ਪਾਕਿਸਤਾਨ ਵੱਲੋ ਇਰਾਨ-ਅਮਰੀਕਾ ਦੀ ਜੰਗਬੰਦੀ ਕਰਵਾਉਣ ਲਈ ਕੀਤੇ ਗਏ ਉਦਮ, ਇਕ ਵੱਡੀ ਕੂਟਨੀਤਕ ਜਿੱਤ : ਮਾਨ
ਫ਼ਤਹਿਗੜ੍ਹ ਸਾਹਿਬ, 09 ਅਪ੍ਰੈਲ ( ) “ਪੰਜਾਬ ਦੇ ਗੁਆਂਢੀ ਮੁਲਕ ਪਾਕਿਸਤਾਨ ਵੱਲੋ ਜੋ ਆਪਣੀਆ ਅਣਥੱਕ ਸੰਜ਼ੀਦਗੀ ਭਰੀਆ ਕੋਸਿਸ਼ਾਂ ਕਰਦੇ ਹੋਏ ਇਰਾਨ-ਅਮਰੀਕਾ ਜੰਗਬੰਦੀ ਕਰਵਾਉਣ ਵਿਚ ਬਹੁਤ ਅਹਿਮ ਭੂਮਿਕਾ ਨਿਭਾਈ ਗਈ ਹੈ, ਇਹ ਇਕ ਬਹੁਤ ਵੱਡੀ ਡਿਪਲੋਮੈਟਿਕ ਜਿੱਤ ਹੋਈ ਹੈ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਪਾਕਿਸਤਾਨ ਵੱਲੋ ਸੰਸਾਰ ਅਮਨ-ਚੈਨ ਲਈ ਕੀਤੇ ਗਏ ਸੁਹਿਰਦ ਉੱਦਮਾਂ ਲਈ ਪਾਕਿਸਤਾਨ ਦੇ ਵਜੀਰ ਏ ਆਜਮ ਜਨਾਬ ਸ਼ਾਹਬਾਜ ਸਰੀਫ਼ ਨੂੰ ਹਾਰਦਿਕ ਮੁਬਾਰਕਬਾਦ ਵੀ ਦਿੰਦਾ ਹੈ । ਇਸਦੇ ਨਾਲ ਹੀ ਇਹ ਵੀ ਕੌਮਾਂਤਰੀ ਪੱਧਰ ਤੇ ਮੰਗ ਕਰਦਾ ਹੈ ਕਿ ਜੋ ਜੰਗ ਸਮੁੱਚੇ ਸੰਸਾਰ ਵਿਚ ਇਕ ਵੱਡੀ ਤਕਲੀਫ ਬਣੀ ਹੋਈ ਸੀ, ਜਿਸ ਨਾਲ ਸਭ ਉੱਥਲ-ਪੁੱਥਲ ਹੋਣ ਜਾ ਰਿਹਾ ਸੀ, ਉਸ ਨੂੰ ਬੰਦ ਕਰਵਾਉਣ ਹਿੱਤ ਪਾਕਿਸਤਾਨ ਦੇ ਵਜੀਰ ਏ ਆਜਮ ਨੂੰ ਇਸ ਸਾਲ ਦਾ ਨੋਬਲ ਪੀਸ ਪ੍ਰਾਈਜ ਪ੍ਰਦਾਨ ਕਰਨ ਦਾ ਐਲਾਨ ਹੋਣਾ ਚਾਹੀਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਨ-ਅਮਰੀਕਾ ਜੰਗ ਨੂੰ ਡਿਪਲੋਮੈਟਿਕ ਢੰਗਾਂ ਦੀ ਸਹੀ ਵਰਤੋ ਕਰਦੇ ਹੋਏ ਪਾਕਿਸਤਾਨ ਵੱਲੋ ਬੰਦ ਕਰਵਾਉਣ ਉਤੇ ਜੋਰਦਾਰ ਸਵਾਗਤ ਕਰਦੇ ਹੋਏ ਸ੍ਰੀ ਸ਼ਰੀਫ ਨੂੰ ਮੁਬਾਰਕਬਾਦ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਨੌਬਲ ਪੀਸ ਪ੍ਰਾਈਜ ਪ੍ਰਦਾਨ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਅਮਰੀਕਾ ਤੇ ਇਰਾਨ ਜੰਗ ਦੌਰਾਨ ਅਮਰੀਕਾ ਨੇ ਇਰਾਨ ਨੂੰ ਮੁਕੰਮਲ ਰੂਪ ਵਿਚ ਤਬਾਹ ਕਰਨ ਦੀ ਗੱਲ ਕੀਤੀ ਸੀ, ਉਸ ਪਰਲੋ ਨੂੰ ਰੋਕਣ ਲਈ ਕੀਤੇ ਗਏ ਉੱਦਮ ਬਹੁਤ ਹੀ ਪ੍ਰਸੰਸਾਯੋਗ, ਮਨੁੱਖਤਾ ਪੱਖੀ ਅਤੇ ਸਮੁੱਚੇ ਸੰਸਾਰ ਦੇ ਅਮਨ ਚੈਨ ਨੂੰ ਕਾਇਮ ਰੱਖਣ ਸਭ ਮੁਲਕਾਂ ਵੱਲੋ ਅਤੇ ਸਭ ਵਰਗਾਂ ਵੱਲੋ ਸਵਾਗਤ ਕਰਨ ਦਾ ਹੱਕ ਰੱਖਦੇ ਹਨ । ਪਾਕਿਸਤਾਨ ਵੱਲੋ ਇਹ ਉਦਮ ਕਰਕੇ ਇਰਾਨ ਦੀ ਪੂਰੀ ਵਸੋ ਦੀ ਸੁਰੱਖਿਆ ਲਈ ਬਹੁਤ ਹੀ ਅਹਿਮ ਤੇ ਪ੍ਰਸੰਸਾਯੋਗ ਜਿੰਮੇਵਾਰੀ ਪੂਰਨ ਕੀਤੀ ਗਈ ਹੈ ।