ਸ. ਰਾਜਾ ਵੜਿੰਗ ਤੇ ਸ. ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਆਪਣਾ ਤੇ ਆਪਣੀ ਕਾਂਗਰਸ ਪਾਰਟੀ ਦਾ ਸਟੈਂਡ ਸਪੱਸਟ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ) “ਅਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਇੰਡੀਅਨ ਹੁਕਮਰਾਨਾਂ ਅਤੇ ਮੋਦੀ ਹਕੂਮਤ ਦੇ ਕੈਬਨਿਟ ਵਜੀਰਾਂ ਤੇ ਖੂਫੀਆ ਏਜੰਸੀਆਂ ਵੱਲੋ ਪੰਜਾਬ ਵਿਚ ਗੈਰ ਕਾਨੂੰਨੀ ਅਤੇ ਗੈਰ ਇਨਸਾਨੀਅਤ ਢੰਗ ਨਾਲ ਹੋਣ ਵਾਲੇ ਕਤਲਾਂ ਉਤੇ ਪੰਜਾਬ ਵਿਧਾਨ ਸਭਾ ਵਿਚ ਅਤੇ ਜਨਤਕ ਤੌਰ ਤੇ ਦ੍ਰਿੜਤਾ ਨਾਲ ਆਵਾਜ ਉਠਾਉਣ ਲਈ ਕਈ ਵਾਰ ਦੋਵਾਂ ਨੂੰ ਪੱਤਰ ਲਿਖ ਚੁੱਕੇ ਹਾਂ । ਪਰ ਦੁੱਖ ਅਤੇ ਅਫਸੋਸ ਹੈ ਉਪਰੋਕਤ ਦੋਵਾਂ ਜਿੰਮੇਵਾਰ ਆਗੂਆ ਵੱਲੋ ਇਸ ਵਿਸੇ ਉਤੇ ਕੋਈ ਸਪੱਸਟ ਨਹੀ ਕੀਤਾ ਗਿਆ ਕਿ ਇਨ੍ਹਾਂ ਆਗੂਆ ਅਤੇ ਉਨ੍ਹਾਂ ਦੀ ਕਾਂਗਰਸ ਜਮਾਤ ਦਾ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਵੱਡੇ ਹਨਨ ਉਤੇ ਕੀ ਸਟੈਂਡ ਹੈ ਅਤੇ ਇਸ ਵਿਰੁੱਧ ਉਹ ਆਵਾਜ ਕਿਉਂ ਨਹੀਂ ਉਠਾਅ ਰਹੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਸ. ਬਾਜਵਾ ਨੂੰ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹੋਣ ਵਾਲੇ ਉਲੰਘਣ ਸੰਬੰਧੀ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤਹਿਜੀਬ ਅਤੇ ਸਲੀਕਾ ਇਸ ਗੱਲ ਦੀ ਮੰਗ ਕਰਦੇ ਹਨ ਕਿ ਕਿਸੇ ਵਿਰੋਧੀ ਪਾਰਟੀ ਦੇ ਆਗੂ ਵੱਲੋ ਕਿਸੇ ਜਮਾਤ ਦੇ ਆਗੂ ਨੂੰ ਕਿਸੇ ਮੁੱਦੇ ਉਤੇ ਪੱਤਰ ਲਿਖਿਆ ਜਾਵੇ ਉਸਦਾ ਜੁਆਬ ਵੀ ਮਿਲਣਾ ਚਾਹੀਦਾ ਹੈ ਅਤੇ ਅਮਲ ਵੀ ਹੋਣਾ ਚਾਹੀਦਾ ਹੈ । ਪਰ ਸਾਨੂੰ ਅੱਜ ਤੱਕ ਇਨ੍ਹਾਂ ਦੋਵਾਂ ਆਗੂਆਂ ਵੱਲੋ ਕੋਈ ਜੁਆਬ ਨਾ ਮਿਲਣਾ ਅਤਿ ਦੁੱਖਦਾਇਕ ਹੈ । ਉਨ੍ਹਾਂ ਕਿਹਾ ਕਿ ਜੋ ਮੁਤੱਸਵੀ ਮੋਦੀ ਹਕੂਮਤ ਅਤੇ ਉਸਦੀ ਕੈਬਨਿਟ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਸ ਕੇਸ ਵਿਚ ਨਿਖਿਲ ਗੁਪਤਾ ਨੂੰ ਅਮਰੀਕਨ ਸਰਕਾਰ ਨੇ ਗ੍ਰਿਫਤਾਰ ਕੀਤਾ ਹੋਇਆ ਹੈ । ਇੰਝ ਜਾਪਦਾ ਹੈ ਕਿ ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਸਾਜਸੀ ਢੰਗ ਨਾਲ ਹੋ ਰਹੇ ਕਤਲੇਆਮ ਦੀ ਜੋ ਉਪਰੋਕਤ ਮੋਦੀ ਜੂੰਡਲੀ ਦੀ ਪਾਲਸੀ ਹੈ, ਕਾਂਗਰਸ, ਆਮ ਆਦਮੀ ਪਾਰਟੀ ਦੀ ਵੀ ਸਿੱਖਾਂ ਵਿਰੁੱਧ ਉਹੀ ਪਾਲਸੀ ਹੈ । ਇਸ ਸੋਚ ਉਤੇ ਇਹ ਮਿਲੇ ਹੋਏ ਹਨ । ਜੋ ਕਿ ਬਹੁਤ ਹੀ ਅਫਸੋਸਨਾਕ ਸੋਚ ਤੇ ਵਰਤਾਰਾ ਹੈ । ਉਨ੍ਹਾਂ ਕਿਹਾ ਕਿ ਜਦੋ ਇਹ ਕਾਂਗਰਸੀ ਵੋਟਾਂ ਲੈਣ ਜਾਣਗੇ ਤਾਂ ਅੱਗੋ ਜੋ ਇਨ੍ਹਾਂ ਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਪਾਲਸੀ ਦੀ ਬਦੌਲਤ ਸਿੱਖਾਂ ਤੇ ਪੰਜਾਬੀਆਂ ਵੱਲੋ ਜੁਆਬ ਮਿਲੇਗਾ, ਫਿਰ ਉਨ੍ਹਾਂ ਨੂੰ ਨਮੋਸੀ ਹੀ ਮਿਲੇਗੀ । ਕਿਉਂਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਸੰਬੰਧ ਵਿਚ ਉਹ ਸਟੈਂਡ ਨਹੀ ਲੈ ਰਹੇ । ਜੋ ਲੋਕ ਆਮ ਆਦਮੀ ਪਾਰਟੀ ਛੱਡਕੇ ਜਾ ਰਹੇ ਹਨ, ਉਸਦਾ ਵੱਡਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਕੋਈ ਵਿਚਾਰਧਾਰਾ ਨਹੀ ਹੈ । ਜੋ ਕਿ ਬੀਜੇਪੀ ਦੀ ਤਰ੍ਹਾਂ ਹਿੰਦੂ ਰਾਸਟਰ ਬਣਾਉਣ ਵਿਚ ਹੀ ਵਿਸਵਾਸ ਰੱਖਦੇ ਹਨ।
