ਲਲਿਤ ਮੋਹਨ ਸਿੰਘ ਬਜੇਲੀ ‘ਨਿੱਜੀ ਸਕੱਤਰ’ ਦੇ ਬਜੁਰਗ ਮਾਤਾ ਦੇਵਕੀ ਦੇਵੀ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 15 ਅਗਸਤ ( ) “ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਜੋ 3 ਦਹਾਕਿਆ ਤੋਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਤੌਰ ਨਿੱਜੀ ਸਕੱਤਰ ਦੀ ਬਹੁਤ ਹੀ ਵਫਾਦਾਰੀ ਅਤੇ ਸੂਝਵਾਨਤਾ ਨਾਲ ਸੇਵਾ ਕਰਦੇ ਆ ਰਹੇ ਹਨ, ਉਨ੍ਹਾਂ ਦੇ ਸਤਿਕਾਰਯੋਗ ਬਜੁਰਗ ਮਾਤਾ ਦੇਵਕੀ ਦੇਵੀ ਦੇ ਬੀਤੇ ਦਿਨੀ ਹੋਏ ਅਚਾਨਕ ਅਕਾਲ ਚਲਾਣੇ ਉਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਦੇ ਅਹੁਦੇਦਾਰਾਂ ਨੇ ਗਹਿਰੇ ਦੁੱਖ ਦਾ ਤੇ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜਿਸ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਨੇ ਬੀਤੇ 32 ਸਾਲਾਂ ਤੋਂ ਸ. ਮਾਨ ਦੇ ਨਾਲ ਵਿਚਰਦੇ ਹੋਏ ਬਤੌਰ ਨਿੱਜੀ ਸਕੱਤਰ ਦੀ ਸੇਵਾ ਕਰਦੇ ਹੋਏ ਹਰ ਖੇਤਰ ਵਿਚ ਪੂਰਨ ਵਫਾਦਾਰੀ, ਆਗਿਆਕਾਰੀ ਅਤੇ ਆਤਮਿਕ ਤੌਰ ਤੇ ਆਪਣੇ ਬਜੁਰਗਾਂ ਦੀ ਤਰ੍ਹਾਂ ਸੇਵਾ ਕਰਦੇ ਆ ਰਹੇ ਹਨ, ਉਨ੍ਹਾਂ ਦੀ ਮਾਤਾ ਵੀ ਬਹੁਤ ਹੀ ਅੱਛੀ ਸਖਸ਼ੀਅਤ ਹੋਣਗੇ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਬਹੁਤ ਹੀ ਮਨੁੱਖਤਾ ਪੱਖੀ, ਪਿਆਰ, ਸਦਭਾਵਨਾ, ਨਿਮਰਤਾ ਅਤੇ ਸੱਚ ਉਤੇ ਪਹਿਰਾ ਦੇਣ ਵਾਲੇ ਗੁਣਾਂ ਦੀ ਬਖਸਿ਼ਸ਼ ਕੀਤੀ ਹੈ । ਮਾਤਾ ਦੇਵਕੀ ਦੇਵੀ ਦੇ ਚਲੇ ਜਾਣ ਨਾਲ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਅਤੇ ਬਜੇਲੀ ਪਰਿਵਾਰ ਨੂੰ ਹੀ ਗਹਿਰਾ ਦੁੱਖ ਨਹੀ ਪਹੁੰਚਿਆ, ਬਲਕਿ ਸਾਨੂੰ ਅਤੇ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਨੂੰ ਵੀ ਇਕ ਅਸਹਿ ਸਦਮਾ ਪਹੁੰਚਿਆ ਹੈ । ਭਾਵੇ ਸਾਡੇ ਵਿਚੋਂ ਕਿਸੇ ਨੇ ਵੀ ਉਸ ਸਤਿਕਾਰਯੋਗ ਮਾਤਾ ਦੇ ਪ੍ਰਤੱਖ ਰੂਪ ਵਿਚ ਦਰਸ਼ਨ ਨਹੀ ਕੀਤੇ ਪਰ ਜਿਸ ਇਨਸਾਨੀਅਤ ਪੱਖੀ, ਨਿਮਰਤਾ ਦੀ ਸੋਚ ਨਾਲ ਸ੍ਰੀ ਬਜੇਲੀ ਸ. ਸਿਮਰਨਜੀਤ ਸਿੰਘ ਮਾਨ ਦੀ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦੀ ਅਤੇ ਸਾਡੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਮੁੱਚੇ ਪੰਜਾਬ, ਹਿਮਾਚਲ, ਦਿੱਲੀ, ਹਰਿਆਣਾ, ਰਾਜਸਥਾਂਨ, ਜੰਮੂ-ਕਸਮੀਰ, ਯੂਪੀ ਆਦਿ ਸੂਬਿਆਂ ਤੋਂ ਆਉਣ ਵਾਲੀਆ ਸੰਗਤਾਂ ਦੀ ਲਲਿਤ ਮੋਹਨ ਸਿੰਘ ਗੱਲਬਾਤ ਸੁਣਦੇ ਹਨ, ਉਨ੍ਹਾਂ ਦੀ ਹਰ ਪੱਖੋ ਰੋਟੀ-ਪਾਣੀ, ਕੱਪੜਾ, ਪੈਣ-ਸੋਣ ਆਦਿ ਹਰ ਸਹੂਲਤ ਦਾ ਆਪਣੀ ਨਿੱਜੀ ਜਿ਼ੰਮੇਵਾਰੀ ਸਮਝਕੇ ਧਿਆਨ ਤੇ ਖਿਆਲ ਰੱਖਦੇ ਹਨ, ਇਨ੍ਹਾਂ ਅੱਛੇ ਗੁਣਾਂ ਦੀ ਬਦੌਲਤ ਉਨ੍ਹਾਂ ਨੂੰ ਹਜ਼ਾਰਾਂ ਨਹੀ ਲੱਖਾਂ ਦੀ ਗਿਣਤੀ ਵਿਚ ਪਿਆਰ ਕਰਨ ਵਾਲੀਆ ਸੰਗਤਾਂ ਨੂੰ ਵੀ ਸ੍ਰੀ ਬਜੇਲੀ ਦੀ ਮਾਤਾ ਦੇ ਚਲੇ ਜਾਣ ਦਾ ਗਹਿਰਾ ਦੁੱਖ ਹੋਣਾ ਕੁਦਰਤੀ ਹੈ । ਅਜਿਹੀਆਂ ਮਾਵਾਂ ਅਤੇ ਸ੍ਰੀ ਲਲਿਤ ਮੋਹਨ ਸਿੰਘ ਵਰਗੀਆ ਪਵਿੱਤਰ ਨੇਕ ਆਤਮਾਵਾ ਹਜ਼ਾਰਾਂ, ਲੱਖਾਂ ਵਿਚੋਂ ਹੀ ਮਿਲਦੀਆ ਹਨ । ਸਾਨੂੰ ਉਨ੍ਹਾਂ ਦੇ ਚਲੇ ਜਾਣ ਉਤੇ ਜਿਥੇ ਗਹਿਰਾ ਦੁੱਖ ਪਹੁੰਚਿਆ ਹੈ, ਉਥੇ ਅਸੀ ਸ੍ਰੀ ਲਲਿਤ ਮੋਹਨ ਸਿੰਘ ਤੇ ਸਮੁੱਚੇ ਬਜੇਲੀ ਪਰਿਵਾਰ ਦੇ ਇਸ ਦੁੱਖ ਵਿਚ ਆਤਮਿਕ ਤੌਰ ਤੇ ਸਮੂਲੀਅਤ ਕਰਦੇ ਹੋਏ ਬਜੁਰਗ ਨੇਕ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਵਿਛੜੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਦੀ ਵੀ ਅਰਜੋਈ ਕਰਦੇ ਹਾਂ ।”

