ਮੌਜੂਦਾ ਬਜਟ ਨੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 02 ਫਰਵਰੀ ( ) “ਸੈਂਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਜੋ ਬੀਤੇ ਕੱਲ੍ਹ ਬਜਟ ਪੇਸ ਕੀਤਾ ਗਿਆ ਹੈ, ਜਿਸ ਨੂੰ ਅਸੀਂ ਬਹੁਤ ਹੀ ਬਾਰੀਕੀ ਨਾਲ ਵਾਚਿਆ ਤੇ ਘੋਖਿਆ ਹੈ ਜੋ ਬੀਤੇ ਦਿਨੀਂ ਸ੍ਰੀ ਮੋਦੀ ਜਲੰਧਰ ਦੇ ਰੰਘਰੇਟੇ ਭਰਾਵਾਂ ਦੇ ਵੱਡੇ ਡੇਰੇ ਬੱਲਾਂ ਵਿਖੇ ਆ ਕੇ ਪੰਜਾਬੀਆਂ, ਸਿੱਖਾਂ, ਰੰਘਰੇਟਿਆ ਨੂੰ ਚੋਣਾਂ ਨੂੰ ਮੁੱਖ ਰੱਖਕੇ ਖੁਸ਼ ਕਰਨ ਆਏ ਸਨ, ਉਸ ਸ੍ਰੀ ਮੋਦੀ ਹਕੂਮਤ ਵੱਲੋ ਮੌਜੂਦਾ ਬਜਟ ਵਿਚ ਪੰਜਾਬ ਸੂਬੇ ਦੇ ਕਿਸੇ ਵੀ ਮਸਲੇ ਨੂੰ ਹੱਲ ਨਾ ਕਰਨ, ਪੰਜਾਬੀਆਂ ਤੇ ਸਿੱਖਾਂ ਨੂੰ ਕਿਸੇ ਵੀ ਖੇਤਰ ਵਿਚ ਬਿਹਤਰੀ ਨਾ ਕਰਨ ਵਾਲਾ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੁਝ ਨਾ ਦੇਣ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਹੈ। ਭਾਵੇਕਿ 01 ਫਰਵਰੀ ਨੂੰ ਸ੍ਰੀ ਮੋਦੀ ਪੰਜਾਬ ਵਿਚ ਆ ਕੇ ਪੰਜਾਬੀਆਂ ਅਤੇ ਰੰਘਰੇਟਿਆ ਨੂੰ ਗੁੰਮਰਾਹ ਕਰਨ ਦੇ ਇਸ ਲਈ ਅਮਲ ਕਰਦੇ ਨਜਰ ਆਏ ਕਿ ਕੇਵਲ ਤੇ ਕੇਵਲ ਹਿੰਦੂਤਵ ਸਟੇਟ ਵੱਲੋ ਪੰਜਾਬ ਸੂਬੇ ਦੀਆਂ 2027 ਵਿਚ ਆਉਣ ਵਾਲੀਆ ਅਸੈਬਲੀ ਚੋਣਾਂ ਨੂੰ ਮੁੱਖ ਰੱਖਕੇ ਵਰਗਲਾਇਆ ਤੇ ਭਰਮਾਇਆ ਹੀ ਜਾ ਰਿਹਾ ਹੈ । ਨਾ ਕਿ ਪੰਜਾਬ ਸੂਬੇ ਦੀ, ਇਥੋ ਦੇ ਨਿਵਾਸੀਆ ਦੀ ਹਰ ਖੇਤਰ ਵਿਚ ਕਿਸੇ ਤਰ੍ਹਾਂ ਦੀ ਬਿਹਤਰੀ ਅਤੇ ਉਨ੍ਹਾਂ ਨੂੰ ਮਾਲੀ ਤੇ ਵਪਾਰਕ ਤੌਰ ਤੇ ਮਜਬੂਤ ਕਰਨ ਲਈ ਇਸ ਬਜਟ ਵਿਚ ਕੋਈ ਰਤੀਭਰ ਵੀ ਅਮਲ ਨਹੀ ਕੀਤਾ ਗਿਆ । ਜਿਸ ਨੂੰ ਅਸੀ ਮੁਕੰਮਲ ਰੂਪ ਵਿਚ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਵਿਰੋਧੀ ਬਜਟ ਕਰਾਰ ਦੇ ਸਕਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਸੈਟਰ ਸਰਕਾਰ ਵੱਲੋ ਪਾਸ ਕੀਤੇ ਗਏ ਆਪਣੀ ਹੀ ਸੋਚ ਅਨੁਸਾਰ ਉਸ ਬਜਟ ਜਿਸ ਵਿਚ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਲਈ ਕੁਝ ਵੀ ਨਾ ਕਰਨ ਅਤੇ ਇਥੋ ਦੇ ਨਿਵਾਸੀਆ ਦੇ ਗੰਭੀਰ ਮਸਲਿਆ ਨੂੰ ਨਜਰ ਅੰਦਾਜ ਕਰਨ ਦੀ ਗੱਲ ਕਰਦੇ ਹੋਏ ਕਰੜੇ ਸ਼ਬਦਾਂ ਵਿਚ ਇਸ ਬਜਟ ਨੂੰ ਖੋਖਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਜਟ ਉਸੇ ਤਰ੍ਹਾਂ ਦਾ ਹੈ ਜਿਵੇ ਅਸੀ ਚੀਨ, ਅਰਜਨਟੀਨਾ ਅਤੇ ਰੂਸ ਆਦਿ ਦੇ ਬਜਟ ਨੂੰ ਸਰਸਰੀ ਤੌਰ ਤੇ ਦੇਖਦੇ ਹਾਂ। ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਅਜਿਹੇ ਸਮਿਆ ਤੇ ਪੰਜਾਬੀਆਂ ਤੇ ਸਿੱਖਾਂ ਦੀ ਕੋਈ ਰਾਏ ਮਸਵਰਾਂ ਨਹੀ ਲਿਆ ਜਾਂਦਾ । ਜਦੋਕਿ ਅਸੀ ਆਪਣੇ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਲੰਮੇ ਸਮੇ ਤੋ ਇਹ ਆਵਾਜ ਉਠਾਉਦੇ ਆ ਰਹੇ ਹਾਂ ਕਿ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਵਾਹਗਾ, ਅਟਾਰੀ, ਸੁਲੇਮਾਨਕੀ ਅਤੇ ਹੂਸੈਨੀਵਾਲਾ ਇਸ ਖੇਤੀ ਪ੍ਰਧਾਨ ਸੂਬੇ ਦੀਆਂ ਫਸਲਾਂ ਦੇ ਵਪਾਰ ਲਈ ਅਤੇ ਛੋਟੇ ਵਪਾਰੀਆ ਦੇ ਉਤਪਾਦਾਂ ਲਈ ਬਿਨ੍ਹਾਂ ਦੇਰੀ ਖੋਲੀਆ ਜਾਣ ਤਾਂ ਕਿ ਪੰਜਾਬੀ ਆਪਣੇ ਉਤਪਾਦ ਰੂਸ, ਚੀਨ, ਅਫਗਾਨੀਸਤਾਨ, ਅਰਬ ਮੁਲਕਾਂ ਤੱਕ ਆਪਣੇ ਉਤਪਾਦਾਂ ਨੂੰ ਭੇਜਕੇ ਸਹੀ ਕੀਮਤਾਂ ਪ੍ਰਾਪਤ ਕਰਦੇ ਹੋਏ ਇਸ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਕਰ ਸਕਣ । ਸਾਨੂੰ ਅਜਿਹੇ ਸਮਿਆ ਤੇ ਬਿਲਕੁਲ ਵਿਸਵਾਸ ਵਿਚ ਨਹੀ ਲਿਆ ਜਾਂਦਾ । ਜੋ ਮੰਨੂਸਮ੍ਰਿਤੀ ਸੋਚ ਵਾਲਿਆ ਦੀ ਤਾਨਾਸਾਹੀ ਅਤੇ ਅਜਾਰੇਦਾਰੀ ਸੋਚ ਨੂੰ ਪ੍ਰਤੱਖ ਕਰਦਾ ਹੈ ।
