ਅਮਰੀਕਾ ਪਾਰਲੀਮੈਂਟ ਦੀ ਸਪੀਕਰ ਬੀਬੀ ਨੈਂਸੀ ਪੇਲੋਸੀ ਜਦੋਂ ਚੀਨੀ ਧਮਕੀ ਦੇ ਬਾਵਜੂਦ ਤਾਈਵਾਨ ਜਾ ਸਕਦੀ ਹੈ, ਫਿਰ ਸਾਡੀਆਂ ਫ਼ੌਜਾਂ ਅਤੇ ਹੁਕਮਰਾਨ ਆਪਣੇ ਇਲਾਕੇ ਵਾਪਸ ਕਿਉਂ ਨਹੀਂ ਕਰਵਾ ਸਕਦੇ ? : ਮਾਨ

ਫ਼ਤਹਿਗੜ੍ਹ ਸਾਹਿਬ, 03 ਅਗਸਤ ( ) “ਜਦੋਂ ਕੌਮਾਂਤਰੀ ਪੱਧਰ ‘ਤੇ ਵੱਡੇ ਮੁਲਕਾਂ ਦੇ ਮਜ਼ਬੂਤ ਗਰੁੱਪ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਵੱਡੇ ਮੁਲਕਾਂ ਵਿਚ ਫ਼ੌਜੀ ਤੇ ਮਾਲੀ ਸ਼ਕਤੀ ਨੂੰ ਲੈਕੇ ਸੰਸਾਰ ਪੱਧਰ ਦੀ ਲਾਇਨ ਖਿੱਚੀ ਜਾ ਰਹੀ ਹੈ, ਜਦੋ ਚੀਨ ਵੱਲੋਂ ਅਮਰੀਕਾ ਉਤੇ ਤਾਈਵਾਨ ਮਸਲੇ ਵਿਚ ਦਖਲ ਦੇਣ ਉਤੇ ਸਖ਼ਤ ਚੇਤਾਵਨੀ ਦਿੱਤੀ ਹੋਈ ਹੈ, ਉਸਦੇ ਬਾਵਜੂਦ ਵੀ ਅਮਰੀਕਾ ਦੀ ਪਾਰਲੀਮੈਂਟ ਦੀ ਸਪੀਕਰ ਮਜ਼ਬੂਤ ਅਤੇ ਦਲੇਰ ਬੀਬੀ ਨੈਂਸੀ ਪੇਲੋਸੀ ਵੱਲੋਂ ਆਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ ਤਾਈਵਾਨ ਪਹੁੰਚ ਸਕਦੀ ਹੈ । ਫਿਰ ਇੰਡੀਆਂ ਦੀਆਂ ਤਿੰਨੇ ਫ਼ੌਜਾਂ ਦੇ ਮੁੱਖੀ ਜਰਨੈਲ, ਮੋਦੀ ਹਕੂਮਤ, ਰੱਖਿਆ ਵਜ਼ੀਰ ਆਦਿ 1962 ਵਿਚ ਚੀਨ ਵੱਲੋਂ ਇੰਡੀਆਂ ਦੇ ਲਦਾਖ ਖੇਤਰ ਦੇ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕੀਤਾ ਗਿਆ ਸੀ ਅਤੇ 2020 ਵਿਚ ਫਿਰ ਲਦਾਖ ਦਾ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਕਬਜਾ ਕੀਤਾ ਗਿਆ ਹੈ, ਉਸਨੂੰ ਬੀਬੀ ਪੇਲੋਸੀ ਦੀ ਤਰ੍ਹਾਂ ਦਲੇਰੀ ਵਾਲਾ ਕਦਮ ਉਠਾਕੇ ਸਿੱਖ ਕੌਮ ਦੇ ਫ਼ਤਹਿ ਕੀਤੇ ਗਏ ਇਸ ਇਲਾਕੇ ਨੂੰ ਹੁਣ ਤੱਕ ਵਾਪਸ ਕਿਉ ਨਹੀ ਲਿਆ ਗਿਆ ? ਹੁਣ ਇਨ੍ਹਾਂ ਦੀ 56 ਇੰਚ ਛਾਤੀ ਦੀਆਂ ਬੜਕਾਂ ਕਿੱਧਰ ਚਲੇ ਗਈਆ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਨੈਂਸੀ ਪੇਲੋਸੀ ਸਪੀਕਰ ਅਮਰੀਕਾ ਪਾਰਲੀਮੈਂਟ ਵੱਲੋਂ ਦਲੇਰੀ ਭਰੇ ਮਨੁੱਖਤਾ ਪੱਖੀ ਕਦਮ ਉਠਾਉਦੇ ਹੋਏ ਤਾਈਵਾਨ ਦੀ ਸਥਿਤੀ ਨੂੰ ਸਹੀ ਕਰਨ ਦੀ ਮਨਸਾ ਅਧੀਨ ਉਥੇ ਇਕੱਲੇ ਹੀ ਪਹੁੰਚ ਜਾਣ ਦੀ ਕਾਰਵਾਈ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਲਦਾਖ ਦੇ ਚੀਨ ਵੱਲੋ ਕਬਜੇ ਕੀਤੇ ਗਏ ਸਿੱਖ ਕੌਮ ਦੇ ਇਲਾਕੇ ਨੂੰ ਇੰਡੀਅਨ ਤਿੰਨੇ ਫ਼ੌਜਾਂ ਦੇ ਮੁੱਖੀਆਂ, ਹੁਕਮਰਾਨਾਂ ਅਤੇ ਰੱਖਿਆ ਵਜ਼ੀਰ ਵੱਲੋ ਵਾਪਸ ਲੈਣ ਲਈ ਕੋਈ ਵੀ ਕਦਮ ਨਾ ਉਠਾਉਣ ਉਤੇ ਇਨ੍ਹਾਂ ਦੀ 56 ਇੰਚ ਦੀ ਛਾਤੀ ਦੇ ਖੋਖਲੇ ਦਾਅਵਿਆ ਅਤੇ ਇਨ੍ਹਾਂ ਵੱਲੋਂ ‘ਯੋਗਾ’ ਕਰਨ ਦੇ ਦਿਖਾਵੇ ਵਾਲੇ ਪਾਖੰਡ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1962 ਵਿਚ ਚੀਨ ਨੇ 39,000 ਸਕੇਅਰ ਵਰਗ ਕਿਲੋਮੀਟਰ ਅਤੇ 2020 ਵਿਚ 900 ਸਕੇਅਰ ਵਰਗ ਕਿਲੋਮੀਟਰ ਲਦਾਖ ਦਾ ਇਲਾਕਾ ਕਬਜਾ ਕੀਤਾ ਹੋਇਆ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ । ਇਸੇ ਤਰ੍ਹਾਂ 1819 ਵਿਚ ਅਫਗਾਨੀਸਤਾਨ ਦਾ ਪੂਰਾ ਕਸ਼ਮੀਰ ਸੂਬਾ ਸਾਡੀਆਂ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ ਫਤਿਹ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ ਉਸ ਕਸਮੀਰ ਦੇ ਅੱਧੇ ਇਲਾਕੇ ਨੂੰ ਇਨ੍ਹਾਂ ਨੇ ਪਾਕਿਸਤਾਨ ਦੇ ਸਪੁਰਦ ਕਰ ਦਿੱਤਾ ਹੈ ਜੋ ਅਜੇ ਤੱਕ ਵਾਪਸ ਨਹੀ ਲਿਆ ਗਿਆ । ਉਨ੍ਹਾਂ ਕਿਹਾ ਕਿ ਬੀਬੀ ਨੈਂਸੀ ਪੇਲੋਸੀ ਨੂੰ ਅਮਰੀਕਾ ਦੇ ਸਦਰ ਸ੍ਰੀ ਬਾਈਡਨ ਨੇ ਤਾਈਵਾਨ ਜਾਣ ਲਈ ਨਾ ਤਾਂ ਹਾਂ ਕੀਤੀ ਸੀ ਅਤੇ ਨਾ ਹੀ ਨਾਂਹ । ਪਰ ਬੀਬੀ ਨੇ ਆਪਣੇ ਤੌਰ ਤੇ ਦਲੇਰੀ ਭਰਿਆ ਕਦਮ ਉਠਾਕੇ ਆਪਣੀ ਇਸ ਮਨੁੱਖਤਾ ਪੱਖੀ ਜਿ਼ੰਮੇਵਾਰੀ ਨੂੰ ਜੋ ਪੂਰਨ ਕੀਤਾ ਹੈ, ਉਹ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਆਉਣ ਵਾਲੇ ਸਮੇ ਵਿਚ ਇਹ ਦਲੇਰ ਬੀਬੀ ਅਮਰੀਕਾ ਦੀ ਅਵੱਸ ਸਦਰ ਬਣੇਗੀ । ਜੋ ਨਵੰਬਰ ਮਹੀਨੇ ਵਿਚ ਅਮਰੀਕਾ ਦੀ ਸਿਨੇਟ ਦੀਆਂ ਚੋਣਾਂ ਆ ਰਹੀਆ ਹਨ, ਆਪਣੇ ਇਸ ਮਹਾਨ ਉਦਮਾਂ ਦੇ ਸਦਕਾ ਡੈਮੋਕ੍ਰੇਟਿਕ ਪਾਰਟੀ ਇਨ੍ਹਾਂ ਚੋਣਾਂ ਵਿਚ ਭਾਰੀ ਬਹੁਮੱਤ ਨਾਲ ਫਤਹਿ ਵੀ ਪ੍ਰਾਪਤ ਕਰੇਗੀ ।

Leave a Reply

Your email address will not be published. Required fields are marked *