ਸ੍ਰੀ ਮੋਦੀ ਤੇ ਭਗਵੰਤ ਸਿੰਘ ਮਾਨ ਕ੍ਰਮਵਾਰ ਨਾਭੀ ਅਤੇ ਗੁਲਾਬੀ ਰੰਗ ਦੀਆਂ ਜੈਕਟਾਂ ਪਹਿਨਕੇ ਕਿਸ ਨਵੀ ਦਿਸ਼ਾਹੀਣ ਰਵਾਇਤ ਨੂੰ ਉਭਾਰਣਾ ਲੋੜਦੇ ਨੇ ? : ਮਾਨ
ਫ਼ਤਹਿਗੜ੍ਹ ਸਾਹਿਬ, 17 ਦਸੰਬਰ ( ) “ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਮੋਦੀ ਅਤੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਆਪਣੇ ਉੱਚ ਅਹੁਦਿਆ ਤੇ ਬਿਰਾਜਮਾਨ ਹੋ ਕੇ ਕ੍ਰਮਵਾਰ ਨਾਭੀ ਅਤੇ ਗੁਲਾਬੀ ਰੰਗ ਦੀਆਂ ਜੈਕਟਾਂ ਪਹਿਨਕੇ ਕਿਸ ਦਿਸ਼ਾਹੀਣ ਨਵੀ ਰਵਾਇਤ ਅਤੇ ਸੋਚ ਨੂੰ ਉਜਾਗਰ ਕਰਨ ਦੇ ਅਮਲ ਕਰ ਰਹੇ ਹਨ? ਜਦੋਕਿ ਸਿਆਸਤਦਾਨਾਂ ਵਿਚ ਅਜਿਹੇ ਰੰਗਾਂ ਦੀਆਂ ਜੈਕਟਾਂ ਕਦੇ ਨਹੀ ਪਹਿਨੀਆਂ ਗਈਆ । ਕੀ ਇਹ ਬੀਤੇ ਸਮੇ ਦੇ ਵਜੀਰ ਏ ਆਜਮ ਜਾਂ ਮੁੱਖ ਮੰਤਰੀ ਤੋ ਉਲਟ ਨਵੇ ਅਮਲ ਕਰਕੇ ਆਪਣੇ ਅਜਿਹੇ ਮਜਾਕੀਆ ਰੂਪ ਦੇ ਰੰਗਾਂ ਨੂੰ ਪਹਿਨਕੇ ਆਪਣਾ ਵੱਖਰਾ ਅੰਦਾਜ ਪੇਸ ਕਰ ਰਹੇ ਹਨ ਜਾਂ ਫਿਰ ਦੋਵਾਂ ਦੇ ਸੌਕ ਹੀ ਅਵੱਲੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵਜੀਰ ਏ ਆਜਮ ਮੋਦੀ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋ ਆਪਣੇ ਨਵੇ ਭੜਕੀਲੇ ਰੰਗਾਂ ਦੀਆਂ ਜੈਕਟਾਂ ਪਹਿਨਣ ਉਤੇ ਮਜਾਕੀਆ ਰੂਪ ਵਿਚ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡੇ ਉੱਚ ਕੋਟੀ ਦੇ ਮਨੋਵਿਗਿਆਨੀਆਂ ਨੂੰ ਵੀ ਉਪਰੋਕਤ ਦੋਵਾਂ ਸਿਆਸੀ ਮੁੱਖ ਅਹੁਦਿਆ ਤੇ ਬਿਰਾਜਮਾਨ ਸਿਆਸਤਦਾਨਾਂ ਵੱਲੋ ਨਵੇ ਚੁਣੇ ਗਏ ਰੰਗਾਂ ਸੰਬੰਧੀ ਇਥੋ ਦੇ ਨਿਵਾਸੀਆ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਨ੍ਹਾਂ ਦੋਵਾਂ ਨੇ ਇਹ ਨਵੇ ਗੂੜੇ ਰੰਗ ਆਪਣੀਆ ਜੈਕਟਾਂ ਦੇ ਕਿਸ ਮਕਸਦ ਲਈ ਚੁਣੇ ਹਨ ?