ਚੌਧਰੀ ਸਰ ਛੋਟੂ ਰਾਮ ਦੇ ਨਾਮ ਉਤੇ ਖੇਤੀਬਾੜੀ ਯੂਨੀਵਰਸਿਟੀ ਕਾਇਮ ਹੋਵੇ, ਹਰਿਆਣਾ, ਹਿਮਾਚਲ ਅਤੇ ਪੰਜਾਬ ਨੂੰ ਇਕ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਕਿਉਂਕਿ ਸਰ ਛੋਟੂ ਰਾਮ ਅਤੇ ਮੇਰੇ ਬਜੁਰਗ ਲੈਫ. ਕਰਨਲ ਸ. ਜੋਗਿੰਦਰ ਸਿੰਘ ਮਾਨ ਦੋਵੇ ਇਕੱਠੇ ਹੀ ਪੁਰਾਤਨ ਪੰਜਾਬ ਦੀ ਲਾਹੌਰ ਅਸੈਬਲੀ ਵਿਚ ਰਹੇ ਹਨ । ਕਰਨਲ ਜੋਗਿੰਦਰ ਸਿੰਘ ਮਾਨ 1937 ਵਿਚ ਜਿੱਤੇ ਸਨ । ਚੌਧਰੀ ਸਾਬ ਨੇ ਬਤੌਰ ਖੇਤੀ ਵਜੀਰ ਹੁੰਦੇ ਹੋਏ ਕਿਸਾਨਾਂ ਤੇ ਆਮ ਨਿਵਾਸੀਆ ਦੇ ਹੱਕ ਵਿਚ ਵੱਡੇ ਉਦਮ ਕੀਤੇ ਅਤੇ ਉਸ ਸਮੇ ਕਿਸਾਨਾਂ ਦੇ ਸਮੁੱਚੇ ਕਰਜਿਆ ਉਤੇ ਹਕੂਮਤੀ ਪੱਧਰ ਤੇ ਲੀਕ ਮਾਰਕੇ ਕਿਸਾਨੀ ਵਰਗ ਨੂੰ ਆਪਣੇ ਧੰਦੇ ਨੂੰ ਅੱਗੇ ਵਧਾਉਣ ਅਤੇ ਆਪਣੇ ਪਰਿਵਾਰਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਿਚ ਬਹੁਤ ਵੱਡਾ ਸਹਿਯੋਗ ਪਾਇਆ । ਉਹ ਬਹੁਤ ਹੀ ਸਤਿਕਾਰਿਤ ਅਤੇ ਹਰ ਵਰਗ ਵਿਚ ਹਰਮਨ ਪਿਆਰੀ ਸਖਸ਼ੀਅਤ ਸਨ । ਉਸ ਸਮੇ ਦੇ ਸਮੁੱਚੇ ਪੰਜਾਬ ਦੇ ਨਿਵਾਸੀ ਬਹੁਤ ਹੀ ਖੁਸਗਵਾਰ ਮਾਹੌਲ ਵਿਚ ਜੀਵਨ ਬਤੀਤ ਕਰ ਰਹੇ ਸਨ । ਕਿਉਂਕਿ ਰਾਜ ਭਾਗ ਸਮੇ ਹਕੂਮਤੀ ਜਿ਼ੰਮੇਵਾਰੀਆਂ ਤੋ ਲੋਕ ਖੁਸ ਤੇ ਸੰਤੁਸਟ ਸਨ । ਪਰ ਮੁਲਕ ਦੀ ਵੰਡ ਮਗਰੋ ਪੁਰਾਤਨ ਪੰਜਾਬ ਦੇ ਸਮੁੱਚੇ ਨਿਵਾਸੀਆ ਦੇ ਸਹਿਜ ਭਰੇ ਮਾਹੌਲ ਦੀ ਅੱਜ ਤੱਕ ਵੱਡੀ ਘਾਟ ਮਹਿਸੂਸ ਹੋ ਰਹੀ ਹੈ । ਦੁੱਖ ਤੇ ਅਫਸੋਸ ਹੈ ਕਿ ਉਹ ਪੰਜਾਬ ਦਾ ਖੇਤਰਫਲ ਜੋ ਦਿੱਲੀ ਯਮੂਨਾ ਤੋ ਲੈਕੇ ਜੰਮੂ-ਕਸਮੀਰ, ਲੇਹ ਲਦਾਖ ਅਤੇ ਅਫਗਾਨੀਸਤਾਨ ਤੱਕ ਰਾਜ ਭਾਗ ਸੀ, ਉਹ ਵੰਡ ਤੋ ਬਾਅਦ ਹਰਿਆਣਾ, ਹਿਮਾਚਲ ਵਿਚ ਵੰਡਣ ਦੀ ਬਦੌਲਤ ਸਾਡਾ ਖੇਤਰਫਲ ਵੀ ਘੱਟ ਹੋ ਗਿਆ, ਜੋ ਕਿ ਹੁਕਮਰਾਨਾਂ ਨੇ ਆਪਣੇ ਸਿਆਸੀ, ਸਵਾਰਥੀ ਮੰਤਵਾ ਦੀ ਪੂਰਤੀ ਲਈ ਅਜਿਹਾ ਕਰ ਦਿੱਤਾ । ਜਿਸ ਕਾਰਨ ਕੇਵਲ ਪੰਜਾਬ ਹੀ ਨਹੀ ਬਲਕਿ ਹਰਿਆਣਾ, ਹਿਮਾਚਲ ਦੇ ਨਿਵਾਸੀਆ ਨੂੰ ਵੀ ਵੱਡੀਆ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸਾਡੀ ਇਹ ਡੂੰਘੀ ਇੱਛਾ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਨੂੰ ਇਕ ਵੱਡੇ ਸਟੇਟ ਵਿਚ ਇਕ ਕਰ ਦਿੱਤਾ ਜਾਵੇ । ਤਾਂ ਕਿ ਸਾਡੀਆ ਸਭਨਾਂ ਦੀਆਂ ਮਾਲੀ, ਸਮਾਜਿਕ ਅਤੇ ਧਾਰਮਿਕ ਮੁਸਕਿਲਾਂ ਨੂੰ ਅਸੀ ਪਹਿਲੇ ਦੀ ਤਰ੍ਹਾਂ ਇਕ ਦੂਸਰੇ ਦਾ ਸਹਿਯੋਗ ਦਿੰਦੇ ਹੋਏ ਦੂਰ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੌਧਰੀ ਸਰ ਛੋਟੂ ਰਾਮ ਜੀ ਦੀ ਵਿਸਾਲਤਾ ਭਰੀ ਸੋਚ ਅਤੇ ਮਨੁੱਖਤਾ ਪੱਖੀ ਉੱਦਮਾਂ ਨੂੰ ਯਾਦ ਕਰਦੇ ਹੋਏ, ਸਿਆਸਤਦਾਨਾਂ ਦੇ ਸੌੜੇ ਸਵਾਰਥਾਂ ਦੀ ਬਦੌਲਤ ਮੁਲਕ ਦੀ ਵੰਡ ਉਪਰੰਤ ਪੰਜਾਬ ਨੂੰ ਹਰਿਆਣਾ ਤੇ ਹਿਮਾਚਲ ਵਿਚ ਵੰਡਕੇ ਹੋਰ ਛੋਟਾ ਕਰਨ ਦੇ ਅਮਲਾਂ ਨੂੰ ਅਫਸੋਸਨਾਕ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਨੂੰ ਫਿਰ ਤੋ ਇਕ ਕਰਨ ਦੀ ਇੱਛਾ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਹਿਮਾਚਲ-ਹਰਿਆਣਾ ਦੇ ਨਾਲ-ਨਾਲ ਜੰਮੂ ਕਸਮੀਰ ਅਤੇ ਪਾਕਿਸਤਾਨ ਵਾਲਾ ਪੰਜਾਬ ਵੀ ਜੇਕਰ ਇਕ ਹੋ ਜਾਵੇ ਤਾਂ ਦੱਖਣੀ ਏਸੀਆ ਦਾ ਇਹ ਸੂਬਾ ਹੋਰ ਵਧੇਰੇ ਪ੍ਰਫੁੱਲਿਤ ਅਤੇ ਮਾਲੀ ਤੌਰ ਤੇ ਮਜਬੂਤ ਹੋ ਕੇ ਜਮਹੂਰੀਅਤ ਅਤੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਵੀ ਸਹਾਈ ਹੋਵੇਗਾ । ਸ. ਮਾਨ ਨੇ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਸਰ ਚੌਧਰੀ ਛੋਟੂ ਰਾਮ ਜੀ ਦੀ ਵੱਡੀ ਸਖਸੀਅਤ ਅਤੇ ਉਨ੍ਹਾਂ ਦੇ ਬੀਤੇ ਸਮੇ ਦੇ ਹਰ ਵਰਗ ਲਈ ਕੀਤੇ ਉਦਮਾਂ ਨੂੰ ਮੁੱਖ ਰੱਖਕੇ ਉਨ੍ਹਾਂ ਦੇ ਨਾਮ ਉਤੇ ਇਕ ਖੇਤੀਬਾੜੀ ਯੂਨੀਵਰਸਿਟੀ ਕਾਇਮ ਹੋਣੀ ਚਾਹੀਦੀ ਹੈ ਜਿਸ ਵਿਚ ਹਰਿਆਣਾ, ਹਿਮਾਚਲ, ਪੰਜਾਬ ਅਤੇ ਉੱਤਰੀ ਚੰਡੀਗੜ੍ਹ ਦੇ ਨਿਵਾਸੀਆ ਨੂੰ ਨਵੀ ਅਗਵਾਈ ਮਿਲਣ ਦੇ ਨਾਲ-ਨਾਲ ਆਪਸੀ ਪਿਆਰ ਮੁਹੱਬਤ ਵਿਚ ਵੀ ਢੇਰ ਸਾਰਾ ਵਾਧਾ ਹੋਵੇਗਾ । ਇਸ ਯੂਨੀਵਰਸਿਟੀ ਵਿਚ ਪਾਣੀਆ ਦੇ ਵੱਗਣ ਵਾਲੇ ਮੁੱਦੇ ਉਤੇ ਵੀ ਤਹਿ ਤੱਕ ਤਾਲੀਮ ਹਾਸਿਲ ਹੋਵੇਗੀ ਜਿਸ ਨਾਲ ਇੰਡਸ, ਜੇਹਲਮ, ਰਾਵੀ, ਬਿਆਸ ਅਤੇ ਸਤਲੁਜ ਦੇ ਪਾਣੀਆ ਦੀ ਹੋਰ ਵਧੇਰੇ ਪ੍ਰਪੱਕਤਾ ਨਾਲ ਸਹੀ ਵਰਤੋ ਹੋ ਸਕੇਗੀ ਅਤੇ ਸਭਨਾਂ ਨੂੰ ਪਾਣੀਆ ਦੀ ਵੱਡੀ ਕੀਮਤ ਤੋ ਵੀ ਡੂੰਘੀ ਜਾਣਕਾਰੀ ਮਿਲੇਗੀ । ਇਹ ਯੂਨੀਵਰਸਿਟੀ ਘੱਗਰ ਦਰਿਆ ਜੋ ਅਕਸਰ ਹੀ ਬਰਸਾਤਾਂ ਸਮੇ ਹਰਿਆਣਾ ਤੇ ਪੰਜਾਬ ਦੇ ਪਿੰਡਾਂ ਦੇ ਨਿਵਾਸੀਆ ਦਾ ਜਾਨੀ ਮਾਲੀ ਨੁਕਸਾਨ ਕਰਦਾ ਹੈ, ਉਸ ਤੋ ਨਿਜਾਤ ਪਾਉਣ ਲਈ ਵੀ ਢੰਗ ਤਰੀਕੇ ਸਾਹਮਣੇ ਆ ਸਕਣਗੇ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜੋ ਮੇਰੇ ਬਜੁਰਗਾਂ ਦੀ ਸਰ ਚੌਧਰੀ ਛੋਟੂ ਰਾਮ ਨਾਲ ਦੋਸਤਾਨਾ ਸੰਬੰਧ ਸਨ, ਉਨ੍ਹਾਂ ਦੀ ਇਕ ਯਾਦਗਰ ਸਾਂਝੀ ਫੋਟੋਗ੍ਰਾਫ ਮੇਰੇ ਦਫਤਰ ਵਿਚ ਵੀ ਸੁਸੋਭਿਤ ਹੈ ਜਿਸ ਨੂੰ ਨਿਮਨ ਦਿੱਤਾ ਜਾ ਰਿਹਾ ਹੈ ।