ਉਨ੍ਹਾਂ ਇਸ ਗੱਲ ਵੀ ਦੁੱਖ ਜਾਹਰ ਕੀਤਾ ਕਿ ਪੰਜਾਬ ਦੀ ਕਾਂਗਰਸ ਜਮਾਤ, ਐਸ.ਜੀ.ਪੀ.ਸੀ ਆਗੂ, ਬਾਦਲ ਦਲ ਦੇ ਆਗੂ ਸੈਂਟਰ ਵੱਲੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਪੰਜਾਬ ਤੋ ਬਾਹਰ ਰਹਿ ਚੁੱਕੇ ਇਲਾਕੇ ਜਿਵੇ ਹਿਮਾਚਲ ਦੇ ਕਾਂਗੜਾ, ਚੰਬਾ, ਕਸੌਲੀ, ਨਾਲਾਗੜ੍ਹ, ਹਮੀਰਪੁਰ, ਧਰਮਸਾਲਾ, ਊਨਾ ਅਤੇ ਹਰਿਆਣਾ ਦੇ ਕਰਨਾਲ, ਸਿਰਸਾ, ਅੰਬਾਲਾ, ਕੁਰੂਕਸੇਤਰ ਅਤੇ ਪੰਚਕੂਲਾ ਆਦਿ ਨੂੰ ਪੰਜਾਬ ਵਿਚ ਸਾਮਿਲ ਕਰਵਾਉਣ ਲਈ ਕੋਈ ਅਮਲ ਨਹੀ ਕੀਤਾ ਜਾ ਰਿਹਾ ।
ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ, ਉਸ ਵੱਲੋ ਵੀ ਉਪਰੋਕਣ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਵਿਸੇ ਉਤੇ ਕੁਝ ਨਹੀ ਬੋਲਿਆ ਜਾ ਰਿਹਾ ਅਤੇ ਨਾ ਹੀ ਅਮਲ ਕੀਤਾ ਜਾ ਰਿਹਾ ਹੈ । ਇਨ੍ਹਾਂ ਵੱਲੋ ਮੂੰਹ ਵਿਚ ਘੂੰਗਣੀਆ ਪਾ ਕੇ ਬੈਠੇ ਰਹਿਣ ਦੇ ਅਮਲ ਅਤਿ ਅਫਸੋਸਨਾਕ ਹਨ । ਜੋ ਸ. ਸੁਖਬੀਰ ਸਿੰਘ ਬਾਦਲ ਦੇ ਦਲ ਵੱਲੋ ਵੀ ਇਸ ਵਿਸੇ ਤੇ ਚੁੱਪ ਧਾਰੀ ਹੋਈ ਹੈ, ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਬਲਿਊ ਸਟਾਰ ਦਾ ਫ਼ੌਜੀ ਹਮਲਾ ਅਤੇ ਹੋਰ ਸਿੱਖਾਂ ਦੇ ਕਤਲੇਆਮ ਕਰਵਾਉਣ ਵਿਚ ਇਹ ਵੀ ਭਾਈਵਾਲ ਸਨ । ਜਿਸ ਤੋ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਆਉਣ ਵਾਲੇ ਸਮੇ ਵਿਚ ਜੋ ਸਿੱਖਾਂ ਤੇ ਪੰਜਾਬੀਆਂ ਦਾ ਸਾਂਝਾ ਮਹਾਜ ਬਣਕੇ ਪੰਜਾਬ ਸੂਬੇ ਦੀ ਬਿਹਤਰੀ ਲਈ ਅਤੇ ਇਨ੍ਹਾਂ ਮਸਲਿਆ ਨੂੰ ਹੱਲ ਕਰਨ ਲਈ ਸਾਂਝੀ ਹਲੀਮੀ ਰਾਜ ਵਾਲੀ ਸਰਕਾਰ ਬਣਨ ਜਾ ਰਹੀ ਹੈ ਉਸ ਵਿਚ ਸਭ ਪੰਜਾਬੀ ਤੇ ਸਿੱਖ ਸਾਂਝੇ ਮਹਾਜ ਦੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਤਾਂ ਕਿ ਪੰਜਾਬ ਦੀ ਚਹੁਪੱਖੀ ਤਰੱਕੀ ਹੋ ਸਕੇ । ਲਟਕਦੇ ਮਸਲਿਆ ਨੂੰ ਹੱਲ ਕੀਤਾ ਜਾ ਸਕੇ ਅਤੇ ਇਥੇ ਸਦਾ ਲਈ ਅਮਨ ਚੈਨ ਕਾਇਮ ਹੋ ਸਕੇ ।