ਸਭ ਪੰਥਕ ਤੇ ਪੰਜਾਬ ਦੀ ਬਿਹਤਰੀ ਲਈ ਲੋੜਨ ਵਾਲੇ ਸੰਗਠਨ ਅਤੇ ਆਗੂ 28 ਮਾਰਚ ਨੂੰ ਵਾਹਗਾ ਸਰਹੱਦ ਨੂੰ ਖੁਲਵਾਉਣ ਲਈ ਵਾਹਗਾ ਰੈਲੀ ‘ਤੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 16 ਮਾਰਚ ( ) “ਕਿਉਂਕਿ ਇਜਰਾਇਲ-ਅਮਰੀਕਾ ਅਤੇ ਇਰਾਨ ਦੀ ਜੰਗ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਪ੍ਰਸਥਿਤੀਆਂ ਬਹੁਤ ਬਦਲ ਗਈਆ ਹਨ । ਵਪਾਰਕ, ਕਿਸਾਨੀ ਅਤੇ ਹੋਰ ਖਾਦ ਪਦਾਰਥਾਂ ਦੀਆਂ ਵਸਤਾਂ ਦੇ ਅਦਾਨ-ਪ੍ਰਦਾਨ ਵਿਚ ਵੱਡੀਆ ਮੁਸਕਿਲਾਂ ਖੜ੍ਹੀਆ ਹੋ ਗਈਆ ਹਨ । ਪਹਿਲੇ ਇਹ ਸਭ ਵਪਾਰ ਝਬਾਰ ਬੰਦਰਗਾਹ ਰਾਹੀ ਖੁੱਲ੍ਹੇ ਤੌਰ ਤੇ ਚੱਲਦਾ ਸੀ । ਜਿਸ ਨਾਲ ਸਾਡੇ ਉਤਪਾਦ ਬਾਹਰਲੇ ਮੁਲਕਾਂ ਵਿਚ ਇਸ ਬੰਦਰਗਾਹ ਰਾਹੀ ਜਾਂਦੇ ਸਨ ਅਤੇ ਸਾਨੂੰ ਤੇਲ, ਡੀਜਲ, ਪੈਟ੍ਰੋਲੀਅਮ ਨਾਲ ਸੰਬੰਧਤ ਵਸਤਾਂ ਇਸ ਬੰਦਰਗਾਹ ਰਾਹੀ ਸੌਖੇ ਮਿਲ ਜਾਂਦੇ ਸਨ । ਲੇਕਿਨ ਕੌਮਾਂਤਰੀ ਜੰਗ ਦੇ ਵੱਧਣ ਕਾਰਨ ਹੁਣ ਇੰਡੀਆ ਦੇ ਨਿਵਾਸੀਆ ਨੂੰ ਉਪਰੋਕਤ ਪੈਟ੍ਰੋਲੀਅਮ, ਡੀਜਲ ਨਾਲ ਸੰਬੰਧਤ ਵਸਤਾਂ ਪ੍ਰਾਪਤ ਕਰਨ ਅਤੇ ਆਪਣੀਆ ਵਸਤਾਂ ਬਾਹਰ ਭੇਜਣ ਵਿਚ ਬਹੁਤ ਮੁਸਕਿਲ ਉਤਪੰਨ ਹੋ ਚੁੱਕੀ ਹੈ । ਇਸ ਲਈ ਪੰਜਾਬੀਆਂ ਦੀ ਆਰਥਿਕਤਾ ਨੂੰ ਕਾਇਮ ਰੱਖਣ ਹਿੱਤ ਅਤੇ ਆਪਣੇ ਵਪਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਇਹ ਅਤਿ ਜਰੂਰੀ ਬਣ ਗਿਆ ਹੈ ਕਿ ਆਪਣਾ ਵਾਹਗਾ ਦੀ ਸਰਹੱਦ ਜੋ ਕੌਮਾਂਤਰੀ ਵਪਾਰ ਲਈ ਬਹੁਤ ਲਾਹੇਵੰਦ ਹੈ । ਉਸ ਨੂੰ ਤੁਰੰਤ ਇੰਡੀਅਨ ਹੁਕਮਰਾਨਾਂ ਉਤੇ ਦਬਾਅ ਪਾ ਕੇ ਅਤੇ ਦਲੀਲ ਸਹਿਤ ਗੱਲਬਾਤ ਕਰਕੇ ਖੁਲਵਾਇਆ ਜਾਵੇ । ਇੰਡੀਆ ਤੇ ਪੰਜਾਬ ਨਿਵਾਸੀਆ ਨੂੰ ਆਪਣੀਆ ਵਸਤਾਂ ਦਾ ਅਦਾਨ-ਪ੍ਰਦਾਨ ਕਰਨ ਵਿਚ ਕੋਈ ਮੁਸਕਿਲ ਪੇਸ ਨਾ ਆਵੇ । ਇਸੇ ਮਕਸਦ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 28 ਮਾਰਚ ਨੂੰ ਵਾਹਗਾ ਸਰਹੱਦ ਉਤੇ ਸਮੂਹਿਕ ਤੌਰ ਤੇ ਪੰਜਾਬੀਆਂ ਦੇ ਸਹਿਯੋਗ ਨਾਲ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਸਭ ਕਿਸਾਨ ਜਥੇਬੰਦੀਆਂ, ਇਨਸਾਫ਼ ਮੋਰਚਾ ਕਮੇਟੀ, ਦਲ ਖਾਲਸਾ, ਸਿੱਖ ਸਟੂਡੈਟ ਫੈਡਰੇਸਨਾਂ, ਵੱਖ-ਵੱਖ ਵਿਚਰ ਰਹੇ ਪੰਜਾਬ ਵਿਚ ਸਿਆਸੀ, ਧਾਰਮਿਕ ਸੰਗਠਨਾਂ, ਮਜਦੂਰ ਯੂਨੀਅਨਾਂ, ਵਿਦਿਆਰਥੀ ਯੂਨੀਅਨਾਂ, ਟਰੇਡ ਯੂਨੀਅਨ ਆਦਿ ਸਭ ਨੂੰ ਇਸ ਰੈਲੀ ਵਿਚ ਪਹੁੰਚਣ ਲਈ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 28 ਮਾਰਚ ਨੂੰ ਵਾਹਗਾ ਸਰਹੱਦ ਉਤੇ ਹੋਣ ਵਾਲੀ ਉਹ ਰੈਲੀ ਜਿਸ ਵਿਚ ਆਪਣੀਆ ਸਰਹੱਦਾਂ ਨੂੰ ਵਪਾਰ ਲਈ ਕੌਮਾਂਤਰੀ ਪੱਧਰ ਤੇ ਖੋਲਣ ਦੇ ਮਕਸਦ ਨੂੰ ਮੁੱਖ ਰੱਖਕੇ ਰੱਖੀ ਗਈ ਹੈ ਵਿਚ ਪੰਜਾਬ ਨਾਲ ਸੰਬੰਧਤ ਸਮੂਹ ਧਿਰਾਂ ਨੂੰ ਹੁੰਮ-ਹੁੰਮਾਕੇ ਸਮੂਲੀਅਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੀਆ ਜਿੰਮੀਦਾਰ ਦੀਆਂ ਪੈਦਾਵਾਰ ਹੋਣ ਵਾਲੀਆ ਸਬਜੀਆ, ਜਿਨਸਾਂ, ਛੋਟੇ ਵਪਾਰੀਆ ਦੀਆਂ ਉਤਪਾਦ ਵਸਤਾਂ ਨੂੰ ਸਹੀ ਕੀਮਤਾਂ ਉਤੇ ਇਰਾਕ, ਇਰਾਨ, ਸੀਰੀਆ, ਮੱਧ ਏਸੀਆ, ਗਲਫ ਮੁਲਕਾਂ ਵਿਚ ਵੇਚਣ ਲਈ ਅਤੇ ਦੂਸਰਾ ਇਨ੍ਹਾਂ ਮੁਲਕਾਂ ਰਾਹੀ ਸਮੁੰਦਰੀ ਆਵਜਾਈ ਰਾਹੀ ਗੈਸ, ਪੈਟ੍ਰੋਲੀਅਮ ਪ੍ਰਾਪਤ ਹੋਣ ਵਿਚ ਸੰਕਟ ਖੜ੍ਹਾ ਹੋ ਗਿਆ ਹੈ, ਉਸ ਨੂੰ ਹੱਲ ਕਰਨ ਲਈ ਜਰੂਰੀ ਹੈ ਕਿ ਇਨ੍ਹਾਂ ਸਰਹੱਦਾਂ ਨੂੰ ਹੁਣ ਤੁਰੰਤ ਖੋਲਿਆ ਜਾਵੇ । ਇਸਦੇ ਨਾਲ ਹੀ ਇੰਡੀਆ ਸਰਕਾਰ ਨੂੰ ਇਹ ਸਰਹੱਦ ਨੂੰ ਖੋਲਣ ਦੇ ਨਾਲ-ਨਾਲ ਗੈਸ ਪਾਈਪਲਾਇਨ ਰਾਹੀ ਪੈਟ੍ਰੋਲੀਅਮ ਵਸਤਾਂ ਦੀ ਸਪਲਾਈ ਜਾਰੀ ਰੱਖਦੇ ਹੋਏ ਪੰਜਾਬ ਵਿਚ ਇਕ ਵੱਡੀ ਆਇਲ ਰੀਫੈਨਰੀ ਫੈਕਟਰੀ ਦੇਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੀ ਲੱਖਾਂ ਦੀ ਗਿਣਤੀ ਵਿਚ ਬੇਰੁਜਗਾਰੀ ਦਾ ਮਸਲਾ ਹੱਲ ਹੋ ਜਾਵੇਗਾ ਅਤੇ ਜੋ ਗੈਗਸਟਰ ਤੇ ਸਮੱਗਲਰ ਨਸੀਲੀਆਂ ਵਸਤਾਂ ਦਾ ਧੰਦਾ ਕਰ ਰਹੇ ਹਨ, ਜਿਨ੍ਹਾਂ ਕੋਲ ਆਮਦਨ ਦੇ ਸਾਧਨ ਨਹੀ ਹਨ ਉਨ੍ਹਾਂ ਨੂੰ ਟਰੱਕਾਂ ਅਤੇ ਹੋਰ ਸਾਧਨਾਂ ਰਾਹੀ ਇਹ ਵਸਤਾਂ ਇਕ ਥਾਂ ਤੋ ਦੂਜੀ ਥਾਂ ਲਿਜਾਣ ਵਿਚ ਕਾਰੋਬਾਰ ਮਿਲਣ ਦੇ ਨਾਲ ਰੁਜਗਾਰ ਵਿਚ ਵਾਧਾ ਹੋਵੇਗਾ ਅਤੇ ਗੈਗਸਟਰ ਆਪਣੇ ਗੈਰ ਕਾਨੂੰਨੀ ਧੰਦੇ ਛੱਡਣ ਲਈ ਮਾਹੌਲ ਪੈਦਾ ਹੋ ਜਾਵੇਗਾ । ਇਸ ਲਈ ਅਸੀ ਸਮੁੱਚੀਆਂ ਪੰਜਾਬ ਨਾਲ ਸੰਬੰਧਤ ਧਿਰਾਂ ਭਾਵੇ ਉਹ ਧਾਰਮਿਕ ਹੋਣ ਜਾ ਰਾਜਨੀਤਿਕ ਜੋ ਪੰਜਾਬ ਸੂਬੇ ਦੀ ਬਿਹਤਰੀ ਦੇ ਮਿਸਨ ਨੂੰ ਮੁੱਖ ਰੱਖਕੇ ਸਰਗਰਮ ਹਨ ਅਤੇ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣਾ ਚਾਹੁੰਦੀਆ ਹਨ ਉਨ੍ਹਾਂ ਨੂੰ ਇਸ ਰੈਲੀ ਵਿਚ ਪਹੁੰਚਣ ਲਈ ਖੁੱਲ੍ਹਾ ਹਾਰਦਿਕ ਸੱਦਾ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ 28 ਮਾਰਚ ਨੂੰ ਵਾਹਗਾ ਸਰਹੱਦ ਤੇ ਹੋਣ ਵਾਲੀ ਪੰਜਾਬੀਆ ਦੀ ਰੈਲੀ ਵਿਚ ਵੱਡੇ ਪੱਧਰ ਤੇ ਸਮੂਲੀਅਤ ਕਰਨਗੇ ।