ਪੰਜਾਬ ਯੂਨੀਵਰਸਿਟੀ ਦੇ ਲੰਮੇ ਸਮੇ ਤੋ ਚੱਲਦੇ ਆ ਰਹੇ ਪ੍ਰਬੰਧ ਵਿਚ ਸੈਨੇਟ-ਸਿੰਡੀਕੇਟ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੇ ਅਮਲ ਅਸਹਿ ਤੇ ਪੰਜਾਬ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ, 03 ਨਵੰਬਰ ( ) “ਜੋ ਸੈਂਟਰ ਦੀ ਫਿਰਕੂ ਮੋਦੀ ਹਕੂਮਤ ਨੇ ਬਹੁਤ ਲੰਮੇ ਸਮੇ ਤੋ ਚੰਡੀਗੜ੍ਹ ਵਿਚ ਚੱਲਦੀ ਆ ਰਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਅਕ ਅਦਾਰੇ ਵਿਚ ਸੈਨੇਟ-ਸਿੰਡੀਕੇਟ ਦੀ ਚੋਣ ਰਾਹੀ ਉਸਦੇ ਪ੍ਰਬੰਧ ਵਿਚ ਪਾਈ ਜਾਂਦੀ ਆ ਰਹੀ ਹਿੱਸੇਦਾਰੀ ਨੂੰ ਖਤਮ ਕਰਕੇ ਸੈਂਟਰ ਦੇ ਹੁਕਮਰਾਨਾਂ ਦਾ ਤਾਨਾਸਾਹੀ ਪ੍ਰਭਾਵ ਵਧਾਉਣ ਲਈ ਜੋ ਅਮਲ ਕੀਤਾ ਜਾ ਰਿਹਾ ਹੈ, ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੀ, ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧ ਵਿਚ ਪੰਜਾਬ ਵਿਰੋਧੀ ਲੋਕਾਂ ਦੇ ਪ੍ਰਭਾਵ ਨੂੰ ਵਧਾਉਣ ਦੀ ਗੈਰ ਕਾਨੂੰਨੀ ਕੀਤੀ ਜਾ ਰਹੀ ਉਸਦੇ ਭਗਵਾਕਰਨ ਕਰਨ ਦੀ ਨਾ ਸਹਿਣਯੋਗ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਇਸ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਕਦਾਚਿਤ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ ।”
ਉਨ੍ਹਾਂ ਕਿਹਾ ਕਿ ਪਹਿਲੇ ਹੁਕਮਰਾਨਾਂ ਨੇ ਪੰਜਾਬ ਦੇ ਦਰਿਆਵਾ, ਨਹਿਰਾਂ ਦੇ ਕੀਮਤੀ ਪਾਣੀਆ ਨੂੰ ਕੌਮਾਂਤਰੀ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਜ਼ਬਰ ਕੀਤਾ ਜਦੋਕਿ ਇਨ੍ਹਾਂ ਦਰਿਆਵਾ, ਨਹਿਰਾਂ ਤੇ ਪਾਣੀ ਉਤੇ ਕਾਨੂੰਨੀ ਅਧਿਕਾਰ ਪੰਜਾਬ ਦਾ ਹੈ । ਫਿਰ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦੇ ਕੰਟਰੋਲ ਨੂੰ ਵੀ ਇਸੇ ਤਰ੍ਹਾਂ ਜ਼ਬਰੀ ਆਪਣੇ ਅਧੀਨ ਕਰਕੇ ਸਾਡੀ ਪੰਜਾਬ ਸੂਬੇ ਦੀ ਹਰ ਪੱਖੋ ਤਰੱਕੀ ਵਿਚ ਕੰਮ ਆਉਣ ਵਾਲੀ ਬਿਜਲੀ ਨੂੰ ਖੋਹਕੇ ਦੂਜੇ ਸੂਬਿਆਂ ਨੂੰ ਦਿੱਤੀ । ਫਿਰ ਜੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜੋ ਪੰਜਾਬੀਆਂ ਦੀ ਮਲਕੀਅਤ ਜਮੀਨ ਨੂੰ ਉਜਾੜਕੇ ਬਣਾਈ ਗਈ ਸੀ ਉਸ ਤੋ ਵੀ ਵਿਰਵੇ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਪੰਜਾਬੀ ਬੋਲਦੇ ਇਲਾਕਿਆ ਨੂੰ ਵੀ ਜ਼ਬਰੀ ਪੰਜਾਬ ਤੋ ਬਾਹਰਲੇ ਸੂਬਿਆਂ ਨੂੰ ਦਿੱਤੇ ਗਏ । ਚੰਡੀਗੜ੍ਹ ਨੂੰ ਜ਼ਬਰੀ ਯੂ.ਟੀ ਬਣਾਕੇ ਪੰਜਾਬੀਆਂ ਦੇ ਹੱਕਾਂ ਦਾ ਘਾਣ ਕੀਤਾ ਜਾਂਦਾ ਆ ਰਿਹਾ ਹੈ । ਫ਼ੌਜ ਵਿਚ ਪੰਜਾਬੀਆਂ ਤੇ ਸਿੱਖਾਂ ਦੀ ਭਰਤੀ ਦੇ 33% ਕੋਟੇ ਨੂੰ ਘਟਾਕੇ ਕੇਵਲ ਨਾਮਾਤਰ 2% ਕਰ ਦਿੱਤਾ ਗਿਆ । ਪੰਜਾਬੀਆਂ ਨੂੰ ਸੈਟਰ ਪੂਲ ਵਿਚੋ ਅੱਜ ਤੱਕ ਕੋਈ ਵੀ ਵੱਡੀ ਇੰਡਸਟਰੀ ਨਹੀ ਦਿੱਤੀ ਗਈ । ਕਾਨੂੰਨੀ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਤੌਰ ਤੇ ਅੱਜ ਵੀ ਪੰਜਾਬੀਆਂ ਤੇ ਸਿੱਖਾਂ ਨਾਲ ਵੱਡੇ ਵਿਤਕਰੇ ਜਾਰੀ ਹਨ । ਅਜੋਕੀ ਸਿੰਡੀਕੇਟ ਅਤੇ ਸੈਨੇਟ ਦੀ ਚੋਣ ਕਰਨ ਦੀ ਪ੍ਰਕਿਰਿਆ ਜਿਸ ਵਿਚ ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਤ ਪ੍ਰੌਫੈਸਰ ਤੇ ਵਿਦਿਆਰਥੀਆਂ ਦੀ ਅਤੇ ਹੋਰ ਪੰਜਾਬ ਪੱਖੀ ਮੈਬਰਾਂ ਦੀ ਵੱਡੀ ਗਿਣਤੀ ਆਉਦੀ ਹੈ, ਉਸ ਨੂੰ ਖ਼ਤਮ ਕਰਨ ਦੀ ਮਨਸਾ ਨਾਲ ਅਤੇ ਮੁਤੱਸਵੀ ਫਿਰਕੂ ਲੋਕਾਂ ਦਾ ਇਸ ਵੱਡੇ ਵਿਦਿਅਕ ਅਦਾਰੇ ਉਤੇ ਕਬਜਾ ਕਰਨ ਹਿੱਤ ਅਜਿਹੇ ਗੈਰ ਕਾਨੂੰਨੀ, ਗੈਰ ਇਖਲਾਕੀ ਅਤੇ ਪੰਜਾਬ ਵਿਰੋਧੀ ਅਮਲ ਕੀਤੇ ਜਾ ਰਹੇ ਹਨ । ਜਿਸ ਨੂੰ ਅਸੀ ਕਿਸੇ ਵੀ ਕੀਮਤ ਤੇ ਨਾ ਤਾਂ ਬਰਦਾਸਤ ਕਰਾਂਗੇ ਅਤੇ ਨਾ ਹੀ ਪੰਜਾਬ ਵਿਰੋਧੀ ਸੋਚ ਨੂੰ ਲਾਗੂ ਕਰਨ ਦੀ ਇਜਾਜਤ ਦੇਵਾਂਗੇ । ਇਸ ਲਈ ਇਹ ਬਿਹਤਰ ਹੋਵੇਗਾ ਕਿ ਸੈਟਰ ਆਪਣੀ ਮੰਦਭਾਵਨਾ ਭਰੀ ਪੰਜਾਬ ਵਿਰੋਧੀ ਸੋਚ ਦਾ ਤਿਆਗ ਕਰਕੇ ਜਿਵੇ ਨਿਰੰਤਰ ਰਵਾਇਤ ਸੈਨੇਟ ਅਤੇ ਸਿੰਡੀਕੇਟ ਦੀ ਚੋਣ ਦੀ ਚੱਲਦੀ ਆ ਰਹੀ ਹੈ ਉਸ ਨੂੰ ਤੁਰੰਤ ਬਹਾਲ ਕਰਕੇ, ਕਿਸਾਨ ਅੰਦੋਲਨ ਦੀ ਤਰ੍ਹਾਂ ਇਕ ਹੋਰ ਨਵਾ ਅੰਦੋਲਨ ਪੰਜਾਬ ਤੋ ਛੇੜਨ ਦੀ ਗੁਸਤਾਖੀ ਨਾ ਕਰੇ ਤਾਂ ਇਹ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਬਿਤਹਰ ਹੋਵੇਗਾ ।