ਕਾਤਲ ਅਤੇ ਬਲਾਤਕਾਰੀ ਸਜਾਯਾਫਤਾ ਸੱਚੇ ਸੌਦੇ ਵਾਲੇ ਗੁਰਮੀਤ ਰਾਮ ਰਹੀਮ ਨਾਲ ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਬਾਦਲ ਦਲ ਵੱਲੋ ਸੰਪਰਕ ਕਰਨਾ ਪੰਜਾਬ ਅਤੇ ਗੁਆਢੀ ਸੂਬਿਆਂ ਦੇ ਅਮਨ ਨੂੰ ਭੰਗ ਕਰਨ ਦੇ ਤੁੱਲ : ਮਾਨ

ਫ਼ਤਹਿਗੜ੍ਹ ਸਾਹਿਬ, 11 ਜਨਵਰੀ ( ) “ਜਿਸ ਡੇਰਾ ਸਿਰਸਾ ਦੇ ਕਾਤਲ ਅਤੇ ਬਲਾਤਕਾਰੀ ਮੁੱਖੀ ਗੁਰਮੀਤ ਰਾਮ ਰਹੀਮ ਜੇਲ੍ਹਾਂ ਵਿਚ ਉਪਰੋਕਤ ਅਪਰਾਧਾ ਅਧੀਨ ਸਜਾ ਭੁਗਤ ਰਿਹਾ ਹੈ, ਜਿਸਨੇ 2015 ਵਿਚ ਸਾਜਸੀ ਢੰਗ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀਆਂ ਕਰਵਾਈਆ, ਉਸ ਵਿਰੁੱਧ ਬਹਿਬਲ ਕਲਾਂ ਵਿਖੇ ਅਮਨ ਪੂਰਵਕ ਰੋਸ ਕਰ ਰਹੇ ਸਿੱਖਾਂ ਉਤੇ ਉਸ ਸਮੇ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਵਜੀਰ ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸੈਣੀ ਵੱਲੋ ਸਿੱਖਾਂ ਉਤੇ ਗੋਲੀ ਚਲਾਕੇ ਭਾਈ ਗੁਰਜੀਤ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ । ਉਸ ਅਪਰਾਧਿਕ ਸੋਚ ਵਾਲੇ ਧਾਰਮਿਕ ਮੁਖੋਟੇ ਵਿਚ ਛਿਪੇ ਬਹਿਰੂਪੀਏ ਸਿਰਸੇਵਾਲੇ ਸਾਧ ਨਾਲ ਹੁਣ ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਬਾਦਲ ਦਲੀਆ ਵੱਲੋ ਆਪਣੇ ਸਵਾਰਥੀ ਵੋਟ ਸਿਆਸਤ ਅਧੀਨ ਉਸਦੇ ਡੇਰੇ ਵੱਲ ਚਾਲੇ ਪਾ ਦਿੱਤੇ ਹਨ । ਅਜਿਹਾ ਦੁੱਖਦਾਇਕ ਅਮਲ ਕਰਕੇ ਉਪਰੋਕਤ ਸਭ ਪਾਰਟੀਆਂ ਅਸਲੀਅਤ ਵਿਚ ਕਾਤਲ ਅਤੇ ਬਲਾਤਕਾਰੀ ਸੋਚ ਵਾਲੇ ਸਾਧ ਦੇ ਡੇਰੇ ਨਾਲ ਸੰਪਰਕ ਬਣਾਕੇ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਗੁਆਢੀ ਸੂਬਿਆਂ ਵਿਚ ਵੀ ਅਮਨ-ਚੈਨ ਅਤੇ ਜਮਹੂਰੀਅਤ ਲਈ ਵੱਡਾ ਖਤਰਾ ਪੈਦਾ ਕਰ ਰਹੇ ਹਨ । ਜਦੋਕਿ ਅਜਿਹੇ ਸਜਾਯਾਫਤਾ ਅਪਰਾਧੀ ਨਾਲ ਚੋਣਾਂ ਲੜਨ ਵਾਲੀਆ ਉਪਰੋਕਤ ਪਾਰਟੀਆ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਡੇਰੇ ਨਾਲ ਪਹੁੰਚ ਜਾਂ ਸੰਪਰਕ ਨਹੀਂ ਬਣਾਉਣਾ ਚਾਹੀਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸ, ਬਾਦਲ ਦਲ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ ਸਭਨਾਂ ਵੱਲੋ ਸਵਾਰਥੀ ਵੋਟ ਸਿਆਸਤ ਅਧੀਨ ਸਜਾਯਾਫਤਾ ਅਪਰਾਧੀ ਗੁਰਮੀਤ ਰਾਮ ਰਹੀਮ ਦੇ ਡੇਰੇ ਨਾਲ ਸੰਪਰਕ ਕਰਨ ਅਤੇ ਪਹੁੰਚ ਅਪਣਾਉਣ ਦੇ ਅਮਲਾਂ ਨੂੰ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਵੱਡਾ ਖਤਰਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਹੁਣੇ ਹੀ 05 ਜਨਵਰੀ 2022 ਨੂੰ ਜਦੋ ਸ੍ਰੀ ਮੋਦੀ ਨੇ ਫਿਰੋਜ਼ਪੁਰ ਵਿਖੇ ਰੈਲੀ ਕਰਨੀ ਸੀ ਤਾਂ ਅਸੀ ਲਿਖਿਆ ਸੀ ਕਿ ਪੰਜਾਬੀਆਂ ਅਤੇ ਸਿੱਖਾਂ ਵੱਲੋ ਸ੍ਰੀ ਮੋਦੀ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਪਹੁੰਚਾਉਣ ਬਾਰੇ ਕਿਸੇ ਦੀ ਵੀ ਸੋਚ ਨਹੀਂ ਹੈ, ਲੇਕਿਨ ਬੀਜੇਪੀ-ਆਰ.ਐਸ.ਐਸ. ਖੁਦ ਮੋਦੀ ਦੇ ਦਫਤਰ, ਅਮਲਾ ਫੈਲਾ ਮੀਡੀਏ ਉਤੇ ਪੰਜਾਬੀਆ ਅਤੇ ਸਿੱਖਾਂ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ ਕਿ ਇਹ ਮੋਦੀ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ । ਅਜਿਹਾ ਹੁਕਮਰਾਨਾਂ ਬੀਜੇਪੀ-ਆਰ.ਐਸ.ਐਸ. ਵੱਲੋ ਪੰਜਾਬ ਤੋ ਦੂਸਰੇ ਸੂਬਿਆ ਵਿਚ ਹੋਣ ਵਾਲੀਆ ਚੋਣਾਂ ਵਿਚ ਬਹੁਗਿਣਤੀ ਵੋਟ ਨੂੰ ਆਪਣੇ ਪੱਖ ਵਿਚ ਕਰਨ ਲਈ ਨਫਰਤ ਭਰਿਆ ਪ੍ਰਚਾਰ ਸਾਜਿਸ ਅਧੀਨ ਕੀਤਾ ਜਾ ਰਿਹਾ ਹੈ । 1984 ਵਿਚ ਵੀ ਮਰਹੂਮ ਇੰਦਰਾ ਗਾਂਧੀ ਨਾਲ ਬੀਜੇਪੀ-ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ ਨੇ ਸਾਂਠ-ਗਾਂਠ ਕਰਕੇ ਬਰਤਾਨੀਆ, ਸੋਵੀਅਤ ਅਤੇ ਹਿੰਦੂ ਫੌਜਾਂ ਰਾਹੀ ਸਾਡੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਸੀ । ਉਸੇ ਸਾਲ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਜਦੋ ਵਜ਼ੀਰ ਏ ਆਜਮ ਬਣੇ ਇਸੇ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਅਧੀਨ ਉਸਨੇ ਵੀ ਸਮੁੱਚੇ ਮੁਲਕ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਦੇ ਹੋਏ ਕਾਂਗਰਸ ਪਾਰਟੀ ਨੇ ਸਿੱਖਾਂ ਪ੍ਰਤੀ ਨਫਰਤ ਪੈਦਾ ਕਰਕੇ ਪਾਰਲੀਮੈਟ ਵਿਚ ਬਹੁਮੱਤ ਪ੍ਰਾਪਤ ਕੀਤਾ ਸੀ ।

ਉਨ੍ਹਾਂ ਕਿਹਾ ਕਿ ਇਸੇ ਸੋਚ ਉਤੇ ਅਮਲ ਕਰਦੇ ਹੋਏ 2002 ਵਿਚ ਜਦੋ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਨ੍ਹਾਂ ਨੇ ਉਥੇ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਸੀ ਅਤੇ ਉਸ ਤੋ ਬਾਅਦ 2013 ਵਿਚ ਜਦੋ ਮੋਦੀ ਦੂਸਰੀ ਵਾਰ ਮੁੱਖ ਮੰਤਰੀ ਸਨ ਤਾਂ 60,000 ਉਥੋ ਦੇ ਪੱਕੇ ਵਸਨੀਕ ਸਿੱਖ ਜਿ਼ੰਮੀਦਾਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀਆਂ ਜਮੀਨਾਂ ਅਤੇ ਘਰਾਂ ਤੋ ਬੇਜਮੀਨੇ ਅਤੇ ਬੇਘਰ ਕਰਕੇ ਉਜਾੜ ਦਿੱਤਾ ਸੀ ਜਿਨ੍ਹਾਂ ਦਾ ਅੱਜ ਤੱਕ ਵਸੇਬਾ ਨਹੀਂ ਹੋਇਆ । ਫਿਰ ਇਸ ਬਹੁਗਿਣਤੀ ਨੇ ਅਜਿਹੇ ਮਨੁੱਖਤਾ ਦੇ ਕਾਤਲ ਨੂੰ 2014 ਵਿਚ ਵਜ਼ੀਰ-ਏ-ਆਜਮ ਇੰਡੀਆ ਕਿਵੇ ਬਣਾ ਦਿੱਤਾ ? ਇਹ ਅਸਲੀਅਤ ਵਿਚ ਬੀਜੇਪੀ-ਆਰ.ਐਸ.ਐਸ, ਕਾਂਗਰਸ ਤਿੰਨੇ ਜਮਾਤਾਂ ਘੱਟ ਗਿਣਤੀ ਕੌਮਾਂ ਵਿਰੁੱਧ ਆਧਾਰਹੀਣ ਨਫਰਤ ਭਰਿਆ ਪ੍ਰਚਾਰ ਕਰਕੇ ਨਿਰੰਤਰ ਹਕੂਮਤਾਂ ਉਤੇ ਬਹੁਗਿਣਤੀ ਦੀਆਂ ਵੋਟਾਂ ਨਾਲ ਬੈਠਣ ਦੀਆਂ ਸਾਜਿਸਾਂ ਰਚਦੇ ਆ ਰਹੇ ਹਨ । ਇਹ ਅਮਲ ਕੇਵਲ ਤੇ ਕੇਵਲ ਇਨ੍ਹਾਂ ਦੀ ਸਤ੍ਹਾ ਦੀ ਪ੍ਰਾਪਤੀ ਦੇ ਮਿਸਨ ਅਧੀਨ ਹੀ ਕੀਤਾ ਜਾ ਰਿਹਾ ਹੈ । ਜਦੋਕਿ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ ਨੇ ਕਦੀ ਵੀ ਗੈਰ ਵਿਧਾਨਿਕ, ਗੈਰ ਸਮਾਜਿਕ ਜਾਂ ਗੈਰ ਕਾਨੂੰਨੀ ਅਮਲ ਨਹੀਂ ਕੀਤੇ । ਬਲਕਿ ਇਕ ਚੰਗੇ ਸ਼ਹਿਰੀਆ ਦੀ ਤਰ੍ਹਾਂ ਜੀਵਨ ਬਸਰ ਕਰਦੇ ਆ ਰਹੇ ਹਨ । ਇਹ ਇਨ੍ਹਾਂ ਦੀਆਂ ਹੀ ਸਾਜਿਸਾਂ ਹਨ ਕਿ ਕਦੀ ਘੱਟ ਗਿਣਤੀ ਮੁਸਲਿਮ ਕੌਮ, ਕਦੀ ਇਸਾਈ, ਕਦੀ ਸਿੱਖਾਂ ਨੂੰ ਨਫਰਤ ਦੀ ਭੱਠੀ ਵਿਚ ਝੌਕਕੇ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਦੇ ਆ ਰਹੇ ਹਨ ।

ਇਸ ਗੱਲ ਨੂੰ ਵੀ ਗੌਹ ਨਾਲ ਦੇਖਣਾ ਪਵੇਗਾ ਕਿ ਕਸ਼ਮੀਰੀ ਮੁਸਲਮਾਨ ਹੁਕਮਰਾਨਾਂ ਦੇ ਕਾਲੇ ਕਾਨੂੰਨਾਂ ਅਤੇ ਅਰਧ ਸੈਨਿਕ ਬਲਾਂ ਵੱਲੋ ਪੈਦਾ ਕੀਤੀ ਦਹਿਸਤ ਅਧੀਨ ਵਿਚਰ ਰਹੇ ਹਨ ਅਤੇ ਉਨ੍ਹਾਂ ਦੀ ਵਿਧਾਨਿਕ ਆਜਾਦੀ ਅਤੇ ਹੱਕਾਂ ਨੂੰ ਪ੍ਰਦਾਨ ਕਰਨ ਵਾਲੇ ਆਰਟੀਕਲ 21 ਦੇ ਅਧਿਕਾਰ ਖਤਮ ਕਰ ਦਿੱਤੇ ਗਏ ਹਨ । ਇਸ ਸਮੇ ਉਹ ਅਫਸਪਾ ਵਰਗੇ ਜਾਬਰ ਅਤੇ ਉਸ ਕਾਲੇ ਕਾਨੂੰਨ ਜਿਸ ਅਧੀਨ ਫੋਰਸਾਂ ਉਨ੍ਹਾਂ ਨੂੰ ਮਾਰ ਸਕਦੀਆਂ ਹਨ, ਅਗਵਾਹ ਕਰ ਸਕਦੀਆ ਹਨ, ਜਬਰ-ਜਿਨਾਹ ਕਰ ਸਕਦੀਆ ਹਨ, ਲੱਤ-ਬਾਂਹ ਤੋੜ ਸਕਦੀਆ ਹਨ, ਤਸੱਦਦ ਕਰ ਸਕਦੀਆ ਹਨ, ਉਨ੍ਹਾਂ ਨੂੰ ਤਸੱਦਦ ਕਰਕੇ ਮਾਰ ਵੀ ਸਕਦੀਆ ਹਨ । ਸੁਪਰੀਮ ਕੋਰਟ ਜਿਸਦਾ ਮੁੱਖ ਫਰਜ ਆਪਣੇ ਨਾਗਰਿਕਾਂ ਦੇ ਉਪਰੋਕਤ ਆਜਾਦੀ ਅਤੇ ਜਿੰਦਗੀ ਦੇ ਹੱਕਾਂ ਦੀ ਰਾਖੀ ਕਰਨਾ ਹੈ, ਉਹ ਅਜਿਹੇ ਹਾਲਾਤਾਂ ਵਿਚ ਇਕ ਮੂਕ ਦਰਸਕ ਬਣਕੇ ਖੜ੍ਹੀ ਹੈ ਅਤੇ ਇਨ੍ਹਾਂ ਹੁਕਮਰਾਨਾਂ ਦੀ ਹੀ ਪਿੱਠ ਥਾਪੜ ਰਹੀ ਹੈ । ਇਹੀ ਸੋਚ ਬੀਜੇਪੀ-ਆਰ.ਐਸ.ਐਸ. ਲੈਕੇ ਆਉਣ ਵਾਲੀਆ ਪੰਜ ਸੂਬਿਆਂ ਦੀਆਂ ਚੋਣਾਂ ਅਤੇ ਪੰਜਾਬ ਦੀ ਚੋਣ ਨੂੰ ਲੈਕੇ ਨਫਰਤ ਭਰੀ ਰਣਨੀਤੀ ਉਤੇ ਅਮਲ ਕਰ ਰਹੀ ਹੈ । ਇਹੀ ਵਜਹ ਹੈ ਕਿ ਇਨ੍ਹਾਂ ਹੁਕਮਰਾਨਾਂ ਵੱਲੋ 05 ਜਨਵਰੀ 2022 ਦੇ ਸ੍ਰੀ ਮੋਦੀ ਦੇ ਦੌਰੇ ਦੌਰਾਨ ਸ੍ਰੀ ਮੋਦੀ ਨੂੰ ਸਰੀਰਕ ਤੌਰ ਤੇ ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਨੁਕਸਾਨ ਪਹੁੰਚਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ । ਮੈਂ ਇਸ ਵਿਸ਼ੇ ਤੇ 05 ਜਨਵਰੀ 2022 ਨੂੰ ਲਿਖੇ ਗਏ ਆਰਟੀਕਲ ਵੀ ਦੇ ਰਿਹਾ ਹਾਂ ਤਾਂ ਕਿ ਪਾਠਕਾਂ ਨੂੰ ਇਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਿੱਖ ਕੌਮ ਦੀ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਤੋ ਸਹੀ ਗਿਆਨ ਹੋ ਸਕੇ ਅਤੇ ਉਹ ਨਿਰਪੱਖਤਾ ਨਾਲ 2022 ਦੀਆਂ ਪੰਜਾਬ ਚੋਣਾਂ ਵਿਚ ਆਪਣੇ ਫਰਜਾਂ ਦੀ ਨਿਰਪੱਖਤ ਨਾਲ ਪੂਰਤੀ ਕਰ ਸਕਣ ।

ਜਦੋ ਵੀ ਚੋਣਾਂ ਆਉਦੀਆ ਹਨ ਤਾਂ ਬਹੁਗਿਣਤੀ ਅਤੇ ਹੁਕਮਰਾਨਾਂ ਵੱਲੋ ‘ਸ਼ੇਰ ਆਇਆ ਸੇ਼ਰ ਆਇਆ’ ਦਾ ਰੌਲਾ ਇਕ ਸਾਜਿਸ ਅਧੀਨ ਪਾਇਆ ਜਾਂਦਾ ਹੈ । ਕਹਿਣ ਤੋ ਭਾਵ ਸਿੱਖ ਕੌਮ ਜੋ ਸ਼ੇਰਾਂ ਦੀ ਕੌਮ ਹੈ, ਅਣਖ ਅਤੇ ਗੈਰਤ ਨਾਲ ਹੀ ਜਿਊਦੀ ਹੈ, ਉਸ ਸੰਬੰਧੀ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਕੌਮਾਂਤਰੀ ਯੂ.ਐਨ. ਹਿਊਮਨਰਾਈਟਸ ਕਮਿਸਨ, ਯੂਰਪਿੰਨ ਹਿਊਮਨਰਾਈਟਸ ਕਮਿਸਨ ਐਟ ਸਟਾਸਬਰਗ ਅਤੇ ਯੂ.ਐਸ. ਕਮਿਸਨ ਆਨ ਇੰਟਰਨੈਸਨਲ ਰੀਲੀਜੀਅਸ ਫਰੀਡਮ ਨੂੰ ਇਸ ਵਿਸ਼ੇ ਤੇ ਇੰਡੀਆ ਦੀ ਜਾਬਰ ਮੋਦੀ ਹਕੂਮਤ ਅਤੇ ਫਿਰਕੂ ਸੋਚ ਵਾਲੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਧਾਰਹੀਣ ਗੱਲਾਂ ਰਾਹੀ ਬਦਨਾਮ ਕਰਨ ਵਿਰੁੱਧ ਤੁਰੰਤ ਸਖਤ ਨੋਟਿਸ ਲੈਦੇ ਹੋਏ ਕੌਮਾਂਤਰੀ ਪੱਧਰ ਤੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਦੇ ਪੱਖ ਨੂੰ ਉਜਾਗਰ ਕਰਨ ਦੀ ਜਿ਼ੰਮੇਵਾਰੀ ਨਿਭਾਉਣੀ ਚਾਹੀਦੀ ਹੈ । 

Leave a Reply

Your email address will not be published. Required fields are marked *