ਸ਼ੇਰਾਂ ਨੂੰ ਪਿੰਜਰੇ ਵਿਚ ਜਬਰੀ ਪਾਉਣਾ ਤਾਂ ਅਣਮਨੁੱਖੀ ਅਤਿ ਨਿੰਦਣਯੋਗ ਅਮਲ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 05 ਸਤੰਬਰ ( ) ਸ਼ੇਰ ਤਾਂ ਜੰਗਲ ਦੇ ਰਾਜੇ ਹੁੰਦੇ ਹਨ, ਇਹਨਾਂ ਨੂੰ ਜਬਰੀ ਸਿੱਖਾਂ ਪਿੱਛੇ ਡੱਕ ਦੇਣਾ ਤਾਂ ਬਹੁਤ ਵੱਡਾ ਜ਼ੁਲਮ ਹੈ । ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਏ ਹਨ ਅਤੇ ਸਾਡੇ ਦਸਵੇਂ ਗੁਰੂ ਸਾਹਿਬਾਨ ਨੇ ਸਾਨੂੰ ” ਸਿੰਘ ” ਦਾ ਨਾਮ ਦੇਕੇ ਕੇਵਲ ਦੁਨੀਆਂ ਤੋਂ ਸੱਭ ਕੌਮਾਂ ਤੋਂ ਵੱਖਰੀ ਅਣਖੀਲੀ ਤੇ ਬਹਾਦਰ ਵਾਲੀ ਪਹਿਚਾਣ ਹੀ ਨਹੀਂ ਦਿਤੀ ਬਲਕਿ ਸਿੱਖ ਉਸ ਸਮੇਂ ਤੋਂ ਹੀ ਆਪਣੀ ਜੀਵਨ ਜਾਂਚ ਵਿਚ ਅਤੇ ਵਿਵਹਾਰ ਵਿਚ ਸ਼ੇਰਾਂ ਵਾਲਾ ਹੀ ਵਰਤਾਰਾ ਅਤੇ ਸੋਚ ਦੀ ਬਖਸ਼ਿਸ਼ ਕੀਤੀ ਹੈ । ਲੇਕਿਨ 1947 ਦੀ ਮੁਲਕ ਦੀ ਵੰਡ ਤੋਂ ਬਾਅਦ ਸਿੱਖਾਂ ਉਤੇ ਹੁਕਮਰਾਨਾ ਨੇ ਨਿਰੰਤਰ ਜਬਰ ਵਿਕਤਰੇ ਅਤੇ ਬੇਇਨਸਾਫੀਆਂ ਕੀਤੀਆਂ ਹਨ । ਲੇਕਿਨ ਸਿੱਖ ਕੌਮ ਨੇ ਆਪਣੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਦੀ ਵੀ ਨਾ ਤਾਂ ਮਰਨ ਦਿੱਤਾ ਹੈ ਅਤੇ ਨਾ ਹੀ ਹਿੰਦੂਤਵ ਜਾਬਿਰ ਹੁਕਮਰਾਨਾਂ ਅਗੇ ਈਨ ਮਨੀ ਹੈ । 1947 ਤੋਂ ਬਾਅਦ ਹੁਕਮਰਾਨਾਂ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰੂਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ, ਬਲਕਿ 25000 ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੋਣ ਪੋਹੂਚੇ 25000 ਦੇ ਕਰੀਬ ਨਿਰਦੋਸ਼ ਨਿਹਥੇ ਬੱਚਿਆਂ ਬੀਬੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ । ਉਪਰੰਤ ਰਾਜੀਵ ਗਾਂਧੀ ਦੇ ਗਧੀ ਉਤੇ ਬੈਠਣ ਤੋਂ ਬਾਅਦ ਦਿੱਲੀ ਕਾਨਪੁਰ ਬੁਕਾਰੋ ਅਤੇ ਹੋਰ ਸਥਾਨਾਂ ਉਤੇ ਇਕ ਸਾਜਿਸ਼ ਤਹਿਤ ਇਕ ਕਤਲਿਆਮ ਕੀਤਾ ਗਿਆ । ਪੰਜਾਬ ਵਿਚ ਅਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋ ਚੁੱਕ ਕੇ ਹਜ਼ਾਰਾਂ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੀਆਂ ਗਿਆ । ਇਥੋਂ ਤੱਕ 30-30 ਸਾਲਾਂ ਤੋਂ ਜ਼ਬਰੀ ਬੰਦੀ ਬਣਾਏ ਗਏ ਸਜਾਵਾਂ ਪੂਰੀਆਂ ਕਰ ਚੁਕੇ ਸਿਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ । ਇਥੋਂ ਤੱਕ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਬਿਰਧ ਮਾਂ-ਬਾਪ ਨੂੰ ਮਿਲਣ ਲਈ ਪੈਰੋਲ ਵੀ ਨਹੀਂ ਦਿਤੀ ਜਾ ਰਹੀ । ਜਦੋਂ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬਹੁਤ ਬਿਮਾਰ ਹਨ । ਅਜਿਹੇ ਸਮੇਂ ਓਹਨਾ ਨੂੰ ਆਪਣੀ ਮਾਤਾ ਨੂੰ ਮਿਲਣ ਦੀ ਇਜਾਜਤ ਨਾ ਦੇਣਾ ਤਾਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਨਿਯਮਾਂ ਦਾ ਘਾਣ ਕਰਨ ਦੀਆ ਕਾਰਵਾਈਆਂ ਹਨ । ਸਿੱਖਾਂ ਤੇ ਹੋ ਰਹੇ ਹਕੂਮਤੀ ਜਬਰ ਜ਼ੁਲਮ ਨੂੰ ਸਿੱਖ ਕੌਮ ਹੁਣ ਕਦਾਚਿਤ ਸਹਿਣ ਨਹੀਂ ਕਰੇਗੀ । ਇਹਨਾਂ ਜਾਬਿਰ ਹੁਕਮਰਾਨਾਂ ਦੇ ਰਾਜਪ੍ਰਬੰਧ ਤੋਂ ਵੱਖਰੇ ਹੋਣ ਦੀ ਸੋਚ ਤਾਂ ਪਹਿਲੋਂ ਹੀ ਪ੍ਰਬਲ ਹੈ, ਪਰ ਹੁਣ ਇਹਨਾਂ ਹਿੰਦੂਤਵ ਹੁਕਮਰਾਨਾ ਤੋਂ ਵੱਖਰਾ ਹੋਣਾ ਅਤਿ ਜਰੂਰੀ ਬਣ ਗਿਆ ਹੈ ।”
ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦੂਤਵ ਹੁਕਮਰਾਨਾਂ ਵਲੋਂ ਲੰਬੇ ਸਮੇਂ ਤੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਜਬਰ ਅਤੇ ਸਿੰਘ ( ਸ਼ੇਰਾਂ ) ਨੂੰ ਜਬਰੀ ਬੰਦੀ ਬਣਾਕੇ ਗੈਰਕਾਨੂੰਨੀ ਢੰਗ ਨਾਲ ਰੱਖਣ ਦੇ ਹੁੰਦੇ ਆ ਰਹੇ ਹਰ ਮਨੁੱਖੀ ਵਰਤਾਰੇ ਨੂੰ ਸਿੱਖ ਕੌਮ ਵਲੋਂ ਸਹਿਣ ਨਾ ਕਰਨ ਅਤੇ ਆਪਣਾ ਵੱਖਰੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਨੂੰ ਕਾਇਮ ਕਰਨ ਉਤੇ ਦ੍ਰਿੜ ਹੁੰਦੇ ਹੋਏ ਅਤੇ ਸਿੱਖ ਕੌਮ ਨੂੰ ਹਰ ਕੀਮਤ ਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਆਪਣਾ ਹਲੇਮੀ ਰਾਜ ਕਾਇਮ ਕਰਨ ਦਾ ਸੰਜੀਦਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ ਓਹਨਾ ਕਿਹਾ ਕਿ ਸ਼੍ਰੀ ਮੋਦੀ ਆਪਣੇ ਬਾਹਰ ਦੇ ਦੌਰਿਆਂ ਤੇ ਜਾਕੇ ਆਪਣੇ ਆਪ ਨੂੰ ਜਮੁਰਿਯਤ ਪਸੰਦ ਰਾਜ ਵਿਭਾਗ ਦੇਣ ਦਾ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ । ਜਦੋਂ ਕਿ ਇਹ ਮੋਦੀ ਵੀ ਬੀ।ਜੇ।ਪੀ ਆਰ।ਐਸ।ਐਸ ਦੀ ਹਕੂਮਤ ਸਿੱਖ ਕੌਮ ਉਤੇ ਜਬਰ ਜ਼ੁਲਮ ਨੂੰ ਵਧਾ ਰਹੀ ਹੈ ਅਤੇ ਓਹਨਾ ਦੇ ਵਿਧਾਨਿਕ ਹੱਕ ਹਕੂਕ ਦਾ ਇਸ ਤਰਾਂ ਘਾਣ ਕਰਦੀ ਆ ਰਹੀ ਹੈ ਜਿਵੇਂ ਬੀਤੇ ਸਮੇਂ ਵਿਚ ਜਾਬਿਰ ਜ਼ਕਰੀਆਂ ਖਾਂ, ਅਹਿਮਦਸ਼ਾਹ ਅਬਦਾਲੀ, ਕਰਦੇ ਰਹੇ ਹਨ । ਕੀਤੇ ਜਾ ਰਹੇ ਜਬਰ ਜ਼ੁਲਮ ਦੀ ਜਾਣਕਾਰੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਓਥੋਂ ਦੇ ਨੀਵੀਆਂ ਨੂੰ ਵੀ ਹੋਣੀ ਚਾਹੀਦੀ ਹੈ । ਅਸੀਂ ਅਜਿਹੇ ਜਬਰ – ਬੇਇਨਸਾਫੀਆਂ ਬਾਰੇ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਏਸ਼ੀਆ ਵਾਚ ਹਿਊਮਨਰਾਈਟਸ ਆਦਿ ਸੰਸਥਾਵਾਂ ਨੂੰ ਜਾਣਕਾਰੀ ਦਿੰਦੇ ਰਹੇ ਹਾਂ । ਪਰ ਜਦੋਂ ਹੁਣ ਹਰ ਖੇਤਰ ਵਿਚ ਹਿੰਦੂਤਵ ਹੁਕਮਰਾਨ ਜਬਰ ਦੀਆਂ ਹੱਦਾਂ ਪਾਰ ਕਰ ਚੁੱਕੀਆਂ ਹੈ ਤਾਂ ਹੁਣ ਸ਼ੇਰਾਂ ਨੂੰ ਜਬਰੀ ਪਿੰਜਰੇ ਵਿਚ ਡੱਕ ਕਿ ਨਹੀਂ ਰੱਖਿਆ ਜਾ ਸਕਦਾ । ਹੁਣ ਸਾਡਾ ਆਜ਼ਾਦ ਹੋਣਾ ਅਤਿ ਜਰੂਰੀ ਹੋਗਿਆ ਹੈ ਜਿਸਨੂੰ ਇਹ ਹਿੰਦੂਤਵ ਹੁਕਮਰਾਨ ਕਦਾਚਿਤ ਨਹੀਂ ਰੋਕ ਸਕਣਗੇ ਕਿਉਂਕਿ ਸ਼ੇਰਾਂ ਨੂੰ ਪਿੰਜਰੇ ਵਿਚ ਪਾਉਣਾ ਤਾਂ ਅਣਮਨੁੱਖੀ ਅਮਲ ਹਨ।