ਗੁਰਦੁਆਰਾ ਮੁੱਖ ਚੋਣ ਕਮਿਸਨਰ ਜਸਟਿਸ ਸਾਰੋਂ ਵੱਲੋਂ ਇਸ ਸਾਲ ਦੇ ਅੰਤ ਤੱਕ ਐਸ.ਜੀ.ਪੀ.ਸੀ. ਚੋਣਾਂ ਕਰਵਾਉਣ ਦਾ ਕੀਤਾ ਗਿਆ ਐਲਾਨ ਸਵਾਗਤਯੋਗ : ਮਾਨ
ਚੰਡੀਗੜ੍ਹ, 03 ਅਗਸਤ ( ) “ਜਦੋਂ ਗੁਰਦੁਆਰਾ ਮੁੱਖ ਚੋਣ ਕਮਿਸਨਰ ਜਸਟਿਸ ਐਸ.ਐਸ. ਸਾਰੋਂ ਵੱਲੋਂ ਆਪਣੇ ਨਵੇ ਬਣੇ ਸੈਕਟਰ 17, ਚੰਡੀਗੜ੍ਹ ਵਿਚ ਦਫਤਰ ਦੇ ਅਮਲੇ-ਫੈਲੇ ਨੇ ਆਪਣੀਆ ਜਿ਼ੰਮੇਵਾਰੀਆ ਸੰਪੂਰਨ ਕਰਨ ਵਿਚ ਜੁੱਟ ਚੁੱਕੇ ਹਨ ਤਾਂ ਜਸਟਿਸ ਸਾਰੋਂ ਵੱਲੋਂ ਗੁਰਦੁਆਰਾ ਚੋਣਾਂ ਕਰਵਾਉਣ ਦੇ ਮੁੱਦੇ ਨੂੰ ਲੈਕੇ ਜੋ ਅੱਜ ਅਖਬਾਰਾਂ ਵਿਚ ਇਹ ਚੋਣਾਂ ਇਸ ਸਾਲ ਦੇ ਅੰਤ ਤੱਕ ਕਰਵਾਉਣ ਸੰਬੰਧੀ ਐਲਾਨ ਕੀਤਾ ਗਿਆ ਹੈ, ਇਹ ਸਿੱਖ ਕੌਮ ਦੀਆਂ ਭਾਵਨਾਵਾ ਦੀ ਸਹੀ ਦਿਸ਼ਾ ਵੱਲ ਜਸਟਿਸ ਸਾਰੋਂ ਵੱਲੋ ਤਰਜਮਾਨੀ ਕਰਨ ਦੀਆਂ ਜਿ਼ੰਮੇਵਾਰੀਆ ਨਿਭਾਉਣਾ ਅਤਿ ਸਵਾਗਤਯੋਗ ਅਤੇ ਪ੍ਰਸ਼ੰਸ਼ਾਂਯੋਗ ਉਦਮ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਸਟਿਸ ਐਸ.ਐਸ.ਸਾਰੋਂ ਵੱਲੋ ਪੂਰੀ ਸੰਜ਼ੀਦਗੀ ਅਤੇ ਦ੍ਰਿੜਤਾਂ ਨਾਲ ਗੁਰਦੁਆਰਾ ਚੋਣਾਂ ਨੂੰ ਲੈਕੇ ਸਿੱਦਤ ਨਾਲ ਕੀਤੀਆ ਜਾ ਰਹੀਆ ਜਿ਼ੰਮੇਵਾਰੀਆ ਤੋਂ ਇਹ ਪੂਰਨ ਉਮੀਦ ਰੱਖਦਾ ਹੈ ਕਿ ਉਹ ਸੈਟਰ ਸਰਕਾਰ, ਪੰਜਾਬ ਸਰਕਾਰ ਅਤੇ ਗੁਰਦੁਆਰਾ ਚੋਣ ਕਮਿਸਨ ਦੇ ਚੋਣਾਂ ਸੰਬੰਧੀ ਤਾਲਮੇਲ ਨੂੰ ਸਹੀ ਰੱਖਦੇ ਹੋਏ ਆਪਣੇ ਕੀਤੇ ਗਏ ਐਲਾਨ ਅਨੁਸਾਰ ਸਹੀ ਸਮੇ ਤੇ ਚੋਣਾਂ ਹੀ ਨਹੀ ਕਰਵਾਉਣਗੇ, ਬਲਕਿ ਫੋਟੋ ਸਮੇਤ ਵੋਟਰ ਸੂਚੀਆ, ਵੋਟਰ ਕਾਰਡ ਆਦਿ ਨੂੰ ਬਣਾਉਣ ਦੀ ਜਿ਼ੰਮੇਵਾਰੀ ਨੂੰ ਸਹੀ ਸਮੇ ਤੇ ਪੂਰੀ ਕਰਨ ਦੇ ਨਾਲ-ਨਾਲ ਇਹ ਗੁਰਦੁਆਰਾ ਚੋਣਾਂ ਬਿਨ੍ਹਾਂ ਕਿਸੇ ਡਰ-ਭੈ ਅਤੇ ਨਿਰਪੱਖਤਾ ਨਾਲ ਕਰਵਾਉਣ ਦੇ ਆਪਣੇ ਫਰਜਾਂ ਦੀ ਵੀ ਪੂਰਤੀ ਕਰਨਗੇ ।”
ਇਹ ਸਵਾਗਤ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਜਸਟਿਸ ਐਸ.ਐਸ. ਸਾਰੋਂ ਮੁੱਖ ਚੋਣ ਕਮਿਸਨਰ ਗੁਰਦੁਆਰਾ ਚੋਣਾਂ ਵੱਲੋਂ ਦਸੰਬਰ 2022 ਦੇ ਅੰਤ ਤੱਕ ਗੁਰੂਘਰਾਂ ਦੀਆਂ ਚੋਣਾਂ ਦੀ ਜਿ਼ੰਮੇਵਾਰੀ ਪੂਰਨ ਕਰਨ ਦੇ ਕੀਤੇ ਗਏ ਐਲਾਨ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਨ-ਆਤਮਾ ਵਿਚ ਇਸ ਗੱਲ ਦਾ ਡੂੰਘਾਂ ਦਰਦ ਹੈ ਕਿ ਬੀਤੇ 11 ਸਾਲਾਂ ਤੋਂ ਯਾਨੀਕਿ ਦੋ ਕਾਨੂੰਨੀ ਟਰਮਾਂ ਤੋ ਇਹ ਗੁਰਦੁਆਰਾ ਚੋਣਾਂ ਨਾ ਕਰਵਾਕੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਉਸਾਰੂ ਤੇ ਸੁਚਾਰੂ ਪ੍ਰਬੰਧ ਕਰਨ ਅਤੇ ਸਿੱਖ ਧਰਮ ਦਾ ਸਹੀ ਦਿਸ਼ਾ ਵੱਲ ਪ੍ਰਚਾਰ ਕਰਨ ਵਿਚ ਹਕੂਮਤੀ ਰੁਕਾਵਟ ਪਾਈ ਜਾਂਦੀ ਰਹੀ ਹੈ । ਲੇਕਿਨ ਹੁਣ ਜਦੋ ਜਸਟਿਸ ਐਸ.ਐਸ. ਸਾਰੋਂ ਵਰਗੀ ਇਮਾਨਦਾਰ, ਦ੍ਰਿੜ ਅਤੇ ਇਸ ਵਿਸ਼ੇ ਤੇ ਸੰਜ਼ੀਦਗੀ ਨਾਲ ਉਦਮ ਕਰਨ ਵਾਲੀ ਸਖਸ਼ੀਅਤ ਸਿੱਖ ਕੌਮ ਨੂੰ ਮਿਲ ਗਈ ਹੈ, ਹੁਣ ਅਜਿਹੀ ਕੋਈ ਗੱਲ ਬਾਕੀ ਨਹੀ ਰਹੇਗੀ ਕਿ ਗੁਰਦੁਆਰਾ ਚੋਣਾਂ ਨੂੰ ਕੀਤੇ ਗਏ ਐਲਾਨ ਅਨੁਸਾਰ ਨਾ ਕਰਵਾਇਆ ਜਾ ਸਕੇ ਅਤੇ ਇਹ ਚੋਣਾਂ ਨਿਰਪੱਖਤਾ ਨਾਲ ਨਾ ਹੋ ਸਕਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਸਿੱਖ ਕੌਮ ਅਤੇ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਸੰਗਠਨਾਂ, ਜਥੇਬੰਦੀਆਂ ਵਿਚ ਵਿਚਰ ਰਹੀ ਲੀਡਰਸਿ਼ਪ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਕਰਨੀ ਚਾਹੇਗਾ ਕਿ ਮੁਤੱਸਵੀ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਸੋਚ ਨੂੰ ਪੂਰਨ ਕਰਨ ਵਾਲੀ ਬਾਦਲ ਦਲੀਆ ਦੀ ਤਾਕਤ ਜੋ ਇਸ ਸਮੇ ਐਸ.