ਉਨ੍ਹਾਂ ਕਿਹਾ ਕਿ ਲਦਾਖ ਜੋ ਸਾਡਾ ਲਾਹੌਰ ਖਾਲਸਾ ਰਾਜ ਦਰਬਾਰ ਦਾ ਹਿੱਸਾ ਹੈ । ਉਸਦੇ ਜੰਗਲਾਂ ਨੂੰ ਇਹ ਹੁਕਮਰਾਨ ਤੇਜ਼ੀ ਨਾਲ ਖਤਮ ਕਰਨ ਤੇ ਲੱਗੇ ਹੋਏ ਹਨ । ਉਥੇ ਜੋ ਸਾਡੇ ਬਹੁਤ ਹੀ ਮਹੱਤਵਪੂਰਨ ਸਹਿਯੋਗੀ ਜਾਨਵਰ ਅਤੇ ਪੰਛੀ ਹਨ, ਉਨ੍ਹਾਂ ਦੀਆਂ ਰੱਖਾਂ ਨੂੰ ਖਤਮ ਕਰਕੇ ਇਨ੍ਹਾਂ ਜਾਨਵਰਾਂ ਤੇ ਪੰਛੀਆ ਨਾਲ ਵੀ ਜ਼ਬਰ ਕਰ ਰਹੇ ਹਨ । ਅਜਿਹੇ ਅਮਲਾਂ ਨਾਲ ਚਿੱੜੀਆ, ਗੁਟਾਰਾਂ, ਹਰੀਅਲ, ਗਿਰਜਾ ਆਦਿ ਪੰਛੀ ਤਾਂ ਨਜਰ ਹੀ ਨਹੀ ਆ ਰਹੇ । ਇਥੋ ਤੱਕ ਸਾਡੇ ਪੰਜਾਬ ਸੂਬੇ ਦੀ 40 ਲੱਖ ਦੀ ਬੇਰੁਜਗਾਰੀ, ਮੁਸੱਕਤ, ਮਿਹਨਤ ਕਰਨ ਵਾਲੇ ਬਹੁਤ ਹੀ ਔਖੀ ਜਿੰਦਗੀ ਗੁਜਰਨ ਵਾਲੇ ਰੰਘਰੇਟਿਆ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਕੋਈ ਯੋਜਨਾ ਹੀ ਨਹੀ ਦਿੱਤੀ ਗਈ । ਜਿਸ ਸੂਬੇ ਵਿਚ ਵੱਡੇ ਰੁਜਗਾਰ ਲਈ ਵੱਡੀਆ ਇੰਡਸਟਰੀਆ ਦੀ ਸਖਤ ਲੋੜ ਹੈ,ਉਸਨੂੰ ਕੋਈ ਇੰਡਸਟਰੀ ਨਾ ਦੇਣਾ ਮੋਦੀ ਹਕੂਮਤ ਦੀ ਇਸ ਸੂਬੇ ਦੇ ਨਿਵਾਸੀਆ ਪ੍ਰਤੀ ਮੰਦਭਾਵਨਾ ਪ੍ਰਤੱਖ ਹੋ ਰਹੀ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਜਿਸ ਇੰਡੀਅਨ ਆਰਮੀ ਵਿਚ ਸਾਡੀ ਭਰਤੀ 33% ਸੀ, ਉਹ ਹੁਣ ਘਟਾਕੇ ਨਾਮਾਤਰ ਕਰ ਦਿੱਤੀ ਗਈ ਹੈ ਅਤੇ ਜਿਸ ਸਿੱਖ ਰੈਜਮੈਟ ਨੇ ਸਭ ਜੰਗਾਂ, ਯੁੱਧਾਂ ਵਿਚ ਵੱਡੇ ਮਾਰਕੇ ਵਾਲੇ ਅਮਲ ਕੀਤੇ, ਉਸ ਸਿੱਖ ਰੈਜਮੈਟ ਦੇ ਇਤਿਹਾਸ ਨੂੰ ਖਤਮ ਕਰਨ ਲਈ ਭੈਰਵ ਬਟਾਲੀਅਨ ਬਣਾਕੇ ਉਨ੍ਹਾਂ ਦੀਆਂ ਦਸਤਾਰਾਂ ਤੇ ਵਰਦੀ ਨੂੰ ਕਾਲਾ ਕਰਕੇ ਸਾਡੀ ਵੱਖਰੀ ਤੇ ਅਣਖੀਲੀ ਫਖਰ ਵਾਲੀ ਪਹਿਚਾਣ ਨੂੰ ਵੀ ਸੱਟ ਮਾਰੀ ਜਾ ਰਹੀ ਹੈ । ਇਥੋ ਤੱਕ ਇਨ੍ਹਾਂ ਦੇ ਅਮਲ ਅਜਿਹੇ ਹਨ ਕਿ ਹੁਕਮਰਾਨਾਂ ਨੇ ਪੰਜਾਬ ਨੂੰ ਇਕ ਬਸਤੀ ਬਣਾਇਆ ਹੋਇਆ ਹੈ ਅਤੇ ਹੁਕਮਰਾਨ ਇਨ੍ਹਾਂ ਬਸਤੀਆਂ ਦੇ ਨਿਵਾਸੀਆ ਤੇ ਟੈਕਸ ਲਗਾਕੇ ਲੁੱਟ ਰਹੇ ਹਨ । ਜੋ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਨਾਲ ਤਾਂ ਜੰਗ ਲੱਗਣ ਦੇ ਆਸਾਰ ਵੱਧਦੇ ਜਾ ਰਹੇ ਹਨ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋ ਦਾ ਤਾਂ ਬੀਜ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਇੰਡਸ, ਜੇਲਹਮ ਅਤੇ ਚਿਨਾਬ ਜੋ ਉਪਰੋਕਤ ਸੰਧੀ ਰਾਹੀ ਪਾਕਿਸਤਾਨ ਦੇ ਹਿੱਸੇ ਆਏ ਸਨ, ਉਨ੍ਹਾਂ ਦੇ ਪਾਣੀਆ ਉਤੇ ਕਿਸੇ ਤਰ੍ਹਾਂ ਦੀ ਰੋਕ ਲਗਾਉਣੀ ਤਾਂ ਕੌਮਾਂਤਰੀ ਕਾਨੂੰਨਾਂ ਦਾ ਘਾਣ ਕਰਨ ਦੇ ਤੁੱਲ ਅਮਲ ਹਨ । ਜਦੋ ਅਸੀ ਰਾਜਸਥਾਂਨ ਤੇ ਹੋਰ ਸੂਬਿਆਂ ਤੋ ਮਾਰਬਲ ਜਾਂ ਕੋਲਾ ਮੰਗਵਾਉਦੇ ਹਾਂ ਤਾਂ ਉਸ ਉਤੇ ਅਸੀ ਉਸ ਸੂਬੇ ਨੂੰ ਕੀਮਤ ਦਿੰਦੇ ਹਾਂ । ਲੇਕਿਨ ਸਾਡੇ ਪਾਣੀਆਂ ਦੀ ਰਿਅਲਟੀ ਕੀਮਤ ਹੀ ਨਹੀ ਦਿੱਤੀ ਜਾ ਰਹੀ ਜੋ ਕਿ ਕਰੋੜਾਂ ਅਰਬਾਂ ਵਿਚ ਬਣਦੀ ਹੈ । ਇਹ ਸਾਨੂੰ ਮਾਲੀ ਤੇ ਸਮਾਜਿਕ ਤੌਰ ਤੇ ਕੰਮਜੋਰ ਕਰਨ ਦੀਆਂ ਸਾਜਿਸਾਂ ਨਹੀ ਤਾਂ ਹੋਰ ਕੀ ਹੈ ?
ਜਿਨ੍ਹਾਂ ਗਰੀਬਾਂ, ਮਜਲੂਮਾਂ ਕੋਲ 2 ਸਮੇ ਦੀ ਰੋਟੀ ਵੀ ਨਹੀ ਹੈ, ਰਹਿਣ ਲਈ ਘਰ ਨਹੀ ਹੈ, ਉਨ੍ਹਾਂ ਜਾਂ ਉਨ੍ਹਾਂ ਦੇ ਬੱਚਿਆਂ ਕੋਲ ਪੱਕਾ ਰੁਜਗਾਰ ਨਹੀ ਹੈ । ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਸਹੀ ਤਾਲੀਮ ਦੇ ਸਕਣ, ਉਨ੍ਹਾਂ ਦੀ ਸਿਹਤ ਸੰਬੰਧੀ ਸਹੂਲਤਾਂ ਪ੍ਰਦਾਨ ਕਰ ਸਕਣ ਅਜਿਹਾ ਪ੍ਰਬੰਧ ਨਾ ਕਰਕੇ ਸਾਡੇ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ । ਇਹ ਤਾਂ ਮੰਨੂਸਮ੍ਰਿਤੀ ਸੋਚ ਅਧੀਨ ਉੱਚੀਆ ਜਾਤਾਂ ਅਤੇ ਘੱਟ ਗਿਣਤੀ ਪੀੜਤਾਂ ਦੇ ਪਾੜੇ ਨੂੰ ਹੋਰ ਵਧਾਉਣ ਵਾਲੇ ਗੈਰ ਸਮਾਜੀ ਅਮਲ ਹਨ । ਜਦੋਕਿ ਇਸ ਬਜਟ ਵਿਚ ਇਨ੍ਹਾਂ ਵਰਗਾਂ ਲਈ ਉਚੇਚੇ ਤੌਰ ਤੇ ਉਨ੍ਹਾਂ ਦੀ ਆਰਥਿਕਤਾ ਤੇ ਰੁਜਗਾਰ ਨੂੰ ਮਜਬੂਤ ਕਰਨ ਲਈ ਅਮਲ ਹੋਣੇ ਬਣਦੇ ਹਨ । ਸ੍ਰੀ ਮੋਦੀ ਬੱਲਾਂ ਆ ਕੇ ਕਹਿ ਰਹੇ ਹਨ ਕਿ ਮੇਰਾ ਤਾਂ ਵਾਰਨਾਸੀ ਤੋ ਭਗਤ ਰਵੀਦਾਸ ਜੀ ਨਾਲ ਡੂੰਘਾਂ ਸੰਬੰਧ ਹੈ । ਸ੍ਰੀ ਮੋਦੀ ਪੰਜਾਬ ਵਿਚ ਥਾਂ-ਥਾਂ ਤੇ ਸੜਕਾਂ, ਬੱਸ ਸਟੈਡਾਂ, ਰੇਲਵੇ ਸਟੇਸਨਾਂ, ਗਲੀਆ-ਨਾਲੀਆ ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਸਾਫ਼ ਨਹੀ ਕਰਵਾ ਸਕੇ ਅਤੇ ਨਾ ਹੀ ਵਾਰਨਾਸੀ ਦੇ ਨਜਦੀਕ ਚੱਲਦੀ ਗੰਗਾ ਜਿਸ ਵਿਚ ਸਭ ਨਿਵਾਸੀਆ ਦਾ ਮਲਮੂਤਰ ਅਤੇ ਫੈਕਟਰੀਆਂ ਦਾ ਗੰਧਲਾ ਪਾਣੀ ਪੈ ਰਿਹਾ ਹੈ ਉਹ ਤਾਂ ਅਜੇ ਤੱਕ ਸਫਾਈ ਨਹੀ ਕਰਵਾ ਸਕੇ । ਫਿਰ ਇਹ ਪੰਜਾਬੀਆਂ ਜਾਂ ਰੰਘਰੇਟਿਆ ਦੀ ਬਿਹਤਰੀ ਕਰਨ ਦੇ ਕੇਵਲ ਗੁੰਮਰਾਹਕੁਨ ਪ੍ਰਚਾਰ ਹੀ ਕਰ ਰਹੇ ਹਨ ਅਮਲ ਕਿਤੇ ਨਜਰ ਨਹੀ ਆ ਰਹੇ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਫੇਰੀ ਕੇਵਲ 2027 ਦੀਆਂ ਪੰਜਾਬ ਚੋਣਾਂ ਨੂੰ ਮੁੱਖ ਰੱਖਕੇ ਕੀਤੀ ਗਈ ਹੈ । ਨਾ ਕਿ ਪੰਜਾਬੀਆਂ ਤੇ ਸਿੱਖਾਂ ਦੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆ ਨੂੰ ਹੱਲ ਕਰਨ ਲਈ ।