ਸ ਸਿਮਰਨਜੀਤ ਸਿੰਘ ਮਾਨ ਵੱਲੋ ਅਮਰੀਕੀ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਦਿੱਲੀ ਏਅਰ ਪੋਰਟ ਤੋ ਵਾਪਸ ਮੋੜਨ ਦੀ ਨਿੰਦਾਂ
ਫ਼ਤਹਿਗੜ੍ਹ ਸਾਹਿਬ, 28 ਅਗਸਤ ( ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਪਾਰਲੀਮੈਟ ਸ.ਸਿਮਰਨਜੀਤ ਸਿੰਘ ਮਾਨ ਨੇ ਇੰਡੀਆ ਦੇ ਹੁਕਮਰਾਨਾ ਅਤੇ ਖੁਫੀਆ ਵਿਭਾਗ ਦੀ ਉਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਿਸ ਅਧੀਨ ਸੰਸਾਰ ਦੀ ਪ੍ਰਸਿੱਧ ਮੀਡਿਆ ਕੰਪਨੀ ਦੇ ਅਮਰੀਕੀ ਸਿੱਖ ਪੱਤਰਕਾਰ ਸ. ਅੰਗਦ ਸਿੰਘ ਨੂੰ ਦਿੱਲੀ ਹਵਾਈ ਅੱਡੇ ਉੱਤੇ ਪਹੁੰਚਣ ਤੇ ਉਸਨੂੰ ਵਾਪਿਸ ਅਮਰੀਕਾ ਇਸ ਲਈ ਭੇਜ ਦਿਤਾ ਕਿਉਂਕਿ ਉਹ ਸੱਚ ਉਤੇ ਪਹਿਰਾ ਦੇਣ ਵਾਲੇ ਨਿਰਪੱਖ ਸਿੱਖ ਪੱਤਰਕਾਰ ਹਨ । ਜਦੋਕਿ ਇਹਨਾਂ ਦੀ ਪਸੰਦ ਝੂਠ ਦਾ ਪ੍ਰਚਾਰ ਕਰਨ ਵਾਲੀ ਗੋਦੀ ਮੀਡੀਆ ਦੇ ਪੱਤਰਕਾਰ ਹਨ | ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕੇ ਇਹ ਸ. ਅੰਗਦ ਸਿੰਘ ਕੇਵਲ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਲੰਬੇ ਸਮੇਂ ਬਾਅਦ ਮਿਲਣ ਆ ਰਹੇ ਸਨ | ਫਿਰ ਓਹਨਾ ਉਤੇ ਕਿਸੇ ਤਰਾਂ ਦਾ ਕਾਨੂੰਨੀ ਉਲੰਘਣਾ ਕਰਨ ਦਾ ਕੋਈ ਦੋਸ਼ ਵੀ ਨਹੀਂ ਹੈ | ਕੇਵਲ ਸਿੱਖ ਹੋਣ ਕਰਕੇ ਹੀ ਉਸਨੂੰ ਨਿਸ਼ਾਨਾ ਬਣਾਇਆ ਗਿਆ ਹੈ | ਸ ਮਾਨ ਨੇ ਕਿਹਾਂ ਕੇ ਮੋਦੀ ਹਕੂਮਤ ਅਤੇ ਮੁਤੱਸਵੀ ਅਫਸਰਸ਼ਾਹੀ ਦੀਆਂ ਅਜਿਹੀਆਂ ਕਰਵਾਇਆ ਜੋ ਸਿੱਖ ਕੌਮ ਵਿੱਚ ਬੇਗਾਨਗੀ ਦੀ ਭਾਵਨਾ ਨੂੰ ਪ੍ਰਵਲ ਕਰਦੀਆਂ ਹਨ, ਅਜਿਹੇ ਵਿਤਕਰਿਆਂ ਅਤੇ ਜਬਰ ਨੂੰ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ।