹਨਾ ਨੂੰ ਅਤੇ ਪੰਜਾਬ ਨਿਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋ ਸਕੇਗਾ |

Leave a Reply

Your email address will not be published. Required fields are marked *