ਜੀ.ਪੀ.ਸੀ. ਉਤੇ ਕਾਬਜ ਹੈ, ਜਿਸਨੇ ਐਸ.ਜੀ.ਪੀ.ਸੀ. ਦੇ ਸਮੁੱਚੇ ਸਾਧਨਾਂ, ਧਨ-ਦੌਲਤਾਂ ਦੇ ਭੰਡਾਰ ਅਤੇ ਐਸ.ਜੀ.ਪੀ.ਸੀ ਨਾਲ ਸੰਬੰਧਤ ਅਮਲੇ-ਫੈਲੇ ਤੇ ਧਾਰਮਿਕ ਤਾਕਤ ਦੀ ਦੁਰਵਰਤੋ ਕਰਕੇ ਕੇਵਲ ਤੇ ਕੇਵਲ ਆਪਣੇ ਨਿੱਜੀ, ਸਿਆਸੀ ਅਤੇ ਮਾਲੀ ਮੁਫਾਦਾ ਦੀ ਪੂਰਤੀ ਕਰਦੇ ਆ ਰਹੇ ਹਨ । ਉਸ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਐਸ.ਜੀ.ਪੀ.ਸੀ. ਤੇ ਕਾਬਜ ਚੱਲੀ ਆ ਰਹੀ ਤਾਕਤ ਅਤੇ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਾਲਿਆ ਨੂੰ ਚੋਣਾਂ ਵਿਚ ਹਾਰ ਦੇਣ ਲਈ ਅਤੇ ਇਸ ਕੌਮੀ ਐਸ.ਜੀ.ਪੀ.ਸੀ. ਸੰਸਥਾਂ ਉਤੇ ਇਮਾਨਦਾਰ ਸੇਵਾ ਭਾਵ ਵਾਲੀਆ ਸਖਸ਼ੀਅਤਾਂ ਨੂੰ ਜਿੱਤ ਦਿਵਾਉਣ ਲਈ ਫੌਰੀ ਛੋਟੇ ਮੋਟੇ ਵਖਰੇਵਿਆ ਨੂੰ ਪਾਸੇ ਰੱਖਕੇ ਤੁਰੰਤ ਇਕ ਹੋਣ । ਇਸ ਮਕਸਦ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨ ਤਾਂ ਕਿ ਗੁਰੂਘਰਾਂ ਦੇ ਪ੍ਰਬੰਧ ਵਿਚ ਲੰਮੇ ਸਮੇ ਤੋ ਪੈਦਾ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਕੇ ਅਸੀ ਆਪਸੀ ਸਹਿਯੋਗ ਰਾਹੀ ਸਿੱਖ ਧਰਮ ਜੋ ਸਰਬੱਤ ਦੇ ਭਲੇ ਦੀ ਅਤੇ ਬਰਾਬਰਤਾ ਦੀ ਗੱਲ ਕਰਦਾ ਹੈ ਉਸਦਾ ਪ੍ਰਚਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਜਿ਼ੰਮੇਵਾਰੀ ਨਿਭਾਅ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਪੰਥਕ ਧਿਰਾਂ ਇਸ ਕੌਮੀ ਮਿਸਨ ਲਈ ਇਕੱਤਰ ਹੋਣ ਵਿਚ ਅਤੇ ਮਕਸਦ ਦੀ ਪ੍ਰਾਪਤੀ ਵਿਚ ਯੋਗਦਾਨ ਪਾਉਣਗੇ ।