ਜਦੋਂ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਆਪਣੀ ਮਾਤਾ ਦੀ ਅੰਤਿਮ ਸਮਾਜਿਕ ਕਿਰਿਆ ਪੂਰੀ ਕਰਨ ਉਪਰੰਤ ਉਹ ਮੁੜ ਪੰਜਾਬ ਕਿਲ੍ਹਾ ਸ. ਹਰਨਾਮ ਸਿੰਘ ਪਹੁੰਚਣਗੇ ਤਾਂ ਅਸੀ ਉਨ੍ਹਾਂ ਦੀ ਮਾਤਾ ਦੀ ਆਤਮਾ ਦੀ ਸ਼ਾਂਤੀ ਲਈ ਆਪਣੇ ਪਿੰਡ ਦੇ ਗੁਰੂਘਰ ਵਿਚ ਇਕੱਤਰ ਹੋ ਕੇ ਸਮੂਹਿਕ ਅਰਦਾਸ ਕਰਾਂਗੇ । ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਜਨਾਬ ਫੁਰਕਾਨ ਕੁਰੈਸੀ ਮੀਤ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਸ. ਇਮਾਨ ਸਿੰਘ ਮਾਨ, ਸ. ਗੋਬਿੰਦ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਮਹੇਸ਼ਪੁਰੀਆ, ਰਣਦੀਪ ਸਿੰਘ, ਹਿੰਮਤ ਸਿੰਘ, ਦੀਪਕ, ਚੰਦਨ, ਰਾਕੇਸ ਪਟੇਲ, ਨਰਿੰਦਰ ਕੌਰ, ਰਾਣੀ ਆਦਿ ਸਭਨਾਂ ਨੇ ਅਰਦਾਸ ਵਿਚ ਸਮੂਲੀਅਤ ਕੀਤੀ । ਪਾਰਟੀ ਮੈਬਰ ਜਿਨ੍ਹਾਂ ਨੇ ਅਫਸੋਸ ਜਾਹਰ ਕਰਨਾ ਹੈ ਉਹ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਦੇ ਫੋਨ ਨੰਬਰ 9876590336 ਤੇ ਕਰ ਸਕਦੇ ਹਨ ।

Leave a Reply

Your email address will not be published. Required fields are marked *