ਸੰਗਰੂਰ ਨਿਵਾਸੀ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ 23 ਜੂਨ ਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਦੀ ਜਿ਼ੰਮੇਵਾਰੀ ਨਿਭਾਉਣ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 14 ਜੂਨ ( ) “ਅਜੋਕੇ ਸਮੇਂ ਵਿਚ ਸਿਆਸਤ ਐਨੀ ਗੰਧਲੀ ਹੋ ਗਈ ਹੈ ਕਿ ਜੋ ਵੀ ਸਿਆਸੀ ਪਾਰਟੀ ਪੰਜਾਬ ਦੀ ਹਕੂਮਤ ਉਤੇ ਬੈਠਦੀ ਹੈ, ਉਸਦੇ ਵਜ਼ੀਰ, ਐਮ.ਐਲ.ਏ, ਅਫਸਰਸਾਹੀ ਆਪਸੀ ਮਿਲੀਭੁਗਤ ਨਾਲ ਵੱਡੇ ਪੱਧਰ ਉਤੇ ਸਰਕਾਰੀ ਖਜਾਨੇ ਅਤੇ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਕੇਵਲ ਆਪੋ-ਆਪਣੇ ਕਾਰੋਬਾਰਾਂ, ਜ਼ਮੀਨਾਂ-ਜਾਇਦਾਦਾਂ, ਧਨ-ਦੌਲਤਾਂ ਦੇ ਭੰਡਾਰਾਂ ਨੂੰ ਵਧਾਉਣ ਵਿਚ ਕੋਈ ਕਸਰ ਨਹੀ ਛੱਡਦੀ । ਅਜਿਹਾ ਕਰਦੇ ਹੋਏ ਕਿਸੇ ਤਰ੍ਹਾਂ ਦੀ ਇਖਲਾਕੀ ਸ਼ਰਮ ਵੀ ਮਹਿਸੂਸ ਨਹੀ ਕਰਦੇ । ਇਹੀ ਵਜਹ ਹੈ ਕਿ ਅੱਜ ਮੁਲਕ ਅਤੇ ਪੰਜਾਬ ਵਿਚ ਕਾਂਗਰਸ, ਬੀਜੇਪੀ-ਆਰ.ਐਸ.ਐਸ, ਬਾਦਲ ਦਲ, ਆਮ ਆਦਮੀ ਪਾਰਟੀ ਆਦਿ ਜਮਾਤਾਂ ਦੀ ਸਾਂਖ ਇਥੋ ਦੇ ਨਿਵਾਸੀਆ ਦੇ ਮਨ-ਆਤਮਾ ਵਿਚ ਮਨਫ਼ੀ ਦੀ ਕਾਰਗਰ ਉਤੇ ਪਹੁੰਚ ਚੁੱਕੀ ਹੈ ਅਤੇ ਲੋਕ ਸੱਚ-ਹੱਕ, ਪਾਰਦਰਸੀ, ਬਰਾਬਰਤਾ ਅਤੇ ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਦੀ ਵੱਡੀ ਤਾਂਘ ਰੱਖਦੇ ਹਨ । ਬੇਸ਼ੱਕ ਪੰਜਾਬ ਨਿਵਾਸੀਆ ਨੇ ਇਨ੍ਹਾਂ ਹਕੂਮਤ ਪਾਰਟੀਆ ਦੇ ਵੱਲੋ ਕੀਤੇ ਜਾਣ ਵਾਲੇ ਕਾਲੇ ਕਾਰਨਾਮਿਆ, ਫਰੇਬ, ਧੋਖੇ, ਝੂਠੇ ਵਾਅਦੇ, ਰਿਸਵਤਖੋਰੀ, ਮਿਲਾਵਟਖੋਰੀ, ਗੈਰ ਕਾਨੂੰਨੀ ਅਮਲ, ਬੇਰੁਜਗਾਰੀ, ਵਿਦਿਆ ਅਤੇ ਸਿਹਤ ਸੰਬੰਧੀ ਮਸਲਿਆ ਨੂੰ ਹੱਲ ਨਾ ਕਰਨ, ਬਿਜਲੀ-ਪਾਣੀ ਦੀ ਸਹੀ ਕੀਮਤ ਤੇ ਸਪਲਾਈ ਦਾ ਪ੍ਰਬੰਧ ਨਾ ਹੋਣ ਦੀ ਬਦੌਲਤ ਪੰਜਾਬ ਵਿਚ 2022 ਦੀਆਂ ਅਸੈਬਲੀ ਚੋਣਾਂ ਵਿਚ ਇਨ੍ਹਾਂ ਸਭ ਪਾਰਟੀਆ ਤੋਂ ਨਵੇ ਬਦਲਾਅ ਦੀ ਸੋਚ ਨੂੰ ਮੁੱਖ ਰੱਖਕੇ ਪੰਜਾਬ ਨਿਵਾਸੀਆ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਨਾਲ ਜਿਤਾਇਆ। ਪਰ 3 ਮਹੀਨਿਆ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਨੂੰਨੀ ਵਿਵਸਥਾਂ ਅਤੇ ਹੋਰ ਪੰਜਾਬ ਨਾਲ ਸੰਬੰਧਤ ਮੁੱਦਿਆ ਨੂੰ ਲੈਕੇ ਨਿਰਾਸਾਜਨਕ ਕਾਰਜਕਾਲ ਉਪਰੰਤ ਪੰਜਾਬ ਵਿਚ ਇਥੋ ਦੇ ਨਿਜਾਮੀ ਪ੍ਰਬੰਧ ਵਿਚ ਅਜਿਹੀ ਹਾਹਾਕਾਰ ਮਚੀ ਹੋਈ ਹੈ ਕਿ ਜਿਥੇ ਕੋਈ ਰਾਜਪ੍ਰਬੰਧ ਦਾ ਨਾਮੋ ਨਿਸ਼ਾਨ ਨਾ ਹੋਵੇ ਅਤੇ ਇਥੋ ਦੇ ਨਿਵਾਸੀ ਆਮ ਆਦਮੀ ਪਾਰਟੀ ਦੇ ਦਿਸ਼ਾਹੀਣ ਕੰਮਜੋਰ ਪ੍ਰਬੰਧ ਤੋ ਬਿਲਕੁਲ ਖਫਾ ਹੋ ਚੁੱਕੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੌਜੂਦਾ ਕਾਨੂੰਨੀ ਵਿਵਸਥਾਂ ਅਤੇ ਹਰ ਖੇਤਰ ਵਿਚ ਬੇਨਤੀਜਾ ਚੱਲ ਰਹੇ ਪ੍ਰਬੰਧ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਪੰਜਾਬ ਨਿਵਾਸੀਆ ਨੂੰ ਵਿਸ਼ੇਸ਼ ਤੌਰ ਤੇ ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਤੇ ਨਿਵਾਸੀਆ ਨੂੰ ਸਰਕਾਰ ਦੇ ਦਿਸ਼ਾਹੀਣ ਕੰਮਜੋਰ ਪ੍ਰਬੰਧ ਦੀ ਗੱਲ ਕਰਦੇ ਹੋਏ ਅਤੇ 23 ਜੂਨ ਨੂੰ ਆਪਣੇ ਵੋਟ ਹੱਕ ਦੀ ਸਹੀ ਢੰਗ ਨਾਲ ਵਰਤੋ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣ ਦੀ ਦੂਰਅੰਦੇਸ਼ੀ ਵਾਲੀ ਸੋਚ ਨੂੰ ਅਪਣਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨਿਵਾਸੀ ਅਤੇ ਸੰਗਰੂਰ ਦੇ ਵੋਟਰ ਸਾਹਿਬਾਨ ਨਿਰਪੱਖਤਾ ਨਾਲ ਸਮੁੱਚੇ ਹੁਣ ਤੱਕ ਦੇ ਚਲੇ ਆ ਰਹੇ ਭੰਬਲਭੂਸੇ ਵਾਲੇ ਹਾਲਾਤਾਂ ਅਤੇ ਕਾਨੂੰਨੀ ਵਿਵਸਥਾਂ ਦੇ ਵੱਡੇ ਨਿਘਾਰ ਨੂੰ ਮੁੱਖ ਰੱਖਦੇ ਹੋਏ ਇਥੋ ਦੇ ਪ੍ਰਬੰਧ ਦੀ ਪੜਚੋਲ ਕਰਦੇ ਹੋਏ, ਪੰਜਾਬ ਸੂਬੇ ਦਾ ਕਿਸੇ ਅਜਿਹੀ ਪਾਰਟੀ ਜਾਂ ਸਖਸ਼ੀਅਤ ਨੂੰ ਰਾਜ ਪ੍ਰਬੰਧ ਦਾ ਮੌਕਾ ਦੇਣ ਦੀ ਠਾਣ ਲੈਣ, ਜਿਸ ਨਾਲ ਇਥੋ ਦੇ ਪ੍ਰਬੰਧ ਵਿਚ ਪੈਦਾ ਹੋ ਚੁੱਕੀਆ ਨਾਕਾਮੀਆ ਦਾ ਕੋਈ ਦ੍ਰਿੜਤਾ ਨਾਲ ਹੱਲ ਕਰਨ ਦੀ ਸਮਰੱਥਾਂ ਰੱਖਦਾ ਹੋਵੇ ਤਾਂ ਉਹ ਸਭ ਗੱਲਾਂ ਤੋ ਉਪਰ ਉੱਠਕੇ ਕੇਵਲ ਤੇ ਕੇਵਲ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਹੀ ਅਜਿਹਾ ਪੰਜਾਬ ਪੱਖੀ ਅਤੇ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਦ੍ਰਿੜਤਾ ਪੂਰਵਕ ਜਿ਼ੰਮੇਵਾਰੀ ਨਿਭਾਅ ਸਕਦੀ ਹੈ । ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਦਾ ਹੁਣ ਤੱਕ ਦਾ ਸਿਆਸੀ ਅਤੇ ਸਮਾਜਿਕ ਜੀਵਨ ਬਿਲਕੁਲ ਬੇਦਾਗ ਅਤੇ ਆਪਣੇ ਸਮਾਜ ਅਤੇ ਸੂਬੇ ਪ੍ਰਤੀ ਫਰਜਾਂ ਦੀ ਪੂਰਤੀ ਕਰਨ ਵਾਲਾ ਅਤੇ ਸਭਨਾਂ ਕੌਮਾਂ, ਧਰਮਾਂ, ਕਬੀਲਿਆ ਨੂੰ ਬਰਾਬਰਤਾ ਦੀ ਸੋਚ ਤੇ ਰੱਖਣ ਵਾਲਾ ਰਿਹਾ ਹੈ । ਅਜਿਹੀ ਸਖਸ਼ੀਅਤ ਹੀ ਪੰਜਾਬ ਦੇ ਸਮੁੱਚੇ ਨਿਵਾਸੀਆ ਨੂੰ ਸਥਾਈ ਤੌਰ ਤੇ ਅਜਿਹਾ ਪ੍ਰਬੰਧ ਦੇ ਸਕਦੀ ਹੈ ਜਿਸ ਵਿਚ ਕਿਸੇ ਤਰ੍ਹਾਂ ਦੀ ਕਾਨੂੰਨੀ ਵਿਵਸਥਾਂ ਦੇ ਡਾਵਾਡੋਲ ਹੋਣ, ਘਰੇਲੂ ਰੋਜਾਨਾ ਵਰਤੋ ਵਿਚ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਸਥਿਰ ਰਹਿਣ, ਹਰ ਵਿਭਾਗ ਅਤੇ ਪ੍ਰਬੰਧ ਵਿਚ ਰਿਸਵਤਖੋਰੀ, ਬੇਈਮਾਨੀ ਨੂੰ ਦ੍ਰਿੜਤਾ ਨਾਲ ਖਤਮ ਕਰਨ, ਇਥੋ ਦੇ ਨਿਵਾਸੀਆ ਦੇ, ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵਿਦਿਅਕ, ਸਹਿਤਕ ਅਤੇ ਇਖਲਾਕੀ ਤੌਰ ਤੇ ਕੌਮਾਂਤਰੀ ਪੱਧਰ ਦੀਆਂ ਨੀਤੀਆ ਨੂੰ ਲਾਗੂ ਕਰਨ ਅਤੇ ਇਕ ਸਾਫ਼ ਸੁਥਰਾਂ ਰਾਜ ਪ੍ਰਬੰਧ ਦੇਣ ਲਈ ਸ. ਮਾਨ ਉਤੇ ਹੀ ਸਭ ਦੀ ਬਿਨ੍ਹਾਂ ਸ਼ੱਕ ਨਜ਼ਰ ਜਾਏਗੀ । ਇਸ ਲਈ ਅਸੀ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆ ਨੂੰ ਅਤੇ ਸਮੁੱਚੇ ਪੰਜਾਬੀਆ ਨੂੰ ਇਹ ਹਾਰਦਿਕ ਅਪੀਲ ਕਰਨੀ ਚਾਹਵਾਂਗੇ ਕਿ ਉਹ ਪੰਜਾਬ ਵਿਚ ਹੋਰ ਤੁਜਰਬੇ ਕਰਨ ਦੀ ਬਜਾਇ ਇਸ ਵਾਰੀ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸ਼ੀਅਤ ਨੂੰ ਆਨ-ਸਾਨ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਜੋ ਉਹ ਕੇਵਲ ਪੰਜਾਬ ਸੂਬੇ ਜਾਂ ਇੰਡੀਆ ਦੇ ਹੀ ਨਹੀ ਬਲਕਿ ਬਾਹਰੀ ਮੁਲਕਾਂ ਨਾਲ ਆਪਣੇ ਅੱਛੇ ਵਪਾਰਿਕ, ਸਮਾਜਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਉਤਸਾਹਿਤ ਕਰਕੇ ਪੰਜਾਬ ਸੂਬੇ ਤੇ ਇੰਡੀਆ ਦੇ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿਚ ਜਿਥੇ ਯੋਗਦਾਨ ਪਾ ਸਕਣ, ਉਥੇ ਆਉਣ ਵਾਲੇ ਸਮੇ ਵਿਚ ਪੰਜਾਬੀਆ ਦੀਆਂ ਭਾਵਨਾਵਾ ਅਨੁਸਾਰ ਪੰਜਾਬ ਸੂਬੇ ਵਿਚ ਇਕ ਨਿਰਵਿਵਾਦ ਸਰਬਸਾਂਝੀ ਸਭਨਾਂ ਕੌਮਾਂ, ਧਰਮਾਂ ਦੀ ਇੱਜਤ ਕਰਨ ਵਾਲੀ ਤੇ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲੀ ਹਕੂਮਤ ਕਾਇਮ ਕਰਕੇ ਸਮੁੱਚੀ ਮਨੁੱਖਤਾ ਦੀ ਹਰ ਖੇਤਰ ਵਿਚ ਬਿਹਤਰੀ ਕਰ ਸਕਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰ ਇਸ ਵਾਰ ਕਿਸੇ ਤਰ੍ਹਾਂ ਦੀ ਗੁਸਤਾਖੀ ਜਾਂ ਭੁੱਲ ਨਹੀ ਕਰਨਗੇ, ਬਲਕਿ ਪੰਜਾਬ ਵਿਰੋਧੀ ਹੁਣ ਤੱਕ ਹਕੂਮਤ ਵਿਚ ਰਹਿ ਚੁੱਕੀਆ ਜਮਾਤਾਂ ਅਤੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਰ ਦੇ ਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪਾਰਲੀਮੈਟ ਵਿਚ ਭੇਜਣ ਦੀ ਇਖਲਾਕੀ ਜਿ਼ੰਮੇਵਾਰੀ ਨਿਭਾਉਣਗੇ ।