ਸੰਘਰਸ਼ ਕਰਨ ਵਾਲੇ ਮੁਸਲਿਮ ਆਗੂਆਂ ਉਤੇ ਮਨਘੜਤ ਦੋਸ਼ ਲਗਾਕੇ ਨਿਸ਼ਾਨਾਂ ਬਣਾਉਣਾ ਅਸਹਿ : ਮਾਨ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਜੋ ਹੁਕਮਰਾਨਾਂ ਵੱਲੋ ਮੁਸਲਿਮ ਆਗੂ ਉਮਰ ਖਾਲਿਦ, ਸਰਜੀਲ ਇਮਾਮ ਅਤੇ ਹੋਰਾਂ ਵੱਲੋ ਜਦੋ ਆਪਣੇ ਚੱਲਦੇ ਕੇਸਾਂ ਦੀਆਂ ਸੁਪਰੀਮ ਕੋਰਟ ਵਿਚ ਜ਼ਮਾਨਤਾਂ ਲਗਵਾਈਆ ਗਈਆ ਤਾਂ ਹਿੰਦੂਤਵ ਹੁਕਮਰਾਨਾਂ ਅਤੇ ਦਿੱਲੀ ਪੁਲਿਸ ਵੱਲੋ ਮਨਘੜਤ ਕਹਾਣੀਆ ਬਣਾਕੇ ਉਨ੍ਹਾਂ ਵੱਲੋ ਇੰਡੀਆਂ ਵਿਰੁੱਧ ਸਾਜਿਸਾਂ ਰਚਣ ਦੀ ਗੱਲ ਕਰਕੇ ਉਨ੍ਹਾਂ ਦੀ ਅਗਲੇਰੀ ਜਮਾਨਤੀ ਕਾਰਵਾਈ ਨੂੰ ਰੋਕਣ ਦੇ ਅਮਲ ਕੇਵਲ ਤੇ ਕੇਵਲ ਘੱਟ ਗਿਣਤੀ ਵਿਰੋਧੀ ਅਮਲਾਂ ਨੂੰ ਹੀ ਪ੍ਰਤੱਖ ਕਰਦੇ ਹਨ । ਜਦੋਕਿ ਅਜਿਹੇ ਆਗੂ ਭਾਵੇ ਉਹ ਮੁਸਲਿਮ ਹੋਣ, ਭਾਵੇ ਸਿੱਖ, ਭਾਵੇ ਹੋਰ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਉਹ ਆਪਣੇ ਖੋਹੇ ਗਏ ਵਿਧਾਨਿਕ ਹੱਕਾਂ ਦੀ ਬਹਾਲੀ ਲਈ ਅਤੇ ਆਪਣੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਜੱਦੋ ਜਹਿਦ ਕਰਦੇ ਹਨ ਉਨ੍ਹਾਂ ਨੂੰ ਹੁਕਮਰਾਨਾਂ ਵੱਲੋ ਸੰਗੀਨ ਜੁਰਮਾਂ ਵਿਚ ਉਲਝਾਉਣਾ ਜਾ ਮਨਘੜਤ ਕਹਾਣੀਆ ਵਿਚ ਉਲਝਾਕੇ ਝੂਠੇ ਕੇਸ ਨੂੰ ਅੱਗੇ ਵਧਾਉਣ ਦੇ ਅਮਲ ਕੇਵਲ ਵੱਡਾ ਵਿਤਕਰਾ ਤੇ ਬੇਇਨਸਾਫ਼ੀ ਵਾਲੇ ਹੀ ਨਹੀ ਹਨ । ਅਜਿਹੇ ਅਸਹਿ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਜੋ ਆਪਣੀ ਆਜਾਦੀ ਜਾਂ ਆਪਣੇ ਹੱਕਾਂ ਦੀ ਬਹਾਲੀ ਲਈ ਸੰਘਰਸ ਕਰਦੇ ਨਜਰ ਆਉਦੇ ਹਨ ਉਨ੍ਹਾਂ ਤੇ ਮਨਘੜਤ ਕਹਾਣੀਆ ਰਾਹੀ ਪੁਲਿਸ ਤੇ ਹੁਕਮਰਾਨਾਂ ਵੱਲੋ ਕੇਸ ਦਰਜ ਕਰਕੇ ਜਾਂ ਕਾਰਵਾਈ ਨੂੰ ਗੁੰਝਲਦਾਰ ਬਣਾਕੇ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਦਾ ਸਖਤ ਨੋਟਿਸ ਲੈਦੇ ਹੋਏ ਤੇ ਘੱਟ ਗਿਣਤੀ ਕੌਮਾਂ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਦਿੱਲੀ ਵਿਚ ਇਕ ਬਹੁਮੱਤ ਵਾਲੀ ਸਥਿਰ ਸਰਕਾਰ ਹੈ ਅਤੇ ਮਜਬੂਤੀ ਵਾਲੀਆ ਫੋਰਸਾਂ ਹਨ, ਫਿਰ ਇਹ ਰੋਸ ਧਰਨੇ ਕਰਨ ਵਾਲੀਆ ਘੱਟ ਗਿਣਤੀ ਕੌਮਾਂ ਹਕੂਮਤ ਨੂੰ ਬਦਲਣ ਦੀ ਗੱਲ ਕਿਵੇ ਕਰ ਸਕਦੇ ਹਨ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਸੁਣਵਾਈ ਕਰਨ ਵਾਲੇ ਜੱਜਾਂ ਨੂੰ ਇਹ ਮਸਵਰਾਂ ਦੇਣਾ ਚਾਹੇਗਾ ਕਿ ਅਜਿਹੀਆ ਮਨਘੜਤ ਰਿਪੋਰਟਾਂ ਪੇਸ ਕਰਨ ਵਾਲੀ ਅਫਸਰਸਾਹੀ ਤੇ ਨੋਟਿਸ ਲੈਣ ਤਾਂ ਕਿ ਘੱਟ ਗਿਣਤੀ ਕੌਮਾਂ ਵਿਚ ਡਰ-ਸਹਿਮ ਕਤਈ ਪੈਦਾ ਨਾ ਹੋ ਸਕੇ । ਉਨ੍ਹਾਂ ਕਿਹਾ ਇਸੇ ਤਰ੍ਹਾਂ ਸਿੱਖਾਂ ਨੂੰ ਵੀ ਅੱਤਵਾਦੀ, ਗਰਮਦਲੀਏ, ਸਰਾਰਤੀ ਅਨਸਰ, ਵੱਖਵਾਦੀ ਆਦਿ ਨਾਮ ਦੇ ਕੇ ਆਪਣੇ ਹੱਕ ਹਕੂਕਾ ਲਈ ਲੜਨ ਤੋ ਰੋਕਣ ਦੇ ਗੈਰ ਕਾਨੂੰਨੀ ਅਮਲ ਹੋ ਰਹੇ ਹਨ ਜਦੋਕਿ ਸਿੱਖ ਵੀ ਇਹ ਮਹਿਸੂਸ ਕਰ ਚੁੱਕੇ ਹਨ ਕਿ ਹਕੂਮਤੀ ਵਿਤਕਰੇ ਤੇ ਜਿਆਦਤੀਆ ਦੀ ਬਦੌਲਤ ਸਿੱਖ ਲੰਮਾਂ ਸਮਾਂ ਇਸ ਸਟੇਟ ਨਾਲ ਨਹੀ ਵਿਚਰ ਸਕਣਗੇ । ਇਥੋ ਤੱਕ ਕਿ ਇਥੋ ਦੀ ਫ਼ੌਜ ਵੱਡੇ ਹਾਲਾਤਾਂ ਵਿਚ ਵੀ ਆਪਣੀਆ ਬੈਰਕਾਂ ਵਿਚੋ ਨਿਕਲਕੇ ਜਿੰਮੇਵਾਰੀ ਪੂਰੀ ਨਹੀ ਕਰਦੀਆ ਜਦੋਕਿ ਬਹੁਗਿਣਤੀ ਹਿੰਦੂ ਸਾਜਸੀ ਢੰਗਾਂ ਰਾਹੀ ਜ਼ਬਰ ਕਰਦੇ ਹਨ । ਅਜੇ ਤੱਕ ਸਿੱਖਾਂ ਦੇ ਜ਼ਬਰ ਦੀ ਪਾਰਲੀਮੈਟ ਵਿਚ ਉਸੇ ਤਰਕ ਤੇ ਮੁਆਫ਼ੀ ਵੀ ਨਹੀ ਮੰਗੀ ਗਈ ਜਿਵੇਕਿ ਦੂਜੇ ਵਿਸਵ ਯੁੱਧ ਸਮੇ ਜਰਮਨੀਆ ਦੇ ਬੂਡਸਟੈਗ ਦੇ ਰਾਹੀ ਜਾਲਮ ਨਾਜੀ ਜਰਮਨੀਆ ਅਤੇ ਜਪਾਨੀ ਪਾਰਲੀਮੈਟ ਵਿਚ ਮੁਆਫ਼ੀ ਮੰਗੀ ਗਈ ਸੀ । ਇਹ ਵੀ ਇਕ ਸਰਮਨਾਕ ਕਾਰਵਾਈ ਹੈ ਕਿ ਹੁਕਮਰਾਨ ਅੱਜ ਵੀ ਸਾਨੂੰ ਸਿੱਖ ਕੌਮ ਨੂੰ ਇੰਡੀਅਨ ਕਹਿਕੇ ਬੁਲਾਉਦੇ ਹਨ । ਜਦੋ ਪ੍ਰੈਜੀਡੈਟ ਟਰੰਪ ਨੇ ਦਿੱਲੀ ਆਉਣਾ ਸੀ ਉਸ ਸਮੇ ਵੀ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਸੀ । ਜੋ ਕਿ ਇਨ੍ਹਾਂ ਦੀ ਮੰਦਭਾਵਨਾ ਸੀ । ਬੀਤੇ ਸਮੇ ਵਿਚ ਜਦੋ ਪ੍ਰੈਜੀਡੈਟ ਕਲਿਟਨ 2000 ਵਿਚ ਇੰਡੀਆ ਆਏ ਸਨ ਉਸ ਸਮੇ ਸ੍ਰੀ ਵਾਜਪਾਈ ਤੇ ਅਡਵਾਨੀ ਵੱਲੋ ਇੰਡੀਅਨ ਫੌਜ ਰਾਹੀ 43 ਨਿਰਦੋਸ ਸਿੱਖਾਂ ਦਾ ਚਿੱਠੀਸਿੰਘਪੁਰਾ ਵਿਖੇ ਕਤਲੇਆਮ ਕਰਵਾ ਦਿੱਤਾ ਗਿਆ ਸੀ ਜਿਸਦੀ ਅੱਜ ਤੱਕ ਨਾ ਜਾਂਚ ਹੋਈ ਹੈ ਨਾ ਹੀ ਸਾਨੂੰ ਇਨਸਾਫ਼ ਦਿੱਤਾ ਗਿਆ ।